Go to List Last page Go to List Last page
ਮੈਨੂੰ ਮੇਰੇ ਪ੍ਰਸੰਸਕ ਤੇ ਨਿੰਦਕ ਦੋਨੋਂ
ਇੱਕੋ ਜਿੰਨੇ ਪਿਆਰੇ ਨੇ, ਕਿਉਂਕਿ ਦੋਨੋਂ ਹੀ
ਮੈਨੂੰ ਚੰਗਾ ਲਿਖਣ ਦੇ ਲਈ ਪ੍ਰੇਰਿਤ ਕਰਦੇ ਨੇ!
These lines are influenced by the writings of
Shiv Kumar Batalvi Ji.

ਤੂੰ

  • ਤੂੰ ਅੱਖਾਂ 'ਚੋਂ ਕਿਰ ਗਈ ਏਂ
  • ਪਾਣੀ ਦੀ ਬੂੰਦੇ,
  • ਤੂੰ ਹੰਝੂਆਂ ਦੇ ਵਰਗੀ ਏਂ
  • ਲੱਖ ਵਾਰੀ ਹੂੰਝੇ,
  • ਤੂੰ ਖਾਰੀ ਏਂ ਜਿਵੇਂ
  • ਸਮੁੰਦਰਾਂ ਦਾ ਪਾਣੀ,
  • ਤੂੰ ਸੁੱਚੀਂ ਏਂ ਜਿਵੇਂ
  • ਅਨਹਦ ਕੋਈ ਬਾਣੀ,
  • ਤੂੰ ਕਲਮ, ਸਿਆਹੀ ਤੇ
  • ਕਾਗਜ ਦਾ ਜੋੜ ਏਂ,
  • ਤੂੰ ਨਜ਼ਮਾਂ, ਕਵਿਤਾ ਤੇ
  • ਗੀਤਾਂ ਦਾ ਤੋੜ ਏਂ,
  • ਤੂੰ ਰਾਤਾਂ ਦੀ ਚੁੱਪ ਤੇ
  • ਦਿਨ ਦਾ ਉਹ ਸ਼ੋਰ ਏਂ,
  • ਤੂੰ ਵਗਦੀ ਹਵਾ ਤੇ
  • ਪਾਣੀ ਦੀ ਤੋਰ ਏਂ,
  • ਤੂੰ ਮਿੱਟੀ ਤੋਂ ਬਣੀ
  • ਹਰ ਸ਼ਹਿ 'ਚ ਮੌਜੂਦ ਏ,
  • ਤੂੰ ਇਨਸਾਨਾਂ ਤੋਂ ਗੁੰਮਿਆ
  • ਜੋ ਉਹੋ ਵਜੂਦ ਏਂ|

ਸੁਨੇਹਾ

  • ਸੁਨੇਹਾ ਨਾ ਕੋਈ ਤੁਸਾਂ ਪਾਇਆ
  • ਨਿਕਲ ਚੱਲਿਆ ਜੁਲਾਈ ਮਹੀਨਾ,
    • ਰੂਹ ਮੇਰੀ ਮਚਦੀ ਏਦਾਂ
    • ਜਿਵੇਂ ਹਾੜ 'ਚ ਧਰਤੀ ਦਾ ਸੀਨਾ,
      • ਜਦ ਵਰਦੇ ਹਨੇਰੇ 'ਚ ਮੈਂ ਤੁਰਦਾ
      • ਪਰਛਾਵਾਂ ਖਾ ਜਾਂਦੀਆਂ ਜ਼ਮੀਨਾਂ,
        • ਗਿੜਦਾ ਜਾਂਦਾ ਸਮੇਂ ਦਾ ਨਲਕਾ
        • ਤਿਪ-ਤਿਪ ਕਰ ਸਭਨੇ ਪੀਣਾ,
          • ਜਦ ਆਸ ਦਾ ਸੂਰਜ ਛਿਪਦਾ ਜਾਪੇ
          • ਔਖਾ ਲਗਦਾ ਮਰ-ਮਰ ਜੀਣਾ,
            • ਧੁੰਦਲੇ ਹਰਫ਼ਾਂ ਦਾ ਮੈਂ ਲਲਾਰੀ
            • ਪੂਰਾ ਗੀਤ ਮੈਂ ਕੀ ਸੀਣਾ,
              • 'ਅਮਨ' ਬਣੇ ਲਫ਼ਜ਼ਾਂ ਦਾ ਜਾਦੂਗਰ
              • ਪਰ ਸਾਰੀ ਉਮਰ ਇਹਨੇ ਰਹਿਣਾ ਊਣਾ|

              ਅਮਰ

              • ਆਖ-ਆਖ ਮੈਂ ਥੱਕਣਾ ਨਹੀਂ
              • ਮਿਲੇ ਬਿਨਾਂ ਮੈਂ ਹਟਣਾ ਨਹੀਂ,
              • ਭਾਫ਼ ਜਿਹੀ ਜਾਪੇ ਜ਼ਿੰਦਗੀ
              • ਬਹੁਤੀ ਦੇਰ ਮੈਂ ਬਚਣਾ ਨਹੀਂ,
              • ਮੌਤ ਖੜੀ ਹੋਵੇ ਦਰ ਤੇ
              • ਗਲ ਲਾਣੋ ਮੈਂ ਜਕਣਾ ਨਹੀਂ,
              • ਦਿੱਤੀ ਦੌਲਤ ਜਿਹਨੇ ਗ਼ਮ ਦੀ
              • ਨਾਮ ਕਿਸੇ ਮੈਂ ਦੱਸਣਾ ਨਹੀਂ,
              • ਹੋ ਕੇ ਜੁਦਾ ਲਫ਼ਜ਼ਾਂ ਤੋਂ
              • ਜ਼ਿੰਦਾ ਰਹਿ ਮੈਂ ਸਕਣਾ ਨਹੀਂ,
              • ਗਹਿਰ ਨੀਂਦ ਅੱਖ ਮੀਚ ਕੇ
              • ਕਬਰਾਂ 'ਚੋਂ ਮੈਂ ਉੱਠਣਾ ਨਹੀਂ,
              • ਇਕ ਵਾਰੀ ਮੰਗ ਲਈਂ ਮੰਨਤ
              • ਬਾਰ-ਬਾਰ ਮੈਂ ਟੁੱਟਣਾ ਨਹੀਂ,
              • ਆਖਰ ਨੂੰ ਮੇਰੇ ਦਰਦੀ
              • ਰੋਕਿਆਂ ਕਿਸੇ ਮੈਂ ਰੁਕਣਾ ਨਹੀਂ,
              • ਪਰਛਾਵੇਂ ਨਾਲੋਂ ਗੂੜ੍ਹਾ ਨਾਤਾ
              • ਹਨੇਰੇ ਵਿਚ ਮੈਂ ਲੁਕਣਾ ਨਹੀਂ,
              • 'ਅਮਨਾ' ਵਸ ਜਾਣਾ ਖ਼ਿਆਲਾਂ 'ਚ
              • ਮਰਕੇ ਵੀ ਮੈਂ ਮੁੱਕਣਾ ਨਹੀਂ|

              ਇੰਤਜ਼ਾਰ

              • ਫੇਰ ਮੈਂ ਅੱਖਾਂ ਦੇ ਪਰਦੇ ਉਹਲੇ ਬੈਠ ਕੇ ਇੰਤਜ਼ਾਰ ਕਰਾਂ
              • ਚੜ੍ਹਦੇ-ਢਲਦੇ ਸੂਰਜ ਨੂੰ ਹਰ ਦਿਨ ਸਵੀਕਾਰ ਕਰਾਂ,
              • ਬਿਹਤਰ ਹੋ ਜਾਣਾ ਹੈ ਕੱਲ ਇਹ ਹੀ ਆਸ ਰਹਿੰਦੀ ਹੈ
              • ਏਸੇ ਆਸ 'ਤੇ ਹੀ ਟਿਕਿਆ ਹਰ ਵਾਰ ਮੈਂ ਇਤਬਾਰ ਕਰਾਂ,
              • ਕੁਝ ਖ਼ਿਆਲਾਂ ਦੇ ਵਿਚ ਬਣ ਜਾਂਦੇ ਨੇ ਪੱਥਰ ਜਿਹੇ
              • ਉਹਨਾਂ ਪੱਥਰਾਂ ਨੂੰ ਤਰਾਸ਼ ਕੇ ਮੈਂ ਕਵਿਤਾ ਦਾ ਕਿਰਦਾਰ ਕਰਾਂ,
              • ਜੋ ਸ਼ਾਯਰ ਦੀ ਜ਼ਿੰਦਗੀ ਦੇ ਸਭ ਤੋਂ ਵੱਧ ਨਜ਼ਦੀਕ ਹੁੰਦੇ
              • ਉਹਨਾਂ ਜਿਉਣ ਜੋਗੇ ਲਫ਼ਜ਼ਾਂ ਦਾ ਮੈਂ ਦਿਲ ਤੋਂ ਸਤਿਕਾਰ ਕਰਾਂ,
              • ਹਰ ਰਾਤ ਬੈਠਦਾ ਹਾਂ, ਬੁਣਦਾ ਹਾਂ, ਦੁਨੀਆਂ ਆਪਣੀ
              • ਲੋਚਦਾ ਹਾਂ, ਇਸ ਦੁਨੀਆਂ ਨੂੰ ਮੁੱਢ ਤੋਂ ਫਿਰ ਤਿਆਰ ਕਰਾਂ,
              • ਇਕ ਵਾਰ ਫਿਰ ਜੀਵਾਂ ਉਸ ਅੱਲ੍ਹੜ ਉਮਰ ਨੂੰ "ਅਮਨਾ"
              • ਤੇ ਉਸੇ ਮਹਿਰਮ ਨੂੰ ਇਕ ਵਾਰ ਫਿਰ ਪਿਆਰ ਕਰਾਂ|

              ਕੁਛ ਹੈ!

              • ਕੁਛ ਹੈ,
              • ਜੋ ਹੋ ਕੇ ਵੀ ਨਹੀਂ ਹੈ!
              • ਕੁਛ ਹੈ,
              • ਜੋ ਗ਼ਲਤ ਵੀ ਸਹੀ ਹੈ!
              • ਕੁਛ ਹੈ,
              • ਜੋ ਹੋ ਕੇ ਵੀ ਨਹੀਂ ਹੈ!
              • ਇਕ ਪਾਣੀ ਹੈ,
              • ਜੋ ਸੁੱਕ ਕੇ ਵੀ, ਸੁੱਕਿਆ ਨਹੀਂ ਹੈ,
              • ਇਕ ਅੱਗ ਹੈ,
              • ਜੋ ਬੁਝ ਕੇ ਵੀ, ਬਲਦੀ ਰਹੀ ਹੈ,
              • ਕੁਛ ਹੈ,
              • ਜੋ ਹੋ ਕੇ ਵੀ ਨਹੀਂ ਹੈ!
              • ਇਕ ਹਵਾ ਹੈ,
              • ਜੋ ਸਾਹਾਂ 'ਚ ਮੌਜੂਦ ਨਹੀਂ ਹੈ,
              • ਇਕ ਘੜੀ ਹੈ,
              • ਜੋ ਰੁਕ ਕੇ ਵੀ ਰੁਕਦੀ ਨਹੀਂ ਹੈ,
              • ਕੁਛ ਹੈ,
              • ਜੋ ਹੋ ਕੇ ਵੀ ਨਹੀਂ ਹੈ!

              ਕੁਛ ਹੈ!

              • ਇਕ ਇਸ਼ਕ ਹੈ,
              • ਜੋ ਹੋ ਕੇ ਵੀ ਹੁੰਦਾ ਨਹੀਂ ਹੈ,
              • ਇਕ ਉਦਾਸੀ ਹੈ,
              • ਜੋ ਕਣ-ਕਣ ਵਿਚ ਘੁਲ ਰਹੀ ਹੈ,
              • ਕੁਛ ਹੈ,
              • ਜੋ ਹੋ ਕੇ ਵੀ ਨਹੀਂ ਹੈ!
              • ਇਕ ਪਰਛਾਵਾਂ ਹੈ,
              • ਜੋ ਸਿਖ਼ਰ ਦੁਪਹਿਰੇ ਜ਼ਮੀਨ ਤੇ ਨਹੀਂ ਹੈ,
              • ਇਕ ਚੰਨ ਹੈ,
              • ਜੋ ਰਾਤ ਨੂੰ ਵੀ ਅਸਮਾਨ 'ਚ ਨਹੀਂ ਹੈ,
              • ਕੁਛ ਹੈ,
              • ਜੋ ਹੋ ਕੇ ਵੀ ਨਹੀਂ ਹੈ!
              • ਇਕ ਅਤੀਤ ਹੈ,
              • ਮੇਰੇ ਅੱਖਾਂ ਸਾਹਵੇਂ, ਮੇਰੇ ਵੱਸ 'ਚ ਨਹੀਂ ਹੈ,
              • ਇਕ ਉਹ ਹੈ,
              • ਜੋ ਰੋਂਦੀ ਵੀ ਹੱਸਦੀ ਰਹੀ ਹੈ,
              • ਕੁਛ ਹੈ,
              • ਜੋ ਹੋ ਕੇ ਵੀ ਨਹੀਂ ਹੈ!

              ਆਸ

              • ਦੂਰ ਹੈ ਇਕ ਦਰਖਤਾਂ ਦਾ ਝੁੰਡ, ਜਿਹਦੀ ਛਾਂ ਸੁਣਿਆ ਹਸੀਨ ਹੈ,
              • ਉਥੋਂ ਤੱਕ ਦਾ ਔਖਾ ਪੈਂਡਾ, ਕੋਲਿਆਂ ਵਾਂਗਰ ਭਖਦੀ ਜ਼ਮੀਨ ਹੈ,
              • ਮੈਨੂੰ ਉੱਥੇ ਜਾਣ ਦਾ ਚਾਅ ਬੜਾ, ਇਹ ਖ਼ੁਆਬ ਵੀ ਬੜਾ ਸੰਗੀਨ ਹੈ|
              • ਮੈਨੂੰ ਜਾਪੇ ਉਸ ਛਾਂ ਥੱਲੇ, ਮੇਰੇ ਗੁਰੂ ਦਾ ਇਕ ਡੇਰਾ ਹੈ,
              • ਜਿੱਥੇ ਉਹ ਅਰਾਮ ਫ਼ਰਮਾਅ ਰਹੇ, ਇੰਤਜ਼ਾਰ ਉਹਨਾਂ ਨੂੰ ਮੇਰਾ ਹੈ,
              • ਮੈਂ ਡਰਿਆ ਤਪਦੀ ਰੇਤ ਕੋਲੋਂ, ਪਾਣੀ-ਪਾਣੀ ਮੇਰਾ ਚਿਹਰਾ ਹੈ|
              • ਮੇਰੇ ਕੰਨੀ ਪੈਂਦੀ ਇਕ ਅਵਾਜ਼, ਜਿਵੇਂ ਓਹਨਾ ਦੀ ਹੀ ਪੁਕਾਰ ਹੈ,
              • ਲਗਦੇ ਉਹਨਾਂ ਨੂੰ ਖ਼ਬਰ ਹੈ, ਉਹਨਾਂ ਦਾ ਇਕ ਸ਼ਾਯਰ ਬਿਮਾਰ ਹੈ,
              • ਇਹ ਦੁਨਿਆਵੀ ਰੰਗ ਸਾਰੇ, ਜਿਸਦੀ ਅਕਲ ਤੋਂ ਬਾਹਰ ਹੈ|
              • ਇਸ ਦੁਪਹਿਰ ਉਮਰ ਦਿਨ ਵਿਚ, ਚੌਂ ਪਾਸੇ ਹੀ ਹਨੇਰ ਹੈ,
              • ਖ਼ੁਆਬ ਜ਼ਖਮੀ ਬਿਰਹੋ ਤੀਰਾਂ ਦੇ, ਚੌਂ ਪਾਸੇ ਲੱਗਾ ਢੇਰ ਹੈ,
              • ਲਗਦਾ ਅਜੇ ਉਸ ਮੁਲਾਕਾਤ ਤੋਂ, ਇਕ ਪਹਿਰ ਦੀ ਦੇਰ ਹੈ|
              • ਕਿੰਨੀਆਂ ਸਦੀਆਂ ਦੀ ਦੂਰੀ ਜਾਪੇ, ਜੋ ਕੁਝ ਕੋਹਾਂ ਤੇ ਥਾਂ ਹੈ,
              • ਵਿੰਗ-ਵਲ਼ੇਵੇਂ ਖਾਂਦਾ ਉੱਥੇ ਦਾ, 'ਅਮਨਾ' ਇਕੋ ਇਕ ਰਾਹ ਹੈ,
              • ਜਦ ਤਕ ਜਿਉਂਦੀ ਹੈ ਇਹ ਆਸ, ਇਹ ਆਸ ਹੀ ਵਫ਼ਾ ਹੈ|

              ਸਥਿਰਤਾ

              • ਸਥਿਰਤਾ ਵੀ
              • ਨਹੀਂ ਚੰਗੀ ਹੁੰਦੀ!
              • ਪਤਝੜ ਦੱਸ?
              • ਕਦ ਕਿਸ ਹੈ ਮੰਗੀ,
              • ਹੱਥਾਂ 'ਚੋਂ ਉਦੋਂ ਹੱਥ ਛੁਟਦੇ ਨੇ
              • ਜਦ ਕਮੀ ਅਕਲ ਦੀ ਹੁੰਦੀ,
              • ਹੱਥਾਂ 'ਚੋਂ ਜੋ ਹੱਥ ਛੱਡਦੇ ਨੇ
              • ਉਹ ਤਾਂ ਆਪਣੇ ਮਤਲਬ ਕੱਢਦੇ ਨੇ,
              • ਬੇ-ਤੁਕੀਆਂ ਗੱਲਾਂ ਕਰਦੇ ਨੇ
              • ਆਖਰ ਨੂੰ ਹਉਕੇ ਭਰਦੇ ਨੇ,
              • ਉਹਨਾਂ ਦੀ ਜ਼ੁਬਾਨ ਦੇ,
              • ਮੈਂ ਕਹਿੰਦਾ ਕਦੇ ਪੈਰ ਨਹੀਂ ਹੁੰਦੇ,
              • ਆਪਣੇ ਹੀ ਪਰਾਏ ਬਣਦੇ,
              • 'ਅਮਨਾ' ਉਹ ਕੋਈ ਗੈਰ ਨਹੀਂ ਹੁੰਦੇ|

              ਜੋਬਨ ਰੁੱਤੇ ਮਰਨਾ (ਸ਼ਿਵ ਕੁਮਾਰ ਬਟਾਲਵੀ ਜੀ ਨੂੰ ਸਮਰਪਿਤ)

              • ਜਦ ਹਨੇਰਾ ਹੋਵਣ ਲਗਦਾ,
              • ਗੀਤ ਸ਼ਿਵ ਦਾ ਆ ਕੰਨੀ ਵਜਦਾ,
              • ਮੰਨ ਸੁਣ-ਸੁਣ ਕੇ ਨਹੀਂ ਰੱਜਦਾ,
              • ਅਸਾਂ ਡੁੱਬ-ਡੁੱਬ ਕੇ ਤਰਨਾ ਹੈ,
              • ਅਸਾਂ ਜੋਬਨ ਰੁੱਤੇ ਮਰਨਾ ਹੈ|
              • ਇਹ ਹਨੇਰਾ ਮੇਰਾ ਦੋਸਤ ਹੈ,
              • ਜੋ ਦਿਲ ਦੇ ਦਰਦਾਂ ਨੂੰ ਸੁਣਦਾ ਹੈ,
              • ਏਸ ਰਾਤ ਦੇ ਬੱਚੇ ਨੇ ਦੋ ਹੀ,
              • ਇਕ ਹਨੇਰਾ, ਦੁੱਜਾ ਨਾਮ ਚੁੱਪ ਦਾ ਹੈ,
              • ਇਹ ਹੀ ਸੁਪਨਾ, ਇਹ ਹੀ ਖ਼ਿਆਲ ਹੈ,
              • ਲਫ਼ਜ਼ਾਂ ਦਾ ਮਾਇਆਜਾਲ ਹੈ,
              • ਤੁਰਦਾ ਨਾਲੋਂ-ਨਾਲ ਹੈ,
              • ਅਸਾਂ ਮਰਕੇ ਇਸਨੂੰ ਫੜਨਾ ਹੈ,
              • ਅਸਾਂ ਜੋਬਨ ਰੁੱਤੇ ਮਰਨਾ ਹੈ|
              • ਜੋਬਨ ਦੀ ਰੁੱਤ ਆਈ ਹੈ,
              • ਪਿਆਰਾਂ ਦੇ ਨੇ ਜੋ ਫੁੱਲ ਖਿੜੇ,
              • ਸੱਜਣ ਵਫ਼ਾ ਨਾਲ ਲੱਦੇ ਜੋ,
              • ਆ ਕੇ ਸਾਡੇ ਨੇ ਗਲ਼ੇ ਮਿਲੇ,
              • ਇਹ ਖੁਸ਼ੀ ਤਾਂ ਕਾਲੀ ਹੈ,
              • ਕੌਣ ਇਸਦਾ ਮਾਲੀ ਹੈ,
              • ਇਸਦੀ ਨੀਵ ਤਾਂ ਖਾਲੀ ਹੈ,
              • ਅਸਾਂ ਸੱਚ ਦੇ ਪੱਖ 'ਚ ਖੜਨਾ ਹੈ,
              • ਅਸਾਂ ਜੋਬਨ ਰੁੱਤੇ ਮਰਨਾ ਹੈ|

              ਜੋਬਨ ਰੁੱਤੇ ਮਰਨਾ (ਸ਼ਿਵ ਕੁਮਾਰ ਬਟਾਲਵੀ ਜੀ ਨੂੰ ਸਮਰਪਿਤ)

              • ਇਸ ਮਿੱਟੀ ਨੇ ਜੀਵਨ ਦਿਤਾ,
              • ਜੀਵਨ ਜੀ ਅਸੀਂ ਕਿੱਥੇ ਜਾਣਾ?
              • ਕੁਝ ਬਣਨਾ ਹਿੱਸਾ ਇਤਿਹਾਸ,
              • ਫੇਰ ਸਦੀਆਂ ਬਾਅਦ ਹੈ ਮਿੱਥੇ ਜਾਣਾ,
              • "ਅਮਨਾ" ਸ਼ਿਵ ਫਿਰ ਵੀ ਜਿੰਦਾ ਹੈ,
              • ਹਸਦਾ ਦਾਰੂ ਪੀਂਦਾ ਹੈ,
              • ਗਲੀ-ਗਲੀ ਹੋਕਾ ਦਿੰਦਾ ਹੈ,
              • ਅਸਾਂ ਫੁੱਲ ਬਣਕੇ ਝੜਨਾ ਹੈ,
              • ਅਸਾਂ ਫਿਰ ਤਾਰੇ ਬਣਨਾ ਹੈ,
              • ਤਾਰੇ ਬਣ ਅਸਾਂ ਟੁੱਟਣਾ ਹੈ,
              • ਫੇਰ ਕਲੀ ਬਣਕੇ ਫੁੱਟਣਾ ਹੈ,
              • ਇਹ ਰੀਤ ਚਲਦੀ ਰਹਿਣੀ ਹੈ,
              • ਅਸਾਂ ਮੁੜ-ਮੁੜ ਜੀਣਾ ਮਰਨਾ ਹੈ,
              • ਅਸਾਂ ਜੋਬਨ ਰੁੱਤੇ ਮਰਨਾ ਹੈ|

              ਕੋਈ ਤੀਰ ਚੱਲਿਆ ਏ

              • ਕੋਈ ਤੀਰ ਚੱਲਿਆ ਏ,
              • ਸੀਨਾ ਚੀਰ ਚੱਲਿਆ ਏ,
              • ਹਵਾ ਦਾ ਰੁਖ਼ ਬਦਲਿਆ ਏ,
              • ਵਹਾ ਕੇ ਨੀਰ ਚੱਲਿਆ ਏ,
              • ਕੋਈ ਤੀਰ ਚੱਲਿਆ ਏ....
              • ਅਸਾਂ ਬੱਦਲਾਂ ਤੋਂ ਪੁੱਛਿਆ,
              • ਬਰਸਾਤ ਨੇ ਕਦ ਆਉਣਾ?
              • ਉਹ ਸੋਕਿਆਂ ਤੇ ਔੜਾਂ ਦੀ,
              • ਦੇ ਤਸਵੀਰ ਚੱਲਿਆ ਏ,
              • ਕੋਈ ਤੀਰ ਚੱਲਿਆ ਏ....
              • ਉਹਨਾਂ ਪੱਤਿਆਂ ਤੇ ਟਾਹਣੀਆਂ ਦਾ,
              • ਕਸੂਰ ਪੁੱਛਿਆ ਅਸੀਂ?
              • ਮੌਸਮ ਪਤਝੜ-ਪਤਝੜ ਕਰਦਾ,
              • ਡਾਢਾ ਅਮੀਰ ਚੱਲਿਆ ਏ,
              • ਕੋਈ ਤੀਰ ਚੱਲਿਆ ਏ....
              • ਖੌਂਫ ਹੋਵੇ ਜੇ ਖੁਦਾ ਦਾ,
              • "ਅਮਨਾ" ਮੰਗ ਲੈ ਤੂੰ ਮਾਫ਼ੀ,
              • ਇਹ ਰੂਹ ਤੇ ਸਰੀਰ,
              • ਬਣ ਫ਼ਕੀਰ ਚੱਲਿਆ ਏ,
              • ਕੋਈ ਤੀਰ ਚੱਲਿਆ ਏ....

              ਕੋਈ ਤੀਰ ਚੱਲਿਆ ਏ

              • ਬੜੀ ਉਦਾਸੀ ਵਾਲੀ ਰਾਤ,
              • ਜਿਹੜੀ ਕੱਟ ਲਈ, ਗੁਜਰੀ ਨਹੀਂ,
              • ਉਹਦਾ ਹੀ ਸੁਫਨਾ ਆ,
              • ਕਰ ਲੀਰੋ-ਲੀਰ ਚੱਲਿਆ ਏ,
              • ਕੋਈ ਤੀਰ ਚੱਲਿਆ ਏ....
              • ਸ਼ਮਸ਼ਾਨ ਦੇ ਬੂਹੇ ਤੇ,
              • ਬਹਿ ਕੇ ਦੇਖਦੇ ਫ਼ਰਿਸ਼ਤੇ,
              • ਲਾਸ਼ ਬਣਿਆ ਇਹ ਬੰਦਾ,
              • ਵੇਚ ਜ਼ਮੀਰ ਚੱਲਿਆ ਏ,
              • ਕੋਈ ਤੀਰ ਚੱਲਿਆ ਏ....
              • ਚੌਂ ਪਾਸੇ ਚੀਕ-ਚਿਹਾੜਾ,
              • ਲਹੂ ਸਿੰਮ ਰਿਹਾ ਜ਼ਮੀਨੀ,
              • ਲਗਦੇ ਰੁੱਸ ਕੇ ਸਾਡੇ ਤੋਂ,
              • ਸਾਡਾ ਪੀਰ ਚੱਲਿਆ ਏ,
              • ਕੋਈ ਤੀਰ ਚੱਲਿਆ ਏ....

              ਕੁੜੱਤਣ

              • ਹੋਈ ਤਾਂ ਕੁੜੱਤਣ ਜਿਹੀ,
              • ਅਜੇ ਤੱਕ ਜ਼ਹਿਰ ਨਹੀਂ ਹੋਈ,
              • ਜੇ ਹੋਇਆ ਹਾਂ ਮੈਂ ਉਹਦਾ ਹੀ,
              • ਤਾਂ ਉਹ ਵੀ ਗੈਰ ਨਹੀਂ ਹੋਈ,
              • ਹੋਈ ਤਾਂ ਕੁੜੱਤਣ ਜਿਹੀ,
              • ਅਜੇ ਤੱਕ ਜ਼ਹਿਰ ਨਹੀਂ ਹੋਈ|
              • ਬੜਾ ਮਿੱਟੀ ਦਾ ਦੱਸਦਾ ਹਾਂ,
              • ਮੇਰਾ ਯਕੀਨ ਨਾ ਕਰਨਾ,
              • ਉਹ ਵੀ ਤਾਂ ਸ਼ਹਿਰ ਜਾ ਕੇ,
              • ਅਜੇ ਤੱਕ ਸ਼ਹਿਰ ਨਹੀਂ ਹੋਈ,
              • ਹੋਈ ਤਾਂ ਕੁੜੱਤਣ ਜਿਹੀ,
              • ਅਜੇ ਤੱਕ ਜ਼ਹਿਰ ਨਹੀਂ ਹੋਈ|
              • ਸਮੁੰਦਰ ਜਿਹਾ ਇਸ਼ਕ ਕੀਤਾ,
              • ਬੜਾ ਗਹਿਰਾ ਬੜਾ ਡੂੰਘਾ,
              • ਉਹ ਟੁੱਟੀ ਸੀ ਦਰਿਆ ਨਾਲੋਂ,
              • ਅਜੇ ਤੱਕ ਨਹਿਰ ਨਹੀਂ ਹੋਈ,
              • ਹੋਈ ਤਾਂ ਕੁੜੱਤਣ ਜਿਹੀ,
              • ਅਜੇ ਤੱਕ ਜ਼ਹਿਰ ਨਹੀਂ ਹੋਈ|

              ਕੁੜੱਤਣ

              • ਉਹ ਮਹਿਕ ਜਿਸਮ ਉਹਦੇ ਦੀ,
              • ਅਜੇ ਤੱਕ ਨਾਲ ਹੈ ਮੇਰੇ,
              • ਵਾਛੜ ਇਤਰਾਂ ਵੀ ਕਰ ਵੇਖੀ,
              • ਅਜੇ ਤੱਕ ਗੈਰ ਨਹੀਂ ਹੋਈ,
              • ਹੋਈ ਤਾਂ ਕੁੜੱਤਣ ਜਿਹੀ,
              • ਅਜੇ ਤੱਕ ਜ਼ਹਿਰ ਨਹੀਂ ਹੋਈ|
              • ਪਿਆਰ ਵੀ ਅੰਨਾ ਕੀਤਾ,
              • ਜ਼ੁਲਮ ਦੀ ਹੱਦ ਵੀ ਨਾ ਰਹੀ,
              • ਜੋ ਦਿੱਤੇ ਉਪਰੇ ਫੱਟ ਨੇ,
              • ਅਜੇ ਤੱਕ ਕਹਿਰ ਨਹੀਂ ਹੋਈ,
              • ਹੋਈ ਤਾਂ ਕੁੜੱਤਣ ਜਿਹੀ,
              • ਅਜੇ ਤੱਕ ਜ਼ਹਿਰ ਨਹੀਂ ਹੋਈ|
              • ਹੁਣ ਠਾਰਦੀ ਜੇ ਨਹੀਂ,
              • ਤਾਂ "ਅਮਨਾ" ਸਾੜਦੀ ਵੀ ਨਹੀਂ,
              • ਉਹ ਚੜ੍ਹਦੇ ਸੂਰਜ ਜਿਹੀ,
              • ਅਜੇ ਦੁਪਹਿਰ ਨਹੀਂ ਹੋਈ,
              • ਹੋਈ ਤਾਂ ਕੁੜੱਤਣ ਜਿਹੀ,
              • ਅਜੇ ਤੱਕ ਜ਼ਹਿਰ ਨਹੀਂ ਹੋਈ|

              ਵਖਤ ਦੀ ਚਾਦਰ

              • ਵਖਤ ਦੀ ਚਾਦਰ ਝਾੜੇਗੀਂ,
              • ਤਾਂ ਯਾਦਾਂ ਹੀ ਯਾਦਾਂ ਉਡਣਗੀਆਂ,
              • ਬੀਤੇ ਅੱਜ ਦੀਆਂ ਤਸਵੀਰਾਂ ਹਵਾ 'ਚ,
              • ਝਲਕੀਆਂ ਬਣ-ਬਣ ਉਡਣਗੀਆਂ,
              • ਸੋਝੇ ਜਾਣੇ ਸਭ ਬਾਤਾਂ ਦੇ ਮਤਲਬ,
              • ਇੱਕੋ ਲੱਪੇ ਜਦ ਸੁਣਨਗੀਆਂ,
              • ਸੁਲਝ ਜਾਣੀ ਖ਼ਿਆਲਾਂ ਦੀ ਗੁੰਝਲ,
              • ਇਕ-ਇਕ ਕਰ ਤਾਰਾਂ ਜੁੜਨਗੀਆਂ,
              • ਵਿਸ਼, ਪਿਆਰ ਤੇ ਸ਼ਰਬਤ ਨਫ਼ਰਤ ਦੀ,
              • ਅੱਡ-ਅੱਡ ਗਲਾਸਾਂ ਚ ਘੁਲਣਗੀਆਂ,
              • "ਅਮਨਾ" ਨਾਜ਼ੁਕ ਘੜੀਆਂ ਦੀਆਂ ਸੂਈਆਂ,
              • ਕੰਡਿਆਂ ਵਾਂਗੂ ਚੁਭਣਗੀਆਂ|

              ਜਿਸ ਰਾਤ

              • ਜਿਸ ਰਾਤ ਤੂੰ ਬਿਨਾਂ ਗੱਲ ਕੀਤੇ ਸੌਂ ਜਾਂਦੀ ਏਂ,
              • ਉਹ ਰਾਤ ਮੱਸਿਆ ਦੀ ਰਾਤ ਤੋਂ ਵੀ ਕਾਲੀ ਹੁੰਦੀ ਹੈ,
              • ਉਸ ਰਾਤ ਮੈਨੂੰ ਨੀਂਦ ਵੀ ਪਾਣੀ ਵਾਂਗ ਦਿਖਦੀ ਹੈ,
              • ਮਾਰੂਥਲਾਂ 'ਚ ਘੁੰਮਦਾ ਰੇਤ ਹੀ ਰੇਤ ਹੁੰਦੀ ਹੈ,
              • ਬੱਦਲ, ਚੰਨ, ਤਾਰੇ ਸਾਰੇ ਇੱਕੋ ਰੰਗ ਦੇ ਫਿਰ ਜਾਂਦੇ,
              • ਹਨੇਰੇ ਦੀ ਚੁੱਪ 'ਚ ਭਿੱਜੀ ਇੱਕ ਮੇਰੀ ਸੋਚ ਹੁੰਦੀ ਹੈ,
              • ਰਾਤ ਦਾ ਉਹ ਗੋਤਾ, ਮੈਨੂੰ ਪਾਣੀਓਂ ਭੈੜਾ ਲਗਦਾ ਹੈ,
              • ਸਾਹ ਵੀ ਚਲਦੇ ਨੇ ਜ਼ਿੰਦਗੀ ਵੀ ਮੁੱਕੀ ਹੁੰਦੀ ਹੈ,
              • "ਅਮਨ ਸ਼ਾਯਰਾ" ਉਹਦੇ ਬਿਨਾਂ ਤੇਰਾ ਕੋਈ ਵਜੂਦ ਨਹੀਂ ਦੁਨੀਆਂ ਤੇ,
              • ਤੂੰ ਹੁੰਦਾ ਹੈ ਸਿਰਫ ਉਦੋਂ, ਜਦ ਨਾਲ ਤੇਰੇ ਉਹ ਹੁੰਦੀ ਹੈ|

              ਨਜ਼ਮ ਦੇ ਨਾਂ ਨਜ਼ਮ

              • ਇਕ ਨਜ਼ਮ ਹੈ ਉਹਨਾਂ ਨਜ਼ਮਾਂ ਦੇ ਨਾਮ,
              • ਜੋ ਲਿਖੀਆਂ ਤਾਂ ਗਈਆਂ,
              • ਪਰ ਉਹਨਾਂ ਨੂੰ ਅਵਾਜ਼ ਨਹੀਂ ਮਿਲੀ,
              • ਉਹ ਗੂੰਗੀਆਂ ਨਜ਼ਮਾਂ,
              • ਧੂੜ, ਮਿੱਟੀ ਤੇ ਗਰਦ 'ਚ,
              • ਲਿਪਟੀਆਂ ਬੈਠੀਆਂ ਨੇ,
              • ਕਿਸੇ ਮੇਜ਼ ਤੇ,
              • ਕਿਸੇ ਕਿਤਾਬ ਦੀ ਓਟ ਲੈਕੇ,
              • ਉਹ ਚਾਹ ਰਹੀਆਂ ਨੇ,
              • ਕੋਈ ਝਾੜ ਕੇ,
              • ਕੇਰਾਂ ਲਫ਼ਜ਼ਾਂ ਨੂੰ,
              • ਹੋਠਾਂ ਨਾਲ ਛੂਹਾ ਕੇ,
              • ਏਸ ਹਵਾ 'ਚ ਛਿਡ਼ਕ ਦੇਵੇ,
              • ਤਾਂ ਜੋ ਉਹ ਜਜ਼ਬਾਤ,
              • ਏਸ ਹਵਾ 'ਚ ਘੁਲ ਸਕਣ,
              • ਜੋ ਅੱਜ ਤੀਕ,
              • ਏਸ ਤੋਂ ਵਗੈਰ,
              • ਆਪਣਾ ਦਮ ਘੁੱਟ ਕੇ,
              • ਏਸੇ ਦੀ ਆਸ 'ਚ,
              • ਇੰਤਜ਼ਾਰ ਵਿਚ ਬੈਠੇ,
              • ਸੂਹੇ ਕੱਪੜੇ ਪਾਈ,
              • ਇੱਕ-ਇੱਕ ਕਫ਼ਨ ਸਵਾਈ,
              • ਇੱਕ ਆਖਰੀ ਸਾਹ ਦੀ,
              • ਉਡੀਕ ਕਰ ਰਹੇ ਨੇ|

              ਖ਼ਿਆਲ ਮੇਰੇ ਤਾਂ ਕਹਿਣੇ ਨੂੰ

              • ਇੱਕ-ਇੱਕ ਕਰ ਮੋਤੀ ਕਿਰਦੇ ਨੇ,
              • ਜੋ ਸਾਂਭੇ, ਕਈ ਚਿਰਦੇ ਨੇ,
              • ਇਹ ਖ਼ਿਆਲ ਮੇਰੇ ਤਾਂ ਕਹਿਣੇ ਨੂੰ,
              • ਇਹ ਸ਼ਹਿਰ ਤੇਰੇ ਵਿੱਚ ਫਿਰਦੇ ਨੇ|
              • ਲੋਕੀ ਸੁਣ ਵਾਹ-ਵਾਹ ਕਹਿੰਦੇ ਨੇ,
              • ਇੱਕ ਹੋਰ ਸੁਣਾ ਦੇ ਕਹਿੰਦੇ ਨੇ,
              • ਇਹ ਮੈਂ ਜਾਣਦਾ ਕੀ ਹੁੰਦਾ,
              • ਜਦ, ਜਜ਼ਬਾਤ ਰਾਤ ਨਾਲ ਭਿੜਦੇ ਨੇ,
              • ਇਹ ਖ਼ਿਆਲ ਮੇਰੇ ਤਾਂ ਕਹਿਣੇ ਨੂੰ,
              • ਇਹ ਸ਼ਹਿਰ ਤੇਰੇ ਵਿੱਚ ਫਿਰਦੇ ਨੇ|
              • ਇਹ ਜੋ ਖਿੜੀਆਂ ਬਹਾਰਾਂ ਨੇ,
              • ਨਾ ਆਉਣੀਆਂ ਦੁਬਾਰਾ ਨੇ,
              • ਇਹਨਾਂ ਨੂੰ ਯਾਦ ਕਰਕੇ ਸਦਾ,
              • ਹੰਝੂਆਂ ਚੋਂ ਫੁੱਲ ਖਿੜਦੇ ਨੇ,
              • ਇਹ ਖ਼ਿਆਲ ਮੇਰੇ ਤਾਂ ਕਹਿਣੇ ਨੂੰ,
              • ਇਹ ਸ਼ਹਿਰ ਤੇਰੇ ਵਿੱਚ ਫਿਰਦੇ ਨੇ|
              • ਇਹ ਬੋਲ ਤੇਰੇ ਮੈਨੂੰ ਸੁਣਦੇ ਨੇ,
              • ਹਰ ਵਾਰ ਮੈਨੂੰ ਹੀ ਚੁਣਦੇ ਨੇ,
              • ਕੰਨਾਂ ਕੋਲ ਆਕੇ ਮਲ਼ਕ ਜਿਹੇ,
              • ਮਧੂ-ਮੱਖੀਆਂ ਵਾਂਗੂ ਛਿਡ਼ਦੇ ਨੇ,
              • ਇਹ ਖ਼ਿਆਲ ਮੇਰੇ ਤਾਂ ਕਹਿਣੇ ਨੂੰ,
              • ਇਹ ਸ਼ਹਿਰ ਤੇਰੇ ਵਿੱਚ ਫਿਰਦੇ ਨੇ|

              ਖ਼ਿਆਲ ਮੇਰੇ ਤਾਂ ਕਹਿਣੇ ਨੂੰ

              • ਇਹ ਮਾਂ ਦੀਆਂ ਦੁਆਵਾਂ ਨੇ,
              • ਜੋ ਚਲਦੀਆਂ ਇਹ ਸਾਹਾਂ ਨੇ,
              • ਜਨਾਬ ਤਾਂ ਸਰੀਰ ਛੱਡਣ ਨੂੰ,
              • ਕਾਹਲ਼ੇ ਹੀ ਬਡ਼ੇ ਚਿਰ ਦੇ ਨੇ,
              • ਇਹ ਖ਼ਿਆਲ ਮੇਰੇ ਤਾਂ ਕਹਿਣੇ ਨੂੰ,
              • ਇਹ ਸ਼ਹਿਰ ਤੇਰੇ ਵਿੱਚ ਫਿਰਦੇ ਨੇ|

              ਖੁਦਾ

              • ਜੇ ਅੱਖਾਂ ਖੋਲ੍ਹ ਵੇਹਂਦਾ ਹੈ,
              • ਤਾਂ ਉਹ ਤੈਨੂੰ ਦਿਖਦਾ ਨਹੀਂ,
              • ਜੇ ਅੱਖਾਂ ਮੀਚ ਵੇਹਂਦਾ ਹੈ,
              • ਤਾਂ ਕੁਝ ਹੋਰ ਦਿਖਦਾ ਨਹੀਂ,
              • ਤੂੰ ਵੀ ਉਹਦਾ ਹੀ ਪੁਤਲਾ ਹੈ,
              • ਉਹ ਇਰਦ-ਗਿਰਦ ਤੇਰੇ ਹੈ,
              • ਤੂੰ ਵੀ ਉਹਨਾਂ 'ਚੋਂ ਹੀ ਇੱਕ ਏ,
              • ਜੋ ਉਹਦੇ ਲੱਖਾਂ ਚਿਹਰੇ ਨੇ,
              • ਖੁਦ ਨੂੰ ਖੁਦ 'ਚੋਂ ਕਿਉਂ?
              • ਤੂੰ ਲਭਦਾ ਫਿਰਦਾ ਹੈ,
              • ਮਣਕਾ ਵੀ ਆਪਣੇ ਨਾਮ ਦਾ ਹੀ,
              • ਤੂੰ ਜਪਦਾ ਫਿਰਦਾ ਹੈ,
              • ਆਪਣੇ ਨਾਮ ਤੋਂ ਹੀ ਕਦੇ,
              • ਤੂੰ ਕਿੰਨਾ ਡਰ ਜਾਂਦਾ!
              • ਖੁਦ ਨੂੰ ਜਨਮ ਦੇ ਕੇ ਤੂੰ,
              • ਖੁਦ ਕਿੱਦਾਂ ਮਰ ਜਾਂਦਾ?

              ਖੁਦਾ

              • ਤੂੰ ਸ਼ੈਤਾਨ ਵੀ ਆਪੇ,
              • ਤੂੰ ਇੰਨਸਾਨ ਵੀ ਆਪੇ,
              • ਤੂੰ ਹੀ ਧੀ-ਪੁੱਤ ਬਣਦਾ ਹੈ,
              • ਤੂੰ ਹੀ ਬਣ ਜਾਂਦਾ ਮਾਪੇ,
              • ਖੁਦ ਤੇ ਤੂੰ ਕਰਦਾ ਏ ਰਾਜ,
              • ਏਸੇ ਲਈ ਤੂੰ ਖੁਦਾ ਹੈ,
              • "ਅਮਨਾ" ਜੋ ਵੀ ਹੈ ਦੁਨੀਆ ਤੇ,
              • ਉਹ ਹੀ ਖੁਦਾ ਹੈ|

              ਚੁੱਪ

              • ਚੁੱਪ ਹੈ ਉਹ!
              • ਸੁੰਨਸਾਨ ਸੂਰਜ ਦੀ ਧੁੱਪ ਹੈ ਉਹ,
              • ਚੁੱਪ ਹੈ ਉਹ!
              • ਚੁੱਪ ਇਹ ਉਗਦੀ ਹੈ,
              • ਅਵਾਜ ਜਦ ਡੁੱਬਦੀ ਹੈ,
              • ਉਹਦੇ ਹੋਂਠਾਂ ਤੇ ਜੋ ਛਾਈ,
              • ਮੌਨ ਦੀ ਰੁੱਤ ਹੈ ਉਹ,
              • ਚੁੱਪ ਹੈ ਉਹ!
              • ਚੁੱਪ ਹੈ ਉਹ!
              • ਚੁੱਪ ਦਾ ਵੀ ਸ਼ੌਰ ਹੈ,
              • ਚੁੱਪ ਦੀ ਵੀ ਤੋਰ ਹੈ,
              • ਰੁੱਕ ਗਈ ਅਵਾਜ ਜੋ,
              • ਅਵਾਜ ਦਾ ਹੀ ਬੁੱਤ ਹੈ ਉਹ,
              • ਚੁੱਪ ਹੈ ਉਹ!
              • ਚੁੱਪ ਹੈ ਉਹ!
              • ਚੁੱਪ ਵੀ ਇਹ ਚੁਭਦੀ ਹੈ,
              • "ਅਮਨਾ" ਪੁਰਾਣੇ ਯੁੱਗ ਦੀ ਹੈ,
              • ਚੁੱਪ ਤੋਂ ਸ਼ੁਰੂ ਹੋ ਜ਼ਿੰਦਗੀ,
              • ਚੁੱਪ ਤੇ ਹੀ ਮੁਕਦੀ ਹੈ,
              • ਚੁੱਪ ਹੈ ਉਹ!
              • ਚੁੱਪ ਹੈ ਉਹ!

              ਮਲੂਕ ਸ਼ਾਯਰ

              • ਉਹ ਉੱਚਿੳ ਪਹਾੜੋ
              • ਕੋਈ ਗੀਤ ਹੀ ਲਿਖਾ ਦਉ,
              • ਤੁਹਾਡੀ ਗੋਦ ਵਿਚ ਬੈਠਾ
              • ਆ ਕੇ ਸ਼ਾਯਰ ਮਲੂਕ....
              • ਏ ਠੰਡੀਓ ਹਵਾਓ
              • ਤੁਸੀਂ ਵੀ ਰਾਗ ਕੋਈ ਲਾਵੋ,
              • ਤੁਹਾਡੀ ਗੋਦ ਵਿਚ ਬੈਠਾ
              • ਆ ਕੇ ਸ਼ਾਯਰ ਮਲੂਕ....
              • ਲੱਗੇ ਟਾਹਣੀਆਂ ਤੇ ਪੱਤੇ,
              • ਕਿਤੇ ਹੋ ਜਾਵਣ ਨਾ ਤੱਤੇ,
              • ਕੋਈ ਧੁੱਪ ਨੂੰ ਸਮਝਾਓ,
              • ਕੋਈ ਜਾ ਸੂਰਜ ਨੂੰ ਦੱਸੇ,
              • ਏ ਸੁੰਨਸਾਨ ਜੇਹੇ ਰਾਹੋ,
              • ਤੁਸੀਂ ਵੀ ਮੇਰੇ ਸੰਗ ਗਾਵੋ,
              • ਤੁਹਾਡੀ ਗੋਦ ਵਿਚ ਬੈਠਾ,
              • ਆ ਕੇ ਸ਼ਾਯਰ ਮਲੂਕ....
              • ਖਿੜੇ ਕਲੀਆਂ ਤੋਂ ਫੁੱਲ,
              • ਮਹਿਕ ਆਇਆ ਸਾਰਾ ਕੁੱਲ,
              • ਦੂਰ ਤੋਂ ਹੀ ਖੜ੍ਹ ਵੇਖ,
              • ਕਿਤੇ ਹੋ ਨਾ ਜਾਵੇ ਭੁੱਲ,
              • ਏ ਖੁਸ਼ਹਾਲ ਬਹਾਰੋ,
              • ਤੁਸੀਂ ਵੀ ਨਾਮ ਮੇਰਾ ਪੁਕਾਰੋ,
              • ਤੁਹਾਡੀ ਗੋਦ ਵਿਚ ਬੈਠਾ,
              • ਆ ਕੇ ਸ਼ਾਯਰ ਮਲੂਕ....

              ਮਲੂਕ ਸ਼ਾਯਰ

              • ਕੁਦਰਤ ਦੇ ਸਾਰੇ ਰੰਗ,
              • ਇਹ ਹੀ ਵੱਸੇ, ਅੰਗੋ-ਅੰਗ,
              • ਨਾ ਕਰ ਇਸ ਨਾਲ ਖਿਲਵਾੜ,
              • ਪੈ ਜਾਉ ਰੰਗ 'ਚ ਭੰਗ,
              • ਝਰਨਿਆਂ ਦੇ ਦਾਅਵੇਦਾਰੋ,
              • ਦੋ ਛਿੱਟ ਮੇਰੇ ਤੇ ਮਾਰੋ,
              • ਤੁਹਾਡੀ ਗੋਦ ਵਿਚ ਬੈਠਾ,
              • ਆ ਕੇ ਸ਼ਾਯਰ ਮਲੂਕ....
              • ਸੁਬਹ ਤੋਂ ਸ਼ਾਮ ਤੱਕ,
              • ਵੇਖ ਥੱਕੀ ਨਾ ਇਹ ਅੱਖ,
              • ਰਾਤ ਵੀ ਤਾਰਿਆਂ ਦਾ,
              • ਏਥੇ ਪੂਰਦੀ ਏ ਪੱਖ,
              • ਟਿਮ-ਟਿਮ ਕਰਦੇ ਜਾਵੋ,
              • ਨਾ ਖੁਦ ਨੂੰ ਕਾਲਖ ਲਾਵੋ,
              • ਤੁਹਾਡੀ ਗੋਦ ਵਿਚ ਬੈਠਾ,
              • ਆ ਕੇ ਸ਼ਾਯਰ ਮਲੂਕ....
              • ਇਹ ਗੀਤਾਂ ਦੇ ਬੁੱਲੇ,
              • ਨਾ ਡੋਲੇ, ਝੱਖੜ ਝੁੱਲੇ,
              • ਆ ਕੇ ਹਵਾ ਵਿਚ ਘੁਲਦੇ,
              • ਜਦ ਲਫ਼ਜ਼ਾਂ ਦਾ ਪਿਟਾਰਾ ਖੁੱਲੇ,
              • ਕੋਈ ਚਮਤਕਾਰ ਦਿਖਾਓ,
              • ਅੰਬਰੀਂ ਕੋਈ ਅੱਖਰ ਵਾਹੋ,
              • ਤੁਹਾਡੀ ਗੋਦ ਵਿਚ ਬੈਠਾ,
              • ਆ ਕੇ ਸ਼ਾਯਰ ਮਲੂਕ....

              ਸੁਫ਼ਨਾ

              • ਮਕਾਨ ਯਾਰ ਦਾ ਮਾਰੇ ਅਵਾਜ਼ ਮੈਨੂੰ
              • ਜਿਹੜਾ ਖੰਡਰ ਜਿਹਾ ਹੋਇਆ ਲਗਦਾ ਹੈ,
              • ਉਹਦੀ ਮਸੀਤ ਤੇ ਦੀਵਾ ਜਗਾ ਕੇ ਆਈ
              • ਉਹ ਵੀ ਆ ਗਿਆ ਮੇਰੇ ਨਾਲ ਲਗਦਾ ਹੈ,
              • ਉਹ ਹੀ ਰਾਤ ਅੱਜ, ਹਵਾ ਜਿਹਦੇ ਨਾਲ ਖੇਡ ਰਹੀ
              • ਉਹ ਹੀ ਚੰਨ ਅਸਮਾਨੀ ਚੜਿਆ ਲਗਦਾ ਹੈ,
              • ਮਹਿਕ ਆਇਆ ਅੱਜ ਵੇਹੜਾ ਬਿਨਾਂ ਬਹਾਰ ਤੋਂ
              • ਉਹੀ ਵਿਹੜੇ ਵਿਚ ਆਇਆ ਅੱਜ ਲਗਦਾ ਹੈ,
              • ਜਿਹੜਾ ਗੁਜ਼ਰ ਗਿਆ ਸੀ, ਗੁਜ਼ਰੇ ਵਖਤ ਦੇ ਨਾਲ
              • ਉਹ ਹੀ ਵਖਤ ਮੁੜ ਆਇਆ ਮੈਨੂੰ ਲਗਦਾ ਹੈ,
              • ਕਾਂ ਵੀ ਬੋਲਦਾ ਬਨ੍ਹੇਰੇ ਅੱਜ ਮੈਂ ਸੁਣਿਆ ਸੀ
              • ਇਹ ਵੀ ਭਾਂਪ ਗਿਆ ਗੱਲ ਮੈਨੂੰ ਲਗਦਾ ਹੈ,
              • ਝੂਠ ਬੋਲਦੇ, ਜਿਹੜੇ ਕਹਿੰਦੇ ਗਿਉਂ ਆਂਵਦੇ ਨਹੀਂ
              • ਕੁਝ ਗਿਰਵੀ ਰੱਖ ਕੇ ਉਹ ਆਇਆ ਲਗਦਾ ਹੈ,
              • "ਅਮਨਾ" ਸੁੱਕ ਗਏ ਨੇ ਸਾਹ ਵੇਖ ਸੁਫ਼ਨਾ ਅੱਜ
              • ਬਣ ਕੇ ਸੁਫ਼ਨਾ ਉਹ ਜਿਵੇਂ ਆਇਆ ਲਗਦਾ ਹੈ|

              ਉਹਦੀ ਅਵਾਜ਼

              • ਉਹਦੀ ਅਵਾਜ਼ ਵਿਚ ਘੁਲੇ
              • ਮਿਸ਼ਰੀ, ਖੰਡ, ਪਤਾਸੇ,
              • ਏਸ ਦੁਨੀਆਂ ਤੋਂ ਸੋਹਣੇ
              • ਉਹਦੇ ਹਸੀਨ ਹਾਸੇ,
              • ਉਹਦੀ ਅਵਾਜ਼ ਵਿਚ ਘੁਲੇ
              • ਮਿਸ਼ਰੀ, ਖੰਡ, ਪਤਾਸੇ....
              • ਉਹ ਹੱਸਦੀ ਤਾਂ ਆ ਜਾਏ
              • ਸੁਰਗ ਦਾ ਝੂਟਾ,
              • ਉਹ ਰੋਵੇ, ਲੱਗੇ ਜਿਵੇਂ
              • ਗਏ ਪੀਰ ਗਵਾਚੇ,
              • ਉਹਦੀ ਅਵਾਜ਼ ਵਿਚ ਘੁਲੇ
              • ਮਿਸ਼ਰੀ, ਖੰਡ, ਪਤਾਸੇ....
              • ਉਹ ਗਾਵੇ ਤਾਂ ਆਲਮ ਸਾਰਾ
              • ਨਾਲ ਆ ਗਾਵੇ,
              • ਉਹਦੇ ਦਰ ਤੋਂ ਤਿਹਾਏ
              • ਕਦੇ ਜਾਣ ਨਾ ਪਿਆਸੇ,
              • ਉਹਦੀ ਅਵਾਜ਼ ਵਿਚ ਘੁਲੇ
              • ਮਿਸ਼ਰੀ, ਖੰਡ, ਪਤਾਸੇ....

              ਉਹਦੀ ਅਵਾਜ਼

              • ਕਿੰਨੀ ਦੇਰ ਲਾ ਉਹਨੂੰ
              • ਬਣਾਇਆ ਹੋਉ ਖੁਦਾ ਨੇ,
              • ਕਿੰਨੀ ਰੀਝ ਨਾਲ ਉਹਦੇ
              • ਅੰਗ-ਅੰਗ ਨੇ ਤਰਾਸ਼ੇ,
              • ਉਹਦੀ ਅਵਾਜ਼ ਵਿਚ ਘੁਲੇ
              • ਮਿਸ਼ਰੀ, ਖੰਡ, ਪਤਾਸੇ....
              • ਇੱਕੋ ਗੱਲ "ਅਮਨਾ" ਉਹਦੀ
              • ਸਾਡਾ ਰੋਕ ਦੇਵੇ ਸਾਹ,
              • ਜਦ ਲੁੱਕ-ਲੁੱਕ ਕੇ ਉਹ
              • ਸਾਨੂੰ ਮਿੱਠਾ-ਮਿੱਠਾ ਝਾਕੇ,
              • ਉਹਦੀ ਅਵਾਜ਼ ਵਿਚ ਘੁਲੇ
              • ਮਿਸ਼ਰੀ, ਖੰਡ, ਪਤਾਸੇ....

              ਬੇ-ਫ਼ਿਕਰ

              • ਬੇ-ਫ਼ਿਕਰ ਤੂੰ ਕਰ ਗਈ
              • ਖੁਦ ਵਾਂਗ ਮੈਨੂੰ ਵੀ,
              • ਇਕ ਜ਼ਿਕਰ ਤੂੰ ਕਰ ਗਈ
              • ਖੁਦ ਵਾਂਗ ਮੈਨੂੰ ਵੀ,
              • ਬੇ-ਫ਼ਿਕਰ ਤੂੰ ਕਰ ਗਈ
              • ਖੁਦ ਵਾਂਗ ਮੈਨੂੰ ਵੀ...
              • ਤੂੰ ਮੇਰੇ ਤੋਂ ਸਿਖ ਲਿਆ
              • ਚੁੱਪ-ਚਾਪ ਜਿਹਾ ਰਹਿਣਾ,
              • ਗੱਲਾਂ ਦੀ ਮਸ਼ੀਨ ਕਰ ਗਈ
              • ਖੁਦ ਵਾਂਗ ਮੈਨੂੰ ਵੀ,
              • ਬੇ-ਫ਼ਿਕਰ ਤੂੰ ਕਰ ਗਈ
              • ਖੁਦ ਵਾਂਗ ਮੈਨੂੰ ਵੀ...
              • ਆਸ ਸੀ ਕਿ ਜ਼ਿੰਦਗੀ
              • ਦਾ ਹੱਲ ਕੋਈ ਨਿਕਲੁਗਾ,
              • ਅੰਤ, ਇਕ ਸਵਾਲ ਕਰ ਗਈ
              • ਖੁਦ ਵਾਂਗ ਮੈਨੂੰ ਵੀ,
              • ਬੇ-ਫ਼ਿਕਰ ਤੂੰ ਕਰ ਗਈ
              • ਖੁਦ ਵਾਂਗ ਮੈਨੂੰ ਵੀ...

              ਬੇ-ਫ਼ਿਕਰ

              • ਫਿਕਰਾਂ ਵਿਚਾਲੇ ਬੈਠੇ ਦਾ
              • ਦਮ ਘੁੱਟ ਰਿਹਾ ਸੀ, ਇਕ ਵਖਤ ਤੋਂ,
              • ਤੂੰ ਆ ਅਜ਼ਾਦ ਕਰ ਗਈ
              • ਖੁਦ ਵਾਂਗ ਮੈਨੂੰ ਵੀ,
              • ਬੇ-ਫ਼ਿਕਰ ਤੂੰ ਕਰ ਗਈ
              • ਖੁਦ ਵਾਂਗ ਮੈਨੂੰ ਵੀ...
              • ਉੱਗ ਗਈ ਸੀ ਵੇਲ ਇਕ
              • ਉਦਾਸੀ ਦੇ ਖ਼ਿਆਲਾਂ ਦੀ,
              • ਬੇ-ਪ੍ਰਵਾਹ ਤੂੰ ਕਰ ਗਈ
              • ਖੁਦ ਵਾਂਗ ਮੈਨੂੰ ਵੀ,
              • ਬੇ-ਫ਼ਿਕਰ ਤੂੰ ਕਰ ਗਈ
              • ਖੁਦ ਵਾਂਗ ਮੈਨੂੰ ਵੀ...
              • ਰਸਤਾ ਤੇ ਮੰਜ਼ਿਲ
              • ਦੋਨੋਂ ਦਿਖ ਗਏ "ਅਮਨਾ",
              • ਪਰ ਇਕ ਮੁਸਾਫ਼ਿਰ ਕਰ ਗਈ
              • ਖੁਦ ਵਾਂਗ ਮੈਨੂੰ ਵੀ,
              • ਬੇ-ਫ਼ਿਕਰ ਤੂੰ ਕਰ ਗਈ
              • ਖੁਦ ਵਾਂਗ ਮੈਨੂੰ ਵੀ...

              ਕਹਾਣੀਕਾਰ

              • ਮੈਂ ਕਹਾਣੀ ਲਿਖ ਬੈਠਾ
              • ਇਕ ਆਪਣੇ ਜੀਵਨਕਾਲ ਦੀ
              • ਦਲਦਲ ਵਰਗੇ ਪਾਣੀ ਦੀ
              • ਗੁੰਝਲੇ ਹੋਏ ਮਾਇਆਜਾਲ ਦੀ
              • ਖੁਸ਼ੀਆਂ ਦੇ ਉਖੜੇ ਪਲ ਦੀ
              • ਉਦਾਸੀ ਵਰਗੀ ਚਾਲ ਦੀ
              • ਜਿੰਦਗੀ ਦੇ ਹਰ ਕਿਰਦਾਰ ਦੀ
              • ਨਵ-ਜਨਮੇ ਕਿਸੇ ਖ਼ਿਆਲ ਦੀ
              • ਅਸਮਾਨੋਂ ਗਿਰਦੇ ਪਾਣੀ ਦੀ
              • ਇਕ ਯਾਦਾਂ ਦੇ ਭੂਚਾਲ ਦੀ
              • ਵਿਖਰੇ ਉਲਝੇ ਜਵਾਬਾਂ ਦੀ
              • ਬੇ-ਸ਼ੁਮਾਰ ਕੀਮਤੀ ਸਵਾਲ ਦੀ
              • ਅੱਖੋਂ ਗੁਆਚੀ ਲੋਅ ਦੀ
              • ਇਕ ਵਿਛੜੀ ਹੋਈ ਤਿਰਕਾਲ ਦੀ
              • ਪਤਝੜ ਵਿਚ ਬਹਾਰ ਦੀ
              • ਨਾ ਮੁਕਣੀ ਕਿਸੇ ਭਾਲ ਦੀ
              • ਸੋਨੇ ਵਰਗੀ ਧੁੱਪ ਦੀ
              • ਹਨ੍ਹੇਰੇ ਵਿਚ ਜਗਦੀ ਮਸ਼ਾਲ ਦੀ
              • ਮੈਂ ਕਹਾਣੀ ਲਿਖ ਬੈਠਾ
              • ਇਕ ਆਪਣੇ ਜੀਵਨਕਾਲ ਦੀ|

              ਕਦੇ-ਕਦੇ

              • ਕਦੇ-ਕਦੇ ਰੁੜ੍ਹ ਜਾਂਦਾ ਹਾਂ ਵਕਤ ਦੇ ਪਾਣੀਆਂ 'ਚ
              • ਜਦ ਉਹਦੀ ਯਾਦ ਆ ਸਿਰ੍ਹਾਣੇ ਬਹਿੰਦੀ ਹੈ|
              • ਉਸ ਚਿਹਰੇ ਨੂੰ ਉਕੇਰ-2 ਕੇ ਦਿਲ ਨਹੀ ਭਰਦਾ
              • ਫਿਰ ਕੇਰਾਂ ਬਾਅ ਦੇ ਕਲਮ, ਸਿਆਹੀ ਕਹਿੰਦੀ ਹੈ|
              • ਦਿਨ ਰਾਤਾਂ ਦੇ ਕਾਫ਼ਲੇ ਲੰਘਦੇ ਚਲੇ ਗਏ
              • ਫਿਰ ਵੀ ਓਹ ਦਿਲ ਦੇ ਚੁਬਾਰੇ ਉੱਤੇ ਰਹਿੰਦੀ ਹੈ|
              • ਅੱਖਾਂ ਦੇ ਸਾਹਮਣੇ ਆ-2 ਟਿਚਰਾਂ ਕਰਦੀ ਏ
              • ਜਦ ਵੀ ਦੇਖਾਂ ਉਹ ਮੈਨੂੰ ਹੀ ਤਕਦੀ ਰਹਿੰਦੀ ਹੈ|
              • ਇਹ ਮੇਰੇ ਭੁਲੇਖੇ ਹੀ ਨੇ ਯਾਦ ਮੈਨੂੰ ਉਹ ਕਰਦੀ ਹੈ
              • ਜਾਂ ਹਿਚਕੀ ਜਦ ਆਉਂਦੀ ਹੈ ਨਾਮ ਮੇਰਾ ਉਹ ਲੈਂਦੀ ਹੈ|
              • "ਅਮਨ" ਖਰਦਾ ਜਾਂਦਾ ਹੈ ਵਕਤ ਗੁਜ਼ਰਦੇ ਨਾਲ
              • ਜਾਪੇ ਕੱਚੀਆਂ ਕੰਧਾ ਵਾਂਗੂ ਉਹ ਵੀ ਢਹਿੰਦੀ ਹੈ|

              ਅਸੀਂ ਰੂਹਾਂ ਵਾਲੇ

              • ਅਸੀਂ ਰੂਹਾਂ ਵਾਲੇ
              • ਕਿਸ ਦਰ ਤੇ ਠੋਕਰਾਂ ਖਾਈਏ
              • ਅਜਕਲ ਪਿਆਰ ਹੋ ਗਿਆ ਜਿਸਮਾਨੀ...
              • ਅਸੀਂ ਬੇ-ਢੰਗੇ ਜਿਹੇ
              • ਜਾ ਕਿਸ ਗੰਗਾ 'ਚ ਨਹਾਈਏ
              • ਅਜਕਲ ਪਿਆਰ ਹੋ ਗਿਆ ਜਿਸਮਾਨੀ...
              • ਰੂਹ ਦਾ ਹਾਣੀ, ਟਾਵਾਂ-ਟਾਵਾਂ,
              • ਦਸ ਖੁਦਾ ਕਿਸ ਪਾਸੇ ਜਾਵਾਂ,
              • ਲੱਭ ਜਾਏ ਮੈਨੂੰ ਰੂਹ ਦਾ ਹਾਣੀ
              • ਉਹਦੇ ਗਲ਼ ਜਾ ਬਾਹਾਂ ਪਾਵਾਂ,
              • ਉਹ ਮੇਰਾ ਹੀ ਪੀਰ
              • ਅਸੀਂ ਉਹਦੇ ਮੁਰੀਦ ਬਣ ਜਾਈਏ,
              • ਅਸੀਂ ਰੂਹਾਂ ਵਾਲੇ
              • ਕਿਸ ਦਰ ਤੇ ਠੋਕਰਾਂ ਖਾਈਏ
              • ਅਜਕਲ ਪਿਆਰ ਹੋ ਗਿਆ ਜਿਸਮਾਨੀ...
              • ਦਿਲ ਦੇ ਚਾਅ, ਸਾਂਭੀ ਫਿਰਦੇ,
              • ਨੈਣਾਂ ਵਿਚੋਂ, ਹੰਝੂ ਕਿਰਦੇ,
              • ਕੈਸੀ ਪੌੜੀ ਲਾਈਏ ਉਹਨਾਂ ਲਈ
              • ਜੋ ਜਾਂਦੇ ਨੈਣਾਂ 'ਚੋਂ ਗਿਰਦੇ,
              • ਅਸੀਂ ਇਹ ਸੁੱਚੇ ਖ਼ਿਆਲ
              • ਜਾ ਕਿਸ ਨੂੰ ਸੁਣਾਈਏ,
              • ਅਸੀਂ ਰੂਹਾਂ ਵਾਲੇ
              • ਕਿਸ ਦਰ ਤੇ ਠੋਕਰਾਂ ਖਾਈਏ
              • ਅਜਕਲ ਪਿਆਰ ਹੋ ਗਿਆ ਜਿਸਮਾਨੀ...

              ਅਸੀਂ ਰੂਹਾਂ ਵਾਲੇ

              • ਅਕਲ ਦੇ ਦਾਣੇ ਮਿਲਦੇ ਨਹੀਂ,
              • ਉਜਾੜਾਂ 'ਚ ਫੁੱਲ ਖਿਲਦੇ ਨਹੀਂ,
              • ਜੋ ਉਪਰੋਂ-ਉਪਰੋਂ ਜਤਾਉਂਦੇ
              • ਉਹ ਸੱਜਣ ਕਿਸੇ ਦਿਲ ਦੇ ਨਹੀਂ,
              • ਖ਼ੁਦ-ਖੁਸ਼ੀ ਜੇ ਜੁਰਮ ਹੈ
              • ਕਿਸ ਨਾਮੇ ਸਾਹ ਲਿਖਵਾਈਏ,
              • ਅਸੀਂ ਰੂਹਾਂ ਵਾਲੇ
              • ਕਿਸ ਦਰ ਤੇ ਠੋਕਰਾਂ ਖਾਈਏ
              • ਅਜਕਲ ਪਿਆਰ ਹੋ ਗਿਆ ਜਿਸਮਾਨੀ...
              • ਕੁਛ ਵੀ ਰਹਿਣਾ ਨਹੀਂ ਅਧੂਰਾ,
              • ਆਖਰ ਨੂੰ ਹੋ ਜਾਣਾ ਪੂਰਾ,
              • "ਅਮਨਾ" ਤੂੰ ਰੱਖ ਅੱਖ ਖੁਦਾ 'ਤੇ
              • ਹਰ ਰੰਗ ਆਪੇ ਹੋ ਜਾਣਾ ਗੂੜ੍ਹਾ,
              • ਹੋ ਜਾਣੀਆਂ ਨੇ ਪੂਰੀਆਂ
              • ਏਸੇ ਲਈ ਆਸਾਂ ਦੇ ਦੀਪ ਜਲਾਈਏ,
              • ਅਸੀਂ ਰੂਹਾਂ ਵਾਲੇ
              • ਕਿਸ ਦਰ ਤੇ ਠੋਕਰਾਂ ਖਾਈਏ
              • ਅਜਕਲ ਪਿਆਰ ਹੋ ਗਿਆ ਜਿਸਮਾਨੀ...

              ਅਹਿਸਾਨ ਬੜੇ, ਅਹਿਸਾਨ ਬੜੇ

              • ਜਿੰਦਗੀ ਛੋਟੀ, ਕਿਸਮਤ ਖੋਟੀ,
              • ਏਥੇ ਕਰਮਾਂ ਨਾਲ ਮਿਲਦੀ ਰੋਟੀ,
              • ਫ਼ਿਕਰਾਂ ਵਿਚ ਪਏ ਹੁੰਦੇ ਨੇ
              • ਹੱਦੋਂ ਜਿਆਦਾ ਧੰਨਵਾਨ ਬੜੇ,
              • ਅਹਿਸਾਨ ਬੜੇ, ਅਹਿਸਾਨ ਬੜੇ...
              • ਅੱਗ ਭੜਕੇ, ਸੇਕ ਰੜਕੇ,
              • ਯਾਰ ਦੀ ਜਦ ਝਾਂਜਰ ਛਣਕੇ,
              • ਅਧਵਾਟੇ ਤੱਕ ਨਾਲ ਰਹਿਣ
              • ਮਿਲਦੇ ਹਾਣਾ ਨੂੰ ਹਾਣ ਬੜੇ,
              • ਅਹਿਸਾਨ ਬੜੇ, ਅਹਿਸਾਨ ਬੜੇ...
              • ਨਿੱਕਲੇ ਸਿੱਟਾ, ਦੁੱਧ ਚਿੱਟਾ,
              • ਪੜ੍ਹ ਹੋਵੇ ਨਾ ਆਖਰੀ ਚਿੱਠਾ,
              • ਬਹਿ ਜਾਂਦੇ ਨੇ ਦਿਲ ਫੜ ਕੇ
              • ਚੋਟੀ ਦੇ ਬਲਵਾਨ ਬੜੇ,
              • ਅਹਿਸਾਨ ਬੜੇ, ਅਹਿਸਾਨ ਬੜੇ...

              ਅਹਿਸਾਨ ਬੜੇ, ਅਹਿਸਾਨ ਬੜੇ

              • ਇਹ "ਮੈ" ਮੇਰੀ, ਨਾ ਹੋਈ ਮੇਰੀ,
              • ਦੁਨੀਆ ਆਈ, ਗਈ ਬਥੇਰੀ,
              • ਚੱਕ ਵੇਖੋ ਜੇ ਗ੍ਰੰਥ ਕੋਈ
              • ਮਿਲਦੇ ਇਹਦੇ ਪਰਮਾਣ ਬੜੇ,
              • ਅਹਿਸਾਨ ਬੜੇ, ਅਹਿਸਾਨ ਬੜੇ...
              • "ਅਮਨਾ" ਲਿਖੇਂ, ਤੂੰ ਜੋ ਲਿਖੇਂ,
              • ਹੱਸ ਕੇ ਵੀ ਚੰਦਰੀ ਪੀੜ ਲਿਖੇਂ,
              • ਵਾਕਿਫ਼ ਹਿਜ਼ਰ, ਹੁਨਰ ਦਿਤਾ,
              • ਦੰਗ ਰਹਿ ਗਏ, ਸੁਣ ਹੈਰਾਨ ਬਡ਼ੇ,
              • ਅਹਿਸਾਨ ਬੜੇ, ਅਹਿਸਾਨ ਬੜੇ...

              ਆਖਰੀ ਸਾਹ

              • ਇਕ ਆਇਆ,
              • ਇਕ ਚਲਾ ਗਿਆ
              • ਇਕ ਆਉਣ ਨੂੰ ਤਿਆਰ ਖੜ੍ਹਾ,
              • ਜੇ ਚਲਦੇ ਨੇ ਸਾਹ
              • ਤਾਂ ਜਿੰਦਗੀ ਚਲਦੀ ਹੈ,
              • ਜੇ ਮੁਕ ਜਾਵਣ ਸਾਹ
              • ਤਾਂ ਜਿੰਦਗੀ ਮੁਕਦੀ ਨਹੀਂ|
              • ਜਦ ਮੈਂ ਤੈਨੂੰ ਵੇਖਿਆ ਸੀ,
              • ਲੱਗਾ ਸੀ ਪਹਿਲਾ ਸਾਹ ਆਇਆ,
              • ਇਕ ਖ਼ੁਸ਼ਬੋ ਹਵਾ 'ਚ,
              • ਇਕ ਠੰਡਕ ਹਵਾ 'ਚ,
              • ਇਕ ਤਾਜ਼ਗੀ, ਇਕ ਆਪਣਾਪਨ,
              • ਇਕ ਦਮ ਅਹਿਸਾਸ ਹੋਇਆ,
              • ਜਿਵੇਂ ਇਹ ਦਿਲ,
              • ਪਹਿਲੀ ਵਾਰ ਧੜਕਿਆ ਹੋਵੇ,
              • ਤੇ ਸਰੂਰ ਐਸਾ,
              • ਜਿਵੇਂ ਪੀਤੀ ਸਾਰੀ,
              • ਬੇ-ਅਰਥ ਗਈ ਹੋਵੇ,
              • ਰੋਜ਼ ਅੱਖਾਂ ਦੀ ਭੁੱਖ,
              • ਸੁਬਹ ਤੋਂ ਸ਼ਾਮ,
              • ਦੇਖ-ਦੇਖ ਕਦੇ ਰੱਜ ਹੀ ਨਹੀਂ ਆਇਆ,
              • ਬੈਠ ਕੇ ਗੱਲਾਂ ਕਰਨੀਆਂ,
              • ਫੇਰ ਉੱਚੀ-ਉੱਚੀ ਹੱਸਣਾ,
              • ਉਹ ਦਿਨ ਸੀ,
              • ਜਦ ਜਿੰਦਗੀ ਤੇ ਮੇਰੀ ਚਾਲ ਇਕ ਸੀ,

              ਆਖਰੀ ਸਾਹ

              • ਕਾਫ਼ੀ ਸਮਾਂ ਗੁਜ਼ਰ ਗਿਆ,
              • ਫਿਰ ਉਹਦਾ ਰਾਹ ਵੱਖ ਹੋ ਗਿਆ,
              • ਤੇ ਮੇਰੀ ਚਾਲ,
              • ਜਿੰਦਗੀ ਦੀ ਚਾਲ ਨਾਲੋਂ,
              • ਮੱਧਮ ਪੈ ਗਈ,
              • ਮੈਂ ਉਸੇ ਸਰੂਰ ਦੀ ਭਟਕਣ ਵਿਚ,
              • ਕਦੇ ਏਸ ਦਰ, ਕਦੇ ਓਸ ਦਰ,
              • ਜਿਵੇਂ ਸੀਨੇ ਵਿਚ,
              • ਦਿਲ ਹੀ ਨਾ ਰਿਹਾ ਹੋਵੇ,
              • ਅੱਜ ਲੋਕ ਜਿਸਨੂੰ ਜਿੰਦਗੀ ਕਹਿੰਦੇ ਨੇ,
              • ਇਹ ਜਿੰਦਗੀ ਥੋੜੋਂ ਹੈ,
              • ਇਹ ਤਾਂ ਮੌਤ ਹੈ,
              • ਜਿਸਨੂੰ ਮੈਂ ਜੀਅ ਰਿਹਾ ਹਾਂ,
              • ਜਿੰਦਗੀ ਤਾਂ ਉਸੇ ਦਿਨ,
              • ਮੌਤ 'ਚ ਤਬਦੀਲ ਹੋ ਗਈ ਸੀ,
              • ਤੇ ਉਸੇ ਦਿਨ ਹੀ,
              • ਜੋ ਮੈਂ ਸਾਹ ਲਿਆ ਸੀ,
              • ਉਹ ਹੀ ਮੇਰੀ ਜਿੰਦਗੀ ਦਾ,
              • "ਆਖਰੀ ਸਾਹ" ਸੀ|

              ਨਕਾਬ

              • ਲਾਹ ਦੇ ਹੁਣ ਤੂੰ ਵੀ
              • ਮੁੱਖ ਤੋਂ ਨਕਾਬ
              • ਸ਼ਾਇਦ ਖੁਦ ਨੂੰ ਪਹਿਚਾਣ ਸਕੇਂ|
              • ਰਾਤ ਦਾ ਹਨ੍ਹੇਰਾ ਹੋਵੇ
              • ਤਾਂ ਅਣਜਾਣ ਵੀ ਕੋਈ ਮੰਨ ਲਵੇ,
              • ਵਿਚ ਦੁਪਹਿਰੇ ਮੱਤ ਤੇਰੀ ਤੇ
              • ਕੋਈ ਬੋਧੀ ਕਿਉਂ ਇਤਬਾਰ ਕਰੇ,
              • ਲਾਹ ਦੇ ਹੁਣ ਤੂੰ ਵੀ...
              • ਹਾਰ-ਜਿੱਤ ਦੇ ਫੈਂਸਲੇ
              • ਰਖਦੇ ਨੇ ਧਿਆਨ ਨੂੰ ਖਿੱਚ ਕੇ,
              • ਕੋਈ ਐਸਾ ਫੈਂਸਲਾ ਨਾ ਸੁਣ ਬੈਠੀਂ
              • ਨਾ ਸਹਿ ਆਪਣਾ ਅਪਮਾਨ ਸਕੇਂ,
              • ਲਾਹ ਦੇ ਹੁਣ ਤੂੰ ਵੀ...
              • ਜਦ ਹਵਾ ਪਾਣੀ ਦਾ ਰੁਖ਼ ਚੱਲੇ
              • ਸਭ ਕੁਝ ਵਹਾ ਕੇ ਲੈ ਜਾਂਦਾ,
              • ਇੰਨੇ ਜੋਗਾ ਤੂੰ ਰਹਿ ਜਾਵੀਂ
              • ਨਫ਼ਾ-ਨੁਕਸਾਨ ਪਹਿਚਾਣ ਸਕੇਂ,
              • ਲਾਹ ਦੇ ਹੁਣ ਤੂੰ ਵੀ...

              ਨਕਾਬ

              • ਲਹੂ ਦਾ ਹੈ ਰੰਗ ਇੱਕੋ
              • ਇਸ ਜਾਤ ਦਾ ਰੰਗ ਨਾ ਕਿਸੇ ਦੇਖਿਆ,
              • ਇੰਨਾ ਨਾ ਘੂਕੀ ਸੌਂ ਜਾਵੀਂ
              • ਕਿ ਇਹ ਰੰਗ ਵੀ ਨਾ ਪਹਿਚਾਣ ਸਕੇਂ,
              • ਲਾਹ ਦੇ ਹੁਣ ਤੂੰ ਵੀ...
              • ਤੂੰ ਵੀ, ਮੈਂ ਵੀ, ਇਹ ਹੈ ਨੇ ਜੋ ਸਭ
              • ਬਣਾ ਬੈਠੇ ਆਪੋ-ਆਪਣੇ ਮਜ਼੍ਹਬ,
              • ਇਕ ਫ਼ਰਕ ਹੁੰਦਾ ਜੋ ਇਨਸਾਨ, ਹੈਵਾਨ 'ਚ
              • ਉਹ ਫ਼ਰਕ ਹੀ ਨਾ ਪਹਿਚਾਣ ਸਕੇਂ,
              • ਲਾਹ ਦੇ ਹੁਣ ਤੂੰ ਵੀ
              • ਮੁੱਖ ਤੋਂ ਨਕਾਬ
              • ਸ਼ਾਇਦ ਖੁਦ ਨੂੰ ਪਹਿਚਾਣ ਸਕੇਂ|

                ਔਖਾ ਹੈ

                • ਗੁਜ਼ਰ ਤਾਂ ਜਾਏਗਾ ਵਖਤ
                • ਪਰ ਔਖਾ ਹੈ...
                • ਕੋਈ ਫੜ੍ਹ ਤਾਂ ਲਏਗਾ ਹੱਥ
                • ਪਰ ਔਖਾ ਹੈ...
                • ਅਜੇ ਹੁਣੇ ਤਾਂ ਡੁੱਬਾ ਹੈ
                • ਕੱਲ ਚੜ੍ਹ ਤਾਂ ਜਾਏਗਾ ਸੂਰਜ
                • ਪਰ ਔਖਾ ਹੈ...
                • ਵਾਟ ਹੈ ਕੋਹਾਂ ਲੰਮੀ
                • ਮੰਜਿਲ ਨੂੰ ਛੂਹ ਤਾਂ ਜਾਵਾਂਗਾਂ
                • ਪਰ ਔਖਾ ਹੈ...
                • ਕੁਝ ਪਲ ਕੁ ਲਈ ਦਮ ਰੋਕ
                • ਮੈਂ ਹੜ੍ਹ ਤਾਂ ਜਾਵਾਂਗਾਂ
                • ਪਰ ਔਖਾ ਹੈ...
                • ਅਗਲੇ ਜਨਮ ਦਾ ਕਰ ਗਈ ਵਾਅਦਾ
                • ਹੋ ਵੀ ਸਕਦੇ ਮਿਲ ਜਾਵੇ
                • ਪਰ ਔਖਾ ਹੈ...
                • ਸਾਹ ਤਾਂ ਚਲ ਰਹੇ ਉਹਦੇ ਬਿਨ
                • ਸਾਹ ਲੈ ਵੀ ਰਿਹਾ ਹਾਂ
                • ਪਰ ਔਖਾ ਹੈ...

                ਔਖਾ ਹੈ

                • ਕੁਝ ਜਵਾਬ ਨੇ ਜੋ ਸਵਾਲ ਬਣ ਗਏ
                • ਹਰ ਇਕ ਦਾ ਮਿਲ ਜਾਏ ਜਵਾਬ
                • ਪਰ ਔਖਾ ਹੈ...
                • ਹੋ ਬੇ-ਘਰ ਵੀ ਜਿਉਂਦੇ ਨੇ
                • ਸੜਕਾਂ ਤੇ ਵੀ ਨਿਕਲ ਜਾਉ
                • ਪਰ ਔਖਾ ਹੈ...
                • "ਅਮਨਾ" ਫਿੱਕੀਆਂ ਲਕੀਰਾਂ ਤੋਂ
                • ਤਕਦੀਰ ਵੀ ਬਣ ਜਾਉ
                • ਪਰ ਔਖਾ ਹੈ...ਅਟੱਲ ਨਹੀਂ...

                ਸੜਕ

                • ਤੇਰੀ ਤੇ ਮੇਰੀ ਸੜਕ ਦੇ ਕੋਲ
                • ਉਸ ਉਮਰ ਵਿਚ ਇਕ ਘਰ ਵੀ ਸੀ
                • ਹਵਾ ਦੀ ਛਾਵੇਂ ਲੁਕਿਆ
                • ਮਨ ਵਿਚ ਇਕ ਡਰ ਵੀ ਸੀ
                • ਉਹ ਡਰ ਤੈਨੂੰ ਖਾਂਦਾ ਸੀ
                • ਮੇਰੇ ਕੋਲੋਂ ਦੂਰ ਨਸਦਾ ਸੀ
                • ਜਦ ਤੂੰ ਡਰਦੀ ਸੀ
                • ਤੇਰੇ ਤੇ ਉਹ ਹਸਦਾ ਸੀ
                • ਉਹ ਦੋ ਸੜਕਾਂ ਮੀਲਾਂ ਤੋਂ ਬਾਅਦ
                • ਇਕ ਸੜਕ 'ਚ ਤਬਦੀਲ ਹੁੰਦੀਆਂ ਸੀ
                • ਮੈਂ ਆਪਣੀ ਸੜਕੇ ਅੱਗੇ ਵਧ ਰਿਹਾ ਸੀ
                • ਤੇ ਤੂੰ ਡਰ ਵਿਚ ਲਿਪਟੀ ਹੋਈ ਬੈਠੀ ਹੋਈ ਸੀ
                • ਅੱਜ ਮੈਂ ਉਸ ਸੜਕ ਦੇ ਕਿਨਾਰੇ ਤੇ ਆ ਪਹੁੰਚਾ ਹਾਂ
                • ਮੱਥੇ 'ਤੇ ਹੱਥ ਧਰ ਕੇ
                • ਤੇਰੀ ਸੜਕ ਦੇ ਵੱਲ ਤੱਕ ਰਿਹਾ ਹਾਂ
                • ਪਰ ਕਿਤੇ ਨਾ ਤੂੰ ਦਿਖਦੀ ਏ
                • ਨਾ ਹੀ ਤੇਰਾ ਪਰਛਾਵਾਂ
                • ਹੁਣ ਵੇਲਾ ਲੰਘ ਗਿਆ ਹੈ
                • ਉਮਰ ਦੀ ਸਵੇਰ-ਦੁਪਹਿਰ ਤੋਂ ਬਾਅਦ
                • ਮੇਰੇ ਹੱਥਾਂ 'ਚ ਤੇਰਾ ਹੱਥ ਨਹੀਂ
                • ਬਚੀ ਹੋਈ ਰਾਤ ਦੇ ਕੁਝ ਕੁ ਪਲ ਹਨ
                • ਜੋ ਤੇਰੀ ਯਾਦ ਦੇ ਫੁੱਲਾਂ ਦੇ
                • ਹਾਰ ਬਣਾ ਕੇ
                • ਮੈਂ ਕੁਝ ਕੁ ਪਲ ਬਾਅਦ
                • ਗਲ਼ੇ ਵਿਚ ਪਾ ਲੈਣਾ ਹੈ|

                  ਸਕੂਨ

                  • ਇਕ ਸਕੂਨ ਨਹੀਂ ਹੈ
                  • ਜੋ ਤੇਰੇ ਨਾਲ ਹੁੰਦਾ ਸੀ,
                  • ਇਕ ਅਰਾਮ ਨਹੀਂ ਹੈ
                  • ਜੋ ਤੇਰੇ ਨਾਲ ਹੁੰਦਾ ਸੀ|
                  • ਮੈਂ ਲੱਭਦਾ ਥੱਕ ਗਿਆ,
                  • ਬਜ਼ਾਰੀਂ ਜਾ ਅੱਕ ਗਿਆ,
                  • ਇਕ ਸਰੂਰ ਨਹੀਂ ਹੈ
                  • ਜੋ ਤੇਰੇ ਨਾਲ ਹੁੰਦਾ ਸੀ|
                  • ਮੰਨ-ਭਾਉਂਦੇ ਪਕਵਾਨਾਂ ਵਿਚ,
                  • ਮਿੱਠੇ ਦੀਆਂ ਦੁਕਾਨਾਂ ਵਿਚ,
                  • ਇਕ ਸਵਾਦ ਨਹੀਂ ਹੈ
                  • ਜੋ ਤੇਰੇ ਨਾਲ ਹੁੰਦਾ ਸੀ|
                  • ਰੁੱਕਿਆ ਤਾਂ ਅੱਜ ਵੀ ਨਹੀਂ,
                  • ਆਉਣਾ ਉਹ ਕੱਲ, ਅੱਜ ਵੀ ਨਹੀਂ,
                  • ਇਕ ਸਮਾਂ ਨਹੀਂ ਹੈ
                  • ਜੋ ਤੇਰੇ ਨਾਲ ਹੁੰਦਾ ਸੀ|

                  ਸਕੂਨ

                  • ਸੁਫ਼ਨਾ ਬਣਕੇ ਟੁੱਟਿਆ ਹੈ,
                  • ਕਿਸੇ ਆਪਣੇ ਨੇ ਲੁੱਟਿਆ ਹੈ,
                  • ਇਕ ਖ਼ੁਆਬ ਨਹੀਂ ਹੈ
                  • ਜੋ ਤੇਰੇ ਨਾਲ ਹੁੰਦਾ ਸੀ|
                  • ਹਨ੍ਹੇਰੀ ਰਾਤ ਹੈ ਚਿਕਦੀ,
                  • ਖੌਰੇ ਕਿਸਨੂੰ ਉਡੀਕਦੀ,
                  • ਇਕ ਠਹਿਰਾਵ ਨਹੀਂ ਹੈ
                  • ਜੋ ਤੇਰੇ ਨਾਲ ਹੁੰਦਾ ਸੀ|
                  • ਚਿਹਰੇ ਹੁਣ ਵੀ ਬੜੇ ਮਿਲਦੇ,
                  • "ਅਮਨਾ" ਪਰ ਦਿਲ ਨਹੀਂ ਮਿਲਦੇ,
                  • ਇਕ ਜਜ਼ਬਾਤ ਨਹੀਂ ਹੈ
                  • ਜੋ ਤੇਰੇ ਨਾਲ ਹੁੰਦਾ ਸੀ|

                  ਕਦੇ ਰਾਤ ਬਿਗਡ਼ਦੀ ਹੈ

                  • ਕਦੇ ਰਾਤ ਬਿਗੜਦੀ ਹੈ,
                  • ਕਦੇ ਮੈਂ ਬਿਗੜਦਾ ਹਾਂ,
                  • ਫੇਰ ਦਿਨ ਚੜ੍ਹਦਾ ਹੈ,
                  • ਮੈਂ ਸੜਦਾ ਹਾਂ,
                  • ਕਦੇ ਰਾਤ ਬਿਗੜਦੀ ਹੈ,
                  • ਕਦੇ ਮੈਂ ਬਿਗੜਦਾ ਹਾਂ|
                  • ਰਾਤ ਦਾ ਹਨ੍ਹੇਰਾ ਹੁੰਦਾ ਹੈ,
                  • ਦੂਰ ਤੇਰਾ ਚਿਹਰਾ ਹੁੰਦਾ ਹੈ,
                  • ਤੇਰੇ ਤੀਕਰ ਪਹੁੰਚਣ ਲਈ,
                  • ਮੈਂ ਹਨ੍ਹੇਰੇ ਨਾਲ ਭਿੜਦਾ ਹਾਂ,
                  • ਕਦੇ ਰਾਤ ਬਿਗੜਦੀ ਹੈ...
                  • ਸ਼ਰਾਬ ਦਾ ਸਹਾਰਾ ਹੁੰਦਾ ਹੈ,
                  • ਬੋਝ ਕੋਲ ਭਾਰਾ ਹੁੰਦਾ ਹੈ,
                  • ਗ਼ਮ ਦੀਆਂ ਪੰਡਾਂ ਸਿਰ ਚੁੱਕੀ,
                  • ਮੈਂ ਏਧਰ-ਉਧਰ ਫਿਰਦਾ ਹਾਂ,
                  • ਕਦੇ ਰਾਤ ਬਿਗੜਦੀ ਹੈ...
                  • ਹੰਝੂਆਂ ਦਾ ਇਕ ਹੜ੍ਹ ਹੁੰਦਾ ਹੈ,
                  • ਉੱਤੇ ਤੇਰਾ ਨਾਂ ਪੜ੍ਹ ਹੁੰਦਾ ਹੈ,
                  • ਬੜਾ ਡੱਕਦਾ "ਅਮਨਾ" ਖੁਦ ਨੂੰ ਮੈਂ,
                  • ਆਖਰ ਖ਼ਿਆਲਾਂ 'ਚ ਘਿਰਦਾ ਹਾਂ,
                  • ਕਦੇ ਰਾਤ ਬਿਗੜਦੀ ਹੈ...

                    ਪਿਆਰਾਂ ਵਾਲੀ ਗੱਲ (ਗੀਤ)

                    • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                    • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...
                    • ਜਿਹਡ਼ੇ ਮੁਕਰੇ ਉਹਨਾਂ ਨੂੰ ਵੀ ਰੱਬ ਵੇਖਦਾ,
                    • ਖਰੇ-ਖੋਟਿਆਂ ਨੂੰ ਵੀ ਮੰਡੀ ਵਿਚ ਵੇਚਦਾ,
                    • ਅਸੀਂ ਪਤਝੜਾਂ ਤੇ ਸੌਕਿਆਂ ਤੋਂ ਅੱਕ ਗਏ,
                    • ਰੱਬਾ ਸੁਣਾ ਸਾਨੂੰ ਵੀ ਕੋਈ ਬਹਾਰਾਂ ਵਾਲੀ ਗੱਲ,
                    • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                    • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...
                    • ਸਾਹੋਂ ਨਿੱਘੇ ਸੱਜਣ ਹੁਣ ਕਿੱਥੇ ਮਿਲਦੇ,
                    • ਸੌਦੇ ਹੁੰਦੇ ਹੁਣ ਪੈਸੇ ਨਾਲ ਦਿਲ ਦੇ,
                    • ਇਸ਼ਕ ਜਿਹਾ ਰੋਗ ਲਾ ਕੇ ਤੂੰ ਤਾਂ ਨੱਸ ਗਿਆ,
                    • ਰੱਬਾ ਹੁਣ ਨਾ ਤੂੰ ਕਰ ਬਿਮਾਰਾਂ ਵਾਲੀ ਗੱਲ,
                    • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                    • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...
                    • ਨਾ ਹੀ ਦਿਲ ਲੱਗੇ ਨਾ ਹੀ ਅੱਖ ਲਗਦੀ,
                    • ਇਹ ਤਾਂ ਚੌਹੀਂ ਪਾਸੀਂ ਯਾਰ ਨੂੰ ਲੱਭਦੀ,
                    • ਝੂਠੇ ਦਿਲਾਸਿਆਂ ਨੂੰ ਸੁਣ ਕੰਨ ਪੱਕ ਗਏ,
                    • ਰੱਬਾ ਸੁਣਾ ਸਾਨੂੰ ਸੁੱਚਿਆਂ ਵਿਚਾਰਾਂ ਵਾਲੀ ਗੱਲ,
                    • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                    • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...

                    ਪਿਆਰਾਂ ਵਾਲੀ ਗੱਲ (ਗੀਤ)

                    • ਜਿਹੜੇ ਗੀਤ ਸੁਣ ਸਾਡੇ ਤੇ ਹੱਸਦੇ,
                    • ਉਹਨਾਂ ਨੂੰ ਤੂੰ ਥੋੜੀ ਜਿਹੀ ਮੱਤ ਦੇ,
                    • ਸਾਜਾਂ ਦੀ ਅਵਾਜ ਤੋਂ ਵਾਕਿਫ਼ ਅਸੀਂ ਹੋ ਗਏ,
                    • ਰੱਬਾ ਦਿਖਾ ਦੁਨੀਆਂ ਨੂੰ ਕਲਾਕਾਰਾਂ ਵਾਲੀ ਗੱਲ,
                    • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                    • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...
                    • ਕੱਚਿਆਂ ਤੋਂ ਹੌਲੀ-ਹੌਲੀ ਫਲ ਪੱਕਦੇ,
                    • "ਅਮਨਾ" ਫੈਂਸਲੇ ਔਖੇ ਹੁੰਦੇ ਸਦਾ ਹੱਕ ਦੇ,
                    • ਸਾਡੇ ਰਿਸ਼ਤੇ ਪੁਰਾਣੇ ਆ-ਆ ਚੁਭਦੇ,
                    • ਰੱਬਾ ਸੁਣਾ ਸਾਨੂੰ ਨਾ ਤੂੰ ਦਰਾਰਾਂ ਵਾਲੀ ਗੱਲ,
                    • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                    • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...

                    ਮੈਂ ਰੋਇਆ ਤਾਂ!

                    • ਮੈਂ ਰੋਇਆਂ ਤਾਂ ਹੜ੍ਹ ਤੇਰੇ ਸ਼ਹਿਰ ਆਏਗਾ,
                    • ਤੇਰੇ ਸ਼ਹਿਰ ਦੀ ਓਪਰੀ ਮਿੱਟੀ ਨੂੰ ਵਹਾ ਲੈ ਜਾਏਗਾ,
                    • ਮੇਰਾ ਅਸਰ ਰਹੇਗਾ ਓਥੇ ਦੇ ਪਾਣੀ 'ਚ,
                    • ਜਿਹੜਾ ਪੀਵੇਗਾ ਸਵਾਦ ਉਹਨੂੰ ਮੇਰਾ ਆਏਗਾ,
                    • ਮੈਂ ਰੋਇਆਂ ਤਾਂ ਹੜ੍ਹ ਤੇਰੇ ਸ਼ਹਿਰ ਆਏਗਾ,
                    • ਤੇਰੇ ਸ਼ਹਿਰ ਦੀ ਓਪਰੀ ਮਿੱਟੀ ਨੂੰ ਵਹਾ ਲੈ ਜਾਏਗਾ,
                    • ਹੰਝੂਆਂ ਦੀ ਕਹਾਣੀ ਜਾਨਣ ਲਈ,
                    • ਕਈ ਰਾਤਾਂ ਰੋ-ਰੋ ਕੱਟੀਆਂ ਮੈਂ,
                    • ਸਿਖ਼ਰ ਦੁਪਹਿਰ ਤੇਰੇ ਨਾਂ ਕਰਕੇ,
                    • ਯਾਦਾਂ ਤੇਰੇ ਤੋਂ ਵੱਟੀਆਂ ਮੈਂ,
                    • ਤੂੰ ਵੀ ਫੜੇਂਗੀ ਘੜੀਆਂ ਬੀਤੀਆਂ ਨੂੰ,
                    • ਜਦ ਕੱਲੀ ਨੂੰ ਖ਼ਿਆਲ ਤੈਨੂੰ ਮੇਰਾ ਆਏਗਾ,
                    • ਮੈਂ ਰੋਇਆਂ ਤਾਂ ਹੜ੍ਹ ਤੇਰੇ ਸ਼ਹਿਰ ਆਏਗਾ,
                    • ਤੇਰੇ ਸ਼ਹਿਰ ਦੀ ਓਪਰੀ ਮਿੱਟੀ ਨੂੰ ਵਹਾ ਲੈ ਜਾਏਗਾ,
                    • ਉਹਨਾਂ ਦਿਨਾਂ ਦੀ ਜੇ ਮੈਂ ਗੱਲ ਕਰਾਂ,
                    • ਖੁਸ਼ੀਆਂ ਹੀ ਵਿਹੜੇ ਖੇਡਦੀਆਂ ਸੈਂ,
                    • ਜਦ ਬਰਸਾਤਾਂ ਵਿਚ ਉਹ ਕਣੀਆਂ,
                    • ਆਕੇ ਜਜ਼ਬਾਤਾਂ ਨੂੰ ਛੇੜਦੀਆਂ ਸੈਂ,
                    • ਸੋਚਦਾ ਲਿਖਾ ਅੱਜ ਵੀ ਜੇ ਖ਼ਤ ਤੇਰੇ ਨਾਮ,
                    • ਉਸੇ ਤਰ੍ਹਾਂ ਤੇਰਾ ਲਿਖਤੀ ਜਵਾਬ ਆਏਗਾ,

                    ਮੈਂ ਰੋਇਆ ਤਾਂ!

                    • ਮੈਂ ਰੋਇਆਂ ਤਾਂ ਹੜ੍ਹ ਤੇਰੇ ਸ਼ਹਿਰ ਆਏਗਾ,
                    • ਤੇਰੇ ਸ਼ਹਿਰ ਦੀ ਓਪਰੀ ਮਿੱਟੀ ਨੂੰ ਵਹਾ ਲੈ ਜਾਏਗਾ,
                      • ਮੈਂ ਜਾਣਦਾ ਮਜਬੂਰੀ, ਹੱਦ ਵਫ਼ਾ ਦੀ ਤੋੜ,
                      • ਬੇ-ਵਫ਼ਾਈ ਬਣਦੀ ਹੈ,
                      • ਇਹ ਦੁਨੀਆ ਉਸ ਬੇ-ਵਫ਼ਾਈ ਦੀਆਂ,
                      • ਗੱਲਾਂ ਕਰਦੀ ਹੈ,
                      • ਜਦ ਅਕਲ ਦੇ ਬੂਹੇ ਖੋਲ੍ਹ ਇਹ ਸੋਚੇਂਗੀ,
                      • ਸਿੱਟਾ ਕਹਾਣੀ ਦਾ "ਅਮਨਾ" ਉਹਨੂੰ ਵੀ ਸਮਝ ਆਏਗਾ,
                      • ਮੈਂ ਰੋਇਆਂ ਤਾਂ ਹੜ੍ਹ ਤੇਰੇ ਸ਼ਹਿਰ ਆਏਗਾ,
                      • ਤੇਰੇ ਸ਼ਹਿਰ ਦੀ ਓਪਰੀ ਮਿੱਟੀ ਨੂੰ ਵਹਾ ਲੈ ਜਾਏਗਾ,

                      ਸੁਨਹਿਰੀ ਸੋਚ

                      • ਤੇਰੀ ਸੁਨਹਿਰੀ ਸੋਚ ਨੂੰ ਮੇਰਾ ਵੀ ਸਲਾਮ ਹੈ
                      • ਮੇਰੀ ਮੌਤ ਨੂੰ ਇਕ ਹਾਦਸਾ ਬਣਾਉਣ ਦੀ ਨਾ ਗੱਲ ਕਰ,
                      • ਤੇਰੀ ਜਿੰਦਗੀ ਦੀ ਕਿਤਾਬ ਤੇ ਜਿਲਦ ਦਾ ਗੱਤਾ ਹਾਂ ਮੈਂ
                      • ਤੇਰਾ ਵੀ ਕੱਖ ਨਹੀਂ ਰਹਿਣਾ ਮੈਨੂੰ ਹਟਾਉਣ ਦੀ ਨਾ ਗੱਲ ਕਰ,
                      • ਤੇਰੇ ਹਸੀਨ ਮੁੱਖ ਤੇ ਕਾਲਖ ਨਾ ਮੈਂ ਛੱਡ ਜਾਵਾਂ
                      • ਜੇ ਹਾਂ ਮੈਂ ਪਰਵਾਨਾ ਮੈਨੂੰ ਜਲਾਉਣ ਦੀ ਨਾ ਗੱਲ ਕਰ,
                      • ਮੇਰੇ ਨਾਮ ਦੇ ਨਾਮ ਤੇਰਾ ਨਾਮ ਵੀ ਮਸ਼ਹੂਰ ਹੈ
                      • ਤੇਰਾ ਵਜੂਦ ਕੀ ਰਹੁ ਮੈਨੂੰ ਮਿਟਾਉਣ ਦੀ ਨਾ ਗੱਲ ਕਰ,
                      • ਤੇਰੇ ਲਈ ਹਰ ਇਕ ਚੀਜ਼ ਨੂੰ ਠੁਕਰਾ ਦਿਤਾ, ਗਵਾ ਦਿਤਾ
                      • ਹੁਣ ਤੂੰ ਹੀ ਹੈਂ ਇੱਕੋ ਮੇਰੀ ਮੈਨੂੰ ਠੁਕਰਾਉਣ ਦੀ ਨਾ ਗੱਲ ਕਰ,
                      • ਅਸੀਂ ਸੁਲਝਾ ਕੇ ਹਾਲਾਤ ਨੂੰ ਤੇਰੇ ਹਵਾਲੇ ਕਰ ਦਿਤਾ
                      • ਸੁਲਝ ਗਈ ਕਹਾਣੀ ਨੂੰ ਉਲਝਾਉਣ ਦੀ ਨਾ ਗੱਲ ਕਰ,
                      • ਕੀਮਤੀ ਕੋਈ ਵੀ ਚੀਜ਼ ਦਸ ਹੈ ਮੇਰੇ ਕਿਸ ਕੰਮ ਦੀ
                      • ਇਹਨਾਂ ਕਠਪੁਤਲੀਆਂ ਦੇ ਨਾਲ ਦਿਲ ਬਹਿਲਾਉਣ ਦੀ ਨਾ ਗੱਲ ਕਰ,
                      • ਸਾਹਾਂ ਦੇ ਕਾਫ਼ਲੇ ਨੇ ਵੀ ਰੁਕ ਜਾਣਾ ਹੈ ਜ਼ਰਾ ਕੁ ਨੂੰ
                      • ਰੁਕਣ ਤੋਂ ਪਹਿਲਾਂ ਹੀ ਜਸ਼ਨ ਮਨਾਉਣ ਦੀ ਨਾ ਗੱਲ ਕਰ,
                      • ਇਕ ਤੂੰ ਹੀ ਹੈ ਜੋ ਯਾਦ ਹੈ, ਬਾਕੀ ਸਭ ਮੈਨੂੰ ਭੁੱਲ ਗਿਆ
                      • ਇਕੋ ਚਿਹਰਾ ਜੋ ਯਾਦ ਹੈ ਉਹਨੂੰ ਭੁਲਾਉਣ ਦੀ ਨਾ ਗੱਲ ਕਰ,
                      • "ਅਮਨ" ਸ਼ਾਯਰ ਗੁੰਮਨਾਮ ਤੇਰੇ ਹੀ ਜੋਗਾ ਰਹਿ ਗਿਆ
                      • ਜੋ ਮਹਿਲ ਬਣਾਏ ਗੀਤਾਂ ਦੇ ਤੂੰ ਢਾਉਣ ਦੀ ਨਾ ਗੱਲ ਕਰ|

                      ਅਲਵਿਦਾ ਕਹਿੰਦਾ ਹਾਂ

                      • ਅਲਵਿਦਾ ਕਹਿੰਦਾ ਹਾਂ ਮੈਂ ਉਹਨਾ ਹਸੀਨ ਪਲਾਂ ਨੂੰ
                      • ਜੋ ਚਾਹੁੰਦੇ ਹੋਏ ਵੀ ਮੈਂ ਤੇਰੇ ਨਾਲ ਨਾ ਬਿਤਾ ਸਕਿਆ,
                      • ਇਕ ਦਾਗ਼ ਤੇਰੀ ਮੁਹੱਬਤ ਦਾ, ਜੋ ਦਿਖਦਾ ਮੇਰੀਆਂ ਅੱਖਾਂ 'ਚੋਂ
                      • ਕਿੰਨੀ ਵੇਰ ਹੰਝੂ ਵਹਾਏ ਮੈਂ ਉਹ ਦਾਗ਼ ਨਾ ਮਿਟਾ ਸਕਿਆ,
                      • ਇਕ ਜੰਗ ਸ਼ੁਰੂ ਹੋਈ ਸੀ, ਖੁਦ ਨਾਲ ਜਜ਼ਬਾਤਾਂ ਮੇਰਿਆਂ ਦੀ
                      • ਨਾ ਖੁਦ ਤੋਂ ਹਾਰਿਆਂ ਮੈਂ, ਨਾ ਖੁਦ ਨੂੰ ਹੀ ਜਿਤਾ ਸਕਿਆ,
                      • ਤੇਰੀ ਨਜ਼ਰ ਦੇ ਵਿਚ ਮੈਂ ਤੈਥੋਂ ਕੋਹਾਂ ਦੂਰ ਰਿਹਾ
                      • ਪਰ ਕਿੰਨਾ ਸੀ ਕਰੀਬ, ਮੈਂ ਦਿਖਾ ਕੇ ਵੀ ਨਹੀਂ ਦਿਖਾ ਸਕਿਆ,
                      • ਇਕ ਦਰਦ ਜੋ ਸੀਨੇ ਉੱਠ-ਉੱਠ ਆਦਤ ਮੇਰੀ ਬਣ ਚੁਕਿਆ
                      • ਬੀਤ ਜਾਣ ਤੋਂ ਪਹਿਲਾਂ, ਮੈਂ ਉਸ ਦਰਦ ਨੂੰ ਨਹੀਂ ਬਿਤਾ ਸਕਿਆ,
                      • ਇਕ ਮਿਠਾਸ ਜਿਹੀ ਵੀ ਲੱਭ ਲਈ, ਮੈਂ ਦਰਦ ਦੇ ਕੌੜੇ ਪਾਣੀਆਂ 'ਚੋਂ
                      • ਐਬ ਉਹਦੇ ਪੁੱਛੇ ਕਿਸੇ, ਮੈਂ ਇੱਕ ਵੀ ਨਾ ਗਿਣਾ ਸਕਿਆ,
                      • ਇੰਨਾ ਲਿਖਿਆ ਉਂਗਲਾਂ ਮੇਰੀਆਂ, ਲਿਖ-ਲਿਖ ਕੇ ਘੱਸ ਗਈਆਂ
                      • "ਅਮਨਾ" ਪਰ ਉਹਦੀ ਜਿੰਦਗੀ ਵਿਚ, ਮੈਂ ਖੁਦ ਨੂੰ ਨਾ ਲਿਖ ਸਕਿਆ|

                        ਅਸੀਂ ਲੰਮੀਆਂ ਉਮਰਾਂ ਵਾਲੇ ਨਹੀਂ

                        • ਅਸੀਂ ਲੰਮੀਆਂ ਉਮਰਾਂ ਵਾਲੇ ਨਹੀਂ
                        • ਸਾਥੋਂ ਪਲ ਦੀ ਵੀ ਦੂਰੀ ਪਾਈੰ ਨਾ,
                        • ਗਲਤੀ ਹੋਵੇ ਸਾਥੋਂ ਤਾਂ ਮਾਫ਼ ਕਰੀਂ
                        • ਗੱਲ ਨੂੰ ਗਾਲ ਵਾਂਗ ਵਧਾਵੀਂ ਨਾ,
                        • ਅਸੀਂ ਲੰਮੀਆਂ ਉਮਰਾਂ ਵਾਲੇ ਨਹੀਂ,
                        • ਸਾਥੋਂ ਪਲ ਦੀ ਵੀ ਦੂਰੀ ਪਾਈੰ ਨਾ...
                        • ਇਹ ਚੰਨ ਤਾਰੇ ਜੋ ਚਮਕ ਰਹੇ
                        • ਸਭ ਏਥੇ ਹੀ ਰਹਿ ਜਾਣੇ ਨੇ,
                        • ਹੀਰੇ-ਮੋਤੀ ਰੱਖੇ ਜੋ ਸਾਂਭ ਕੇ
                        • ਕਿਹੜਾ ਕਿਸੇ ਨਾਲ ਲੈ ਜਾਣੇ ਨੇ,
                        • ਸਾਨੂੰ ਸੱਚਾ ਹੋ ਸਭ ਦਸ ਦਈੰ
                        • ਕੋਈ ਝੂਠੀ ਕਹਾਣੀ ਬਣਾਈ ਨਾ,
                        • ਅਸੀਂ ਲੰਮੀਆਂ ਉਮਰਾਂ ਵਾਲੇ ਨਹੀਂ
                        • ਸਾਥੋਂ ਪਲ ਦੀ ਵੀ ਦੂਰੀ ਪਾਈੰ ਨਾ...
                        • ਏਹੇ ਖ਼ਿਆਲ ਅਹਿਸਾਸ ਜਜ਼ਬਾਤ ਸਾਰੇ
                        • ਤੇਰੇ ਕਰਕੇ ਹੀ ਤੇਰੇ ਸਹਾਰੇ ਨੇ,
                        • ਤੇਰੇ ਬਿਨਾਂ ਏਹੇ ਦਿਨ ਰਾਤ ਸਾਰੇ
                        • ਬੇ-ਅਰਥ ਗ਼ਮਾਂ ਦੇ ਮਾਰੇ ਨੇ,
                        • "ਅਮਨਾ" ਪਿਆਸੇ ਅਸੀਂ ਜਨਮਾਂ ਤੋਂ
                        • ਸਾਨੂੰ ਤੂੰ ਹੋਰ ਤੜਫਾਈੰ ਨਾ,
                        • ਅਸੀਂ ਲੰਮੀਆਂ ਉਮਰਾਂ ਵਾਲੇ ਨਹੀਂ,
                        • ਸਾਥੋਂ ਪਲ ਦੀ ਵੀ ਦੂਰੀ ਪਾਈੰ ਨਾ...

                        ਮੁੱਖ ‘ਤੇ ਤ੍ਰਕਾਲਾਂ

                        • ਮੁੱਖ ਤੇ ਤ੍ਰਕਾਲਾਂ ਪਈਆਂ ਨੇ
                        • ਜਵਾਨੀ ਦੀ ਸਵੇਰ 'ਚ,
                        • ਸੀਨਾ ਪਥਰੀਲਾ ਹੋ ਗਿਆ
                        • ਦਿਲਾਂ ਦੀ ਹੇਰ-ਫੇਰ 'ਚ|
                        • ਆਪਣਿਆਂ ਤੋਂ ਪਰਾਇਆਂ ਦਾ
                        • ਸਫ਼ਰ ਕਿੰਨਾ ਲੰਮਾ ਸੀ,
                        • ਮੈਂ ਇਕ ਯੁੱਗ ਸਮਝੀ ਬੈਠਾ ਸੀ
                        • ਤਹਿ ਹੋ ਗਿਆ ਥੋੜੀ ਦੇਰ 'ਚ|
                        • ਚਾਨਣ ਹੀ ਚਾਨਣ ਵਰਸਾਉਂਦਾ ਸੀ
                        • ਜਦ ਤਕ ਸੀ ਚਿਰਾਗ ਮੈਂ,
                        • ਜਿਸ ਦਿਨ ਦਾ ਬੁਝਿਆ ਹਾਂ
                        • ਹਨੇਰ ਹੋ ਗਿਆਂ ਹਾਂ ਹਨੇਰ 'ਚ|
                        • ਸਿਆਣਾ ਸੀ "ਅਮਨਾ" ਉਹ
                        • ਜੋ ਪੈੜਾਂ ਮਿਟਾਉਂਦਾ ਚਲਾ ਗਿਆ,
                        • ਕਿਉਂ ਇਸ਼ਾਰੇ ਉਹਦੇ ਨੂੰ
                        • ਤੂੰ ਸਮਝਿਆ ਨਹੀਂ ਇੱਕ ਵੇਰ 'ਚ|

                        ਖ਼ਿਆਲ

                        • ਅੱਜ ਮੈਨੂੰ ਉਸ ਵੇਲੇ ਦੀ ਯਾਦ ਆਈ,
                        • ਜਦ ਮੈਂ ਖ਼ਿਆਲਾਂ ਦੀ ਸਿਖਰ ਤੇ ਸੀ,
                        • ਰਾਤ-ਰਾਤ ਬਹਿ ਕੇ ਖੁਦ ਨਾਲ ਗੱਲਾਂ ਕਰਨੀਆਂ,
                        • ਜਿਵੇਂ ਅੱਜ ਕਰ ਰਿਹਾ ਹਾਂ|
                        • ਕੀ ਧਰਤੀ,
                        • ਫੇਰ ਉਸੇ ਥਾਂ ਤੇ ਆ ਗਈ ਹੈ,
                        • ਘੁੰਮ ਕੇ!
                        • ਜਾਂ ਮੈਨੂੰ ਸੁੱਤੇ ਨੂੰ ਜਾਗ ਆ ਗਈ ਹੈ,
                        • ਗਹਿਰੀ ਨੀਂਦ ਤੋਂ ਬਾਅਦ!
                        • ਜਾਂ ਕੋਈ ਉਦਾਸੀ ਆ ਕੇ,
                        • ਮੇਰੇ ਮੱਥੇ ਨੂੰ ਚੁੰਮਣ ਲਗ ਗਈ ਹੈ,
                        • ਤੇ ਮੈਂ ਤਰਸ ਖਾ ਬੈਠਾਂ ਹਾਂ,
                        • ਜਿਵੇਂ ਮੈਨੂੰ ਆਪਣੇ ਪੁਰਾਣੇ ਦਿਨ,
                        • ਯਾਦ ਆ ਗਏ ਹੋਣ|
                        • ਕੀ ਤੁੱਕ-ਬੰਦੀ?
                        • ਮੈਨੂੰ ਕਵਿਤਾ ਬੰਨੀ ਹੋਈ ਚੰਗੀ ਨਹੀਂ ਲਗਦੀ,
                        • ਸਗੋਂ ਮੈਂ ਚਾਹੁੰਦਾ ਕਵਿਤਾ ਅਜ਼ਾਦ ਰਹੇ,
                        • ਉਹਦਾ ਦਮ ਨਾ ਘੁੱਟ ਜਾਵੇ,
                        • ਪਰ ਮਤਲਬ ਲਈ,
                        • ਵਾਹ-ਵਾਹ ਖਟਣ ਲਈ,
                        • ਮੈਂ ਵੀ ਕਵਿਤਾ ਨੂੰ ਬੰਨ ਬੈਠਦਾ ਹਾਂ,
                        • ਤੇ ਕਦੇ-ਕਦੇ ਬਿੰਨ ਬੈਠਦਾ ਹਾਂ|

                        ਖ਼ਿਆਲ

                        • ਕਿ ਕੁਝ ਸੋਚ-ਸੋਚ ਲਿਖ ਰਿਹਾ ਹਾਂ,
                        • ਨਹੀਂ, ਬਿਲਕੁਲ ਨਹੀਂ,
                        • ਅੱਜ ਉਹ ਹੀ ਖ਼ਿਆਲਾਂ ਦਾ ਹੜ੍ਹ ਆਇਆ ਹੈ,
                        • ਤੇ ਮੈਂ ਗੌਤੇ ਖਾ ਰਿਹਾ ਹਾਂ,
                        • ਜਿੱਥੇ ਖਿਆਲ ਡੂੰਘੇ ਹੋਣ,
                        • ਉੱਥੇ ਮਰਨ ਦਾ ਡਰ ਨਹੀਂ,
                        • ਉੱਥੇ ਜੀਵਨ ਦਿਖਦਾ ਹੈ,
                        • ਜਿਵੇਂ ਮਾਰੂਥਲਾਂ 'ਚ,
                        • ਜਾਂ ਗਰਮੀਆਂ 'ਚ,
                        • ਸੜਕਾਂ ਤੇ ਪਾਣੀ ਦਿਖਦਾ ਹੋਵੇ|
                        • ਮੇਰੀ ਕਲਮ ਐਨੀ ਤੇਜ਼ ਨਹੀਂ ਚਲਦੀ,
                        • ਜਿੰਨਾ ਤੇਜ਼ ਕਵਿਤਾ ਕੰਨਾਂ 'ਚ ਆ ਕੇ ਚੀਕਦੀ ਹੈ,
                        • ਉਹ ਰੁਕਦੀ ਵੀ ਨਹੀਂ,
                        • ਬਿਲਕੁਲ ਮੇਰੇ ਮਹਿਬੂਬ ਦੇ ਵਾਂਗ,
                        • ਇਹ ਦੋਨੋਂ ਮੈਨੂੰ ਇਕੋ ਜਿੰਨੀਆਂ ਪਿਆਰੀਆਂ ਨੇ,
                        • ਤੇ ਇਹ ਦੋਨੋਂ ਮੇਰੇ ਅਧੂਰੇਪਨ ਨੂੰ ਪੂਰਾ ਕਰਦੀਆਂ ਨੇ|

                        ਕਿਸਮਤਾਂ ਨੇ ਰੁਖ਼ ਬਦਲਣੇ ਨੇ

                        • ਕਿਸਮਤਾਂ ਨੇ ਰੁਖ਼ ਬਦਲਣੇ ਨੇ
                        • ਸਾਥੋਂ ਕਿਹੜਾ ਪੁੱਛ ਬਦਲਣੇ ਨੇ,
                        • ਜਿਹਨਾਂ ਰਾਹਾਂ 'ਚ ਟਹਿਲਦੇ ਯਾਰੋ
                        • ਅਸੀਂ ਹੀ ਰੁੱਸ ਬਦਲਣੇ ਨੇ,
                        • ਕਿਸਮਤਾਂ ਨੇ ਰੁਖ਼ ਬਦਲਣੇ ਨੇ
                        • ਸਾਥੋਂ ਕਿਹੜਾ ਪੁੱਛ ਬਦਲਣੇ ਨੇ|
                        • ਦਿਨ ਵੀ ਕਾਲੇ ਜਿਹੇ ਹੋ ਗਏ,
                        • ਲਗਦੇ ਰਾਤਾਂ ਦਾ ਰੰਗ ਚੜ੍ਹਿਆ,
                        • ਇਹ ਫਿਰ ਤੋਂ ਹੋ ਜਾਣੇ ਚਿੱਟੇ,
                        • ਇਹ ਹਨੇਰ-ਘੁੱਪ ਬਦਲਣੇ ਨੇ,
                        • ਕਿਸਮਤਾਂ ਨੇ ਰੁਖ਼ ਬਦਲਣੇ ਨੇ
                        • ਸਾਥੋਂ ਕਿਹੜਾ ਪੁੱਛ ਬਦਲਣੇ ਨੇ|
                        • ਸਹਿੰਦੇ ਹਾਂ ਇਕੋ ਗੱਲ ਖ਼ਾਤਿਰ,
                        • ਕਿਉਂਕਿ ਆਸ ਹੈ ਸਾਨੂੰ,
                        • ਚਾਹੇ ਸਦੀਆਂ ਹੀ ਬਾਅਦ ਸਹੀ,
                        • ਸੁੱਖਾਂ ਵਿਚ ਦੁੱਖ ਬਦਲਣੇ ਨੇ,
                        • ਕਿਸਮਤਾਂ ਨੇ ਰੁਖ਼ ਬਦਲਣੇ ਨੇ
                        • ਸਾਥੋਂ ਕਿਹੜਾ ਪੁੱਛ ਬਦਲਣੇ ਨੇ|

                        ਖ਼ਾਲੀ ਪੰਨਾ

                        • ਖ਼ਾਲੀ ਪੰਨਾ ਬੋਲ ਪਿਆ ਤਾਂ ਡਰ ਜਾਏਂਗੀ ਤੂੰ,
                        • ਅਵਾਜ ਸੁਣ ਕੇ ਉਹਦੀ ਨੂੰ ਤਾਂ ਮਰ ਜਾਏਂਗੀ ਤੂੰ,
                        • ਕਲਮ ਤਾਂ ਚੁੱਕ ਸ਼ਾਇਦ ਲਫ਼ਜ਼ ਦਿਖ ਜਾਣ ਤੈਨੂੰ,
                        • ਕੋਸ਼ਿਸ਼ ਕਰੇਂਗੀ ਤਾਂ ਹਵਾ ਚੋ ਫੜ੍ਹ ਜਾਏਂਗੀ ਤੂੰ,
                        • ਜਿਹਨਾਂ ਦੀਆਂ ਲਿਖਤਾਂ ਪੜ੍ਹ-ਪੜ੍ਹ ਸੋਚਦੀ ਏਂ ਰਹਿੰਦੀ,
                        • ਉਹਨਾਂ ਦੀ ਹੀ ਕਤਾਰ 'ਚ ਇਕ ਦਿਨ ਖੜ੍ਹ ਜਾਏਂਗੀ ਤੂੰ,
                        • ਆਪੇ ਨਿਕਲਣੇ ਜਜ਼ਬਾਤ ਗ਼ਮ ਦੀ ਓਟ ਲੈ ਕੇ,
                        • ਗਲਮੇਂ ਤੋਂ ਨੱਕੋ-ਨੱਕ ਤੱਕ ਜਦ ਭਰ ਜਾਏਂਗੀ ਤੂੰ,
                        • "ਅਮਨ ਸ਼ਾਯਰ" ਕਹੇ ਕਲਮਾਂ ਤੋਂ ਦੂਰੀ ਨਾ ਰੱਖੀਂ,
                        • ਬਸ ਸਬਰ ਰੱਖੀਂ ਸਿਖਰਾਂ ਉੱਤੇ ਵੀ ਚੜ੍ਹ ਜਾਏਂਗੀ ਤੂੰ,
                        • ਖ਼ਾਲੀ ਪੰਨਾ ਬੋਲ ਪਿਆ ਤਾਂ ਡਰ ਜਾਏਂਗੀ ਤੂੰ,
                        • ਅਵਾਜ ਸੁਣ ਕੇ ਉਹਦੀ ਨੁੰ ਤਾਂ ਮਰ ਜਾਏਂਗੀ ਤੂੰ|

                        ਬੜੀ ਬੁਰੀ ਹੈ ਦਾਸਤਾਨ

                        • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                        • ਨਾ ਅਗਾਂਹ ਦਾ ਮਿਲ ਰਿਹਾ, ਨਾ ਪਿਛਾਂਹ ਦਾ ਰਾਸਤਾ,
                        • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                        • ਨਾ ਕਿਸੇ ਨਾਲ ਮੋਹ ਰਿਹਾ, ਨਾ ਕਿਸੇ ਨਾਲ ਵਾਸਤਾ,
                        • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                        • ਪੂਰੀ ਉਮਰ ਲਈ ਜ਼ਖ਼ਮੀ ਕਰ ਗਿਆ, ਇਕ ਉਮਰ ਦਾ ਹਾਦਸਾ,
                        • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                        • ਛੋਹ ਕੇ ਤੈਨੂੰ ਮੈਂ ਕੀ ਖੱਟ ਲਿਆ, ਉਹ ਤਾਂ ਇਕ ਸੀ ਲਾਲਸਾ,
                        • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                        • ਸੁਆਹ ਹੀ ਰਹਿ ਗਈ ਬਣਨੇ ਤੋਂ, ਉਂਜ ਸੜ ਰਹੀ ਹੈ ਲਾਸ਼ ਤਾਂ,
                        • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                        • ਅੱਜ ਵੀ ਸੋਚਾਂ ਜਿਉਂਦਾ ਹੁੰਦਾ, ਜੇ ਹੁੰਦਾ ਤੇਰੇ ਨਾਲ ਕਾਸ਼ ਤਾਂ,
                        • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                        • ਕਿੰਨੇ ਗੱਫੇ ਲੁੱਟ ਲਏ "ਅਮਨਾ", ਹੁਣ ਹੋਇਆ ਅਹਿਸਾਸ ਤਾਂ,
                        • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ...

                        ਸ਼ਾਯਰਾਂ ਦੀ ਰਾਣੀ

                        • ਨਾ ਹੀ ਬਹੁਤੀ ਨਵੀਂ ਨਾ ਪੁਰਾਣੀ ਰਹੀ ਹੈ,
                        • ਲਫ਼ਜ਼ਾਂ ਦੀ ਭੁੱਖੀ ਹਰ ਕਹਾਣੀ ਰਹੀ ਹੈ,
                        • ਸੋਕਿਆਂ ਤੋਂ ਸਮੁੰਦਰਾਂ ਤੱਕ ਜਾਣਦੀ ਹੈ ਸਭ
                        • ਇਹ ਕੁਦਰਤ ਕਦੇ ਹਵਾ ਕਦੇ ਪਾਣੀ ਰਹੀ ਹੈ,
                        • ਉਹ ਇਸ਼ਕ, ਮੁਹੱਬਤ ਹੋ ਕੇ ਵੀ ਕੀ ਹੋਈ
                        • ਜੋ ਗ਼ਮਾਂ, ਪੀੜਾਂ ਤੋਂ ਅਣਜਾਣੀ ਰਹੀ ਹੈ,
                        • "ਅਮਨਾ" ਜਿੰਦਗੀ ਤਾਂ ਮਹਿਮਾਨ ਘੜੀ ਦੀ
                        • ਮੌਤ ਹੀ ਸਦਾ ਸ਼ਾਯਰਾਂ ਦੀ ਰਾਣੀ ਰਹੀ ਹੈ|

                        ਸੱਚ

                        • ਕਿਹੜਾ ਆਸਰਾ ਆ ਬਣਦਾ ਹੈ ਦੁੱਖਾਂ ਵਿਚ?
                        • ਕਿਹਨੇ ਆ ਕੇ ਰੋਟੀ ਪੁੱਛੀ ਏ ਭੁੱਖਾਂ ਵਿਚ?
                        • ਪੈਸੇ ਪਿੱਛੇ ਵੱਡੀ, ਵੇਚੀ ਜਾਂਦਾ ਜਿਹਨਾਂ ਗੁੰਗਿਆਂ ਨੂੰ
                        • ਬੰਦੇ ਜਿੰਨੀ ਜਾਨ ਹੁੰਦੀ, ਮੈਂ ਸੁਣਿਆ ਉਹਨਾਂ ਰੁੱਖਾਂ ਵਿਚ,
                        • ਧੀ, ਪੁੱਤ ਸੋਚ ਗਰਭ 'ਚ ਰੱਖੇ ਮਾਂ ਨੌਂ ਮਹੀਨੇ
                        • ਕਦੇ ਸੱਪ ਵੀ ਜਨਮ ਲੈ ਲੈਂਦੇ ਉਹਨਾਂ ਕੁੱਖਾਂ ਵਿਚ,
                        • ਅੱਗ ਤੋਂ ਵੀ ਜ਼ਿਆਦਾ ਜਿਹੜਾ ਤਪੇ ਸੂਰਜ ਆਸਮਾਨੀ
                        • ਜੀਵਨ ਸਿਰਫ਼ ਪਣਪਦਾ ਏ ਓਹਦੀਆਂ ਹੀ ਧੁੱਪਾਂ ਵਿਚ,
                        • "ਅਮਨਾ" ਆਪਣੇ ਪਰਾਏ, ਸਭ ਬਣ ਜਾਂਦੇ ਆਪਣੇ ਹੀ
                        • ਬੀਤੇ ਹੋਏ ਦੁੱਖਾਂ ਬਾਅਦ, ਆਉਣ ਵਾਲੇ ਸੁੱਖਾਂ ਵਿਚ|

                        ਜਵਾਨਾਂ

                        • ਬਹੁਤੀ ਜਗ੍ਹਾ ਨਾ ਡੇਰੇ ਲਾ ਜਵਾਨਾਂ,
                        • ਆਪਣੀ ਨੇ ਲਾਏ ਡੇਰੇ ਨਾ ਹੋਣੇ ਭੁਗਤ ਜਵਾਨਾਂ,
                        • ਬੁਢਾਪੇ ਅੱਗੇ ਮੰਨਣੀ ਪੈਣੀ ਏ ਈਨ ਜਵਾਨਾਂ,
                        • ਖੜੱਪੇ ਸਿੱਧੇ ਲੜਦੇ ਵਜਣੀ ਨਹੀਂ ਬੀਨ ਜਵਾਨਾਂ|
                        • ਜਵਾਨੀ ਵਿਚ ਲਹੂ ਮਾਰੇ ਦੁੱਧ ਵਾਂਗ ਉਬਾਲੇ,
                        • ਛੁਪਾਇਆਂ ਨਹੀਂਓ ਛੁਪਦੇ ਕਦੇ ਕੰਮ ਕੀਤੇ ਕਾਲੇ,
                        • ਮੁੜਕੇ ਕਦੇ ਨਹੀਂ ਮਿਲਣੀ ਜਿੰਦਗੀ ਹਸੀਨ ਜਾਵਾਨਾਂ,
                        • ਖੜੱਪੇ ਸਿੱਧੇ ਲੜਦੇ ਵਜਣੀ ਨਹੀਂ ਬੀਨ ਜਵਾਨਾਂ|
                        • ਮੌਸਮ ਸਦਾ ਨੀ ਰਹਿਣੇ ਬਸੰਤ, ਬਹਾਰਾਂ ਵਾਲੇ,
                        • ਜਿੱਤਾਂ ਦੇ ਹੋਣੇ ਮੁਕੱਦਮੇ, ਹੋਣੇ ਨਾਲੇ ਹਾਰਾਂ ਵਾਲੇ,
                        • ਲੈ-ਲੈ ਕੰਮ ਆਪਣੀ ਮੱਤ ਤੋਂ, ਨਾ ਬਣ ਮਸ਼ੀਨ ਜਵਾਨਾਂ,
                        • ਖੜੱਪੇ ਸਿੱਧੇ ਲੜਦੇ ਵਜਣੀ ਨਹੀਂ ਬੀਨ ਜਵਾਨਾਂ|
                        • ਜਿਹੜੇ ਅੱਜ ਤੂੰ ਕਰਕੇ ਚੱਲਿਆਂ, ਉਹ ਕੱਲ ਨੂੰ ਭਰਨੇ ਪੈਣੇ,
                        • ਹੋਣੇ ਨਾ ਗੁਨਾਹ ਮਾਫ਼, ਜਿੰਦਗੀ ਨੂੰ ਧਰ ਕੇ ਗਹਿਣੇ,
                        • ਆਖਰ ਨੂੰ ਔਖਾ ਹੋਊ, ਮੁੱਕਰੀ ਜੇ ਜ਼ਮੀਰ ਜਵਾਨਾਂ,
                        • ਖੜੱਪੇ ਸਿੱਧੇ ਲੜਦੇ ਵਜਣੀ ਨਹੀਂ ਬੀਨ ਜਵਾਨਾਂ|
                        • ਘਰ ਇਹ ਧੁੱਪਾਂ ਵਾਲੇ, ਸ਼ਾਮ ਤਕ ਸਭ ਢਹਿ ਜਾਣੇ,
                        • "ਅਮਨਾ" ਲਫ਼ਜ਼ਾਂ ਦੇ ਮਾਇਨੇ, ਹੌਲੇ-ਹੌਲੇ ਸਮਝ ਆ ਜਾਣੇ,
                        • ਨੂਰ ਹੁੰਦਾ ਉਹਦੇ ਮੁੱਖ ਦਾ, ਹੁੰਦਾ ਬਹਿਤਰੀਨ ਜਵਾਨਾਂ,
                        • ਖੜੱਪੇ ਸਿੱਧੇ ਲੜਦੇ ਵਜਣੀ ਨਹੀਂ ਬੀਨ ਜਵਾਨਾਂ|

                        ਦੌਰ

                        • ਮਨ ਇਹ ਨਹੀਂ ਸਮਝਦਾ,
                        • ਨਾ ਹੀ ਮੈਂ ਸਮਝਦਾ,
                        • ਏਥੇ ਉੱਥੇ ਭਟਕਦਾ,
                        • ਇਹ ਹੀ ਹਰ ਰੋਜ਼ ਦੀ ਕਹਾਣੀ ਹੈ,
                        • ਤੇ ਮੇਰੇ ਜੀਵਨ ਦੀ ਸੱਚਾਈ ਵੀ,
                        • ਉਹਦੀਆਂ ਯਾਦਾਂ 'ਚ ਖੁੱਭਿਆ,
                        • ਖ਼ਿਆਲਾਂ ਦੇ ਖੂਹ 'ਚ ਡੁੱਬਿਆ,
                        • ਕਿਸੇ ਏਸੇ ਨਸ਼ੇ ਦੀ ਤਲਾਸ਼ 'ਚ,
                        • ਕਿ ਉਹਦਾ ਅਸਰ ਘਟ ਜਾਵੇ,
                        • ਕੋਈ ਐਸੀ ਖੁਸ਼ਬੂ ਮਿਲ ਜਾਵੇ,
                        • ਜਿਸ ਨਾਲ ਉਹਦੀ ਗੈਰ-ਮੌਜੂਦਗੀ,
                        • ਮਹਿਸੂਸ ਨਾ ਹੋਵੇ,
                        • ਕਈ ਵਾਰ ਸੋਚਿਆ,
                        • ਅੱਜ ਆਖਰੀ ਹੋਵੇ,
                        • ਜਾਂ ਕੱਲ ਆਖਰੀ ਹੋਵੇ,
                        • ਜਿੰਦਗੀ ਦਾ ਦੌਰ ਹੈ,
                        • ਕਿ ਖ਼ਤਮ ਹੋਣ 'ਚ ਹੀ ਨਹੀਂ ਆਉਂਦਾ|

                        ਸੁੰਨਸਾਨ

                        • ਬੜਾ ਸੁੰਨਸਾਨ ਹੈ, ਸੁੰਨਸਾਨ ਹੈ ਮੇਰੇ ਦਿਲ ਦੇ ਅੰਦਰ,
                        • ਮੇਰੇ ਅਰਮਾਨਾਂ ਦਾ ਸ਼ਮਸ਼ਾਨ ਹੈ ਮੇਰੇ ਦਿਲ ਦੇ ਅੰਦਰ,
                        • ਤੂੰ ਮੈਥੋਂ ਦੂਰ ਰਹਿ, ਜਲ ਜਾਏਂਗਾ ਮੇਰੇ ਕੋਲ ਆ ਕੇ,
                        • ਨਾ ਕੋਈ ਲਾਭ, ਬਸ ਨੁਕਸਾਨ ਹੈ ਮੇਰੇ ਦਿਲ ਦੇ ਅੰਦਰ,
                        • ਤੂੰ ਅਣਭੋਲ ਏਂ, ਜਿਉਂ ਹੁੰਦਾ ਕੋਈ ਨਵ-ਜਨਮਿਆ ਬੱਚਾ,
                        • ਏਸੇ ਲਈ ਇਕ ਅਲੱਗ ਪਹਿਚਾਣ ਹੈ ਮੇਰੇ ਦਿਲ ਦੇ ਅੰਦਰ,
                        • ਮੱਸਿਆ ਜਿਹੀ ਰਾਤ ਹੈ ਜੋ ਬੋਲਦੀ ਨਹੀਂ, ਸ਼ੋਰ ਪਾਉਂਦੀ ਹੈ,
                        • ਉਸ ਚੁੱਪ ਦਾ ਇਕ ਗੁਦਾਮ ਹੈ ਮੇਰੇ ਦਿਲ ਦੇ ਅੰਦਰ,
                        • ਨਾ ਤੈਥੋਂ ਬਿਨਾਂ ਕੋਈ ਪਹਿਚਾਣ ਸਕਿਆ, ਏ ਮੇਰੇ ਦੋਸਤ,
                        • ਕੈਦ ਪਰਿੰਦਾ ਇਕ ਨਾਦਾਨ ਹੈ ਮੇਰੇ ਦਿਲ ਦੇ ਅੰਦਰ,
                        • ਤੈਨੂੰ ਜਾਣ ਲੈਂਦੇ "ਅਮਨਾ" ਤਾਂ ਲੋਗ ਖ਼ੁਦਗਰਜ਼ ਨਾ ਕਹਿੰਦੇ,
                        • ਛੁਪੀ, ਅਣ-ਕਹੀਂ ਇਕ ਦਾਸਤਾਨ ਹੈ ਤੇਰੇ ਦਿਲ ਦੇ ਅੰਦਰ|

                        ਸ਼ਾਯਰ ਜੀ

                        • ਸ਼ਾਯਰ ਜੀ ਕੀ ਹਾਲ ਨੇ?
                        • ਖ਼ਿਆਲਾਂ 'ਚੋਂ ਕੀ ਭਾਲਦੇ!
                        • ਆਉਂਦੇ ਜਾਂਦੇ ਕਿਤੇ ਵੀ,
                        • ਲਫ਼ਜ਼ਾਂ ਦਾ ਬੁਣਦੇ ਜਾਲ ਨੇ,
                        • ਸ਼ਾਯਰ ਜੀ ਕੀ ਹਾਲ ਨੇ!
                        • ਲੋਕਾਂ ਤੋਂ ਸੁਣਿਆ ਸੀ ਮੈਂ
                        • ਸ਼ਾਯਰ ਜਜ਼ਬਾਤੀ ਹੁੰਦੇ,
                        • ਕੱਲੇ ਹੀ ਮਸਤ ਨੇ ਰਹਿੰਦੇ
                        • ਇਕ ਪੰਡ ਉਦਾਸੀ ਹੁੰਦੇ,
                        • ਬਹੁਤਾਂ ਨਾ ਹਸਦੇ ਕਿਸੇ ਨਾਲ
                        • ਇਕ ਰੂਹ ਪਿਆਸੀ ਹੁੰਦੇ,
                        • ਜਾਣਿਆ ਤਾਂ ਪਤਾ ਲੱਗਾ
                        • ਬੰਦੇ ਹੁੰਦੇ ਕਮਾਲ ਨੇ,
                        • ਸ਼ਾਯਰ ਜੀ ਕੀ ਹਾਲ ਨੇ!
                        • ਲੋਕਾਂ ਤੋਂ ਸੁਣਿਆ ਸੀ ਮੈਂ
                        • ਸ਼ਾਯਰ ਦਿਲਚਸਪ ਨਹੀਂ ਹੁੰਦੇ,
                        • ਖੁਦ ਨਾਲ ਇਹ ਗੱਲਾਂ ਕਰਦੇ
                        • ਹੋਰਾਂ ਲਈੰ ਸ਼ਬਦ ਨਹੀਂ ਹੁੰਦੇ,
                        • ਲਿਖਣੇ ਦੇ ਕੰਮ ਇਲਾਵਾ
                        • ਇਹਨਾਂ ਕੋਲ ਮਗ਼ਜ਼ ਨਹੀਂ ਹੁੰਦੇ,
                        • ਆਪਣੇ ਹੀ ਰਾਹ ਬਣਾਉਂਦੇ
                        • ਆਪਣੀ ਹੀ ਚਲਦੇ-ਚਾਲ ਨੇ,
                        • ਸ਼ਾਯਰ ਜੀ ਕੀ ਹਾਲ ਨੇ!

                        ਸ਼ਾਯਰ ਜੀ

                        • ਮੇਰੇ ਸਭ ਟੁੱਟੇ ਭੁਲੇਖੇ
                        • ਜਦ ਇਕ ਮੈਨੂੰ ਸ਼ਾਯਰ ਮਿਲਿਆ,
                        • ਹੂ-ਬ-ਹੂ ਬੰਦਿਆਂ ਵਰਗਾ
                        • ਫੁੱਲਾਂ ਦੇ ਵਾਂਗੂ ਖਿਲਿਆ,
                        • ਹੱਸ-2 ਕੇ ਗੱਲਾਂ ਕਰਦਾ
                        • ਬਿਨ ਦੱਸੇ ਦਿਲ 'ਚ ਵੜਦਾ,
                        • ਦਿਲ ਵਿਚ ਹੀ ਘਰ ਬਣਾਉਂਦਾ
                        • ਉੱਥੇ ਹੀ ਡੇਰੇ ਲਾਉਂਦਾ,
                        • ਨਾਮ ਉਹਦਾ ਸੁਣਿਆ-ਸੁਣਿਆ
                        • "ਅਮਨ" ਸ਼ਾਯਰ ਜੀ ਕਹਿੰਦੇ,
                        • ਜਿਸ ਦਿਨ ਦਾ ਮਿਲਿਆ ਉਹੋ
                        • ਉਹਦੇ ਹੀ ਭੁਲੇਖੇ ਪੈਂਦੇ,
                        • ਬਹੁਤੇ ਉਹਤੋਂ ਪੁਛਣੇ ਅਜੇ
                        • ਦਿਲ ਵਿਚ ਜੋ ਸਵਾਲ ਨੇ,
                        • ਸ਼ਾਯਰ ਜੀ ਕੀ ਹਾਲ ਨੇ!

                        ਇਕ ਖਿੱਚ ਰਹਿੰਦੀ ਹੈ

                        • ਇਕ ਖਿੱਚ ਰਹਿੰਦੀ ਹੈ,
                        • ਤੇਰੇ ਵਿਚ ਰਹਿੰਦੀ ਹੈ,
                        • ਜਿਹਦੇ ਕਾਰਨ ਹਾਂ ਮੈਂ ਜਿੰਦਾ,
                        • ਉਹ ਇਕ ਹਸੀਨ ਖ਼ੁਆਬ,
                        • ਤੇਰੀਆਂ ਬਾਹਾਂ ਦੇ ਵਿਚ ਆ ਕੇ,
                        • ਗੁਜ਼ਾਰ ਦੇਣੀ ਉਮਰ ਤਮਾਮ,
                        • ਜਿਉਂਦੀ ਜਾਗਦੀ ਬੇ-ਫ਼ਿਕਰੀ,
                        • ਉਹ ਘੜੀ ਇਕ ਰਹਿੰਦੀ ਹੈ,
                        • ਇਕ ਖਿੱਚ ਰਹਿੰਦੀ ਹੈ,
                        • ਤੇਰੇ ਵਿਚ ਰਹਿੰਦੀ ਹੈ|
                        • ਉਲਟਾ ਚੱਲੇ ਜੇ ਸਮੇਂ ਦਾ ਚੱਕਰ,
                        • ਸੂਈ ਉੱਥੇ ਆ ਰੁਕ ਜਾਵੇ,
                        • ਤੈਨੂੰ ਮਿਲਣੇ ਦੀ ਦੁਬਾਰਾ ਤਾਂਘ,
                        • ਸ਼ਾਇਦ ਫੇਰ ਮੁਕ ਜਾਵੇ,
                        • ਹਾਰ ਕੇ ਦਿਲ ਜਿੱਤਣ ਵਾਲੀ,
                        • ਇਕ ਜਿੱਤ ਰਹਿੰਦੀ ਹੈ,
                        • ਇਕ ਖਿੱਚ ਰਹਿੰਦੀ ਹੈ,
                        • ਤੇਰੇ ਵਿਚ ਰਹਿੰਦੀ ਹੈ|

                        ਇਕ ਖਿੱਚ ਰਹਿੰਦੀ ਹੈ

                        • ਉਹ ਹਵਾ ਦੇ ਵਿਚ ਖੁਸ਼ਬੂ,
                        • ਬਣ ਘੁਲ ਜਾਣ ਦਾ ਜਜ਼ਬਾ,
                        • ਉਹ ਅੱਖਾਂ ਝੁਕਾਅ, ਕੋਲੋਂ ਲੰਘ,
                        • ਕਰ ਜਾਣ ਵਾਲਾ ਸਜਦਾ,
                        • ਦੇਖਣੇ ਦੀ ਤਲਬ,
                        • ਸਾਨੂੰ ਨਿੱਤ ਰਹਿੰਦੀ ਹੈ,
                        • ਇਕ ਖਿੱਚ ਰਹਿੰਦੀ ਹੈ,
                        • ਤੇਰੇ ਵਿਚ ਰਹਿੰਦੀ ਹੈ|
                        • ਪੂਰਾ ਹੋਣ ਨੂੰ ਹੁੰਦਾ ਤਾਂ,
                        • "ਅਮਨਾ" ਉਹ ਸੁਫ਼ਨਾ ਨਹੀਂ ਹੁੰਦਾ,
                        • ਅੱਧ-ਵਿਚਾਲਿਉਂ ਟੁੱਟ ਜਾਣਾ,
                        • ਕੌਣ ਕਦ ਕਹਿੰਦਾ ਸਹੀ ਹੁੰਦਾ,
                        • ਰਾਣੀ ਰਹਿੰਦੀ ਦੂਰ ਹੀ,
                        • ਜੋ ਕੋਲ ਸੁਫ਼ਨੇ ਵਿਚ ਰਹਿੰਦੀ ਹੈ,
                        • ਇਕ ਖਿੱਚ ਰਹਿੰਦੀ ਹੈ,
                        • ਤੇਰੇ ਵਿਚ ਰਹਿੰਦੀ ਹੈ|

                        ਫੁੱਲ

                        • ਫੁੱਲ ਜੋ ਮਹਿਕਾਂ ਦਿੰਦਾ ਸੀ,
                        • ਅੱਜ ਮਹਿਕਾਂ ਦਾ ਤਿਰਹਾਇਆ,
                        • ਬਹਾਰ ਰੁੱਤੇ ਇਹ ਪਤਝੜ ਦਾ,
                        • ਹਮਸਾਇਆ ਕਿਥੋਂ ਆਇਆ,
                        • ਫੁੱਲ ਜੋ ਮਹਿਕਾਂ ਦਿੰਦਾ ਸੀ,
                        • ਅੱਜ ਮਹਿਕਾਂ ਦਾ ਤਿਰਹਾਇਆ...
                        • ਭੌਰੇ-ਤਿਤਲੀਆਂ ਉੜ ਗਈਆਂ,
                        • ਅੱਜ ਥੁੜ੍ਹ ਗਈਆਂ ਨੇ ਬਾਗਾਂ 'ਚੋਂ,
                        • ਕਾਗਜ਼ਾਂ ਦਾ ਫੁੱਲ ਦੇਖਣ ਲਈ,
                        • ਜੋ ਇਤਰਾਂ ਵਿਚ ਨਹਾਇਆ,
                        • ਫੁੱਲ ਜੋ ਮਹਿਕਾਂ ਦਿੰਦਾ ਸੀ,
                        • ਅੱਜ ਮਹਿਕਾਂ ਦਾ ਤਿਰਹਾਇਆ...
                        • ਇਹ ਇਤਰ ਤਾਂ ਬਣਿਆ ਸੀ,
                        • ਮੇਰੇ ਜਿਗਰ ਦੇ ਖੂਨ ਤੋਂ,
                        • ਖੂਨ ਨੂੰ ਇਤਰ ਦਾ ਨਾਮ ਦੇ,
                        • ਕਿਸੇ ਸ਼ੀਸ਼ੀ ਦੇ ਵਿਚ ਪਾਇਆ,
                        • ਫੁੱਲ ਜੋ ਮਹਿਕਾਂ ਦਿੰਦਾ ਸੀ,
                        • ਅੱਜ ਮਹਿਕਾਂ ਦਾ ਤਿਰਹਾਇਆ...
                        • ਬਿਗੜ ਗਈ ਤਬੀਅਤ ਨੂੰ,
                        • ਇਕ ਕਲੀ ਨੇ ਹੋਰ ਵਿਗਾੜ ਦਿਤਾ,
                        • ਜਿਹਨੂੰ ਮੈਂ ਇਕ ਉਮਰ 'ਚ,
                        • ਕਿੰਨਾ ਸੀ ਪਿਆਰ ਜਤਾਇਆ,
                        • ਫੁੱਲ ਜੋ ਮਹਿਕਾਂ ਦਿੰਦਾ ਸੀ,
                        • ਅੱਜ ਮਹਿਕਾਂ ਦਾ ਤਿਰਹਾਇਆ...

                        ਫੁੱਲ

                        • ਜਾਨ ਮੇਰੀ ਦਾ ਬਣ ਵੈਰੀ,
                        • ਜਿਸ ਟਾਹਣੀ ਤੋਂ ਵੱਖ ਕੀਤਾ,
                        • ਆਪਣਾ ਪੈਟ ਭਰਨ ਲਈ,
                        • ਮੈਨੂੰ ਬਜ਼ਾਰ ਵਿਚ ਲੈ ਆਇਆ,
                        • ਫੁੱਲ ਜੋ ਮਹਿਕਾਂ ਦਿੰਦਾ ਸੀ,
                        • ਅੱਜ ਮਹਿਕਾਂ ਦਾ ਤਿਰਹਾਇਆ...
                        • ਆਪਣੇ ਮਹਿਬੂਬ ਤੋਂ ਵਿਛੜ ਕੇ,
                        • ਮੈਂ ਕਿਸੇ ਦਾ ਰਿਸ਼ਤਾ ਜੋੜਿਆ,
                        • ਦੋ ਪਲ ਮੇਰੀ ਲੈ ਖੁਸ਼ਬੋ,
                        • ਉਮਰਾਂ ਲਈ, ਕਿਤਾਬਾਂ ਦੇ ਵਿਚ ਪਾਇਆ,
                        • ਫੁੱਲ ਜੋ ਮਹਿਕਾਂ ਦਿੰਦਾ ਸੀ,
                        • ਅੱਜ ਮਹਿਕਾਂ ਦਾ ਤਿਰਹਾਇਆ...
                        • "ਅਮਨ" ਸ਼ਾਯਰਾ ਫੁੱਲਾਂ ਦੀ,
                        • ਜਿੰਦਗੀ ਤੋਂ ਜੀਣਾ ਸਿਖ ਤੂੰ,
                        • ਬਿਨਾਂ ਟੁੱਟੇ ਤੂੰ ਕਿਉਂ ਰਹਿੰਦਾ,
                        • ਫੁੱਲਾਂ ਦੇ ਵਾਂਗ ਮੁਰਝਾਇਆ,
                        • ਫੁੱਲ ਜੋ ਮਹਿਕਾਂ ਦਿੰਦਾ ਸੀ,
                        • ਅੱਜ ਮਹਿਕਾਂ ਦਾ ਤਿਰਹਾਇਆ...

                        ਰੂਹ ਤੋਂ ਰੂਹ ਤੱਕ

                        • ਰੂਹ ਤੋਂ ਰੂਹ ਤਕ ਫਾਂਸਲੇ ਨਹੀ ਮੈਟ ਹੋਣੇ
                        • ਦੂਰ-ਦੁਰਾਡਿਉਂ ਸੱਜਣ ਆ ਜਾਏ ਤਾਂ ਚੰਗਾ ਹੈ,
                        • ਜਿੰਦਗੀ ਦੇ ਫ਼ਲਸਫ਼ੇ ਸਿਖਣ ਨੂੰ ਜਿੰਦਗੀ ਪਈ ਏ
                        • ਮਸਲਾ ਇਸ਼ਕ ਵਾਲਾ ਹੱਲ ਹੋ ਜਾਏ ਤਾਂ ਚੰਗਾ ਹੈ,
                        • ਕੁੱਤਿਆਂ ਨੂੰ ਭੌਂਕਣ ਤੋਂ ਤਾਂ ਪੁਚਕਾਰ ਲਵਾਂਗੇ
                        • ਲੋਕਾਂ ਦਾ ਮੂੰਹ ਬੰਦ ਹੋ ਜਾਏ ਤਾਂ ਚੰਗਾ ਹੈ,
                        • ਪੈਸੇ ਨਾਲ ਜੇ ਢਿੱਡ ਭਰਦਾ ਤਾਂ ਭਰ ਲੈਂਦੇ
                        • ਰੋਟੀ ਨਾਲ ਡੰਗ ਸਰ ਜਾਏ ਤਾਂ ਚੰਗਾ ਹੈ,
                        • ਬਹੁਤੇ ਸੁਝਾਅ ਵੀ ਬੰਦੇ ਨੂੰ ਖੱਜਲ ਕਰ ਦਿੰਦੇ
                        • ਰਹਿਬਰ ਇਕ ਚੰਗਾ ਮਿਲ ਜਾਏ ਤਾਂ ਚੰਗਾ ਹੈ,
                        • "ਅਮਨਾ" ਹਸ਼ਰ ਤੋਂ ਪਹਿਲਾਂ ਅਕਲ ਟਿਕਾਣੇ ਚੰਗੀ
                        • ਸਮੇਂ ਸਿਰ ਸਬਕ ਮਿਲ ਜਾਏ ਤਾਂ ਚੰਗਾ ਹੈ...

                        ਮੁਹੱਬਤਾਂ ਦੇ ਜਾਲ

                        • ਮੁਹੱਬਤਾਂ ਦੇ ਜਾਲ ਨੇ,
                        • ਬੜੇ ਕਮਾਲ ਨੇ,
                        • ਹਾਜਰ ਜਵਾਬ ਸਭ,
                        • ਸਵਾਲ ਤੇ ਸਵਾਲ ਨੇ,
                        • ਸਿੱਧੇ-ਸਾਦੇ ਬੰਦਿਆਂ ਦੀ,
                        • ਅਕਲ ਤੋੰ ਬਾਹਰ ਨੇ,
                        • "ਅਮਨਾ" ਕਿਹੜੇ ਦੁਸ਼ਮਣ,
                        • ਪਹਿਚਾਣ ਕਿਹੜੇ ਯਾਰ ਨੇ,
                        • ਹਸਦੇ ਸਭ ਚਿਹਰੇ,
                        • ਵਿਚ ਕੁਝ ਦਿਲ ਬਿਮਾਰ ਨੇ,
                        • "ਅਮਨਾ" ਕਿਹੜੇ ਦੁਸ਼ਮਣ,
                        • ਪਹਿਚਾਣ ਕਿਹੜੇ ਯਾਰ ਨੇ...
                        • ਹੱਸ-ਹੱਸ ਮਿਲਦੇ ਨੇ,
                        • ਗਲ਼ੇ ਸਾਰੇ ਲਗ ਕੇ,
                        • ਮੂੰਹ ਤੋਂ ਨਾ ਦਿਖਦੇ,
                        • ਕਿਹੜੇ ਵਿਚ ਠੱਗ ਨੇ,
                        • ਪਤਾ ਹੀ ਨਾ ਚੱਲੇ,
                        • ਕਦੋਂ ਕਰ ਜਾਂਦੇ ਵਾਰ ਨੇ,
                        • "ਅਮਨਾ" ਕਿਹੜੇ ਦੁਸ਼ਮਣ...
                        • ਮਿੱਠਾ-ਮਿੱਠਾ ਬੋਲਦੇ ਨੇ,
                        • ਗੱਲਾਂ ਸਾਰੇ ਤੋਲ ਕੇ,
                        • ਦੁਖਦੀ ਤੇ ਹੱਥ ਰਖਦੇ,
                        • ਰਗਾਂ ਸਾਰੇ ਫੋਲ ਕੇ,
                        • ਪੋਟਿਆਂ ਤੇ ਦੋ ਤਿੰਨ,
                        • ਉੰਜ ਹੋਣੇ ਬੇ-ਸ਼ੁਮਾਰ ਨੇ,
                        • "ਅਮਨਾ" ਕਿਹੜੇ ਦੁਸ਼ਮਣ...

                        ਮੁਹੱਬਤਾਂ ਦੇ ਜਾਲ

                        • ਮੇਰਾ-ਮੇਰਾ ਕਰਦੇ ਨੇ,
                        • ਵੀਰਾ-ਵੀਰਾ ਬੋਲ ਕੇ,
                        • ਦਿਲ ਵਿਚ ਕੀ ਹੈ,
                        • ਕਿਹੜਾ ਦੇਖਿਆ ਹੈ ਖੋਲ ਕੇ,
                        • ਹੱਥਾਂ ਉੱਤੇ ਚੁੱਕੀ ਫਿਰਦੇ,
                        • ਬਣ ਜਾਂਦੇ ਭਾਰ ਨੇ,
                        • "ਅਮਨਾ" ਕਿਹੜੇ ਦੁਸ਼ਮਣ,
                        • ਪਹਿਚਾਣ ਕਿਹੜੇ ਯਾਰ ਨੇ...
                        • ਹਰੇ ਨੋਟ ਰਖਦੇ ਨੇ,
                        • ਖੀਸੇ ਵਿਚ ਪਾ ਕੇ,
                        • ਖੌਰੇ ਕੀ ਖਟਦੇ,
                        • ਅਮੀਰੀ ਜਿਹੀ ਦਿਖਾ ਕੇ,
                        • ਸੱਚੀ ਗੱਲ ਤਾਂ ਇਹ,
                        • ਸਭ ਪੈਸੇ ਦੇ ਹੀ ਯਾਰ ਨੇ,
                        • "ਅਮਨਾ" ਕਿਹੜੇ ਦੁਸ਼ਮਣ,
                        • ਪਹਿਚਾਣ ਕਿਹੜੇ ਯਾਰ ਨੇ...
                        • "ਅਮਨਾ" ਅੱਖਾਂ ਖੋਲ,
                        • ਚਾਰ-ਚੁਫੇਰਾ ਤੱਕ ਵੇ,
                        • ਲੜ ਲਗ ਜਾ ਸਾਂਈ ਦੇ,
                        • ਬੋਰੀ-ਬਿਸਤਰਾ ਚੱਕ ਵੇ,
                        • ਰੂਹਾਂ ਦੀ ਭਟਕਣ ਨੂੰ,
                        • ਉਹ ਹੀ ਲਾਉਂਦੇ ਪਾਰ ਨੇ,
                        • "ਅਮਨਾ" ਕਿਹੜੇ ਦੁਸ਼ਮਣ,
                        • ਪਹਿਚਾਣ ਕਿਹੜੇ ਯਾਰ ਨੇ...

                        ਉਡੀਕ

                        • ਬੀਤ ਗਏ ਇਕ ਵਖਤ ਦੀ
                        • ਅਣਦੇਖੀ ਇਕ ਝਲਕ ਦੀ
                        • ਮੈਂ ਫਿਰ ਤੋਂ ਉਡੀਕ ਹਾਂ ਕਰ ਰਿਹਾ|
                        • ਟੁੱਟੇ ਹੋਏ ਅਰਮਾਨਾਂ ਦੀ
                        • ਉਹਦੇ ਕੀਤੇ ਅਹਿਸਾਨਾਂ ਦੀ
                        • ਮੈਂ ਫਿਰ ਤੋਂ ਉਡੀਕ ਹਾਂ ਕਰ ਰਿਹਾ|
                        • ਜਲਦੀ ਹੋਈ ਇਸ ਲਾਸ਼ ਦੀ
                        • ਇੰਜ ਹੋ ਜਾਏ ਉਸ ਕਾਸ਼ ਦੀ
                        • ਮੈਂ ਫਿਰ ਤੋਂ ਉਡੀਕ ਹਾਂ ਕਰ ਰਿਹਾ|
                        • ਵਰਦੀ ਹੋਈ ਬਰਸਾਤ ਦੀ
                        • ਇਕ ਉਸ ਹਸੀਨ ਰਾਤ ਦੀ
                        • ਮੈਂ ਫਿਰ ਤੋਂ ਉਡੀਕ ਹਾਂ ਕਰ ਰਿਹਾ|
                        • "ਅਮਨਾ" ਅਧੂਰੇ ਜਵਾਬ ਦੀ
                        • ਅਣ-ਛੂਹੇ ਇਕ ਖ਼ੁਆਬ ਦੀ
                        • ਮੈਂ ਫਿਰ ਤੋਂ ਉਡੀਕ ਹਾਂ ਕਰ ਰਿਹਾ|

                        ਬੇ-ਕਦਰਾਂ ਲਈ

                        • ਬੇ-ਕਦਰਾਂ ਲਈ ਲਿਖਣ ਦਾ ਮੈਨੂੰ ਸ਼ੌਂਕ ਨਾ ਰਿਹਾ,
                        • ਜਦ ਕਦੇ ਮੌਕਾ ਮਿਲੇ ਤਾਂ ਸੱਚੀ ਆਖ ਦਿੰਦੇ ਹਾਂ,
                        • ਜਦ ਤੱਕ ਜਿੰਦਗੀ ਹੈ, ਲਫ਼ਜ਼ਾਂ ਸਹਾਰੇ ਜੀ ਲਵਾਂਗੇ,
                        • ਦੁਨੀਆ 'ਚ ਬੜੇ ਹੋਰ ਨੇ ਜੇ ਤੇਰਾ ਸਾਥ ਨਾ ਰਿਹਾ,
                        • ਅੱਖਾਂ ਵੀ ਪੜ੍ਹ ਲੈਂਦੀਆਂ ਨੇ ਜਜ਼ਬਾਤ ਦਿਲ ਦੇ,
                        • ਕੀ ਕਰਨਾ ਸਜਦਾ ਦਿਲ ਹੀ ਜੇ ਪਾਕ ਨਾ ਰਿਹਾ,
                        • ਅਸੀਂ ਫੁੱਲਾਂ ਦੇ ਮਹਿਲ ਬਣਾਏ ਸੀ, ਨਾਮ ਤੇਰਾ ਰੱਖ ਕੇ,
                        • ਢਾਹ ਦਿਤੇ ਉਹ ਸਭ ਜਦ ਤੇਰਾ ਸਾਥ ਨਾ ਰਿਹਾ,
                        • ਹਵਾ ਨਾਲ ਗੱਲ ਕਰਦਿਆਂ ਨੂੰ, ਪਾਗਲ ਕਈਆਂ ਕਹਿ ਦਿਤਾ,
                        • ਅਕਲ ਦੀ ਗੱਲ ਕਰਦੇ ਸਾਰੇ, ਇਕ ਮੈਂ ਹੁਸ਼ਿਆਰ ਨਾ ਰਿਹਾ,
                        • ਬੰਦਿਆ ਦੇ ਵੀ ਮੈਂ ਸੁਣਿਆ ਜ਼ਮੀਰ ਖੋਖਲੇ ਹੋ ਜਾਂਦੇ,
                        • ਗੱਲਾਂ ਐਸੀਆਂ ਸੁਣ, ਖੁਦ ਤੇ ਇਤਬਾਰ ਨਾ ਰਿਹਾ,
                        • ਹਸ ਕੇ ਮਿਲਣਾ ਵੀ ਕਦੇ ਸਾਡੀ ਫ਼ਿਤਰਤ ਹੁੰਦਾ ਸੀ,
                        • ਸਭ ਕੁਝ ਬਦਲ ਗਿਆ, ਜਦ ਦਿਲ-ਦਿਲਦਾਰ ਨਾ ਰਿਹਾ,
                        • ਦਸਣਾ ਕਿਸੇ ਨਾ ਕੁਝ, ਬਸ ਅਸੀਂ ਦਿਲ 'ਚ ਰੱਖ ਲੈਣਾ,
                        • ਸਮਝ ਸਕੇ ਜੇ ਕੋਈ, ਐਸਾ ਰੂਹਦਾਰ ਨਾ ਰਿਹਾ,
                        • ਭਾਫ਼ ਬਣੇ ਪਾਣੀ ਦਾ ਕਦੇ ਵਜੂਦ ਨਹੀਂ ਲਭਦਾ,
                        • ਬਣ ਤਵਾਰੀਖ਼ ਛਪਦਾ ਸੀ, ਹੁਣ ਉਹ ਪਿਆਰ ਨਾ ਰਿਹਾ,
                        • ਗੱਲਾਂ ਕੌੜੀਆਂ ਲਗਦੀਆਂ ਤਾਂ, ਮਿੱਠਾ ਕੁਝ ਖਾ ਲਈਂ,
                        • ਜੇ ਤੂੰ ਮੇਰੀ ਨਾ ਰਹੀ, ਤਾਂ ਮੈਂ ਵੀ ਤੇਰਾ ਨਾ ਰਿਹਾ|

                        ਮੈਂ ਤੇ ਮੇਰਾ ਮੁਕੱਦਰ

                        • ਮੈਂ ਤੇ ਮੇਰਾ ਮੁਕੱਦਰ
                        • ਕੈਸੇ ਰਾਹ ਤੇ ਚਲਦੇ ਰਹੇ,
                        • ਆਸ ਦੇ ਦੀਵੇ ਵਾਂਗ
                        • ਸਾਰੀ ਉਮਰ ਹੀ ਬਲਦੇ ਰਹੇ,
                        • ਦਿਨ ਡੁੱਬਿਆ ਕਿਸਮਤ ਦਾ
                        • ਦੁੱਖਾਂ ਦੇ ਪਹਾੜਾਂ ਉਹਲੇ,
                        • ਸਵੇਰ ਕਦੇ ਨਾ ਦੇਖੀ
                        • ਜਾਗੇ ਤਾਂ ਦਿਨ ਹੀ ਢਲਦੇ ਰਹੇ,
                        • ਕਿਰਤ ਕਰ ਬਾਲੀ ਅੱਗ ਦਾ
                        • ਆਇਆ ਭੌਰਾ ਨਾ ਸੇਕ,
                        • ਕਰਮਾਂ ਦੀ ਰੋਟੀ ਨਾ ਬਣੀ
                        • ਅਸੀਂ ਪਾਸੇ ਥਲਦੇ ਰਹੇ,
                        • ਇਨਸਾਨ ਕਦ ਰੂਪ ਬਦਲੇ
                        • ਇਹਦਾ ਕੁਝ ਨਾ ਪਤਾ ਚੱਲੇ,
                        • ਬੱਚਿਆਂ ਵਾਂਗ ਰੱਖੇ ਬੁੱਕਲ 'ਚ
                        • ਨਾਗ ਹੀ ਪਲਦੇ ਰਹੇ,
                        • ਹੋਸ਼-ਹਵਾਸ ਲੱਗੇ ਟਿਕਾਣੇ
                        • ਧੌਖੇ ਖਾ-ਖਾ ਕੇ,
                        • ਝੂਠੇ ਲਤੀਫ਼ੇ ਸੁਣ ਕੇ
                        • ਸਾਡੇ ਹਾਸੇ ਗਲਦੇ ਰਹੇ,
                        • "ਅਮਨਾ" ਤੋੜਿਆ ਨਾ ਪੂਰਾ ਨਾਤਾ
                        • ਅੱਧ-ਵਿਚਾਲੇ ਛੱਡ ਦਿਤਾ,
                        • ਖ਼ਿਆਲ ਹੋਣਾ ਜਮਾਨੇ 'ਚ
                        • ਖੋਟੇ ਸਿੱਕੇ ਵੀ ਚਲਦੇ ਰਹੇ|

                        ਬੇ-ਨਕਾਬ

                        • ਕੱਲ ਦਾ ਦਿਨ ਇਕ ਖਾਸ ਹੈ,
                        • ਕੋਸਾਂ ਲੰਮੀ ਵਾਟ ਹੈ,
                        • ਜਾ ਵੀ ਰਿਹਾ ਹਾਂ ਕੱਲਾ,
                        • ਇਹ ਹੀ ਸਭ ਤੋਂ ਵੱਡਾ ਸਾਥ ਹੈ,
                        • ਕੱਲ ਦਾ ਦਿਨ ਇਕ ਖਾਸ ਹੈ...
                        • ਉਹ ਜੋ ਸ਼ੀਤ ਹਵਾਵਾਂ,
                        • ਕੋਈ ਗੀਤ ਗਾਵਣ ਤੋਂ ਰੁਕੀਆਂ ਨੇ,
                        • ਅੱਖਾਂ ਵਿਚ ਨੀਂਦ ਭਰੀ ਤੇ,
                        • ਨਾ ਅੱਖਾਂ ਮੀਚ ਕੇ ਸੁੱਤੀਆਂ ਨੇ,
                        • ਉਹਨਾਂ ਤੋਂ ਜਾ ਪੁੱਛਾਂਗਾ,
                        • ਕੌਣ-ਕੌਣ ਉਦਾਸ ਹੈ,
                        • ਕੱਲ ਦਾ ਦਿਨ ਇਕ ਖਾਸ ਹੈ...
                        • ਉਹ ਮੋੜ-ਘੇੜ ਜਿਹੇ ਰਸਤੇ,
                        • ਵਲ ਪਾ-ਪਾ ਚੱਕਰ ਖਾ ਗਏ ਨੇ,
                        • ਕੱਲ ਸੁਪਨੇ ਦੇ ਵਿਚ ਆ ਕੇ,
                        • ਇਕ ਬੁਝਾਰਤ ਡੂੰਘੀ ਪਾ ਗਏ ਨੇ,
                        • ਹੁਣ ਸੋਚਦਾ ਹੱਲ ਕਰਦਾ,
                        • ਜੋ ਗੁੰਝਲਾ ਗਿਆ ਸਵਾਸ ਹੈ,
                        • ਕੱਲ ਦਾ ਦਿਨ ਇਕ ਖਾਸ ਹੈ...
                        • ਉਸ ਸੜਕ ਕਿਨਾਰੇ ਥਾਂ ਨਾਲ,
                        • "ਅਮਨਾ" ਕੋਈ ਰਿਸ਼ਤਾ ਜੁੜਿਆ ਹੈ,
                        • ਮੇਰੇ ਪੈਰਾਂ ਦਾ ਇਹ ਜੋੜਾ,
                        • ਤਾਂ ਹੀ ਉਸ ਰਾਹ ਵੱਲ ਤੁਰਿਆ ਹੈ,
                        • ਖੌਰੇ ਹੋ ਜਾਏ ਬੇ-ਨਕਾਬ,
                        • ਜੋ ਮੇਰੇ ਖ਼ਿਆਲਾਂ ਵਾਲਾ ਕਾਸ਼ ਹੈ,
                        • ਕੱਲ ਦਾ ਦਿਨ ਇਕ ਖਾਸ ਹੈ...

                        ਚੁੱਪ ਕਰ ਬਹਿ ਜਿੰਦੇ

                        • ਚੁੱਪ ਕਰ ਬਹਿ ਜਿੰਦੇ,
                        • ਚੁੱਪ ਕਰ ਬਹਿ ਜਿੰਦੇ...
                        • ਸਾਰਿਆਂ ਨੂੰ ਮੱਤ ਹੈ,
                        • ਪਰਦੇ ਉਹਲੇ ਪੱਤ ਹੈ,
                        • ਔਕਾਤ ਵਿਚ ਰਹਿ ਜਿੰਦੇ,
                        • ਚੁੱਪ ਕਰ ਬਹਿ ਜਿੰਦੇ...
                        • ਚੰਗੀ ਮਾੜੀ ਅੱਖ ਹੈ,
                        • ਆਪੋ-ਆਪਣਾ ਪੱਖ ਹੈ,
                        • ਫੁੱਲਾਂ ਵਾਂਗ ਰਹਿੰਦੇ,
                        • ਆਖਰ ਹੋਣਾ ਕੱਖ ਹੈ,
                        • ਅਕਲੋਂ ਕੰਮ ਲੈ ਜਿੰਦੇ,
                        • ਚੁੱਪ ਕਰ ਬਹਿ ਜਿੰਦੇ...
                        • ਆਦਮੀ ਜਾਣੀ-ਜਾਣ ਹੈ,
                        • ਸ਼ਕਲਾਂ ਦੀ ਪਛਾਣ ਹੈ,
                        • ਮੈਂ ਮੇਰਾ, ਤੂੰ ਤੇਰਾ,
                        • ਕਮਾਇਆ ਬੜਾ ਨਾਮ ਹੈ,
                        • ਪਰੇ ਹੋ ਕੇ ਬਹਿ ਜਿੰਦੇ,
                        • ਚੁੱਪ ਕਰ ਬਹਿ ਜਿੰਦੇ...
                        • ਜਿੰਨਾ ਨਾਮ ਧਿਆਇਆ ਹੈ,
                        • ਉੱਨਾ ਹੀ ਪੱਲੇ ਆਇਆ ਹੈ,
                        • ਪੈਸੇ ਦਾ ਬੁਖਾਰ ਚੜ੍ਹਿਆ,
                        • ਉਂਜ ਕਹਿੰਦੇ ਮੋਹ-ਮਾਇਆ ਹੈ,
                        • ਖੁਦਾ ਦਾ ਨਾਮ ਲੈ ਜਿੰਦੇ,
                        • ਚੁੱਪ ਕਰ ਬਹਿ ਜਿੰਦੇ...

                        ਚੁੱਪ ਕਰ ਬਹਿ ਜਿੰਦੇ

                        • ਚੁਰਾਸੀ ਦਾ ਚੱਕਰ ਹੈ,
                        • ਨਿਕਲਿਆ ਬਣਿਆ ਫ਼ੱਕਰ ਹੈ,
                        • ਜਪਿਆ, ਰਟਿਆ ਦੁੱਧ ਪਾਣੀ,
                        • ਅਲਫ਼-ਅੱਲਾ ਇਕ ਅੱਖਰ ਹੈ,
                        • ਸਿੱਧੇ ਰਾਹ ਪੈ ਜਿੰਦੇ,
                        • ਚੁੱਪ ਕਰ ਬਹਿ ਜਿੰਦੇ...
                        • ਤਨ-ਮਨ ਭੁਲੇਖਾ ਹੈ,
                        • ਆਖਰ ਦੇਣਾ ਲੇਖਾ ਹੈ,
                        • ਉਤਰਾਅ-ਚੜ੍ਹਾਅ ਕਰਮਾਂ ਦੇ,
                        • ਸਿੱਧੀ ਸਮੇਂ ਦੀ ਰੇਖਾ ਹੈ,
                        • ਬੰਦੇ ਨੂੰ ਮਾਰੇ ਮੈਂ ਜਿੰਦੇ,
                        • ਚੁੱਪ ਕਰ ਬਹਿ ਜਿੰਦੇ...
                        • ਸਰੀਰ ਰੂਹ ਤੇ ਬੋਝ ਹੈ,
                        • ਜੰਮਣਾ-ਮਰਨਾ ਰੋਜ਼ ਹੈ,
                        • "ਅਮਨਾ" ਸ਼ੁਹਰਤ ਬੰਦੇ ਦੀ,
                        • ਸਮਝ ਅਕਲ ਦੀ ਸੋਜ ਹੈ,
                        • ਕਹਿਣਾ ਤਾਂ ਸੱਚ ਕਹਿ ਜਿੰਦੇ,
                        • ਨਹੀਂ ਤਾਂ ਚੁੱਪ ਕਰ ਬਹਿ ਜਿੰਦੇ...

                        ਮੈਂ ਤਿੜਕਿਆ ਹਾਂ

                        • ਜਿੰਦਗੀ ਦੇ ਉਜੜੇ ਰਾਹਾਂ ਤੇ
                        • ਇਕ ਨਜ਼ਰ ਮਿਲਾ ਕੇ ਤੋਰ ਜਾ,
                        • ਮੈਂ ਤਿੜਕਿਆ ਹਾਂ
                        • ਤੂੰ ਸਹਾਰਾ ਦੇ ਕੇ ਤੋੜ ਜਾ...
                        • ਮੈਨੂੰ ਮੋਹ ਹੁੰਦਾ ਕੋਈ ਬਿਨ ਤੇਰੇ
                        • ਹੱਸ ਕੇ ਮੈਂ ਜਿੰਦਗੀ ਜੀਅ ਲੈਂਦਾ,
                        • ਮੈਨੂੰ ਡਰ ਲਗਦਾ ਹੈ ਖੁਸ਼ੀਆਂ ਤੋਂ
                        • ਇਹਨਾਂ ਨੂੰ ਦਬਕਾ ਕੇ ਕਿਧਰੇ ਹੋੜ ਜਾ,
                        • ਮੈਂ ਤਿੜਕਿਆ ਹਾਂ
                        • ਤੂੰ ਸਹਾਰਾ ਦੇ ਕੇ ਤੋੜ ਜਾ...
                        • ਦਿਨ-ਰਾਤ ਦੇ ਬਿਗੜੇ ਸ਼ੋਰਾ ਵਿਚ
                        • ਮੇਰੇ ਦਿਲ ਨੂੰ ਅਰਾਮ ਨਹੀਂ ਮਿਲਦਾ,
                        • ਤੂੰ ਉਦਾਸੀਆਂ ਦੀ ਬਹਾਰ ਨੂੰ
                        • ਮੇਰੇ ਦਰ ਦੇ ਵੱਲ ਮੋੜ ਜਾ,
                        • ਮੈਂ ਤਿੜਕਿਆ ਹਾਂ
                        • ਤੂੰ ਸਹਾਰਾ ਦੇ ਕੇ ਤੋੜ ਜਾ...
                        • ਇਕੋ ਰਹੀ ਚਾਅ ਮੇਰੇ ਦਿਲ ਦੀ
                        • ਉਹਨਾਂ ਬੱਦਲਾਂ ਦੇ ਵਿਚ ਮੈਂ ਚਮਕਾਂ,
                        • ਨਾਤਾ "ਅਮਨੇ" ਦਾ ਉਸ ਦੂਰ ਬੈਠੀ
                        • ਮੌਤ ਰਾਣੀ ਦੇ ਨਾਲ ਜੋੜ ਜਾ,
                        • ਮੈਂ ਤਿੜਕਿਆ ਹਾਂ
                        • ਤੂੰ ਸਹਾਰਾ ਦੇ ਕੇ ਤੋੜ ਜਾ...

                        ਭੁੱਖ!

                        • ਭੁੱਖ!!!!
                        • ਭੁੱਖ ਕੀ ਹੈ?
                        • ਭੁੱਖ ਕਦੇ ਮਿਟਦੀ ਹੈ?
                        • ਜਾਂ ਨਾ ਮਿਟਣ ਦਾ ਨਾਮ ਹੀ ਭੁੱਖ ਹੈ!

                        ਗੁਰੂ ਜੀ

                        • ਮੈਨੂੰ ਪਾ ਦਿਉ ਓਸ ਰਾਹ ਗੁਰੂ ਜੀ
                        • ਜਿੱਥੇ ਲਗਣ ਨਾ ਔਖੇ ਸਾਹ ਗੁਰੂ ਜੀ,
                        • ਏਥੇ ਮਿਲਦੀ ਨਾ ਦਾਰੂ ਮਰਜ਼ਾਂ ਦੀ,
                        • ਪਿੰਡੇ ਤੋਂ ਖੁਸ਼ਬੋ ਆਉਂਦੀ ਏ ਕਰਜ਼ਾਂ ਦੀ,
                        • ਕਿੱਥੇ ਮਿਲੇ ਮਰਜ਼ਾਂ ਦੀ ਦਵਾ ਗੁਰੂ ਜੀ?
                        • ਮੈਨੂੰ ਪਾ ਦਿਉ ਓਸ ਰਾਹ ਗੁਰੂ ਜੀ...
                        • ਕਿਵੇਂ ਫੁੱਲਾਂ ਤੋਂ ਪੱਥਰ ਬਣ ਜਾਂਦੇ ਨੇ ਲੋਗ,
                        • ਪਹਿਲਾਂ ਵਾਂਗੂ ਫੇਰ ਵੀ ਮਿਲਦੇ ਨੇ ਹਰ ਰੋਜ਼,
                        • ਉਸ ਵੇਲੇ ਕਿੱਥੇ ਵਸਦਾ ਖੁਦਾ ਗੁਰੂ ਜੀ,
                        • ਮੈਨੂੰ ਪਾ ਦਿਉ ਓਸ ਰਾਹ ਗੁਰੂ ਜੀ...
                        • ਇਹਨਾ ਲਫ਼ਜ਼ਾਂ ਦਾ ਇਕ ਘਰ ਮੈਂ ਬਣਾਵਾਂ,
                        • ਗ਼ਜ਼ਲਾ, ਨਜ਼ਮਾ ਨੂੰ ਪਲੰਘ ਤੇ ਬਿਠਾਵਾਂ,
                        • ਹਰਫਾਂ ਦਾ ਇਕ ਬਾਣਾ ਲਵਾ ਸੁਆ ਗੁਰੂ ਜੀ,
                        • ਮੈਨੂੰ ਪਾ ਦਿਉ ਓਸ ਰਾਹ ਗੁਰੂ ਜੀ...
                        • ਏਥੇ ਪਾਉਂਦਾ ਨਾ ਕੋਈ ਮੁੱਲ ਕਿਸੇ ਦੀਆਂ ਸੱਧਰਾਂ ਦਾ,
                        • ਅੱਗ ਵਾਂਗ ਸੇਕ ਆਵੇ ਦੁਨੀਆ ਦੀਆਂ ਨਜ਼ਰਾਂ ਦਾ,
                        • ਅਖੀਰ ਤਾਂ ਹੋਣਾ ਸਭ ਨੇ ਸੁਆਹ ਗੁਰੂ ਜੀ,
                        • ਮੈਨੂੰ ਪਾ ਦਿਉ ਓਸ ਰਾਹ ਗੁਰੂ ਜੀ...

                        ਫ਼ਕੀਰ ਹਾਂ

                        • ਫ਼ਕੀਰ ਹਾਂ ਤਾਂ ਫ਼ਕੀਰ ਹਾਂ,
                        • ਤੂੰ, ਫਿਸਲੇ ਜਬਾਨ ਜਿਹੀ,
                        • ਮੈਂ ਪੱਥਰ ਤੇ ਲਕੀਰ ਹਾਂ,
                        • ਫ਼ਕੀਰ ਹਾਂ ਤਾਂ ਫ਼ਕੀਰ ਹਾਂ...
                        • ਗੱਲ ਕਰਾਂ ਮੈਂ ਤਰਕ ਦੀ,
                        • ਸੱਚ ਝੂਠ ਦੇ ਫ਼ਰਕ ਦੀ,
                        • ਕਿਸੇ ਨੂੰ ਲਗਦੀ ਖਰੀ,
                        • ਕਿਸੇ ਦੀ ਅੱਖ 'ਚ ਰੜਕਦੀ,
                        • ਚੱਲਿਆ ਵੱਜੂ ਥਾਂ ਟਿਕਾਣੇ,
                        • ਮੈਂ ਤੁੱਕਾ ਨਹੀਂ ਤੀਰ ਹਾਂ,
                        • ਫ਼ਕੀਰ ਹਾਂ ਤਾਂ ਫ਼ਕੀਰ ਹਾਂ...
                        • ਜਦ ਸੋਚ ਦੀ ਵੇਲ ਲਟਕਦੀ,
                        • ਮੱਤ ਸ਼ੁਰੂ 'ਚ ਅਟਕਦੀ,
                        • ਫੜ੍ਹਿਆ ਨਾ ਜਾਵੇ ਲਫ਼ਜ਼ਾਂ ਨੂੰ,
                        • ਰੂਹ ਏਧਰ-ਉਧਰ ਭਟਕਦੀ,
                        • ਹਰ ਜਗ੍ਹਾ ਘੁਲ ਜਾਵਾਂ,
                        • ਕਿਤੇ ਵਾ, ਕਿਤੇ ਨੀਰ ਹਾਂ,
                        • ਫ਼ਕੀਰ ਹਾਂ ਤਾਂ ਫ਼ਕੀਰ ਹਾਂ...

                        ਫ਼ਕੀਰ ਹਾਂ

                        • ਕੁਦਰਤ ਜਦ ਭੜਕਦੀ,
                        • ਅਸਮਾਨੀ ਬਿਜਲੀ ਗੜ੍ਹਕਦੀ,
                        • ਬੰਦੇ ਦੇ ਬੁਰੇ ਕਰਮਾਂ ਤੇ,
                        • ਬੂੰਦ-ਬੂੰਦ ਕਰ ਵਰਸਦੀ,
                        • ਜਦ ਚਾਹਾਂ ਮਿਲਾ ਮਹਿਰਮ ਨੂੰ,
                        • ਨਾ ਰਾਜਾ ਨਾ ਵਜ਼ੀਰ ਹਾਂ,
                        • ਫ਼ਕੀਰ ਹਾਂ ਤਾਂ ਫ਼ਕੀਰ ਹਾਂ...
                        • ਗੱਲ ਜੋ ਕਰਦੇ ਝੜਪ ਦੀ,
                        • ਅੱਗ 'ਚ ਬਲਦੇ ਨਰਕ ਦੀ,
                        • ਆਪਣੇ ਸੀਨੇ ਸਹਿ ਪਤਾ ਚੱਲੇ,
                        • "ਅਮਨਾ" ਕੀ ਖੁਸ਼ਬੂ ਹੁੰਦੀ ਹੈ ਤੜਪ ਦੀ,
                        • ਮਰਿਆ, ਮਾਰਿਆਂ, ਮਰਿਆ ਨਹੀਂ,
                        • ਜਿਉਂਦਾ ਜਾਗਦਾ ਜ਼ਮੀਰ ਹਾਂ,
                        • ਫ਼ਕੀਰ ਹਾਂ ਤਾਂ ਫ਼ਕੀਰ ਹਾਂ...

                        ਬੱਚਿਆਂ ਨੂੰ ਬਖ਼ਸ਼ ਰੱਬਾ

                        • ਬੱਚਿਆਂ ਨੂੰ ਬਖ਼ਸ਼ ਰੱਬਾ,
                        • ਸਾਂਭ ਆਪਣਾ ਤਖ਼ਤ ਰੱਬਾ...
                        • ਲਹੂ ਵਿਚ ਰਲੀ ਜਾਵੇ,
                        • ਜਹਿਰ ਦਾ ਪਰਛਾਵਾਂ,
                        • ਹਰ ਚੀਜ ਜਹਿਰ ਲਗੇ,
                        • ਕੀ ਪੀਵਾਂ ਕੀ ਖਾਵਾਂ,
                        • ਇਨਸਾਨਾਂ ਵਾਂਗ ਪੈ ਰਿਹਾ,
                        • ਤੇਰੇ ਦਿਲ 'ਚ ਫ਼ਰਕ ਰੱਬਾ,
                        • ਬੱਚਿਆਂ ਨੂੰ ਬਖ਼ਸ਼ ਰੱਬਾ,
                        • ਸਾਂਭ ਆਪਣਾ ਤਖ਼ਤ ਰੱਬਾ...
                        • ਮਿੱਠੇ ਤੋਂ ਪਰਹੇਜ਼ ਕਰ,
                        • ਡਾਕਟਰ ਦੇਵੇ ਸਲਾਹਾਂ,
                        • ਖੁਸ਼ੀਆਂ ਦੇ ਮੌਕੇ ਤੇ ਵੀ,
                        • ਫਿੱਕਾ ਕੌੜਾ ਖਾਵਾਂ,
                        • ਸੀ ਫੁੱਲਾਂ ਤੋਂ ਕੋਮਲ,
                        • ਹੋ ਗਿਆ ਪੱਥਰਾਂ ਤੋਂ ਸਖ਼ਤ ਰੱਬਾ,
                        • ਬੱਚਿਆਂ ਨੂੰ ਬਖ਼ਸ਼ ਰੱਬਾ,
                        • ਸਾਂਭ ਆਪਣਾ ਤਖ਼ਤ ਰੱਬਾ...

                        ਬੱਚਿਆਂ ਨੂੰ ਬਖ਼ਸ਼ ਰੱਬਾ

                        • ਕਿੱਥੇ ਲੱਗਣਾ ਏ ਪਾਰ,
                        • ਬੇੜੀ ਡੋਬਤੀ ਮਲਾਹਾਂ,
                        • ਬੋਟੀ-ਬੋਟੀ ਕਰ ਖਾਣਾ,
                        • ਮਿਲ ਬੁਰੀਆਂ ਬਲਾਵਾਂ,
                        • ਬੱਦਲ ਬਣ ਮੰਡਰਾ ਰਿਹਾ,
                        • ਸਿਰ ਤੇ ਬੁਰਾ ਵਖਤ ਰੱਬਾ,
                        • ਬੱਚਿਆਂ ਨੂੰ ਬਖ਼ਸ਼ ਰੱਬਾ,
                        • ਸਾਂਭ ਆਪਣਾ ਤਖ਼ਤ ਰੱਬਾ...
                        • ਬੱਚੇ ਰੱਬ ਦਾ ਹੀ ਰੂਪ,
                        • ਖੁਦ ਨੂੰ ਮੈਂ ਸਮਝਾਵਾਂ,
                        • ਕਿਉਂ ਖੁਦ ਨੂੰ ਹੀ ਫਿਰੇ,
                        • ਦਿੰਦਾ ਤੂੰ ਸਜਾਵਾਂ,
                        • ਖੁਦ ਨਾਲ ਹੀ ਰਿਹਾ ਏ,
                        • ਲੱਗੇ ਝੜਪ ਰੱਬਾ,
                        • ਬੱਚਿਆਂ ਨੂੰ ਬਖ਼ਸ਼ ਰੱਬਾ,
                        • ਸਾਂਭ ਆਪਣਾ ਤਖ਼ਤ ਰੱਬਾ...

                        ਵਿੰਗ-ਵਲੇਵੇਂ

                        • ਵਿੰਗ-ਵਲੇਵੇਂ ਖਾ-ਖਾ ਕੇ
                        • ਨਾ ਚੱਲੀਏ ਮੁਟਿਆਰੇ,
                        • ਧੁੱਪ ਚੜ੍ਹੇ ਦਿਨੇ-ਦਿਨੇ
                        • ਘਰ ਮੁੜੀਏ ਮੁਟਿਆਰੇ...
                        • ਮੁੰਡਿਆਂ ਦਾ ਕੀ ਮੂੰਹ ਧੋ ਕੇ
                        • ਪਾਕ ਹੋ ਜਾਂਦੇ ਨੇ,
                        • ਕੁੜੀਆਂ ਦੀ ਜਿੰਦਗੀ ਤੇ
                        • ਉਮਰਾਂ ਲਈ ਦਾਗ਼ ਪੈ ਜਾਂਦੇ ਨੇ,
                        • ਅਣਜਾਣਾ ਨਾਲ ਰਾਹਾਂ ਤੇ
                        • ਨਾ ਖੜ੍ਹੀਏ ਮੁਟਿਆਰੇ,
                        • ਵਿੰਗ-ਵਲੇਵੇਂ ਖਾ-ਖਾ ਕੇ
                        • ਨਾ ਚੱਲੀਏ ਮੁਟਿਆਰੇ,
                        • ਧੁੱਪ ਚੜ੍ਹੇ ਦਿਨੇ-ਦਿਨੇ
                        • ਘਰ ਮੁੜੀਏ ਮੁਟਿਆਰੇ...
                        • ਇੱਜਤ ਕਮਾਉਣੀ ਕੀ ਹੁੰਦੀ
                        • ਬਾਪੂ ਦੀ ਦਾਹੜੀ ਤੋਂ ਪੁੱਛ ਲਈਂ,
                        • ਜਿੰਦਗੀ ਦੇ ਫ਼ਲਸਫ਼ੇ ਨੂੰ
                        • ਮਾਂ ਦੀ ਗੋਦ 'ਚ ਬਹਿ ਕੇ ਸਿਖ ਲਈਂ,
                        • ਬਿਨਾਂ ਗੱਲੋਂ ਕੋਠੇ ਬਾਰ-ਬਾਰ
                        • ਨਾ ਚਾੜ੍ਹੀਏ ਮੁਟਿਆਰੇ,
                        • ਵਿੰਗ-ਵਲੇਵੇਂ ਖਾ-ਖਾ ਕੇ
                        • ਨਾ ਚੱਲੀਏ ਮੁਟਿਆਰੇ,
                        • ਧੁੱਪ ਚੜ੍ਹੇ ਦਿਨੇ-ਦਿਨੇ
                        • ਘਰ ਮੁੜੀਏ ਮੁਟਿਆਰੇ...

                        ਵਿੰਗ-ਵਲੇਵੇਂ

                        • ਲੋਕਾਂ ਦੇ ਮੂੰਹ ਨਾ ਫੜ੍ਹੇ ਜਾਣ
                        • ਗੱਲ ਇਕ ਤੋਂ ਸੌ ਬਣਾਉਂਦੇ ਨੇ,
                        • ਮੌਕਾ ਮਿਲਣ ਦੀ ਲੋੜ ਵਿਹਲੇ
                        • ਲੱਖ ਤੁਹਮਤਾਂ ਲਾਉਂਦੇ ਨੇ,
                        • ਝੂਠੇ ਰਾਹ ਛੱਡ, ਸੱਚ ਦਾ
                        • ਸਬਕ ਪੜ੍ਹੀਏ ਮੁਟਿਆਰੇ,
                        • ਵਿੰਗ-ਵਲੇਵੇਂ ਖਾ-ਖਾ ਕੇ
                        • ਨਾ ਚੱਲੀਏ ਮੁਟਿਆਰੇ,
                        • ਧੁੱਪ ਚੜ੍ਹੇ ਦਿਨੇ-ਦਿਨੇ
                        • ਘਰ ਮੁੜੀਏ ਮੁਟਿਆਰੇ...
                        • ਜ਼ਬਾਨ ਨਾ ਲਾਈਏ ਰਾਹੀਆਂ ਨੂੰ
                        • ਰਾਹਾਂ ਵਿਚ ਹੀ ਛੱਡ ਜਾਂਦੇ,
                        • ਕੋਈ ਨਾ ਇਹ ਰਾਹ ਛੱਡਦੇ
                        • ਆਪਣੇ ਮਤਲਬ ਕੱਢ ਜਾਂਦੇ,
                        • ਹੁੰਗਾਰਾ ਓਹਨਾ ਦੀ ਗੱਲ ਦਾ
                        • ਨਾ ਭਰੀਏ ਮੁਟਿਆਰੇ,
                        • ਵਿੰਗ-ਵਲੇਵੇਂ ਖਾ-ਖਾ ਕੇ
                        • ਨਾ ਚੱਲੀਏ ਮੁਟਿਆਰੇ,
                        • ਧੁੱਪ ਚੜ੍ਹੇ ਦਿਨੇ-ਦਿਨੇ
                        • ਘਰ ਮੁੜੀਏ ਮੁਟਿਆਰੇ...

                        ਧੀ

                        • ਧੀ ਦੁਨੀਆਦਾਰੀ ਦੀ
                        • ਪਹਿਲੀ ਆਖਰੀ ਤੰਦ ਹੁੰਦੀ,
                        • ਨਸ਼ਰ-ਹਸ਼ਰ ਸਭ ਇਸੇ ਤੇ
                        • ਧੀ ਨਵੇਂ ਜਨਮ ਦੀ ਗੰਢ ਹੁੰਦੀ|
                        • ਧੀਆਂ ਲਾਵਣ ਬਾਗ ਖੁਸ਼ੀ ਦੇ
                        • ਧੀਆਂ ਦੇ ਹੱਥ ਸੁੱਚੇ,
                        • ਧੀਆਂ ਨੀਵੀਆਂ ਹੋ ਕੇ ਜੀਵਣ
                        • ਹੁੰਦੀਆਂ ਰੱਬ ਤੋਂ ਉੱਤੇ,
                        • ਘਟਦੀ ਨਹੀਂ ਸਗੋਂ ਵਧਦੀ ਜਾਂਦੀ
                        • "ਅਮਨਾ" ਖੁਸ਼ੀ ਜਦ ਵੰਡ ਹੁੰਦੀ,
                        • ਧੀ ਦੁਨੀਆਦਾਰੀ ਦੀ
                        • ਪਹਿਲੀ ਆਖਰੀ ਤੰਦ ਹੁੰਦੀ,
                        • ਨਸ਼ਰ-ਹਸ਼ਰ ਸਭ ਇਸੇ ਤੇ
                        • ਧੀ ਨਵੇਂ ਜਨਮ ਦੀ ਗੰਢ ਹੁੰਦੀ|
                        • ਰਿਸ਼ਤੇ-ਨਾਤੇ ਮੂੰਹ ਬਣਾਉਂਦੇ
                        • ਧੀ ਜਦ ਘਰ ਜੰਮਦੀ,
                        • ਵੰਸ਼ ਨੂੰ ਅੱਗੇ ਕਿਹੜਾ ਤੋਰੂ
                        • ਸੋਚ ਹੁੰਦੀ ਇਹ ਸਭ ਦੀ,
                        • ਮਾਲਕ ਜਿਸ ਰੰਗ 'ਚ ਰੰਗੇ
                        • ਦੁਨੀਆਂ ਓਸੇ ਰੰਗ 'ਚ ਰੰਗ ਹੁੰਦੀ,
                        • ਧੀ ਦੁਨੀਆਦਾਰੀ ਦੀ
                        • ਪਹਿਲੀ ਆਖਰੀ ਤੰਦ ਹੁੰਦੀ,
                        • ਨਸ਼ਰ-ਹਸ਼ਰ ਸਭ ਇਸੇ ਤੇ
                        • ਧੀ ਨਵੇਂ ਜਨਮ ਦੀ ਗੰਢ ਹੁੰਦੀ|

                        ਧੀ

                        • ਇਕ ਘਰ ਛੱਡ ਦੁੱਜੇ ਘਰ ਜਾਂਦੀ
                        • ਉਥੇ ਨਵੇਂ ਸਾਕ ਬਣਾਉਂਦੀ,
                        • ਤਾਹਨੇ-ਮਿਹਣੇ ਸਹਿ-ਸਹਿ ਕੇ
                        • ਔਰਤ ਜਾਤ ਦੀ ਜੂਨ ਹੰਢਾਉਂਦੀ,
                        • ਆਪੇ ਔਰਤ ਹੋ ਕੇ ਕਿਉਂ
                        • ਔਰਤ ਧੀ ਤੋਂ ਤੰਗ ਹੁੰਦੀ?
                        • ਧੀ ਦੁਨੀਆਦਾਰੀ ਦੀ
                        • ਪਹਿਲੀ ਆਖਰੀ ਤੰਦ ਹੁੰਦੀ,
                        • ਨਸ਼ਰ-ਹਸ਼ਰ ਸਭ ਇਸੇ ਤੇ
                        • ਧੀ ਨਵੇਂ ਜਨਮ ਦੀ ਗੰਢ ਹੁੰਦੀ|

                        ਵਖਤ ਕਿਵੇਂ ਚਲਦਾ ਰਿਹਾ

                        • ਵਖਤ ਕਿਵੇਂ ਚਲਦਾ ਰਿਹਾ,
                        • ਖ਼ਿਆਲ ਕਿਵੇਂ ਪਲਦਾ ਰਿਹਾ...
                        • ਮੈਨੂੰ ਮੇਰੇ ਦਿਲ ਨੇ ਨਾ ਖ਼ਬਰ ਦਿਤੀ
                        • ਇਹ ਸੀਨੇ ਵਿਚ ਹੀ ਬਲਦਾ ਰਿਹਾ,
                        • ਜਿਸ ਦਿਨ ਸਾਨੂੰ ਖ਼ਬਰ ਹੋਈ,
                        • ਵੇਖ-ਵੇਖ ਅੱਖਾਂ ਮਲਦਾ ਰਿਹਾ,
                        • ਵਖਤ ਕਿਵੇਂ ਚਲਦਾ ਰਿਹਾ,
                        • ਖ਼ਿਆਲ ਕਿਵੇਂ ਪਲਦਾ ਰਿਹਾ...
                        • ਅਸਾਂ ਇਕ ਦਿਨ ਉਹਨੂੰ ਦਸ ਛੱਡਿਆ,
                        • ਉਹਨਾਂ ਸਾਡੇ ਉੱਤੇ ਹੱਸ ਛੱਡਿਆ,
                        • ਇਕ ਵਾਰ ਅਹਿਸਾਸ ਜਰੂਰ ਹੋਇਆ,
                        • ਪਰ ਯਕੀਨ ਨਾ ਉਸ ਪਲ ਦਾ ਰਿਹਾ,
                        • ਵਖਤ ਕਿਵੇਂ ਚਲਦਾ ਰਿਹਾ,
                        • ਖ਼ਿਆਲ ਕਿਵੇਂ ਪਲਦਾ ਰਿਹਾ...
                        • ਅਚਾਨਕ ਇਕ ਐਸਾ ਮੋੜ ਆਇਆ,
                        • ਜਿਥੇ ਹਾਸੇ ਮੈਂ ਰੋੜ੍ਹ ਆਇਆ,
                        • ਫਿਰ ਨਾ ਫ਼ਿਕਰ ਸਾਨੂੰ ਅੱਜ ਦਾ,
                        • ਨਾ ਫ਼ਿਕਰ ਕੱਲ ਦਾ ਰਿਹਾ,
                        • ਵਖਤ ਕਿਵੇਂ ਚਲਦਾ ਰਿਹਾ,
                        • ਖ਼ਿਆਲ ਕਿਵੇਂ ਪਲਦਾ ਰਿਹਾ...

                        ਵਖਤ ਕਿਵੇਂ ਚਲਦਾ ਰਿਹਾ

                        • ਸੋਚਾਂ ਵਿਚ ਡੁੱਬਿਆ ਹਾਂ ਮੈਂ,
                        • ਉਹਦੀ ਸ਼ਕਲ 'ਚ ਖੁੱਭਿਆ ਹਾਂ ਮੈਂ,
                        • ਪਿਆਰ ਤਾਂ ਉਹਦੇ ਦਿਲ ਵਿਚ ਵੀ ਸੀ,
                        • ਪਰ ਵਖਤ ਨਾਲ ਉਹ ਗਲਦਾ ਰਿਹਾ,
                        • ਵਖਤ ਕਿਵੇਂ ਚਲਦਾ ਰਿਹਾ,
                        • ਖ਼ਿਆਲ ਕਿਵੇਂ ਪਲਦਾ ਰਿਹਾ...
                        • "ਅਮਨਾ" ਵਫ਼ਾ, ਬੇ-ਵਫ਼ਾਈ ਕੀ ਹੈ?
                        • ਇਸ਼ਕ ਦੇ ਮਾਰੇ ਦੀ ਦਵਾਈ ਕੀ ਹੈ?
                        • ਮੈਂ ਪਾਣੀਆਂ ਵਿਚ ਵੀ ਭਿੱਜ ਵੇਖਿਆ,
                        • ਫਿਰ ਵੀ ਕਿਤੋਂ ਤਾਂ ਜਲਦਾ ਰਿਹਾ,
                        • ਵਖਤ ਕਿਵੇਂ ਚਲਦਾ ਰਿਹਾ,
                        • ਖ਼ਿਆਲ ਕਿਵੇਂ ਪਲਦਾ ਰਿਹਾ...

                        ਰੱਖੀਂ ਕਲਮਾਂ ਤੇ ਭਰੋਸਾ

                        • ਰੱਖੀਂ ਕਲਮਾਂ ਤੇ ਭਰੋਸਾ
                        • ਇਹਨਾ ਲਿਖਣਾ ਏ ਕੱਲ ਨੂੰ,
                        • ਬਣ ਗਏ ਅਤੀਤ ਤੇ
                        • ਆਉਣ ਵਾਲੇ ਪਲ ਨੂੰ,
                        • ਰੱਖੀਂ ਕਲਮਾਂ ਤੇ ਭਰੋਸਾ
                        • ਇਹਨਾ ਲਿਖਣਾ ਏ ਕੱਲ ਨੂੰ...
                        • ਦਾਗ਼ ਦੇ ਕੇ ਕਾਗਜ਼ਾਂ ਨੂੰ
                        • ਪਿੱਛੇ ਛੱਡ ਜਾਏ ਨਿਸ਼ਾਨ ਇਹ,
                        • ਬਿਆਨ ਕਰੇ ਲਫ਼ਜ਼ਾਂ 'ਚ
                        • ਦਿਲਾਂ ਦੀ ਹਲਚਲ ਨੂੰ,
                        • ਰੱਖੀਂ ਕਲਮਾਂ ਤੇ ਭਰੋਸਾ
                        • ਇਹਨਾ ਲਿਖਣਾ ਏ ਕੱਲ ਨੂੰ...
                        • ਗੂੜ੍ਹੇ ਰਿਸ਼ਤੇ ਵੀ
                        • ਫੈਲ ਜਾਂਦੇ ਨੇ ਸਿਆਹੀ ਵਾਂਗ,
                        • ਇਹ ਕਥਨ ਕਿੰਨਾ ਹੈ ਸਹੀ
                        • ਦੇਖਾਂ ਤੇਰੇ ਮੇਰੇ ਵੱਲ ਨੂੰ,
                        • ਰੱਖੀਂ ਕਲਮਾਂ ਤੇ ਭਰੋਸਾ
                        • ਇਹਨਾ ਲਿਖਣਾ ਏ ਕੱਲ ਨੂੰ...
                        • ਇਕ ਕਿਤਾਬ ਜਿੰਦਗੀ ਜੋ
                        • ਹਰ ਦਿਨ ਹੈ ਭਰੀ ਰਹੀ,
                        • ਚੂਸ ਰਹੀ ਲਹੂ ਨੂੰ
                        • ਤੇ ਸਾੜ ਰਹੀ ਖੱਲ ਨੂੰ,
                        • ਰੱਖੀਂ ਕਲਮਾਂ ਤੇ ਭਰੋਸਾ
                        • ਇਹਨਾ ਲਿਖਣਾ ਏ ਕੱਲ ਨੂੰ...

                        ਰੱਖੀਂ ਕਲਮਾਂ ਤੇ ਭਰੋਸਾ

                        • ਕਿੰਨੀਆਂ ਲਿਖਤਾਂ ਜੋ
                        • ਧੂੜ-ਮਿੱਟੀ ਦਾ ਸ਼ਿਕਾਰ ਨੇ,
                        • ਸੀਨੇ ਵਿਚ ਸੰਭਾਲ ਬੈਠੀਆਂ
                        • ਖ਼ਿਆਲਾਂ ਦੀ ਦਲਦਲ ਨੂੰ,
                        • ਰੱਖੀਂ ਕਲਮਾਂ ਤੇ ਭਰੋਸਾ
                        • ਇਹਨਾ ਲਿਖਣਾ ਏ ਕੱਲ ਨੂੰ...
                        • ਘੜ ਕੇ ਰੱਖੀਂ ਤੂੰ ਵੀ
                        • ਖ਼ਿਆਲਾਂ ਨੂੰ ਕਲਮਾਂ ਦੇ ਵਾਂਗ,
                        • "ਅਮਨਾ" ਬਦਲ ਦੇਣਾ ਇਹਨਾ
                        • ਆਉਣ ਵਾਲੇ ਕੱਲ ਨੂੰ,
                        • ਰੱਖੀਂ ਕਲਮਾਂ ਤੇ ਭਰੋਸਾ
                        • ਇਹਨਾ ਲਿਖਣਾ ਏ ਕੱਲ ਨੂੰ...

                        ਤੂੰ ਕੀ ਚੀਜ਼ ਏ!

                        • ਆਪਣਾ ਤਾਂ ਏਥੇ ਮੈਂ ਵੀ ਨਹੀਂ
                        • ਤੂੰ ਕੀ ਚੀਜ਼ ਏ!
                        • ਤੇਰਾ-ਮੇਰਾ, ਮੇਰਾ-ਤੇਰਾ
                        • ਕੱਖ ਵੀ ਨਹੀਂ,
                        • ਮੇਰਾ-ਮੇਰਾ ਕਹਿਣਾ
                        • ਹੀ ਤਾਂ ਅਜੀਬ ਏ,
                        • ਆਪਣਾ ਤਾਂ ਏਥੇ ਮੈਂ ਵੀ ਨਹੀਂ
                        • ਤੂੰ ਕੀ ਚੀਜ਼ ਏ!
                        • ਸ਼ਾਯਰ ਦਾ ਗਲ਼ਾ
                        • ਜਦ ਹੋ ਗਿਆ ਭਾਰਾ,
                        • ਫੇਰ ਕਿਸੇ ਲਈ ਉਹ ਅਮੀਰ ਏ
                        • ਕਿਸੇ ਲਈ ਉਹ ਗਰੀਬ ਏ,
                        • ਆਪਣਾ ਤਾਂ ਏਥੇ ਮੈਂ ਵੀ ਨਹੀਂ
                        • ਤੂੰ ਕੀ ਚੀਜ਼ ਏ!
                        • ਖੁਦ ਨੂੰ ਪਾਉਣਾ ਔਖਾ ਹੈ,
                        • ਮਨ ਦਾ ਲਾਲਚ ਮੁਕਣਾ ਨਹੀਂ,
                        • ਸਵਾਦਾਂ ਦੀ ਭੁੱਖੀ ਜੀਭ ਏ,
                        • ਆਪਣਾ ਤਾਂ ਏਥੇ ਮੈਂ ਵੀ ਨਹੀਂ,
                        • ਤੂੰ ਕੀ ਚੀਜ਼ ਏ!
                        • ਇਹ ਤਾਂ ਅੱਖ ਤੇ ਕੀ ਦੇਖਦੀ!
                        • ਕੋਈ ਕੋਲ ਬੈਠਾ ਵੀ ਦੂਰ ਹੈ,
                        • ਕੋਈ ਦੂਰ ਬੈਠਾ ਵੀ ਕਰੀਬ ਏ,
                        • ਆਪਣਾ ਤਾਂ ਏਥੇ ਮੈਂ ਵੀ ਨਹੀਂ,
                        • ਤੂੰ ਕੀ ਚੀਜ਼ ਏ!

                        ਤੂੰ ਕੀ ਚੀਜ਼ ਏ!

                        • ਬੱਦਲ ਵਰਸੇ, ਚਮਕੇ ਅਸਮਾਨੀ,
                        • ਦਿਨ ਢਲੇ ਮਿਟ ਜਾਣੀ,
                        • ਜਿੰਦਗੀ ਸਤਰੰਗੀ ਪੀਂਘ ਹੈ,
                        • ਆਪਣਾ ਤਾਂ ਏਥੇ ਮੈਂ ਵੀ ਨਹੀਂ,
                        • ਤੂੰ ਕੀ ਚੀਜ਼ ਏ!
                        • ਖ਼ਿਆਲ ਹਾਂ, ਬਾ-ਕਮਾਲ ਹਾਂ,
                        • ਵਜੂਦ ਨਹੀਂ, ਬੇ-ਮਿਸਾਲ ਹਾਂ,
                        • ਸੋਚ ਦੀ ਵੇਲ ਚੋਂ ਡਿਗ,
                        • ਪੁੰਗਰ ਉੱਠਿਆ ਬੀਜ ਏ,
                        • ਆਪਣਾ ਤਾਂ ਏਥੇ ਮੈਂ ਵੀ ਨਹੀਂ,
                        • ਤੂੰ ਕੀ ਚੀਜ਼ ਏ!
                        • ਕਿਸੇ ਦਾ ਮੈਂ ਬਣਨਾ ਨਹੀਂ,
                        • ਖੁਦ ਮੈਂ ਤਰਨਾ ਨਹੀਂ,
                        • ਦੂਜੇ ਪਾਰ ਜਾਣਾ ਹੈ,
                        • ਸਭ ਦੀ "ਅਮਨਾ" ਇਹ ਰੀਝ ਏ,
                        • ਆਪਣਾ ਤਾਂ ਏਥੇ ਮੈਂ ਵੀ ਨਹੀਂ,
                        • ਤੂੰ ਕੀ ਚੀਜ਼ ਏ!

                        ਆਸ਼ਿਕ ਪੱਠੇ

                        • ਆਸ਼ਿਕ ਪੱਠੇ
                        • ਕਰਕੇ ਕੱਠੇ
                        • ਸੁੱਟ ਆਉ ਜਾ ਗੰਗਾ ਕਿਨਾਰੇ,
                        • ਕੁਝ ਨੇ ਕੱਚੇ
                        • ਕੁਝ ਨੇ ਪੱਕੇ
                        • ਰਾਜ਼ੀ ਹੋ ਜਾਣ ਸਭ ਵਿਚਾਰੇ,
                        • ਕੁਝ ਨੀ ਪੱਲੇ
                        • ਖਾਲੀ ਗੱਲੇ
                        • ਲੁੱਟ ਕੇ ਦੇਖੇ ਸਭ ਨਜ਼ਾਰੇ,
                        • ਹੋ ਕੇ ਝੱਲੇ
                        • ਰਹਿ ਕੇ ਕੱਲੇ
                        • ਦਿਨ ਹੀ ਜਾਪਣ ਸਦੀਆਂ ਭਾਰੇ,
                        • ਜਖ਼ਮ ਨੇ ਅੱਲੇ
                        • ਵੇਖਦਾ ਹੱਲੇ
                        • ਲੂਣ ਬਰੂਰ ਜਾਂਦੇ ਸਾਰੇ,

                        ਆਸ਼ਿਕ ਪੱਠੇ

                        • ਰਾਤਾਂ ਦੇ ਨ੍ਹੇਰੇ
                        • ਚਾਰ-ਚੁਫੇਰੇ
                        • ਜੁਗਨੂੰ ਬਣਦੇ ਦੇਖਾਂ ਤਾਰੇ,
                        • ਲੱਖਾਂ ਚਿਹਰੇ
                        • ਸਭ ਨੇ ਤੇਰੇ
                        • ਦਰ-ਦਰ ਭਟਕਣ ਕਰਮਾਂ ਮਾਰੇ,
                        • ਕਰਕੇ ਜਿਹਰੇ
                        • ਅੜਨ ਬਥੇਰੇ
                        • ਡਿਗਦੇ ਬਣਕੇ ਹੰਝੂ ਖਾਰੇ,
                        • "ਅਮਨਾ" ਝੇੜੇ
                        • ਜਿੰਦਗੀ ਦੇ ਜਿਹੜੇ
                        • ਫਟ ਜਾਂਦੇ ਬਣਕੇ ਗੁਬਾਰੇ|

                          ਬੂਰ

                          • ਬੂਰ ਅਜੇ ਗੀਤਾਂ ਦਾ, ਲੱਗਾ ਖ਼ੁਆਬਾਂ ਦੇ ਪੇੜ ਨੂੰ
                          • ਵੇਖਦੇ ਆ ਕੀ ਸਿੱਟਾ ਨਿਕਲਦਾ ਹੈ ਬਾਗ 'ਚੋਂ,
                          • ਖੌਰੇ ਕੋਈ ਤਰੰਗ ਹੀ ਘੁਲ ਜਾਵੇ, ਹਵਾ ਦੇ ਵੱਗ ਨਾਲ
                          • ਹੌਲੇ ਜਿਹੇ ਨਿੱਖਰ ਕੇ, ਸੱਤ ਰੰਗਾਂ ਦੇ ਸਾਜ 'ਚੋਂ,
                          • ਖੁਸ਼ੀ ਗ਼ਮੀ ਦੇ ਮੌਕੇ ਤੇ, ਮਹਿਜ਼ ਬਸ ਚਾਰ ਗੱਲਾਂ
                          • ਭਾਲਿਓ ਨਾ ਕੋਈ ਦੌਲਤ, ਏਸ ਸ਼ਾਯਰ ਆਸ਼ਿਕ ਮਿਜ਼ਾਜ 'ਚੋਂ,
                          • ਚੁਣ-ਚੁਣ ਕੇ ਲਫ਼ਜ਼, ਸਿਫਤ ਕਰਾਂ ਮੈਂ ਹੁਸਨ ਦੀ
                          • ਸਾਂਭ ਕੇ ਸਾਰੇ ਦਰਦ ਮੈਂ ਦਿਲਾਂ ਦੇ ਦਰਾਜ਼ 'ਚੋਂ,
                          • ਜਿਵੇਂ ਰਸ ਦੇ ਪਿਆਸੇ ਭੌਰ ਰਹਿਣ ਮੰਡਰਾਉਣ ਕਲੀਆਂ ਤੇ
                          • ਮੈਂ ਸ਼ਿਅਰਾਂ ਨੂੰ ਸਵਾਰਦਾ, ਆਸਰਾ ਲੈ ਪਰੀਆਂ ਦੇ ਨਾਜ਼ 'ਚੋਂ,
                          • "ਅਮਨਾ" ਤੱਕ ਕੁਦਰਤੀ ਹੁਸਨ, ਜੋ ਖਿੰਡਿਆ ਹੈ ਚੌਂ-ਪਾਸੇ
                          • ਦੀਵੇ ਜਗਾ ਕੇ ਮੜ੍ਹੀਆਂ ਤੇ, ਧੁੱਖ-ਧੁੱਖ ਕੀ ਮਿਲਣਾ ਸਮਾਧ 'ਚੋਂ|

                            ਮੈਂ ਕਿਉਂ ?

                            • ਮੈਂ ਕਿਉਂ?
                            • ਤੂੰ ਨਹੀਂ!
                            • ਹਰ ਵਾਰ ਹੀ ਕਿਉਂ?
                            • ਮੈਂ ਕਿਉਂ?
                            • ਖੁਸ਼ੀ ਨਹੀਂ ਤਾਂ ਦੁੱਖ ਕਿਉਂ?
                            • ਨਾ ਮਿਟਣੀ ਇਹ ਭੁੱਖ ਕਿਉਂ?
                            • ਸ਼ੋਰ ਕਦੇ, ਕਦੇ ਚੁੱਪ ਇਹ ਕਿਉਂ?
                            • ਛਾਂ ਕਿਤੇ, ਕਿਤੇ ਧੁੱਪ ਇਹ ਕਿਉਂ?
                            • ਬਦਲਦੀ ਰਹਿੰਦੀ ਰੁੱਤ ਕਿਉਂ?
                            • ਸਾਹਾਂ ਦਾ ਇਹ ਬੁੱਤ ਕਿਉਂ?
                            • ਹਾਰ ਕੇ ਜਿੱਤਦਾ ਰਹਿੰਦਾ ਹਾਂ!
                            • ਜਿੱਤ ਕੇ ਹਰਦਾ ਹਾਂ ਕਿਉਂ?
                            • ਮੈਂ ਕਿਉਂ?
                            • ਸਮੇਂ ਦੀ ਇਹ ਡੋਰ ਕਿਉਂ?
                            • ਉਮਰਾਂ ਦਾ ਹੈ ਸ਼ੋਰ ਕਿਉਂ?
                            • ਸੱਜਣਾ ਦਾ ਮੁੱਖ ਚੋਰ ਕਿਉਂ?
                            • ਇਸ਼ਕ ਹੀ ਹੈ ਤਾਂ ਹੋਰ ਕਿਉਂ?
                            • ਇਹ ਕੰਡਿਆਲੀ ਥੋਹਰ ਕਿਉਂ?
                            • ਖਰਗੋਸ਼ ਦੀ ਹੀ ਤੋਰ ਕਿਉਂ?
                            • ਪਤਾ ਹੀ ਹੈ ਜਦ ਟੁੱਟਦੇ ਨੇ,
                            • ਨਵੇਂ ਖ਼ਿਆਲ ਘੜਦਾ ਹਾਂ ਕਿਉਂ?
                            • ਮੈਂ ਕਿਉਂ?

                            ਮੈਂ ਕਿਉਂ ?

                            • ਇਹ ਸੂਰਜ ਧਰਤੀ ਤਾਰੇ ਕਿਉਂ?
                            • ਟਿਮ-ਟਿਮ ਕਰਦੇ ਸਾਰੇ ਕਿਉਂ?
                            • ਚੰਨ ਦੇ ਭੁੱਖੇ ਸਾਰੇ ਕਿਉਂ?
                            • ਆਸ਼ਿਕ ਹੀ ਬਣਦੇ ਵਿਚਾਰੇ ਕਿਉਂ?
                            • ਮਿੱਠੇ ਲਗਦੇ ਹੀ ਲਾਰੇ ਕਿਉਂ?
                            • ਫਿਰ ਪੈ ਜਾਂਦੇ ਨੇ ਭਾਰੇ ਕਿਉਂ?
                            • ਜਿਉਂਦਾ ਸਭ ਨੂੰ ਲਗਦਾ ਹਾਂ!
                            • ਹਰ ਪਲ ਵਿਚ ਮਰਦਾ ਹਾਂ ਕਿਉਂ?
                            • ਮੈਂ ਕਿਉਂ?

                              ਮੈਂ ਰੋ ਲੈਂਦੀ ਹਾਂ ਮਾਂ

                              • ਮੈਂ ਰੋ ਲੈਂਦੀ ਹਾਂ ਮਾਂ
                              • ਸਿਰ੍ਹਾਣੇ ਦਾ ਉਹਲਾ ਕਰਕੇ,
                              • ਬਿਨਾਂ ਹਉਕੇ ਦੀ ਅਵਾਜ਼ ਤੋਂ
                              • ਦੋਵੇਂ ਅੱਖਾਂ ਭਰ ਕੇ,
                              • ਮੈਂ ਰੋ ਲੈਂਦੀ ਹਾਂ ਮਾਂ
                              • ਸਿਰ੍ਹਾਣੇ ਦਾ ਉਹਲਾ ਕਰਕੇ...
                              • ਕਦੇ-ਕਦੇ ਮੈਨੂੰ ਨੀਂਦ ਨਹੀਂ ਆਉਂਦੀ,
                              • ਰਾਤ ਜਾਪੇ ਮੈਨੂੰ ਬਾਤਾਂ ਪਾਉਂਦੀ,
                              • ਫੇਰ ਉਹ ਨੱਸ ਜਾਂਦੀ ਏ, ਕਿਧਰੇ ਤੜਕੇ,
                              • ਮੈਂ ਰੋ ਲੈਂਦੀ ਹਾਂ ਮਾਂ,
                              • ਸਿਰ੍ਹਾਣੇ ਦਾ ਉਹਲਾ ਕਰਕੇ...
                              • ਇਕ ਦਿਨ ਖੌਰੇ ਕੀ ਮੈਥੋਂ ਗਲਤੀ ਹੋਈ ਸੀ,
                              • ਉਸ ਦਿਨ ਭਾਬੋ ਮੈਨੂੰ ਟੁੱਟ ਕੇ ਪਈ ਸੀ,
                              • ਮੈਂ ਨਾ ਬੋਲੀ ਜ਼ਰਾ, ਸੁਣਦੀ ਰਹੀ ਖੜ੍ਹਕੇ,
                              • ਮੈਂ ਰੋ ਲੈਂਦੀ ਹਾਂ ਮਾਂ,
                              • ਸਿਰ੍ਹਾਣੇ ਦਾ ਉਹਲਾ ਕਰਕੇ|
                              • ਇਕ ਵੀਰਾ ਘਰ ਜੋ ਹੈ ਜਾਪੇ ਰੁਲਦਾ,
                              • ਇਕ ਬੈਠਾ ਹੈ ਦੂਰ ਜੋ ਹੈ ਜਾਪੇ ਭੁਲਦਾ,
                              • ਕੀ ਭੇਜਿਆ ਸਿਰਨਾਵਾਂ, ਜ਼ਰਾ ਵੇਖਾਂ ਪੜ੍ਹਕੇ,
                              • ਮੈਂ ਰੋ ਲੈਂਦੀ ਹਾਂ ਮਾਂ,
                              • ਸਿਰ੍ਹਾਣੇ ਦਾ ਉਹਲਾ ਕਰਕੇ|

                              ਮੈਂ ਰੋ ਲੈਂਦੀ ਹਾਂ ਮਾਂ

                              • ਭਾਰ ਤਾਂ ਨਹੀਂ ਮੈਂ ਜਾਪਦੀ ਕਿਤੇ ਤੈਨੂੰ ਮਾਏ,
                              • ਫ਼ਿਕਰ ਮੇਰੀ ਉਮਰ ਦਾ ਕਿਤੇ ਤੈਨੂੰ ਖਾਏ,
                              • ਸੋਚਾਂ ਤਾਂ ਇਹ ਦਿਲ ਮੇਰਾ ਜ਼ੋਰ ਨਾਲ ਧੜਕੇ,
                              • ਮੈਂ ਰੋ ਲੈਂਦੀ ਹਾਂ ਮਾਂ,
                              • ਸਿਰ੍ਹਾਣੇ ਦਾ ਉਹਲਾ ਕਰਕੇ|
                              • "ਅਮਨਾ" ਧੀਆਂ ਦੇ ਦੁਖੜੇ ਕੌਣ ਆ ਫੋਲੇ,
                              • ਗੁੱਝੇ ਦਿਲ ਦੇ ਭੇਦਾਂ ਨੂੰ ਕੌਣ ਆ ਫੋਲੇ,
                              • ਕਾਤੋਂ ਸਾਬਤ ਕਰਨ ਇਹ ਹੀ ਅੱਗਾਂ ਚ ਸੜਕੇ,
                              • ਮੈਂ ਰੋ ਲੈਂਦੀ ਹਾਂ ਮਾਂ,
                              • ਸਿਰ੍ਹਾਣੇ ਦਾ ਉਹਲਾ ਕਰਕੇ|

                                ਰੋਗ

                                • ਗੁਆਚਾ ਵੀ ਨਹੀਂ ਲੱਭਾ
                                • ਲੱਭਿਆ ਵੀ ਗੁਆ ਲਿਆ,
                                • ਮੈਨੂੰ ਅੱਜ ਇੰਜ ਲੱਗਾ
                                • ਮੈਂ ਆਪਣਾ ਘਰ ਹੀ ਢਾਹ ਲਿਆ,
                                • ਜਿਸਦੀ ਫ਼ਿਰਾਕ 'ਚ ਨਿਕਲਦਾ ਸੀ
                                • ਲੈ ਕੇ ਮੈਂ ਅੱਖਾਂ ਦੀ ਕਮਾਨ,
                                • ਉਹਨੂੰ ਨਜ਼ਰ ਮੇਰੀ ਲੱਗੀ
                                • ਮੈਂ ਆਪਣਾ ਯਾਰ ਹੀ ਖਾ ਲਿਆ,
                                • ਮੈਂਨੂੰ ਸਜ਼ਾ ਇਹ ਹੀ ਮਿਲੀ
                                • ਕਿ ਧੁੱਖਦਾ ਰਹਾਂ ਸਾਰੀ ਉਮਰ,
                                • ਸੜਨਾ ਚਾਹਿਆ ਮੈਂ ਜਦ ਵੀ
                                • ਤਾਂ ਖ਼ਿਆਲ ਉਹਦਾ ਹੀ ਆ ਗਿਆ,
                                • ਭਟਕਣ ਲੱਗੀ ਜੋ ਜਿੰਦਗੀ ਦੀ
                                • ਰੁਕਣ ਦਾ ਨਾਮ ਨਹੀਂ ਲੈ ਰਹੀ,
                                • ਰੁਕਣਾ ਚਾਹਿਆ ਮੈਂ ਜਦ ਵੀ
                                • ਤੁਫਾਨ ਬਣ ਵਕਤ ਹੀ ਆ ਗਿਆ,
                                • ਹਨ੍ਹੇਰਾ ਵੀ ਇਹ ਤਾਂ ਬਣਿਆ
                                • ਜਦ ਰਿਸ਼ਮ ਚਾਨਣੀ ਨਾ ਰਹੀ,
                                • ਦਿਲ ਦੇ ਵਿਹੜੇ ਐਸਾ ਵੜਿਆ
                                • ਆ ਕੇ ਮੰਜਾ ਹੀ ਡਾਅ ਲਿਆ,

                                ਰੋਗ

                                • "ਸ਼ਾਯਰ" ਮਰਿਆ ਅਜੇ ਤੱਕ ਨਹੀਂ
                                • ਤਾਂ ਜਿਉਂਦਾ ਵੀ ਕਦ ਰਿਹਾ,
                                • ਜੋ ਸਾਥ ਦਉ ਅਖੀਰ ਤੱਕ
                                • ਅਸੀਂ ਰੋਗ ਉਹ ਹੀ ਲਾ ਲਿਆ,
                                • "ਅਮਨਾ" ਰੋਗ ਉਹ ਹੀ ਲਾ ਲਿਆ|

                                  ਤਕਲੀਫ਼

                                  • ਮੈਨੂੰ ਤਕਲੀਫ਼ ਬੜੀ ਹੈ
                                  • ਇਕ ਤਾਂ ਤੇਰਾ
                                  • ਮੇਰਾ ਨਾ ਬਣਨ ਦੀ
                                  • ਤੇ ਇਕ
                                  • ਮੈਥੋਂ ਵੱਖ ਨਾ ਹੋਣ ਦੀ!
                                  • ਤੂੰ ਹਰ ਵਾਰ ਕਹਿੰਦਾ ਹੈਂ
                                  • ਤੂੰ ਮਹਿਸੂਸ ਕਰ ਰਿਹਾ ਹੈਂ
                                  • ਮੇਰੇ ਹਾਲਾਤ
                                  • ਪਰ ਤੇਰੀ ਸੋਚ ਤਾਂ
                                  • ਕੋਹਾਂ ਦੂਰ ਹੈ
                                  • ਮੇਰੇ ਹਾਲਾਤਾਂ ਤੋਂ
                                  • ਤੇ ਇਹ ਨਾ ਬੀਤਣ ਵਾਲੀਆਂ ਰਾਤਾਂ ਤੋਂ
                                  • ਤੇਰੇ ਲਈ
                                  • ਹਰ ਰੋਜ਼ ਨਵਾਂ ਦਿਨ ਚੜ੍ਹਦਾ ਹੈ
                                  • ਤੇ ਮੈਂ ਉਸੇ ਰਾਤ ਵਿਚ
                                  • ਤੜਪਦੀ ਰਹਿੰਦੀ ਹਾਂ
                                  • ਦਸ ਹੈ ਕੋਈ ਜਵਾਬ ਤੈਥੋਂ!
                                  • ਮੇਰੀ ਇਕ ਵੀ ਗਲ ਦਾ
                                  • ਜਾਂ ਕੋਈ ਵਾਅਦਾ
                                  • ਸ਼ਾਇਦ ਯਾਦ ਹੋਵੇ?

                                    ਤਕਲੀਫ਼

                                    • ਸਾਡੇ ਕੋਲੋਂ ਤਾਂ
                                    • ਇਕ ਵੀ
                                    • ਪਲ ਨਹੀਂ ਭੁੱਲਣਾ ਸਰਿਆ
                                    • ਤੇ ਤੂੰ ਸਾਰੇ ਦਾ ਸਾਰਾ
                                    • ਸਰ ਗਿਆਂ ਏਂ
                                    • ਨਾ ਹੀ ਤੈਨੂੰ ਮੈਂ ਯਾਦ ਹਾਂ
                                    • ਜਿਵੇਂ ਪਹਿਲਾਂ ਰਹਿੰਦੀ ਸੀ
                                    • ਅਸੀਂ ਸੋਚਦੇ ਸੀ ਨਾ
                                    • ਕਿਵੇਂ ਬਦਲ ਜਾਂਦੇ ਨੇ ਲੋਗ
                                    • ਸ਼ੀਸ਼ੇ ਸਾਹਮਣੇ ਖੜ੍ਹ ਕੇ ਵੇਖੀਂ
                                    • ਗੌਰ ਨਾਲ!

                                    ਵਾਅਦਾ ਸੀ ਜਾਂ ਲਾਰਾ ਸੀ

                                    • ਜੁਲਾਈ ਦਾ ਪਹਿਲਾ ਹਫ਼ਤਾ ਨਿਕਲ ਗਿਆ,
                                    • ਜਿਵੇਂ ਹੱਥਾਂ 'ਚੋਂ ਰੇਤੇ ਵਾਂਗ ਸਮਾ ਫਿਸਲ ਗਿਆ,
                                    • ਮੁਲਾਕਾਤ ਦਾ ਜ਼ਿਕਰ ਕੀਤਾ ਸੀ ਸ਼ਾਯਰ ਨੇ,
                                    • ਹੁਣ ਮੈਨੂੰ ਸਮਝ ਨੀ ਅਉਂਦੀ ਏ,
                                    • ਕਿ ਉਹ ਵਾਅਦਾ ਸੀ ਜਾਂ ਲਾਰਾ ਸੀ?
                                    • ਮੈਂ ਪੋਟਿਆਂ ਤੇ ਦਿਨ ਗਿਣਦਾ ਰਿਹਾ,
                                    • ਇਕ-ਇਕ ਕਰ ਮਨਫ਼ੀ ਕਰਦਾ ਰਿਹਾ,
                                    • ਏਸ ਹਵਾ ਦੇ ਕੰਨੀ ਖੌਰੇ ਕਿਥੋਂ ਭਿਣਕ ਪੈ ਗਈ,
                                    • ਹੁਣ ਕੋਲ ਬੈਠੀ ਬੋਲ ਅਲੌਂਦੀ ਏ,
                                    • ਕਿ ਉਹ ਵਾਅਦਾ ਸੀ ਜਾਂ ਲਾਰਾ ਸੀ?
                                    • ਕੋਰੇ ਲਫ਼ਜ਼ਾਂ 'ਚ ਜਰੂਰ ਜਵਾਬ ਦੇਣਾ,
                                    • ਨਾ ਇਹਨਾ ਅੱਖਾਂ ਨੂੰ ਝੂਠਾ ਖ਼ੁਆਬ ਦੇਣਾ,
                                    • ਗੌਰ ਕਰਕੇ ਦੇਖਣਾ ਮੇਰੀ ਕਵਿਤਾ ਨੂੰ,
                                    • ਕੋਈ ਸਵਾਲ ਬੇ-ਤੁਕਾ ਪਾਉਂਦੀ ਏ,
                                    • ਕਿ ਉਹ ਵਾਅਦਾ ਸੀ ਜਾਂ ਲਾਰਾ ਸੀ?
                                    • "ਅਮਨ" ਨੂੰ ਪੁੱਤਰ ਸਮਝ ਕੇ ਮਾਫ਼ ਕਰਨਾ,
                                    • ਜੇ ਹੋਏ ਗਲਤੀ ਤਾਂ ਇਨਸਾਫ਼ ਕਰਨਾ,
                                    • ਮੈ ਵਹਿ ਜਾਂਦਾ ਹਾਂ ਖ਼ਿਆਲੀ ਬੇੜੀ 'ਚ,
                                    • ਜਿੱਥੇ ਨਦੀ ਵੀ ਬਾਤ ਕੋਈ ਪਾਉਂਦੀ ਏ,
                                    • ਕਿ ਉਹ ਵਾਅਦਾ ਸੀ ਜਾਂ ਲਾਰਾ ਸੀ?

                                      ਮੈਂ ਵੀ ਜਾਂ ਆਉਂਦਾ

                                      • ਵਿਚ ਮਸੀਤੇ ਇਲਮਾਂ ਮਿਲਦੀਆਂ
                                      • ਮੈਂ ਵੀ ਜਾ ਆਉਂਦਾ,
                                      • ਜਾਂ ਫਿਰ ਸਾਹਿਬਾ ਵਰਗੀਆਂ ਮਿਲਦੀਆਂ
                                      • ਮੈਂ ਵੀ ਜਾ ਆਉਂਦਾ,
                                      • ਪਰ ਸਾਡੇ ਹਿੱਸੇ ਜੋ ਵੀ ਆਇਆ
                                      • ਸਾਨੂੰ ਏ ਮਨਜ਼ੂਰ ਖੁਦਾ,
                                      • ਵਿਚ ਬਜਾਰੀਂ ਕਿਸਮਤਾਂ ਮਿਲਦੀਆਂ
                                      • ਮੈਂ ਵੀ ਜਾ ਆਉਂਦਾ,
                                      • "ਅਮਨਾ" ਲੈਣਾ ਕੀ ਜੱਗ ਤੋਂ
                                      • ਜਦ ਦਿਲ ਹੀ ਬਣ ਗਿਆ ਮੱਕਾ,
                                      • ਲੈ ਕੇ ਸੁਨੇਹਾ ਜੇ ਨਫ਼ਸਾ ਮਿਲਦੀਆਂ
                                      • ਮੈਂ ਵੀ ਜਾ ਆਉਂਦਾ|

                                        ਤੇਰੇ ਮੇਰੇ ਬਾਰੇ

                                        • ਕੋਈ ਹਫ਼ਤਾਵਾਰ
                                        • ਜਾਂ ਰੋਜ਼ਾਨਾ ਅਖ਼ਬਾਰ ਨਹੀ ਹੈ
                                        • ਜਿਸਦੀਆਂ ਸੁਰਖੀਆਂ ਹਰ ਵਾਰ ਬਦਲ ਜਾਂਦੀਆ
                                        • ਇਹ ਮੇਰੀਆਂ ਅੱਖਾਂ ਸਾਹਵੇਂ ਤਣੀ
                                        • ਤੇਰੇ ਨਾਲ ਬਿਤਾਏ ਕੁਝ ਪਲਾਂ ਦੀ ਕਿਤਾਬ ਹੈ
                                        • ਜਿਸ ਦੇ ਹਰ ਪੰਨੇ ਤੇ
                                        • ਤੇਰੀ ਝਲਕ
                                        • ਤੇਰੀ ਸ਼ਰਮ
                                        • ਤੇਰੀ ਜ਼ਿੰਦਗੀ ਦਾ ਇਕ ਕਿੱਸਾ ਮੌਜੂਦ ਹੈ
                                        • ਜੋ ਤੇਰੇ ਕਹਿਣੇ ਅਨੁਸਾਰ
                                        • ਤੇ ਮੇਰੇ ਮੰਨਣ ਅਨੁਸਾਰ
                                        • ਮੇਰੇ ਨਾਮ ਸੀ!

                                          ਸੋਚ ਲੈ!

                                          • ਸੋਚ ਲੈ!
                                          • ਇਕ ਵਾਰ ਫਿਰ ਸੋਚ ਲੈ
                                          • ਇਹਨਾਂ ਰਾਹਾਂ ਵਿਚ ਸੁੱਖ ਨਹੀਂ
                                          • ਦਿਲ 'ਚ ਦਰਦਾਂ ਦੇ ਉਬਾਲ ਉੱਠਦੇ ਰਹਿਣਗੇ
                                          • ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ
                                          • ਕੋਈ ਆ ਕੇ ਸਾਰ ਨਹੀਂ ਲੈਂਦਾ
                                          • ਸੋਚ ਲੈ
                                          • ਇਕ ਵਾਰ ਫਿਰ ਸੋਚ ਲੈ!
                                          • ਦਿਨ ਹੀ ਨੇ ਇਹ ਬੀਤ ਜਾਣੇ ਕੱਲ ਨੂੰ,
                                          • ਚੰਗੇ ਵੀ ਤੇ ਮਾੜੇ ਵੀ ਇਕ ਗੱਲ ਨੂੰ,
                                          • ਪਰ ਇਕੋ ਸਮਾਂ ਸਭ ਦੇ ਲਈ ਵੱਖ ਹੈ,
                                          • ਕੋਈ ਬਣ ਰਿਹਾ ਹੀਰਾ, ਤੇ ਕੋਈ ਕੱਖ ਹੈ,
                                          • ਇਹ ਹਵਾਈ ਖ਼ਿਆਲ ਸਭ ਦੇ ਨਾਲ ਹੈ
                                          • ਮੈਂ ਖੁਦਾ ਦੇ ਨਾਲ, ਉਹ ਮੇਰੇ ਨਾਲ ਹੈ,
                                          • ਸੋਚ ਲੈ
                                          • ਇਕ ਵਾਰ ਫਿਰ ਸੋਚ ਲੈ!
                                          • ਹੋ ਵੀ ਸਕਦਾ ਕਿ ਕੋਈ ਸਵਰਗ ਹੋਵੇ
                                          • ਹੋ ਵੀ ਸਕਦਾ ਕਿ ਨਾ ਕੋਈ ਵੀ ਨਰਕ ਹੋਵੇ
                                          • ਪਰ ਕਿਸੇ ਨੇ ਜਿਉਂਦੇ ਜੀਅ ਨਹੀਂ ਦੇਖਿਆ
                                          • ਬੋਲਿਆ ਵੀ ਨਹੀਂ, ਜਿਸਨੇ ਮਰਕੇ ਦੇਖਿਆ
                                          • ਯਕੀਨ ਵੀ ਕਰੀਏ ਤਾਂ ਕਿਸ ਤੇ ਕਰੀਏ
                                          • ਅੱਗ ਦੀ ਪੱਕੀ ਖਾ, ਅੱਗ ਵਿਚ ਹੀ ਸੜੀਏ
                                          • ਸੋਚ ਲੈ
                                          • ਇਕ ਵਾਰ ਫਿਰ ਸੋਚ ਲੈ!

                                          ਸੋਚ ਲੈ

                                          • ਸੌਕਿਆਂ ਦੀ ਆਦਤ ਪਾਉਣੀ ਪੈਣੀ
                                          • ਬਰਸਾਤਾਂ ਦੀ ਤੂੰ ਆਸ ਨਾ ਰੱਖੀਂ,
                                          • ਪਤਝੜਾਂ ਦੇ ਵਿਚ ਰਹਿਣਾ ਸਿਖ ਲੈ
                                          • ਬਹਾਰਾਂ ਦੀ ਕਰ ਉਡੀਕ ਨਾ ਥੱਕੀਂ,
                                          • ਜੇ ਕਿਤੇ ਫੁੱਲ ਟੁੱਟ ਗਏ
                                          • ਇਹਨਾਂ ਦਾ ਖਿੜਨਾ ਯਕੀਨੀ ਨਹੀਂ ਹੈ,
                                          • ਸੋਚ ਲੈ
                                          • ਇਕ ਵਾਰ ਫਿਰ ਸੋਚ ਲੈ!
                                          • ਗਿਣ-ਗਿਣ ਕੇ ਤਾਰੇ ਕਦੇ ਮੁਕਦੇ ਨਹੀਂ,
                                          • ਨਾ ਰੋ-ਰੋ ਕੇ ਕਦੇ ਹੰਝੂ ਮੁਕਦੇ ਨੇ,
                                          • ਜਦ ਸਰੀਰ ਵੀ ਮੁਕ ਜਾਂਦਾ ਹੈ
                                          • ਤਾਂ ਵੀ ਖ਼ਿਆਲ ਇਹ ਮੁਕਦੇ ਨਹੀਂ,
                                          • ਮੌਤ ਹੀ ਹੈ ਆਖਰੀ ਮੰਜ਼ਿਲ
                                          • ਫੇਰ ਕੱਲ ਸਹੀ ਜਾਂ ਅੱਜ ਸਹੀ,
                                          • ਸੋਚ ਲੈ
                                          • ਇਕ ਵਾਰ ਫਿਰ ਸੋਚ ਲੈ!
                                          • ਬਜ਼ਾਰਾਂ ਵਿਚ ਸਰੀਰ ਵੀ ਤਾਂ ਵਿਕ ਜਾਂਦੇ ਨੇ,
                                          • ਰੰਗ ਤਾਂ ਹਵਾ ਦੇ ਵਿਚ ਵੀ ਟਿਕ ਜਾਂਦੇ ਨੇ,
                                          • ਕੋਈ ਰੂਹ ਵੇਚ, ਮੁੱਲ ਵੱਟੇ ਤਾਂ ਦੇਖੀਏ,
                                          • ਕੋਈ ਦਿਲ ਵਾਲਾ ਮਿਲ ਜਾਏ ਤਾਂ ਕੋਲ ਬੈਠੀਏ,
                                          • ਵੇਚ ਕੇ ਜ਼ਮੀਰਾਂ ਵੀ ਢਿੱਡ ਭਰਨਾ ਪੈਂਦਾ ਹੈ,
                                          • ਹੱਕ ਦੀ ਵੀ ਛੱਡ ਗੁਜ਼ਾਰਾ ਕਰਨਾ ਪੈਂਦਾ ਹੈ,
                                          • ਸੋਚ ਲੈ
                                          • ਇਕ ਵਾਰ ਫਿਰ ਸੋਚ ਲੈ!

                                          ਸੋਚ ਲੈ

                                          • ਬੇ-ਦਰਦ ਨੇ ਸਾਰੇ, ਚਾਹੇ ਨੇ ਆਪਣੇ,
                                          • ਬੇ-ਕਦਰ ਹੋ ਜਾਣ ਹੌਲੇ-ਹੌਲੇ ਆਪਣੇ,
                                          • ਟੁੱਟ ਗਏ ਤਾਰੇ ਨੂੰ ਕਿੱਦਾਂ ਜੋੜਨਾ,
                                          • ਹੋਣੀ ਦਾ ਨਾ ਰਾਹ ਕਦੇ ਕਿਸੇ ਮੋੜਨਾ,
                                          • ਚੱਲ "ਅਮਨਾ" ਸਾਹਾਂ ਨੂੰ ਨੱਥ ਪਾ,
                                          • ਚੱਲ ਚਾੜ੍ਹੀਏ ਅਸਮਾਨੀ ਪੌੜੀ ਤੂੰ ਹੱਥ ਪਾ,
                                          • ਸੋਚ ਲੈ,
                                          • ਇਕ ਵਾਰ ਫਿਰ ਸੋਚ ਲੈ!

                                          ਗਰੀਬੀ

                                          • ਗਰੀਬੀ!
                                          • ਕਿਹੋ ਜਿਹਾ ਲਫ਼ਜ਼ ਹੈ
                                          • ਬੋਲ ਕੇ ਹੀ ਤਰਸ ਆ ਜਾਂਦਾ ਹੈ
                                          • ਸਾਰੇ ਗਰੀਬੀ ਨੂੰ ਕੋਸਦੇ ਰਹਿੰਦੇ ਨੇ
                                          • ਜਦ ਕਿ ਉਹ ਏਸਤੋਂ ਕੋਹਾਂ ਦੂਰ ਬੈਠੇ ਹੁੰਦੇ ਨੇ
                                          • ਇਸ ਦਾ ਸਵਾਦ ਜੋ ਚਖਦਾ ਹੈ
                                          • ਉਹ ਜਾਣਦਾ ਹੈ
                                          • ਗਰੀਬੀ ਕੀ ਹੁੰਦੀ ਹੈ!
                                          • ਤਨ ਢਕਣ ਨੂੰ ਕੱਪੜੇ
                                          • ਢਿੱਡ ਭਰਨ ਨੂੰ ਰੋਟੀ
                                          • ਸੌਣ ਲਈ ਬਿਸਤਰਾ
                                          • ਰਹਿਣ ਲਈ ਘਰ
                                          • ਜਦ ਨਾ ਹੋਵੇ
                                          • ਉਹ ਵਕਤ ਕੋਈ ਮੇਰੇ ਵਰਗਾ
                                          • ਉੱਨੀ ਗਹਿਰਾਈ 'ਚ
                                          • ਮਹਿਸੂਸ ਨਹੀਂ ਕਰ ਸਕਦਾ
                                          • ਇਸ ਨੂੰ ਉਹ ਇਨਸਾਨ ਹੀ ਬਿਆਨ ਕਰ ਸਕਦਾ ਹੈ
                                          • ਜੋ ਏਸ 'ਚੋਂ ਕਦੇ ਗੁਜਰ ਕੇ ਗਿਆ ਹੋਵੇ
                                          • ਜਾਂ ਗੁਜਰ ਰਿਹਾ ਹੋਵੇ,

                                          ਗਰੀਬੀ

                                          • ਇਕ ਸਮੇਂ ਦੀ ਰੋਟੀ ਨਾ ਖਾਣ ਨਾਲ
                                          • ਕੋਈ ਗਰੀਬ ਨਹੀਂ ਹੋ ਜਾਂਦਾ
                                          • ਜਦ ਸਰੀਰ ਹੱਡੀਆਂ ਨੂੰ ਖਾਣ ਲਗ ਜਾਂਦਾ ਹੈ
                                          • ਉਸ ਵੇਲੇ, ਬੰਦਾ ਗਰੀਬ ਹੁੰਦਾ ਹੈ
                                          • ਸੜਕ ਦਾ ਪਲੰਘ ਬਣਾ
                                          • ਹਵਾ ਦੀ ਬੁੱਕਲ ਮਾਰ
                                          • ਰਾਤਾਂ ਨੂੰ ਸੜਕਾਂ ਤੇ ਸੌਣਾ
                                          • ਸੜਕਾਂ ਤੇ ਜੰਮ ਕੇ
                                          • ਸੜਕਾਂ ਤੇ ਮਰ ਜਾਣਾ
                                          • ਗਰਮੀ-ਸਰਦੀ ਕੀ ਹੁੰਦੀ ਹੈ?
                                          • ਰਜਾਈ ਦੇ ਨਿੱਘ 'ਚ ਬੈਠਾ ਬੰਦਾ
                                          • ਕਿਵੇਂ ਦਸ ਸਕਦਾ ਹੈ
                                          • ਮਜ਼ਦੂਰ ਧੁੱਪੇ ਕੰਮ ਕਰਦਾ ਹੈ
                                          • ਉਹਦਾ ਖੂਨ ਪਸੀਨਾ ਬਣ ਜਾਂਦਾ ਹੈ
                                          • ਉਸਦੇ ਰੁਜ਼ਗਾਰ ਦਾ ਭੱਤਾ
                                          • ਉਸਦੇ ਖਰਚ ਤੋਂ ਕਿਤੇ ਘੱਟ ਹੁੰਦਾ ਹੈ
                                          • ਉਹ ਮੈਨੂੰ ਗਰੀਬ ਲਗਦਾ ਹੈ
                                          • ਜਾਂ ਮੈਂ ਖੁਦ ਨੂੰ ਗਰੀਬ ਦਸਦਾ ਹਾਂ
                                          • ਸਿਰਫ਼ ਪੈਸਾ ਨਾ ਹੋਣਾ ਹੀ ਗਰੀਬੀ ਨਹੀਂ ਹੁੰਦਾ
                                          • ਲੇਖ ਨਾ ਹੋਣਾ
                                          • ਉਸਤੋਂ ਵੀ ਬੜੀ ਗਰੀਬੀ ਹੁੰਦਾ ਹੈ
                                          • ਜਦ ਸੁਪਨੇ ਮਰ ਜਾਂਦੇ ਨੇ
                                          • ਪੈਸੇ ਦੀ ਕੋਈ ਕਿੱਲਤ ਨਹੀਂ ਹੁੰਦੀ
                                          • ਉਹ ਬੰਦਾ ਵੀ ਗਰੀਬ ਹੁੰਦਾ ਹੈ
                                          • ਮੈਂ ਖੁਦ ਨੂੰ
                                          • ਏਸ ਗਰੀਬੀ ਦੇ ਵਰਗ 'ਚ ਦੇਖਦਾ ਹਾਂ
                                          • ਜਿਸਦੇ ਸੁਪਨੇ ਮਰ ਗਏ ਨੇ
                                          • ਖ਼ਿਆਲਾਂ ਨੂੰ ਸੁਪਨੇ ਬਣਾਈ ਬੈਠਾ
                                          • ਮਿਰਗ-ਤ੍ਰਿਸ਼ਨਾ 'ਚ ਹੀ ਜੀਅ ਰਿਹਾ ਹੈ!

                                            ਆਤਮ-ਹੱਤਿਆ

                                            • ਸੁਣਿਆ ਸੀ
                                            • ਆਤਮ-ਹੱਤਿਆ ਕਰਨਾ ਪਾਪ ਹੈ
                                            • ਕੀ ਹਰ-ਰੋਜ਼ ਮਰਨਾ ਪਾਪ ਨਹੀਂ?
                                            • ਅੱਠੇ ਪਹਿਰ
                                            • ਸਿਰ ਤੇ ਭਾਰ ਚੁਕੀ ਫਿਰਨਾ
                                            • ਪਾਪ ਨਹੀਂ?
                                            • ਜੋ ਸੁਣਿਆ ਸੀ!
                                            • ਉਹ ਹੁਣ ਝੂਠ ਜਾਪਦਾ ਹੈ,
                                            • ਵਜੂਦ ਉਹਨਾ ਗੱਲਾਂ ਦਾ
                                            • ਖੌਰੇ ਕਿੱਥੇ ਲਾਪਤਾ ਹੈ,
                                            • ਸਵਾਲ ਕਰਦਾ ਹਾਂ
                                            • ਤਾਂ ਸਿੱਧਾ ਜਵਾਬ ਨਹੀਂ ਮਿਲਦਾ,
                                            • ਖ਼ੁਆਬ ਦੇਖਦਾ ਹਾਂ
                                            • ਉਹ ਖ਼ੁਆਬ ਨਹੀਂ ਮਿਲਦਾ,
                                            • ਇਕ ਧੜ ਦੀ ਮੌਜੂਦਗੀ ਹੀ
                                            • ਕੀ ਜਿੰਦਗੀ ਹੈ?
                                            • ਸੁਆਹ ਹੋਇਆ ਸਰੀਰ
                                            • ਬੱਸ ਕੁੱਜੇ 'ਚ ਬਹਾਉਣ ਲਈ ਹੈ,
                                            • ਜਾਂ ਯਾਦ ਕਰਨ ਦੇ ਲਈ ਹੈ,
                                            • ਜਾਂ ਹੌਲੀ-ਹੌਲੀ ਭੁਲਾਉਣ ਲਈ ਹੈ,
                                            • ਅੱਜ ਮੈਂ ਤੰਗ ਹਾਂ ਇਸ ਜਿੰਦਗੀ ਤੋਂ
                                            • ਘੁਟਣ ਮਹਿਸੂਸ ਕਰਦਾ ਹਾਂ,
                                            • ਜਿੰਨਾ ਕਿ ਦਿਨ ਚ ਜਿਉਂਦਾ ਹਾਂ
                                            • ਉਸਤੋਂ ਜ਼ਿਆਦਾ ਮਰਦਾ ਹਾਂ,
                                            • ਉਹ ਇਕ ਗੱਲ ਜੋ ਸਵਾਲ ਸੀ
                                            • ਹੁਣ ਮੈਨੂੰ ਜਵਾਬ ਲੱਗ ਰਹੀ ਹੈ
                                            • ਆਤਮ-ਹੱਤਿਆ!

                                              ਬਿਰਹਾ

                                              • ਤੇਰੇ ਬਿਰਹਾ ਦੇ ਏਸ ਤਾਪ ਨੇ
                                              • ਕੀਤਾ ਏ ਮੰਦੜਾ ਹਾਲ ਵੇ,
                                              • ਇਹ ਮਸੀਹਾ ਮੇਰੇ ਸਾਹਾਂ ਦਾ
                                              • ਨਾ ਚਲਦਾ ਮੇਰੇ ਨਾਲ ਵੇ,
                                              • ਇਹ ਆਇਆ ਵਖਤ ਦੁਹੇਲੜਾ
                                              • ਕਲਿਯੁਗ ਵਿਛਾਇਆ ਜਾਲ ਵੇ,
                                              • ਸਾਰੇ ਸੁੱਖ ਪਰਵਾਸੀ ਹੋ ਗਏ
                                              • ਛੱਡ ਗਏ ਆਲ੍ਹਣੇ ਡਾਲ ਵੇ,
                                              • ਹਰ ਰਾਤ ਉਮਾਹ ਦੀ ਹੋ ਗਈ
                                              • ਚੰਨ ਛੁਪਿਆ ਵਿਚ ਪਤਾਲ ਵੇ,
                                              • ਕੋਈ ਸਿਹਰੀ ਮੰਤਰ ਫੂਕ ਕੇ
                                              • ਕਰ ਦੇਵੇ ਸਭ ਬਹਾਲ ਵੇ,
                                              • ਇਹਨਾਂ ਦੀਦਿਆਂ ਦੇ ਹੱਥ ਕਾਸੜੇ
                                              • ਖੈਰ ਮੰਗਦੇ ਕਰਦੇ ਭਾਲ ਵੇ,
                                              • ਬੋਲੂ ਤਿੱਤਰ ਵਿਹੜੇ ਆਣ ਕੇ
                                              • ਆਵੇ ਮੁੜ-ਮੁੜ ਇਹ ਖ਼ਿਆਲ ਵੇ,
                                              • ਕੋਈ ਭੁਜੰਗੀ ਐਸਾ ਡਸ ਰਿਹਾ
                                              • ਕਰ ਰਗ ਰਗ ਦੀ ਪੜਤਾਲ ਵੇ,
                                              • ਇਹ ਅੰਗ-ਅੰਗ ਹੈ ਵੇ-ਹੋਸ਼ੜਾ
                                              • ਢਲੇ ਹਿਯਾਤ ਦੀ ਤ੍ਰਕਾਲ ਵੇ,

                                              ਬਿਰਹਾ

                                              • ਓਹਦਾ ਕਿਤੋਂ ਟਿਕਾਣਾ ਲੱਭ ਕੇ
                                              • ਕੋਈ ਸੁਨੇਹਾ ਦੇਵੋ ਘਾਲ ਵੇ,
                                              • ਇਕ ਵੇਰ ਮੈਂ ਮੱਥੇ ਲਾਵਣੀ
                                              • ਓਹਦੇ ਪੈਰਾਂ ਦੀ ਰਵਾਲ ਵੇ,
                                              • ਇਹ ਆਰਸੀ ਬੜਾ ਬੀਬੜਾ
                                              • ਦਿਖਾਵੇ ਹੂ-ਬ-ਹੂ ਜਮਾਲ ਵੇ,
                                              • ਮੇਰੀ ਵਾਰੀ ਫਿਰੇ ਸਿਆਹ ਕਾਲਾ
                                              • ਇਹ ਕੰਮ ਵੀ ਹੈ ਕਮਾਲ ਵੇ!

                                                ਹੋਰ ਵੀ ਬੜੇ ਨੇ

                                                • ਪਰੇਸ਼ਾਨੀਆਂ ਦੇ ਦੌਰ ਵਿਚ
                                                • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ
                                                • ਵਿੱਥ-ਵਿੱਥ ਦੇ ਫਾਂਸਲੇ ਤੇ ਖੜੇ ਨੇ
                                                • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ|
                                                • ਮੈਨੂੰ ਲਗਦਾ ਜਵਾਰ-ਭਾਟੇ
                                                • ਬੱਸ ਮੇਰੇ ਦਿਲ 'ਚ ਹੀ ਉੱਠਦੇ ਨੇ
                                                • ਚਾਰ-ਚੁਫੇਰੇ ਨਜ਼ਰ ਘੁਮਾਵਾਂ ਤਾਂ ਦੇਖਾਂ,
                                                • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                • ਕਮਰੇ 'ਚ ਬੈਠਾ ਸੀ ਲਫ਼ਜ਼ਾਂ ਦਾ ਜਾਦੂਗਰ ਬਣ ਕੇ
                                                • ਅੱਜ ਬਾਹਰ ਨਿਕਲਿਆਂ ਤਾਂ ਪਤਾ ਲੱਗਾ,
                                                • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                • ਰਾਤਾਂ ਨੂੰ ਤਾਰੇ ਗਿਣਦੇ, ਕੁਝ ਤਾਂ ਮਰ ਗਏ ਨੇ
                                                • ਕੁਝ ਮਰ ਵੀ ਰਹੇ ਨੇ,
                                                • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                • ਯਾਦਾਂ ਦੇ ਝੁਰਮਟ ਵਿਚ ਆਪਣੇ ਹੋਸ਼ ਗਵਾਈ
                                                • ਤ੍ਰਬਕ-ਤ੍ਰਬਕ ਕੇ ਜਾਗਦਾ,
                                                • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                • ਬੀਤੇ ਹੋਏ ਵਖਤ ਨੂੰ
                                                • ਸ਼ੀਸ਼ਾ ਬਣਾ ਕੇ ਤੱਕ ਰਿਹਾਂ,
                                                • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,

                                                ਹੋਰ ਵੀ ਬੜੇ ਨੇ

                                                • ਦੂਰੀਆਂ ਨੂੰ ਨਾਪ ਕੇ
                                                • ਹਿਸਾਬ 'ਚ ਹਿਸਾਬ ਹੋਇਆ,
                                                • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                • ਖ਼ਿਆਲਾਂ ਦੇ ਖੂਹਾਂ 'ਚ
                                                • ਜਾਣ-ਬੁੱਝ ਕੇ ਡਿਗਣ ਵਾਲਾ,
                                                • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                • ਘੁਣ ਲੱਗੇ ਦਰਵਾਜ਼ੇ ਵਾਂਗ
                                                • ਦਿਨੋਂ-ਦਿਨ ਖੋਖਲਾ ਹੁੰਦਾ ਜਾ ਰਿਹਾ,
                                                • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                • ਰਾਤ ਨੂੰ ਜੋ ਸੌਣ ਲੱਗਾ ਸੋਚਦਾ
                                                • ਸ਼ਾਇਦ ਕੱਲ ਦਾ ਦਿਨ ਚੰਗਾ ਚੜ੍ਹ ਆਏ,
                                                • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ!

                                                  ਮੇਰੀ ਉਮਰ

                                                  • ਮੇਰੀ ਉਮਰ ਪਾਣੀਓਂ ਘੱਟ
                                                  • ਜਿਹੜਾ ਭਾਫ਼ ਬਣ ਗਿਆ ਹੈ!
                                                  • ਰੂਹ ਬਿਰਖ ਦੀ ਅਟਕੀ
                                                  • ਉੰਜ ਧੁੱਪੇ ਸੜ ਗਿਆ ਹੈ!
                                                  • ਵਿਸਿਅਰ ਨਾਗ ਭੁਲੇਖੇ ਹੀ
                                                  • ਖ਼ੁਆਬਾਂ ਦੇ ਲੜ ਗਿਆ ਹੈ!
                                                  • ਦਿਨ-ਬ-ਦਿਨ ਗੁਜ਼ਰੇ ਦੇਖਿਆ
                                                  • ਹਾਸਾ ਹਉਂਕਾ ਬਣ ਗਿਆ ਹੈ!
                                                  • ਔਜਲ ਨਾ ਹੋਵੇ ਅੱਖਾਂ ਤੋਂ
                                                  • ਅਤੀਤ ਆ ਅੱਗੇ ਖੜ ਗਿਆ ਹੈ!
                                                  • ਕਿਸ ਨੂੰ ਕੋਸਾਂ ਕਿਸ ਨੂੰ ਦੱਸਾਂ
                                                  • ਨਸੀਬ ਮੇਰਾ ਸੂਲੀ ਚੜ੍ਹ ਗਿਆ ਹੈ,
                                                  • ਇਕ-ਇਕ ਕਰ ਮੁਕਣੇ ਨਾ ਆਵੇ
                                                  • ਸਾਹ ਕਿਸੇ ਕੁੰਡੇ 'ਚ ਅੜ ਗਿਆ ਹੈ!
                                                  • ਫਿਰ ਨਜ਼ਰੀ ਨਾ ਆਇਆ ਕਦੇ
                                                  • ਜੋ "ਅਮਨ" ਦਾ ਚਿਹਰਾ ਪੜ ਗਿਆ ਹੈ!

                                                    ਬਦਲ ਦਿਆ ਵਖਤਾ

                                                    • ਰੁਕ ਜਾਂਦਾ ਮੇਰੇ ਲਈ,
                                                    • ਝੁਕ ਜਾਂਦਾ ਮੇਰੇ ਲਈ,
                                                    • ਮੇਰੇ ਸੱਧਰਾਂ ਦੇ ਬਾਗ ਦਾ
                                                    • ਜਾਣ-ਬੁੱਝ ਕਿਉਂ ਕਤਲ ਕੀਤਾ?
                                                    • ਬਦਲ ਦਿਆ ਵਖਤਾ
                                                    • ਤੂੰ ਉਹਨੂੰ ਕਿਉਂ ਬਦਲ ਦਿਤਾ?
                                                    • ਤੂੰ ਦਿਤੀ ਹੋਣੀ ਰਿਸ਼ਵਤ ਹਵਾ ਨੂੰ
                                                    • ਉਹ ਘੁਲ ਉਹਦੇ ਸਾਹਾਂ ਵਿਚ ਜਾਵੇ,
                                                    • ਫੇਰ ਦੁਬਾਰਾ ਉਹਦੇ ਬੁੱਲਾਂ ਤੇ
                                                    • ਮੇਰਾ ਕਦੇ ਨਾਮ ਨਾ ਆਵੇ,
                                                    • ਮੈਨੂੰ ਦੱਸ ਕੇਰਾਂ
                                                    • ਤੂੰ ਇਹ ਕਿਉਂ ਫੇਰ ਬਦਲ ਕੀਤਾ?
                                                    • ਬਦਲ ਦਿਆ ਵਖਤਾ
                                                    • ਤੂੰ ਉਹਨੂੰ ਕਿਉਂ ਬਦਲ ਦਿਤਾ?
                                                    • ਮੈਨੂੰ ਵੀ ਤੂੰ ਬਦਲ ਦਿਖਾ
                                                    • ਜੇ ਜੋਰ ਬੜਾ ਤੇਰੇ ਵਿਚ ਹੈ,
                                                    • ਇਹੀਉ ਦਿਲੀ ਖ਼੍ਵਾਹਿਸ਼ ਮੇਰੀ
                                                    • ਆਖਰੀ ਇੱਕੋ ਇੱਕ ਹੈ,
                                                    • ਇਹ ਧੜਕਦਾ ਹੀ ਦਿਲ ਮੇਰਾ,
                                                    • ਜਿਉਂਦੇ ਜੀਅ ਕਿਉਂ ਦਫ਼ਨ ਕੀਤਾ?
                                                    • ਬਦਲ ਦਿਆ ਵਖਤਾ
                                                    • ਤੂੰ ਉਹਨੂੰ ਕਿਉਂ ਬਦਲ ਦਿਤਾ?

                                                    ਬਦਲ ਦਿਆ ਵਖਤਾ

                                                    • ਧੁੱਪਾਂ ਦੀਆਂ ਤੂੰ ਛਾਵਾਂ ਕਰ
                                                    • ਪਿਆਸ ਨੂੰ ਆ ਕੇ ਪਿਆਸ ਦੇਵੇਂ,
                                                    • ਲਹੂ ਚੂਸਦਾ ਜੋਕਾਂ ਵਾਂਗ
                                                    • ਪਹਿਲਾਂ ਆਪੇ ਹੀ ਕੋਈ ਖਾਸ ਦੇਵੇਂ,
                                                    • ਏਸ ਜਾਲ 'ਚੋਂ ਨਾ ਨਿਕਲ ਸਕਿਆ
                                                    • "ਅਮਨਾ" ਲੱਖ ਵੇਰ ਯਤਨ ਕੀਤਾ,
                                                    • ਬਦਲ ਦਿਆ ਵਖਤਾ
                                                    • ਤੂੰ ਉਹਨੂੰ ਕਿਉਂ ਬਦਲ ਦਿਤਾ?
                                                    • ਉਹਦੀ ਮੌਜੂਦਗੀ ਦੀ ਮਹਿਕ
                                                    • ਮੇਰੇ ਲਈ ਗ਼ੈਰ ਨਹੀਂ ਹੋਈ,
                                                    • ਉਹ ਹੋਈ ਤਾਂ ਕੁੜੱਤਣ ਜਿਹੀ
                                                    • ਅਜੇ ਤੱਕ ਜ਼ਹਿਰ ਨਹੀਂ ਹੋਈ,
                                                    • ਜੇ ਉਹ ਨਹੀਂ ਸੀ ਮੁਸਾਫ਼ਿਰ ਮੇਰੀ
                                                    • ਤੂੰ ਮੈਨੂੰ ਕਿਉਂ ਸਫ਼ਰ ਕੀਤਾ?
                                                    • ਬਦਲ ਦਿਆ ਵਖਤਾ
                                                    • ਤੂੰ ਉਹਨੂੰ ਕਿਉਂ ਬਦਲ ਦਿਤਾ?
                                                    • ਅਸਾਂ ਨੂੰ ਵੀ ਡਰ ਨਹੀਂ ਕੋਈ
                                                    • ਜੇ ਫ਼ਿਕਰਾਂ ਦੀ ਹਨ੍ਹੇਰੀ ਹੈ,
                                                    • ਸਾਂਭ ਲਉ ਆਪੇ ਕੁਦਰਤ
                                                    • ਇਹ ਤਾਂ ਚਾਰ-ਚੁਫੇਰੀਂ ਹੈ,
                                                    • ਆਪੇ ਹੀ ਖਾ ਜਾਣਾ ਸਭ
                                                    • ਜੋ ਹੈ ਇਹਨੇ ਨਸ਼ਰ ਕੀਤਾ,
                                                    • ਬਦਲ ਦਿਆ ਵਖਤਾ
                                                    • ਤੂੰ ਉਹਨੂੰ ਕਿਉਂ ਬਦਲ ਦਿਤਾ?

                                                    ਬਦਲ ਦਿਆ ਵਖਤਾ

                                                    • ਹਉਕਾ ਜਦ ਭਰਦੀ ਸੀ ਉਹ
                                                    • ਭੁਚਾਲ ਮੇਰੇ ਦਿਲ ਤੇ ਆਉਂਦਾ ਸੀ,
                                                    • ਮੇਰੇ ਖ਼ਿਆਲਾਂ ਦੇ ਸਾਰੇ ਮਹਿਲ
                                                    • ਉਹ ਇੱਕੋ ਝਟਕੇ ਨਾਲ ਢਾਉਂਦਾ ਸੀ,
                                                    • ਉਹਨੇ ਤਾਂ ਵੇਖਿਆ ਵੀ ਨਹੀਂ
                                                    • ਕੀ ਤੋਂ ਕੀ ਹਸ਼ਰ ਕੀਤਾ,
                                                    • ਬਦਲ ਦਿਆ ਵਖਤਾ
                                                    • ਤੂੰ ਉਹਨੂੰ ਕਿਉਂ ਬਦਲ ਦਿਤਾ?
                                                    • ਤੇਰੇ ਤੋਂ ਬਾਅਦ ਸੋਚ ਮੇਰੀ
                                                    • ਰੰਡੀ ਵਿਧਵਾ ਨਹੀਂ ਹੋਈ,
                                                    • ਸਗੋਂ ਖ਼ਿਆਲਾਂ ਦੀ ਬੌਸ਼ਾਰ
                                                    • ਬਰਸਾਤ ਤੋਂ ਵੱਧ ਕੇ ਹੋਈ,
                                                    • ਏਸ ਕਾਲੀ ਰਾਤ ਦੇ ਦੋ ਪਾਸੇ
                                                    • ਮੇਰਾ ਨਜ਼ਰੀਆ ਬਦਲ ਦਿਤਾ,
                                                    • ਬਦਲ ਦਿਆ ਵਖਤਾ
                                                    • ਤੂੰ ਉਹਨੂੰ ਕਿਉਂ ਬਦਲ ਦਿਤਾ?

                                                      ਹਨ੍ਹੇਰ ਹੈ

                                                      • ਹਨ੍ਹੇਰ ਹੈ, ਹਨ੍ਹੇਰ ਹੈ!
                                                      • ਕਰਮਾਂ ਦਾ ਹੇਰ-ਫੇਰ ਹੈ
                                                      • ਹਨ੍ਹੇਰ ਹੈ, ਹਨ੍ਹੇਰ ਹੈ!
                                                      • ਸੂਰਜ ਵੀ ਕਾਲਾ
                                                      • ਧੁੱਪ ਵੀ ਕਾਲੀ ਹੈ,
                                                      • ਹਿਜ਼ਰਾਂ ਨੂੰ ਸਾੜਨ ਲਈ
                                                      • ਧੂਣੀ ਇਕ ਬਾਲੀ ਹੈ,
                                                      • ਉਹਦਾ ਧੂੰਆਂ ਵੀ ਕਾਲਾ
                                                      • ਉਹਦੀ ਅੱਗ ਵੀ ਕਾਲੀ ਹੈ,
                                                      • ਲਹੂ-ਲੁਹਾਣ ਸੱਧਰਾਂ ਦਾ
                                                      • ਲੱਗਾ ਇਕ ਢੇਰ ਹੈ,
                                                      • ਹਨ੍ਹੇਰ ਹੈ, ਹਨ੍ਹੇਰ ਹੈ!
                                                      • ਚੰਨ ਵੀ ਕਾਲਾ
                                                      • ਚਾਨਣੀ ਵੀ ਕਾਲੀ ਹੈ,
                                                      • ਚੰਨ 'ਚੋਂ ਕਾਲ਼ਖ
                                                      • ਤਾਰਿਆਂ ਵੀ ਖਾ ਲਈ ਹੈ,
                                                      • ਹਰ ਤਾਰਾ ਕਾਲਾ
                                                      • ਅਸਮਾਨੀ ਚਾਦਰ ਕਾਲੀ ਹੈ,
                                                      • ਅੱਖਾਂ ਖੋਲ੍ਹ-ਖੋਲ੍ਹ ਵੇਖਾਂ
                                                      • ਕਦ ਚੜ੍ਹਨੀ ਸਵੇਰ ਹੈ,
                                                      • ਹਨ੍ਹੇਰ ਹੈ, ਹਨ੍ਹੇਰ ਹੈ!

                                                      ਹਨ੍ਹੇਰ ਹੈ

                                                      • ਪਾਣੀ ਵੀ ਕਾਲਾ
                                                      • ਹਵਾ ਵੀ ਕਾਲੀ ਹੈ,
                                                      • ਖੁਦ ਜਿਹੀ ਮੈਂ ਇਕ
                                                      • ਕੋਇਲ ਪਾਲੀ ਹੈ,
                                                      • ਉਹਦਾ ਰੰਗ ਵੀ ਕਾਲਾ
                                                      • ਉਹਦੀ ਅਵਾਜ ਵੀ ਕਾਲੀ ਹੈ,
                                                      • ਸੁਰ-ਤਾਲ ਨੂੰ ਜਿਵੇਂ,
                                                      • ਚੜ੍ਹ ਗਿਆ ਜ਼ਹਿਰ ਹੈ,
                                                      • ਹਨ੍ਹੇਰ ਹੈ, ਹਨ੍ਹੇਰ ਹੈ!
                                                      • ਮਾਰੂਥਲ ਵੀ ਕਾਲਾ
                                                      • ਉਹਦੀ ਰੇਤ ਵੀ ਕਾਲੀ ਹੈ,
                                                      • ਉੱਥੇ ਮੈਂ ਸਮਾਧ ਇਕ
                                                      • ਪਾਣੀ ਦੀ ਬਣਾ ਲਈ ਹੈ,
                                                      • ਉਹਦਾ ਪਰਛਾਵਾਂ ਵੀ ਕਾਲਾ
                                                      • ਉਹਦੀ ਲੋਅ ਵੀ ਕਾਲੀ ਹੈ,
                                                      • ਕਾਲੀ ਚਾਦਰ ਲੈ ਬੈਠੀ
                                                      • ਜਿਵੇਂ ਦੁਪਹਿਰ ਹੈ,
                                                      • ਹਨ੍ਹੇਰ ਹੈ, ਹਨ੍ਹੇਰ ਹੈ!

                                                      ਹਨ੍ਹੇਰ ਹੈ

                                                      • ਖ਼ੁਆਬਾਂ ਦਾ ਬਾਗ ਕਾਲਾ
                                                      • ਉਹਦੀ ਹਰ ਵੇਲ ਕਾਲੀ ਹੈ,
                                                      • ਜਿਸ ਵਿਚ ਘੁੰਮਦਿਆਂ
                                                      • ਮੈਂ ਉਮਰ ਇਕ ਗਾਲੀ ਹੈ,
                                                      • ਜਿਹਦਾ ਹਰ ਫੁੱਲ ਕਾਲਾ
                                                      • ਜਿਹਦੀ ਹਰ ਕਲੀ ਕਾਲੀ ਹੈ,
                                                      • ਰੱਬਾ "ਅਮਨ" ਪੁੱਛੇ
                                                      • ਇਹ ਕਿਸ ਗੁਨਾਹ ਦਾ ਕਹਿਰ ਹੈ,
                                                      • ਹਨ੍ਹੇਰ ਹੈ, ਹਨ੍ਹੇਰ ਹੈ!

                                                        ਇਸ਼ਕੇ ਦੇ ਰਾਗ

                                                        • ਸੁਣੇ ਜੋ ਰਾਗ ਇਸ਼ਕੇ ਦੇ
                                                        • ਅਸੀਂ ਤਾਂ ਸੁੰਨ ਹੋ ਗਏ,
                                                        • ਸੁਣੇ ਜੋ ਕਾਜ ਇਸ਼ਕੇ ਦੇ
                                                        • ਅਸੀਂ ਤਾਂ ਸੁੰਨ ਹੋ ਗਏ,
                                                        • ਬੋਲੇ ਸੁਣਦੇ ਨੇ,
                                                        • ਗੂੰਗੇ ਬੋਲਦੇ ਨੇ,
                                                        • ਅੰਨੇ ਦੇਖਦੇ ਨੇ,
                                                        • ਮੱਥੇ ਟੇਕਦੇ ਨੇ,
                                                        • ਫ਼ਰਿਸ਼ਤੇ ਆਉਣ ਅੰਬਰੋਂ,
                                                        • ਆ ਕੇ ਦੇਖਦੇ ਨੇ,
                                                        • ਮੈਂ ਸੋਚਾਂ ਗੁਨਾਹਗਾਰ ਤੋਂ,
                                                        • ਕੈਸੇ ਪੁੰਨ ਹੋ ਗਏ,
                                                        • ਸੁਣੇ ਜੋ ਰਾਗ ਇਸ਼ਕੇ ਦੇ
                                                        • ਅਸੀਂ ਤਾਂ ਸੁੰਨ ਹੋ ਗਏ...
                                                        • ਹਵਾ ਗੀਤ ਗਾਉਂਦੀ,
                                                        • ਉੱਚੀਆਂ ਹੇਕਾਂ ਲਾਉਂਦੀ,
                                                        • ਪਾਣੀ ਗੋਤੇ ਖਾਂਦਾ,
                                                        • ਸਾਨੂੰ ਸਮਝ ਨੀ ਆਉਂਦਾ,
                                                        • ਵਖ਼ਤ ਖੜਾ ਸਥਿਰ ਹੈ,
                                                        • ਤਾਂ ਇਹ ਕੀ ਘੁੰਮੀ ਜਾਂਦਾ?
                                                        • ਇਹਨਾਂ ਸੋਚਾਂ ਦੀ ਗਰਮਾਇਸ਼ 'ਚ,
                                                        • ਅਸੀਂ ਤਾਂ ਭੁੰਨ ਹੋ ਗਏ,
                                                        • ਸੁਣੇ ਜੋ ਰਾਗ ਇਸ਼ਕੇ ਦੇ
                                                        • ਅਸੀਂ ਤਾਂ ਸੁੰਨ ਹੋ ਗਏ...

                                                        ਇਸ਼ਕੇ ਦੇ ਰਾਗ

                                                        • ਧੁੱਪ ਟਹਿਕਦੀ ਹੈ,
                                                        • ਰੂਹ ਮਹਿਕਦੀ ਹੈ,
                                                        • ਹਨ੍ਹੇਰਾ ਲਿਸ਼ਕਦਾ ਹੈ,
                                                        • ਹੱਥੋਂ ਖਿਸਕਦਾ ਹੈ,
                                                        • ਮਿੱਟੀ ਹੋਣਾ ਸਭ ਕੁਝ,
                                                        • ਇਹ ਜੀਵਨ ਇਸ਼ਕ ਦਾ ਹੈ,
                                                        • ਲੋਰ ਦੀ ਦਾਰੂ ਪੀ ਕੇ,
                                                        • ਅਸੀਂ ਤਾਂ ਟੁੰਨ ਹੋ ਗਏ,
                                                        • ਸੁਣੇ ਜੋ ਰਾਗ ਇਸ਼ਕੇ ਦੇ
                                                        • ਅਸੀਂ ਤਾਂ ਸੁੰਨ ਹੋ ਗਏ...

                                                          ਬੁੱਢਾ ਘਰ

                                                          • ਅੱਜ ਕਈ ਦਿਨਾ ਬਾਅਦ,
                                                          • ਕੁਝ ਯਾਦਾਂ ਨੂੰ ਕਰਨ ਆਬਾਦ,
                                                          • ਮੈਂ ਗਿਆ ਸੀ,
                                                          • ਆਪਣੇ ਪੁਰਾਣੇ ਘਰ|
                                                          • ਓਸ ਘਰ ਦੀਆਂ ਕੰਧਾਂ ਤੇ,
                                                          • ਝੁਰੜੀਆਂ ਪੈ ਗਈਆਂ ਨੇ,
                                                          • ਤੇ ਕੰਧਾਂ ਦੋ-ਤਿੰਨ ਫੁੱਟ,
                                                          • ਜਮੀਨ 'ਚ ਬਹਿ ਗਈਆਂ ਨੇ,
                                                          • ਜੋ ਮੈਨੂੰ ਅੰਦਰ ਖੜ੍ਹੇ ਨੂੰ,
                                                          • ਖੇਤ ਦਿਖ ਜਾਂਦੇ ਨੇ|
                                                          • ਓਸ ਘਰ ਦੀ ਅਵਾਜ਼,
                                                          • ਹੁਣ ਚੁੱਪ ਹੋ ਗਈ ਹੈ,
                                                          • ਓਸਦੇ ਮੂੰਹ ਤੇ ਪਹਿਲਾਂ ਵਰਗੀ,
                                                          • ਰੌਣਕ ਨਹੀਂ ਰਹੀ ਹੈ,
                                                          • ਓਹਦਾ ਰੰਗ ਦਿਨ-ਬ-ਦਿਨ,
                                                          • ਫਿੱਕਾ ਪੈ ਰਿਹਾ ਹੈ,
                                                          • ਜਿਵੇਂ ਧੁੱਪ ਆਪਣਾ ਰੰਗ,
                                                          • ਓਹਦੇ ਤੇ ਝਾੜ ਰਹੀ ਹੈ|

                                                          ਬੁੱਢਾ ਘਰ

                                                          • ਓਸ ਘਰ ਦੀਆਂ ਅੱਖਾਂ ਨੂੰ,
                                                          • ਹੁਣ ਧੁੰਦਲਾ ਦਿਖਦਾ ਹੈ,
                                                          • ਓਸ ਘਰ ਦੇ ਕੰਨਾਂ ਨੂੰ,
                                                          • ਹੁਣ ਉੱਚਾ ਸੁਣਦਾ ਹੈ,
                                                          • ਓਹਦੇ ਵਿਹੜੇ ਵਿਚ,
                                                          • ਹੁਣ ਮੰਜਾ ਨਹੀਂ ਡਹਿੰਦਾ ਹੈ,
                                                          • ਏਸੇ ਲਈ ਉਹ ਘਰ ਹੁਣ,
                                                          • ਚੁੱਪ-ਚਾਪ ਰਹਿੰਦਾ ਹੈ|
                                                          • ਓਸ ਘਰ ਦੇ ਬੂਹੇ,
                                                          • ਹੁਣ ਢੋਏ ਰਹਿੰਦੇ ਨੇ,
                                                          • ਉਹ ਦੋ-ਤਿੰਨ ਕਮਰੇ,
                                                          • ਜਿਸ ਅੰਦਰ ਸੋਏ ਰਹਿੰਦੇ ਨੇ,
                                                          • ਕਦੇ-ਕਦਾਈਂ ਕੋਈ ਜਾ,
                                                          • ਓਹਨਾ ਨੂੰ ਜਗਾ ਆਉਂਦਾ ਹੈ,
                                                          • ਮੁੱਕੇ ਹੋਏ ਸਾਹਾਂ 'ਚ,
                                                          • ਕੁਝ ਸਾਹ ਪਾ ਆਉਂਦਾ ਹੈ|
                                                          • ਓਸ ਘਰ ਵਿਚ ਮੇਰਾ,
                                                          • ਬਚਪਨ ਪਿਆ ਹੈ,
                                                          • ਜਿਸਨੂੰ ਓਸਨੇ ਆਪਣੇ ਤੋਂ ਜ਼ਿਆਦਾ,
                                                          • ਸਾਂਭ ਕੇ ਰਖਿਆ ਹੈ,
                                                          • ਮੈਂ ਜਦ ਜਾਂਦਾ ਉਹ ਮੈਨੂੰ,
                                                          • ਹਰ ਇਕ ਝਲਕ ਦਿਖਾਉਂਦਾ ਹੈ,
                                                          • ਬਾਹਾਂ ਖਿਲਾਰ ਕੇ,
                                                          • ਆਪਣੇ ਸੀਨੇ ਨਾਲ ਆਉਂਦਾ ਹੈ|

                                                          ਬੁੱਢਾ ਘਰ

                                                          • ਓਸ ਘਰ ਵਿਚ ਸਾਡਾ,
                                                          • ਗਰੀਬੀ ਦਾ ਬਾਣਾ ਪਿਆ ਹੈ,
                                                          • ਉਹ ਤੰਗੀ ਵਾਲੇ ਦਿਨ ਪਏ ਨੇ,
                                                          • ਉਹ ਜਿੰਦਗੀ ਦਾ ਔਖਾ ਵਖਤ ਪਿਆ ਹੈ,
                                                          • ਇਕ ਰੀਝਾਂ ਦੀ ਪੀਂਘ ਪਈ ਹੈ,
                                                          • ਫ਼ਿਕਰ ਦਾ ਇਕ ਘੜਾ ਪਿਆ ਹੈ,
                                                          • ਉਹ ਘਰ ਫੇਰ ਵੀ ਉਹਨਾ 'ਚ,
                                                          • ਬਿਨਾਂ ਸਹਾਰੇ ਤੋਂ ਖੜ੍ਹਾ ਹੈ|
                                                          • ਜਦ ਉਹ ਘਰ ਜਵਾਨ ਹੈ,
                                                          • ਓਸ ਵੇਲੇ ਮੈਂ ਨਾਦਾਨ ਸੀ,
                                                          • ਹੁਣ ਜਦ ਮੈਂ ਓਸਦੀ ਓਸ,
                                                          • ਉਮਰ ਦਾ ਹੋ ਗਿਆ ਹਾਂ,
                                                          • ਮੈਂ ਨਵੀਂ ਦੁਨੀਆ ਦਾ,
                                                          • ਨਵੇਂ ਘਰ ਦਾ ਹੋ ਗਿਆ ਹੈ,
                                                          • ਜਦ ਮੈਂ ਉਹਨੂੰ ਪੁੱਛਿਆ,
                                                          • ਤੂੰ ਪਹਿਲਾਂ ਵਾਂਗ ਕਿਉਂ ਨਹੀਂ ਦਿਖਦਾ,
                                                          • ਉਹ ਕਹਿੰਦਾ,
                                                          • ਸੱਚ ਕਹਾਂ ਤਾਂ,
                                                          • ਮੈਂ ਹੁਣ ਬੁੱਢਾ ਹੋ ਗਿਆ ਹਾਂ|

                                                            ਪਿੰਡ ਦਾ ਰਹਿਣਾ ਨਾ ਸ਼ਹਿਰ ਦਾ

                                                            • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ,
                                                            • ਉਹ ਆਖਰੀ ਵੇਲਾ ਕਹਿਰ ਦਾ,
                                                            • ਕਿਸੇ ਕੋਲ ਨਹੀਉਂ ਠਹਿਰਦਾ,
                                                            • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...
                                                            • ਇਹ ਖੁਸ਼ੀਆਂ, ਇਹ ਗ਼ਮੀਆਂ,
                                                            • ਕਿੱਥੇ ਜਾਣੀਆਂ ਕੌਣ ਜਾਣਦਾ,
                                                            • ਅੱਗ ਦੇ ਵਿਚ, ਸੜ ਗਈਆਂ ਹੱਡੀਆਂ,
                                                            • ਫਿਰ ਹੈ ਕੌਣ ਪਹਿਚਾਣਦਾ,
                                                            • ਵੇਲੇ ਸਿਰ ਹੋ ਜਾਏ ਚੰਗਾ ਹੈ,
                                                            • ਕੋਈ ਇਲਾਜ ਨਹੀਂ ਹੁੰਦਾ ਦੇਰ ਦਾ,
                                                            • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...
                                                            • ਪਿੰਡ ਹੁੰਦੇ ਸੀ, ਖੁਸ਼ ਹੁੰਦੇ ਸੀ,
                                                            • ਸ਼ਹਿਰ 'ਚ ਆ ਕੇ ਫਸ ਗਏ,
                                                            • ਮੁੜਣ ਜੋਗੇ ਨਾ ਹੋਏ ਅਸੀਂ,
                                                            • ਕੰਮ ਕਰ-ਕਰ ਪੋਟੇ ਘਸ ਗਏ,
                                                            • ਚਾਨਣ ਵੀ ਫਿੱਕਾ ਪੈ ਗਿਆ,
                                                            • ਦੀਵਾ ਜਗਿਆ ਜੋ ਹਨ੍ਹੇਰ ਦਾ,
                                                            • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...

                                                            ਪਿੰਡ ਦਾ ਰਹਿਣਾ ਨਾ ਸ਼ਹਿਰ ਦਾ

                                                            • ਮਿਹਨਤਾਂ ਦੇ ਕਿੱਸੇ, ਸੁਣੇ ਸੀ ਬੜੇ,
                                                            • ਮੈਂ ਵੀ ਹੁਣ ਇਕ ਕਿੱਸਾ ਬਣ ਗਿਆ ਹਾਂ,
                                                            • ਮਾਪਿਆਂ ਦਾ ਸੀ ਮੈਂ, ਪੁੱਤ ਲਾਡਲਾ,
                                                            • ਲਾਡ ਵੇਚ ਕੇ ਮੈਂ ਕਿੱਥੇ ਸੋਨਾ ਬਣ ਗਿਆ ਹਾਂ!
                                                            • ਉਹ ਕਰਦੇ ਨੇ ਯਾਦ ਮੈਂ ਹੀ ਕਰਦਾ ਨਹੀਂ ਕਿਉਂ?
                                                            • ਏਸਾ ਨਾਲਾਇਕ ਬਣਿਆ ਮੈਂ ਹੀ ਮਰਦਾ ਨਹੀਂ ਕਿਉੰ?
                                                            • ਵਖਤ ਨੇ ਸਭ ਬਦਲ ਦਿਤਾ,
                                                            • ਅਸਰ ਹੋ ਗਿਆ ਕੁਝ ਸ਼ਹਿਰ ਦਾ,
                                                            • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...
                                                            • ਉਹ ਕਦਰਾਂ, ਉਹ ਕੀਮਤਾਂ,
                                                            • ਕਿੱਥੇ ਖੁੱਸੀਆਂ, ਕਿੱਥੇ ਨਸ ਗਈਆਂ?
                                                            • ਰਿਸ਼ਤਿਆਂ ਦੀਆਂ ਕਲੀਆਂ 'ਚੋਂ ਤਿਤਲੀਆਂ,
                                                            • ਰਸ ਲੈ ਕੇ ਕਿਧਰੇ ਨਸ ਗਈਆਂ?
                                                            • ਹੁਣ ਇਹ ਦਿਲ ਵੀ ਘੁਮਲਾ ਗਿਆ,
                                                            • ਜਿਉਂ ਫੁੱਲ ਘੁਮਲਾਇਆ ਦੁਪਹਿਰ ਦਾ,
                                                            • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...
                                                            • "ਅਮਨਾ" ਕੀ ਖੱਟਿਆ, ਕੀ ਵੱਟਿਆ,
                                                            • ਦਸ ਤੂੰ ਏਸ ਜਹਾਨ ਤੇ?
                                                            • ਜਿਹਦਾ ਤੂੰ ਹੋ ਕੇ ਵੀ ਨਾ ਹੋਇਆ,
                                                            • ਉਹਦੇ ਕੀ ਬਣੀ ਹੋਉ ਜਾਨ ਤੇ?
                                                            • ਹਰ ਬੰਦਾ ਸੌਂਦਾ ਹੈ ਰਾਤ ਨੂੰ,
                                                            • ਸੂਰਜ ਦੇਖਣ ਲਈ ਸਵੇਰ ਦਾ,
                                                            • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...

                                                              ਮੇਰੇ ਜੋ ਗੀਤ ਹੁੰਦੇ ਨੇ

                                                              • ਮੇਰੇ ਜੋ ਗੀਤ ਹੁੰਦੇ ਨੇ
                                                              • ਤੇਰੀ ਵਿਚ ਬਾਤ ਹੁੰਦੀ ਹੈ,
                                                              • ਇਹ ਜੋ ਸੰਗੀਤ ਹੁੰਦੇ ਨੇ
                                                              • ਇਹ ਕਾਇਨਾਤ ਹੁੰਦੀ ਹੈ,
                                                              • ਮੇਰੇ ਜੋ ਗੀਤ ਹੁੰਦੇ ਨੇ
                                                              • ਤੇਰੀ ਵਿਚ ਬਾਤ ਹੁੰਦੀ ਹੈ,
                                                              • ਉਹ ਕੰਮ ਹਥਿਆਰ ਨਹੀਂ ਕਰਦੇ
                                                              • ਜੋ ਬੋਲ ਅਸਰ ਕਰ ਜਾਂਦੇ,
                                                              • ਔਰੰਗਜ਼ੇਬ ਜਿਹੇ ਜ਼ਾਲਮ ਵੀ
                                                              • ਪੜ੍ਹ ਜਫ਼ਰਨਾਮਾ ਡਰ ਜਾਂਦੇ,
                                                              • ਇਹਨਾ ਅਣਭੋਲ ਲਫ਼ਜ਼ਾਂ 'ਚ,
                                                              • ਰੂਹਾਨੀ ਬਾਤ ਹੁੰਦੀ ਹੈ,
                                                              • ਮੇਰੇ ਜੋ ਗੀਤ ਹੁੰਦੇ ਨੇ
                                                              • ਤੇਰੀ ਵਿਚ ਬਾਤ ਹੁੰਦੀ ਹੈ,
                                                              • ਹਵਾ ਇਹ ਪਾਣੀ ਵਗਦੇ ਜੋ
                                                              • ਇਹ ਰੱਬ ਦੀ ਮਿਹਰਬਾਨੀ ਹੈ,
                                                              • ਹਰ ਜਗ੍ਹਾ 'ਚ ਉਹ ਵਸਦਾ
                                                              • ਇਹ ਉਹਦੀ ਹੀ ਨਿਸ਼ਾਨੀ ਹੈ,
                                                              • ਕਦੇ ਉਦਾਸ ਹੁੰਦਾ ਹੈ
                                                              • ਤਾਂ ਇਹ ਬਰਸਾਤ ਹੁੰਦੀ ਹੈ,
                                                              • ਮੇਰੇ ਜੋ ਗੀਤ ਹੁੰਦੇ ਨੇ
                                                              • ਤੇਰੀ ਵਿਚ ਬਾਤ ਹੁੰਦੀ ਹੈ,

                                                              ਮੇਰੇ ਜੋ ਗੀਤ ਹੁੰਦੇ ਨੇ

                                                              • ਖ਼ਿਆਲਾਂ ਸੁਫ਼ਨਿਆਂ ਦੇ ਹੜ੍ਹ
                                                              • ਤੇਰੇ ਸਦਕੇ ਹੀ ਆਉਂਦੇ ਨੇ,
                                                              • ਫੇਰ ਏਹੇ ਗੀਤ ਕੋਲ ਆ ਕੇ
                                                              • "ਅਮਨਾ" ਦੁਹਾਈ ਪਾਉਂਦੇ ਨੇ,
                                                              • ਸਭ ਦਾ ਇਹ ਦਿਨ ਹੁੰਦਾ ਹੈ
                                                              • ਸ਼ਾਯਰਾਂ ਦੀ ਰਾਤ ਹੁੰਦੀ ਹੈ,
                                                              • ਮੇਰੇ ਜੋ ਗੀਤ ਹੁੰਦੇ ਨੇ
                                                              • ਤੇਰੀ ਵਿਚ ਬਾਤ ਹੁੰਦੀ ਹੈ!

                                                              Akhri Page

                                                              • ਸੋਚਿਆ ਲਿਖਦਾ ਹਾਂ ਇਕ ਨਿੱਕੀ ਜਿਹੀ ਕਿਤਾਬ,
                                                              • ਆਪਣੀਆਂ ਹੱਡ-ਬੀਤੀਆਂ, ਤਾਰੀਫ਼-ਏ-ਜਨਾਬ,
                                                              • ਮੇਰਿਆਂ ਖ਼ਿਆਲਾਂ ਵਿਚ, ਏਸ ਦੁਨੀਆਂ ਤੋਂ ਦੂਰ,
                                                              • ਜਿੱਥੇ ਖਿੜਦੇ ਨੇ ਪਤਝੜ ‘ਚ ਗੁਲਾਬ,
                                                              • ਕੰਨ ਲਾ ਕੇ ਸੁਣਿਓ ਹਵਾ ਦੇ ਵਹਾਵ ਨੂੰ,
                                                              • ਮੱਧਮ ਜਿਹੀ ਅਵਾਜ ‘ਚ ਵਜਦਾ ਏ ਰਬਾਬ,
                                                              • “ਅਮਨਾ” ਦਿਲ ਨੂੰ ਮਿਲਦਾ ਏ ਸਕੂਨ ਉੱਥੇ,
                                                              • ਸੋਚ ਦੀ ਕਲੀ 'ਚੋਂ ਜਦ ਫੁੱਟਦਾ ਏ ਖ਼ੁਆਬ।
                                                              ਮੈਨੂੰ ਮੇਰੇ ਪ੍ਰਸੰਸਕ ਤੇ ਨਿੰਦਕ ਦੋਨੋਂ
                                                              ਇੱਕੋ ਜਿੰਨੇ ਪਿਆਰੇ ਨੇ, ਕਿਉਂਕਿ ਦੋਨੋਂ ਹੀ
                                                              ਮੈਨੂੰ ਚੰਗਾ ਲਿਖਣ ਦੇ ਲਈ ਪ੍ਰੇਰਿਤ ਕਰਦੇ ਨੇ!
                                                              These lines are influenced by the writings of
                                                              Shiv Kumar Batalvi Ji.

                                                              ਤੂੰ

                                                              • ਤੂੰ ਅੱਖਾਂ 'ਚੋਂ ਕਿਰ ਗਈ ਏਂ
                                                              • ਪਾਣੀ ਦੀ ਬੂੰਦੇ,
                                                              • ਤੂੰ ਹੰਝੂਆਂ ਦੇ ਵਰਗੀ ਏਂ
                                                              • ਲੱਖ ਵਾਰੀ ਹੂੰਝੇ,
                                                              • ਤੂੰ ਖਾਰੀ ਏਂ ਜਿਵੇਂ
                                                              • ਸਮੁੰਦਰਾਂ ਦਾ ਪਾਣੀ,
                                                              • ਤੂੰ ਸੁੱਚੀਂ ਏਂ ਜਿਵੇਂ
                                                              • ਅਨਹਦ ਕੋਈ ਬਾਣੀ,
                                                              • ਤੂੰ ਕਲਮ, ਸਿਆਹੀ ਤੇ
                                                              • ਕਾਗਜ ਦਾ ਜੋੜ ਏਂ,
                                                              • ਤੂੰ ਨਜ਼ਮਾਂ, ਕਵਿਤਾ ਤੇ
                                                              • ਗੀਤਾਂ ਦਾ ਤੋੜ ਏਂ,
                                                              • ਤੂੰ ਰਾਤਾਂ ਦੀ ਚੁੱਪ ਤੇ
                                                              • ਦਿਨ ਦਾ ਉਹ ਸ਼ੋਰ ਏਂ,
                                                              • ਤੂੰ ਵਗਦੀ ਹਵਾ ਤੇ
                                                              • ਪਾਣੀ ਦੀ ਤੋਰ ਏਂ,
                                                              • ਤੂੰ ਮਿੱਟੀ ਤੋਂ ਬਣੀ
                                                              • ਹਰ ਸ਼ਹਿ 'ਚ ਮੌਜੂਦ ਏ,
                                                              • ਤੂੰ ਇਨਸਾਨਾਂ ਤੋਂ ਗੁੰਮਿਆ
                                                              • ਜੋ ਉਹੋ ਵਜੂਦ ਏਂ|

                                                              ਸੁਨੇਹਾ

                                                              • ਸੁਨੇਹਾ ਨਾ ਕੋਈ ਤੁਸਾਂ ਪਾਇਆ
                                                              • ਨਿਕਲ ਚੱਲਿਆ ਜੁਲਾਈ ਮਹੀਨਾ,
                                                                • ਰੂਹ ਮੇਰੀ ਮਚਦੀ ਏਦਾਂ
                                                                • ਜਿਵੇਂ ਹਾੜ 'ਚ ਧਰਤੀ ਦਾ ਸੀਨਾ,
                                                                  • ਜਦ ਵਰਦੇ ਹਨੇਰੇ 'ਚ ਮੈਂ ਤੁਰਦਾ
                                                                  • ਪਰਛਾਵਾਂ ਖਾ ਜਾਂਦੀਆਂ ਜ਼ਮੀਨਾਂ,
                                                                    • ਗਿੜਦਾ ਜਾਂਦਾ ਸਮੇਂ ਦਾ ਨਲਕਾ
                                                                    • ਤਿਪ-ਤਿਪ ਕਰ ਸਭਨੇ ਪੀਣਾ,
                                                                      • ਜਦ ਆਸ ਦਾ ਸੂਰਜ ਛਿਪਦਾ ਜਾਪੇ
                                                                      • ਔਖਾ ਲਗਦਾ ਮਰ-ਮਰ ਜੀਣਾ,
                                                                        • ਧੁੰਦਲੇ ਹਰਫ਼ਾਂ ਦਾ ਮੈਂ ਲਲਾਰੀ
                                                                        • ਪੂਰਾ ਗੀਤ ਮੈਂ ਕੀ ਸੀਣਾ,
                                                                          • 'ਅਮਨ' ਬਣੇ ਲਫ਼ਜ਼ਾਂ ਦਾ ਜਾਦੂਗਰ
                                                                          • ਪਰ ਸਾਰੀ ਉਮਰ ਇਹਨੇ ਰਹਿਣਾ ਊਣਾ|

                                                                          ਅਮਰ

                                                                          • ਆਖ-ਆਖ ਮੈਂ ਥੱਕਣਾ ਨਹੀਂ
                                                                          • ਮਿਲੇ ਬਿਨਾਂ ਮੈਂ ਹਟਣਾ ਨਹੀਂ,
                                                                          • ਭਾਫ਼ ਜਿਹੀ ਜਾਪੇ ਜ਼ਿੰਦਗੀ
                                                                          • ਬਹੁਤੀ ਦੇਰ ਮੈਂ ਬਚਣਾ ਨਹੀਂ,
                                                                          • ਮੌਤ ਖੜੀ ਹੋਵੇ ਦਰ ਤੇ
                                                                          • ਗਲ ਲਾਣੋ ਮੈਂ ਜਕਣਾ ਨਹੀਂ,
                                                                          • ਦਿੱਤੀ ਦੌਲਤ ਜਿਹਨੇ ਗ਼ਮ ਦੀ
                                                                          • ਨਾਮ ਕਿਸੇ ਮੈਂ ਦੱਸਣਾ ਨਹੀਂ,
                                                                          • ਹੋ ਕੇ ਜੁਦਾ ਲਫ਼ਜ਼ਾਂ ਤੋਂ
                                                                          • ਜ਼ਿੰਦਾ ਰਹਿ ਮੈਂ ਸਕਣਾ ਨਹੀਂ,
                                                                          • ਗਹਿਰ ਨੀਂਦ ਅੱਖ ਮੀਚ ਕੇ
                                                                          • ਕਬਰਾਂ 'ਚੋਂ ਮੈਂ ਉੱਠਣਾ ਨਹੀਂ,
                                                                          • ਇਕ ਵਾਰੀ ਮੰਗ ਲਈਂ ਮੰਨਤ
                                                                          • ਬਾਰ-ਬਾਰ ਮੈਂ ਟੁੱਟਣਾ ਨਹੀਂ,
                                                                          • ਆਖਰ ਨੂੰ ਮੇਰੇ ਦਰਦੀ
                                                                          • ਰੋਕਿਆਂ ਕਿਸੇ ਮੈਂ ਰੁਕਣਾ ਨਹੀਂ,
                                                                          • ਪਰਛਾਵੇਂ ਨਾਲੋਂ ਗੂੜ੍ਹਾ ਨਾਤਾ
                                                                          • ਹਨੇਰੇ ਵਿਚ ਮੈਂ ਲੁਕਣਾ ਨਹੀਂ,
                                                                          • 'ਅਮਨਾ' ਵਸ ਜਾਣਾ ਖ਼ਿਆਲਾਂ 'ਚ
                                                                          • ਮਰਕੇ ਵੀ ਮੈਂ ਮੁੱਕਣਾ ਨਹੀਂ|

                                                                          ਇੰਤਜ਼ਾਰ

                                                                          • ਫੇਰ ਮੈਂ ਅੱਖਾਂ ਦੇ ਪਰਦੇ ਉਹਲੇ ਬੈਠ ਕੇ ਇੰਤਜ਼ਾਰ ਕਰਾਂ
                                                                          • ਚੜ੍ਹਦੇ-ਢਲਦੇ ਸੂਰਜ ਨੂੰ ਹਰ ਦਿਨ ਸਵੀਕਾਰ ਕਰਾਂ,
                                                                          • ਬਿਹਤਰ ਹੋ ਜਾਣਾ ਹੈ ਕੱਲ ਇਹ ਹੀ ਆਸ ਰਹਿੰਦੀ ਹੈ
                                                                          • ਏਸੇ ਆਸ 'ਤੇ ਹੀ ਟਿਕਿਆ ਹਰ ਵਾਰ ਮੈਂ ਇਤਬਾਰ ਕਰਾਂ,
                                                                          • ਕੁਝ ਖ਼ਿਆਲਾਂ ਦੇ ਵਿਚ ਬਣ ਜਾਂਦੇ ਨੇ ਪੱਥਰ ਜਿਹੇ
                                                                          • ਉਹਨਾਂ ਪੱਥਰਾਂ ਨੂੰ ਤਰਾਸ਼ ਕੇ ਮੈਂ ਕਵਿਤਾ ਦਾ ਕਿਰਦਾਰ ਕਰਾਂ,
                                                                          • ਜੋ ਸ਼ਾਯਰ ਦੀ ਜ਼ਿੰਦਗੀ ਦੇ ਸਭ ਤੋਂ ਵੱਧ ਨਜ਼ਦੀਕ ਹੁੰਦੇ
                                                                          • ਉਹਨਾਂ ਜਿਉਣ ਜੋਗੇ ਲਫ਼ਜ਼ਾਂ ਦਾ ਮੈਂ ਦਿਲ ਤੋਂ ਸਤਿਕਾਰ ਕਰਾਂ,
                                                                          • ਹਰ ਰਾਤ ਬੈਠਦਾ ਹਾਂ, ਬੁਣਦਾ ਹਾਂ, ਦੁਨੀਆਂ ਆਪਣੀ
                                                                          • ਲੋਚਦਾ ਹਾਂ, ਇਸ ਦੁਨੀਆਂ ਨੂੰ ਮੁੱਢ ਤੋਂ ਫਿਰ ਤਿਆਰ ਕਰਾਂ,
                                                                          • ਇਕ ਵਾਰ ਫਿਰ ਜੀਵਾਂ ਉਸ ਅੱਲ੍ਹੜ ਉਮਰ ਨੂੰ "ਅਮਨਾ"
                                                                          • ਤੇ ਉਸੇ ਮਹਿਰਮ ਨੂੰ ਇਕ ਵਾਰ ਫਿਰ ਪਿਆਰ ਕਰਾਂ|

                                                                          ਕੁਛ ਹੈ!

                                                                          • ਕੁਛ ਹੈ,
                                                                          • ਜੋ ਹੋ ਕੇ ਵੀ ਨਹੀਂ ਹੈ!
                                                                          • ਕੁਛ ਹੈ,
                                                                          • ਜੋ ਗ਼ਲਤ ਵੀ ਸਹੀ ਹੈ!
                                                                          • ਕੁਛ ਹੈ,
                                                                          • ਜੋ ਹੋ ਕੇ ਵੀ ਨਹੀਂ ਹੈ!
                                                                          • ਇਕ ਪਾਣੀ ਹੈ,
                                                                          • ਜੋ ਸੁੱਕ ਕੇ ਵੀ, ਸੁੱਕਿਆ ਨਹੀਂ ਹੈ,
                                                                          • ਇਕ ਅੱਗ ਹੈ,
                                                                          • ਜੋ ਬੁਝ ਕੇ ਵੀ, ਬਲਦੀ ਰਹੀ ਹੈ,
                                                                          • ਕੁਛ ਹੈ,
                                                                          • ਜੋ ਹੋ ਕੇ ਵੀ ਨਹੀਂ ਹੈ!
                                                                          • ਇਕ ਹਵਾ ਹੈ,
                                                                          • ਜੋ ਸਾਹਾਂ 'ਚ ਮੌਜੂਦ ਨਹੀਂ ਹੈ,
                                                                          • ਇਕ ਘੜੀ ਹੈ,
                                                                          • ਜੋ ਰੁਕ ਕੇ ਵੀ ਰੁਕਦੀ ਨਹੀਂ ਹੈ,
                                                                          • ਕੁਛ ਹੈ,
                                                                          • ਜੋ ਹੋ ਕੇ ਵੀ ਨਹੀਂ ਹੈ!

                                                                          ਕੁਛ ਹੈ!

                                                                          • ਇਕ ਇਸ਼ਕ ਹੈ,
                                                                          • ਜੋ ਹੋ ਕੇ ਵੀ ਹੁੰਦਾ ਨਹੀਂ ਹੈ,
                                                                          • ਇਕ ਉਦਾਸੀ ਹੈ,
                                                                          • ਜੋ ਕਣ-ਕਣ ਵਿਚ ਘੁਲ ਰਹੀ ਹੈ,
                                                                          • ਕੁਛ ਹੈ,
                                                                          • ਜੋ ਹੋ ਕੇ ਵੀ ਨਹੀਂ ਹੈ!
                                                                          • ਇਕ ਪਰਛਾਵਾਂ ਹੈ,
                                                                          • ਜੋ ਸਿਖ਼ਰ ਦੁਪਹਿਰੇ ਜ਼ਮੀਨ ਤੇ ਨਹੀਂ ਹੈ,
                                                                          • ਇਕ ਚੰਨ ਹੈ,
                                                                          • ਜੋ ਰਾਤ ਨੂੰ ਵੀ ਅਸਮਾਨ 'ਚ ਨਹੀਂ ਹੈ,
                                                                          • ਕੁਛ ਹੈ,
                                                                          • ਜੋ ਹੋ ਕੇ ਵੀ ਨਹੀਂ ਹੈ!
                                                                          • ਇਕ ਅਤੀਤ ਹੈ,
                                                                          • ਮੇਰੇ ਅੱਖਾਂ ਸਾਹਵੇਂ, ਮੇਰੇ ਵੱਸ 'ਚ ਨਹੀਂ ਹੈ,
                                                                          • ਇਕ ਉਹ ਹੈ,
                                                                          • ਜੋ ਰੋਂਦੀ ਵੀ ਹੱਸਦੀ ਰਹੀ ਹੈ,
                                                                          • ਕੁਛ ਹੈ,
                                                                          • ਜੋ ਹੋ ਕੇ ਵੀ ਨਹੀਂ ਹੈ!

                                                                          ਆਸ

                                                                          • ਦੂਰ ਹੈ ਇਕ ਦਰਖਤਾਂ ਦਾ ਝੁੰਡ, ਜਿਹਦੀ ਛਾਂ ਸੁਣਿਆ ਹਸੀਨ ਹੈ,
                                                                          • ਉਥੋਂ ਤੱਕ ਦਾ ਔਖਾ ਪੈਂਡਾ, ਕੋਲਿਆਂ ਵਾਂਗਰ ਭਖਦੀ ਜ਼ਮੀਨ ਹੈ,
                                                                          • ਮੈਨੂੰ ਉੱਥੇ ਜਾਣ ਦਾ ਚਾਅ ਬੜਾ, ਇਹ ਖ਼ੁਆਬ ਵੀ ਬੜਾ ਸੰਗੀਨ ਹੈ|
                                                                          • ਮੈਨੂੰ ਜਾਪੇ ਉਸ ਛਾਂ ਥੱਲੇ, ਮੇਰੇ ਗੁਰੂ ਦਾ ਇਕ ਡੇਰਾ ਹੈ,
                                                                          • ਜਿੱਥੇ ਉਹ ਅਰਾਮ ਫ਼ਰਮਾਅ ਰਹੇ, ਇੰਤਜ਼ਾਰ ਉਹਨਾਂ ਨੂੰ ਮੇਰਾ ਹੈ,
                                                                          • ਮੈਂ ਡਰਿਆ ਤਪਦੀ ਰੇਤ ਕੋਲੋਂ, ਪਾਣੀ-ਪਾਣੀ ਮੇਰਾ ਚਿਹਰਾ ਹੈ|
                                                                          • ਮੇਰੇ ਕੰਨੀ ਪੈਂਦੀ ਇਕ ਅਵਾਜ਼, ਜਿਵੇਂ ਓਹਨਾ ਦੀ ਹੀ ਪੁਕਾਰ ਹੈ,
                                                                          • ਲਗਦੇ ਉਹਨਾਂ ਨੂੰ ਖ਼ਬਰ ਹੈ, ਉਹਨਾਂ ਦਾ ਇਕ ਸ਼ਾਯਰ ਬਿਮਾਰ ਹੈ,
                                                                          • ਇਹ ਦੁਨਿਆਵੀ ਰੰਗ ਸਾਰੇ, ਜਿਸਦੀ ਅਕਲ ਤੋਂ ਬਾਹਰ ਹੈ|
                                                                          • ਇਸ ਦੁਪਹਿਰ ਉਮਰ ਦਿਨ ਵਿਚ, ਚੌਂ ਪਾਸੇ ਹੀ ਹਨੇਰ ਹੈ,
                                                                          • ਖ਼ੁਆਬ ਜ਼ਖਮੀ ਬਿਰਹੋ ਤੀਰਾਂ ਦੇ, ਚੌਂ ਪਾਸੇ ਲੱਗਾ ਢੇਰ ਹੈ,
                                                                          • ਲਗਦਾ ਅਜੇ ਉਸ ਮੁਲਾਕਾਤ ਤੋਂ, ਇਕ ਪਹਿਰ ਦੀ ਦੇਰ ਹੈ|
                                                                          • ਕਿੰਨੀਆਂ ਸਦੀਆਂ ਦੀ ਦੂਰੀ ਜਾਪੇ, ਜੋ ਕੁਝ ਕੋਹਾਂ ਤੇ ਥਾਂ ਹੈ,
                                                                          • ਵਿੰਗ-ਵਲ਼ੇਵੇਂ ਖਾਂਦਾ ਉੱਥੇ ਦਾ, 'ਅਮਨਾ' ਇਕੋ ਇਕ ਰਾਹ ਹੈ,
                                                                          • ਜਦ ਤਕ ਜਿਉਂਦੀ ਹੈ ਇਹ ਆਸ, ਇਹ ਆਸ ਹੀ ਵਫ਼ਾ ਹੈ|

                                                                          ਸਥਿਰਤਾ

                                                                          • ਸਥਿਰਤਾ ਵੀ
                                                                          • ਨਹੀਂ ਚੰਗੀ ਹੁੰਦੀ!
                                                                          • ਪਤਝੜ ਦੱਸ?
                                                                          • ਕਦ ਕਿਸ ਹੈ ਮੰਗੀ,
                                                                          • ਹੱਥਾਂ 'ਚੋਂ ਉਦੋਂ ਹੱਥ ਛੁਟਦੇ ਨੇ
                                                                          • ਜਦ ਕਮੀ ਅਕਲ ਦੀ ਹੁੰਦੀ,
                                                                          • ਹੱਥਾਂ 'ਚੋਂ ਜੋ ਹੱਥ ਛੱਡਦੇ ਨੇ
                                                                          • ਉਹ ਤਾਂ ਆਪਣੇ ਮਤਲਬ ਕੱਢਦੇ ਨੇ,
                                                                          • ਬੇ-ਤੁਕੀਆਂ ਗੱਲਾਂ ਕਰਦੇ ਨੇ
                                                                          • ਆਖਰ ਨੂੰ ਹਉਕੇ ਭਰਦੇ ਨੇ,
                                                                          • ਉਹਨਾਂ ਦੀ ਜ਼ੁਬਾਨ ਦੇ,
                                                                          • ਮੈਂ ਕਹਿੰਦਾ ਕਦੇ ਪੈਰ ਨਹੀਂ ਹੁੰਦੇ,
                                                                          • ਆਪਣੇ ਹੀ ਪਰਾਏ ਬਣਦੇ,
                                                                          • 'ਅਮਨਾ' ਉਹ ਕੋਈ ਗੈਰ ਨਹੀਂ ਹੁੰਦੇ|

                                                                          ਜੋਬਨ ਰੁੱਤੇ ਮਰਨਾ (ਸ਼ਿਵ ਕੁਮਾਰ ਬਟਾਲਵੀ ਜੀ ਨੂੰ ਸਮਰਪਿਤ)

                                                                          • ਜਦ ਹਨੇਰਾ ਹੋਵਣ ਲਗਦਾ,
                                                                          • ਗੀਤ ਸ਼ਿਵ ਦਾ ਆ ਕੰਨੀ ਵਜਦਾ,
                                                                          • ਮੰਨ ਸੁਣ-ਸੁਣ ਕੇ ਨਹੀਂ ਰੱਜਦਾ,
                                                                          • ਅਸਾਂ ਡੁੱਬ-ਡੁੱਬ ਕੇ ਤਰਨਾ ਹੈ,
                                                                          • ਅਸਾਂ ਜੋਬਨ ਰੁੱਤੇ ਮਰਨਾ ਹੈ|
                                                                          • ਇਹ ਹਨੇਰਾ ਮੇਰਾ ਦੋਸਤ ਹੈ,
                                                                          • ਜੋ ਦਿਲ ਦੇ ਦਰਦਾਂ ਨੂੰ ਸੁਣਦਾ ਹੈ,
                                                                          • ਏਸ ਰਾਤ ਦੇ ਬੱਚੇ ਨੇ ਦੋ ਹੀ,
                                                                          • ਇਕ ਹਨੇਰਾ, ਦੁੱਜਾ ਨਾਮ ਚੁੱਪ ਦਾ ਹੈ,
                                                                          • ਇਹ ਹੀ ਸੁਪਨਾ, ਇਹ ਹੀ ਖ਼ਿਆਲ ਹੈ,
                                                                          • ਲਫ਼ਜ਼ਾਂ ਦਾ ਮਾਇਆਜਾਲ ਹੈ,
                                                                          • ਤੁਰਦਾ ਨਾਲੋਂ-ਨਾਲ ਹੈ,
                                                                          • ਅਸਾਂ ਮਰਕੇ ਇਸਨੂੰ ਫੜਨਾ ਹੈ,
                                                                          • ਅਸਾਂ ਜੋਬਨ ਰੁੱਤੇ ਮਰਨਾ ਹੈ|
                                                                          • ਜੋਬਨ ਦੀ ਰੁੱਤ ਆਈ ਹੈ,
                                                                          • ਪਿਆਰਾਂ ਦੇ ਨੇ ਜੋ ਫੁੱਲ ਖਿੜੇ,
                                                                          • ਸੱਜਣ ਵਫ਼ਾ ਨਾਲ ਲੱਦੇ ਜੋ,
                                                                          • ਆ ਕੇ ਸਾਡੇ ਨੇ ਗਲ਼ੇ ਮਿਲੇ,
                                                                          • ਇਹ ਖੁਸ਼ੀ ਤਾਂ ਕਾਲੀ ਹੈ,
                                                                          • ਕੌਣ ਇਸਦਾ ਮਾਲੀ ਹੈ,
                                                                          • ਇਸਦੀ ਨੀਵ ਤਾਂ ਖਾਲੀ ਹੈ,
                                                                          • ਅਸਾਂ ਸੱਚ ਦੇ ਪੱਖ 'ਚ ਖੜਨਾ ਹੈ,
                                                                          • ਅਸਾਂ ਜੋਬਨ ਰੁੱਤੇ ਮਰਨਾ ਹੈ|

                                                                          ਜੋਬਨ ਰੁੱਤੇ ਮਰਨਾ (ਸ਼ਿਵ ਕੁਮਾਰ ਬਟਾਲਵੀ ਜੀ ਨੂੰ ਸਮਰਪਿਤ)

                                                                          • ਇਸ ਮਿੱਟੀ ਨੇ ਜੀਵਨ ਦਿਤਾ,
                                                                          • ਜੀਵਨ ਜੀ ਅਸੀਂ ਕਿੱਥੇ ਜਾਣਾ?
                                                                          • ਕੁਝ ਬਣਨਾ ਹਿੱਸਾ ਇਤਿਹਾਸ,
                                                                          • ਫੇਰ ਸਦੀਆਂ ਬਾਅਦ ਹੈ ਮਿੱਥੇ ਜਾਣਾ,
                                                                          • "ਅਮਨਾ" ਸ਼ਿਵ ਫਿਰ ਵੀ ਜਿੰਦਾ ਹੈ,
                                                                          • ਹਸਦਾ ਦਾਰੂ ਪੀਂਦਾ ਹੈ,
                                                                          • ਗਲੀ-ਗਲੀ ਹੋਕਾ ਦਿੰਦਾ ਹੈ,
                                                                          • ਅਸਾਂ ਫੁੱਲ ਬਣਕੇ ਝੜਨਾ ਹੈ,
                                                                          • ਅਸਾਂ ਫਿਰ ਤਾਰੇ ਬਣਨਾ ਹੈ,
                                                                          • ਤਾਰੇ ਬਣ ਅਸਾਂ ਟੁੱਟਣਾ ਹੈ,
                                                                          • ਫੇਰ ਕਲੀ ਬਣਕੇ ਫੁੱਟਣਾ ਹੈ,
                                                                          • ਇਹ ਰੀਤ ਚਲਦੀ ਰਹਿਣੀ ਹੈ,
                                                                          • ਅਸਾਂ ਮੁੜ-ਮੁੜ ਜੀਣਾ ਮਰਨਾ ਹੈ,
                                                                          • ਅਸਾਂ ਜੋਬਨ ਰੁੱਤੇ ਮਰਨਾ ਹੈ|

                                                                          ਕੋਈ ਤੀਰ ਚੱਲਿਆ ਏ

                                                                          • ਕੋਈ ਤੀਰ ਚੱਲਿਆ ਏ,
                                                                          • ਸੀਨਾ ਚੀਰ ਚੱਲਿਆ ਏ,
                                                                          • ਹਵਾ ਦਾ ਰੁਖ਼ ਬਦਲਿਆ ਏ,
                                                                          • ਵਹਾ ਕੇ ਨੀਰ ਚੱਲਿਆ ਏ,
                                                                          • ਕੋਈ ਤੀਰ ਚੱਲਿਆ ਏ....
                                                                          • ਅਸਾਂ ਬੱਦਲਾਂ ਤੋਂ ਪੁੱਛਿਆ,
                                                                          • ਬਰਸਾਤ ਨੇ ਕਦ ਆਉਣਾ?
                                                                          • ਉਹ ਸੋਕਿਆਂ ਤੇ ਔੜਾਂ ਦੀ,
                                                                          • ਦੇ ਤਸਵੀਰ ਚੱਲਿਆ ਏ,
                                                                          • ਕੋਈ ਤੀਰ ਚੱਲਿਆ ਏ....
                                                                          • ਉਹਨਾਂ ਪੱਤਿਆਂ ਤੇ ਟਾਹਣੀਆਂ ਦਾ,
                                                                          • ਕਸੂਰ ਪੁੱਛਿਆ ਅਸੀਂ?
                                                                          • ਮੌਸਮ ਪਤਝੜ-ਪਤਝੜ ਕਰਦਾ,
                                                                          • ਡਾਢਾ ਅਮੀਰ ਚੱਲਿਆ ਏ,
                                                                          • ਕੋਈ ਤੀਰ ਚੱਲਿਆ ਏ....
                                                                          • ਖੌਂਫ ਹੋਵੇ ਜੇ ਖੁਦਾ ਦਾ,
                                                                          • "ਅਮਨਾ" ਮੰਗ ਲੈ ਤੂੰ ਮਾਫ਼ੀ,
                                                                          • ਇਹ ਰੂਹ ਤੇ ਸਰੀਰ,
                                                                          • ਬਣ ਫ਼ਕੀਰ ਚੱਲਿਆ ਏ,
                                                                          • ਕੋਈ ਤੀਰ ਚੱਲਿਆ ਏ....

                                                                          ਕੋਈ ਤੀਰ ਚੱਲਿਆ ਏ

                                                                          • ਬੜੀ ਉਦਾਸੀ ਵਾਲੀ ਰਾਤ,
                                                                          • ਜਿਹੜੀ ਕੱਟ ਲਈ, ਗੁਜਰੀ ਨਹੀਂ,
                                                                          • ਉਹਦਾ ਹੀ ਸੁਫਨਾ ਆ,
                                                                          • ਕਰ ਲੀਰੋ-ਲੀਰ ਚੱਲਿਆ ਏ,
                                                                          • ਕੋਈ ਤੀਰ ਚੱਲਿਆ ਏ....
                                                                          • ਸ਼ਮਸ਼ਾਨ ਦੇ ਬੂਹੇ ਤੇ,
                                                                          • ਬਹਿ ਕੇ ਦੇਖਦੇ ਫ਼ਰਿਸ਼ਤੇ,
                                                                          • ਲਾਸ਼ ਬਣਿਆ ਇਹ ਬੰਦਾ,
                                                                          • ਵੇਚ ਜ਼ਮੀਰ ਚੱਲਿਆ ਏ,
                                                                          • ਕੋਈ ਤੀਰ ਚੱਲਿਆ ਏ....
                                                                          • ਚੌਂ ਪਾਸੇ ਚੀਕ-ਚਿਹਾੜਾ,
                                                                          • ਲਹੂ ਸਿੰਮ ਰਿਹਾ ਜ਼ਮੀਨੀ,
                                                                          • ਲਗਦੇ ਰੁੱਸ ਕੇ ਸਾਡੇ ਤੋਂ,
                                                                          • ਸਾਡਾ ਪੀਰ ਚੱਲਿਆ ਏ,
                                                                          • ਕੋਈ ਤੀਰ ਚੱਲਿਆ ਏ....

                                                                          ਕੁੜੱਤਣ

                                                                          • ਹੋਈ ਤਾਂ ਕੁੜੱਤਣ ਜਿਹੀ,
                                                                          • ਅਜੇ ਤੱਕ ਜ਼ਹਿਰ ਨਹੀਂ ਹੋਈ,
                                                                          • ਜੇ ਹੋਇਆ ਹਾਂ ਮੈਂ ਉਹਦਾ ਹੀ,
                                                                          • ਤਾਂ ਉਹ ਵੀ ਗੈਰ ਨਹੀਂ ਹੋਈ,
                                                                          • ਹੋਈ ਤਾਂ ਕੁੜੱਤਣ ਜਿਹੀ,
                                                                          • ਅਜੇ ਤੱਕ ਜ਼ਹਿਰ ਨਹੀਂ ਹੋਈ|
                                                                          • ਬੜਾ ਮਿੱਟੀ ਦਾ ਦੱਸਦਾ ਹਾਂ,
                                                                          • ਮੇਰਾ ਯਕੀਨ ਨਾ ਕਰਨਾ,
                                                                          • ਉਹ ਵੀ ਤਾਂ ਸ਼ਹਿਰ ਜਾ ਕੇ,
                                                                          • ਅਜੇ ਤੱਕ ਸ਼ਹਿਰ ਨਹੀਂ ਹੋਈ,
                                                                          • ਹੋਈ ਤਾਂ ਕੁੜੱਤਣ ਜਿਹੀ,
                                                                          • ਅਜੇ ਤੱਕ ਜ਼ਹਿਰ ਨਹੀਂ ਹੋਈ|
                                                                          • ਸਮੁੰਦਰ ਜਿਹਾ ਇਸ਼ਕ ਕੀਤਾ,
                                                                          • ਬੜਾ ਗਹਿਰਾ ਬੜਾ ਡੂੰਘਾ,
                                                                          • ਉਹ ਟੁੱਟੀ ਸੀ ਦਰਿਆ ਨਾਲੋਂ,
                                                                          • ਅਜੇ ਤੱਕ ਨਹਿਰ ਨਹੀਂ ਹੋਈ,
                                                                          • ਹੋਈ ਤਾਂ ਕੁੜੱਤਣ ਜਿਹੀ,
                                                                          • ਅਜੇ ਤੱਕ ਜ਼ਹਿਰ ਨਹੀਂ ਹੋਈ|

                                                                          ਕੁੜੱਤਣ

                                                                          • ਉਹ ਮਹਿਕ ਜਿਸਮ ਉਹਦੇ ਦੀ,
                                                                          • ਅਜੇ ਤੱਕ ਨਾਲ ਹੈ ਮੇਰੇ,
                                                                          • ਵਾਛੜ ਇਤਰਾਂ ਵੀ ਕਰ ਵੇਖੀ,
                                                                          • ਅਜੇ ਤੱਕ ਗੈਰ ਨਹੀਂ ਹੋਈ,
                                                                          • ਹੋਈ ਤਾਂ ਕੁੜੱਤਣ ਜਿਹੀ,
                                                                          • ਅਜੇ ਤੱਕ ਜ਼ਹਿਰ ਨਹੀਂ ਹੋਈ|
                                                                          • ਪਿਆਰ ਵੀ ਅੰਨਾ ਕੀਤਾ,
                                                                          • ਜ਼ੁਲਮ ਦੀ ਹੱਦ ਵੀ ਨਾ ਰਹੀ,
                                                                          • ਜੋ ਦਿੱਤੇ ਉਪਰੇ ਫੱਟ ਨੇ,
                                                                          • ਅਜੇ ਤੱਕ ਕਹਿਰ ਨਹੀਂ ਹੋਈ,
                                                                          • ਹੋਈ ਤਾਂ ਕੁੜੱਤਣ ਜਿਹੀ,
                                                                          • ਅਜੇ ਤੱਕ ਜ਼ਹਿਰ ਨਹੀਂ ਹੋਈ|
                                                                          • ਹੁਣ ਠਾਰਦੀ ਜੇ ਨਹੀਂ,
                                                                          • ਤਾਂ "ਅਮਨਾ" ਸਾੜਦੀ ਵੀ ਨਹੀਂ,
                                                                          • ਉਹ ਚੜ੍ਹਦੇ ਸੂਰਜ ਜਿਹੀ,
                                                                          • ਅਜੇ ਦੁਪਹਿਰ ਨਹੀਂ ਹੋਈ,
                                                                          • ਹੋਈ ਤਾਂ ਕੁੜੱਤਣ ਜਿਹੀ,
                                                                          • ਅਜੇ ਤੱਕ ਜ਼ਹਿਰ ਨਹੀਂ ਹੋਈ|

                                                                          ਵਖਤ ਦੀ ਚਾਦਰ

                                                                          • ਵਖਤ ਦੀ ਚਾਦਰ ਝਾੜੇਗੀਂ,
                                                                          • ਤਾਂ ਯਾਦਾਂ ਹੀ ਯਾਦਾਂ ਉਡਣਗੀਆਂ,
                                                                          • ਬੀਤੇ ਅੱਜ ਦੀਆਂ ਤਸਵੀਰਾਂ ਹਵਾ 'ਚ,
                                                                          • ਝਲਕੀਆਂ ਬਣ-ਬਣ ਉਡਣਗੀਆਂ,
                                                                          • ਸੋਝੇ ਜਾਣੇ ਸਭ ਬਾਤਾਂ ਦੇ ਮਤਲਬ,
                                                                          • ਇੱਕੋ ਲੱਪੇ ਜਦ ਸੁਣਨਗੀਆਂ,
                                                                          • ਸੁਲਝ ਜਾਣੀ ਖ਼ਿਆਲਾਂ ਦੀ ਗੁੰਝਲ,
                                                                          • ਇਕ-ਇਕ ਕਰ ਤਾਰਾਂ ਜੁੜਨਗੀਆਂ,
                                                                          • ਵਿਸ਼, ਪਿਆਰ ਤੇ ਸ਼ਰਬਤ ਨਫ਼ਰਤ ਦੀ,
                                                                          • ਅੱਡ-ਅੱਡ ਗਲਾਸਾਂ ਚ ਘੁਲਣਗੀਆਂ,
                                                                          • "ਅਮਨਾ" ਨਾਜ਼ੁਕ ਘੜੀਆਂ ਦੀਆਂ ਸੂਈਆਂ,
                                                                          • ਕੰਡਿਆਂ ਵਾਂਗੂ ਚੁਭਣਗੀਆਂ|

                                                                          ਜਿਸ ਰਾਤ

                                                                          • ਜਿਸ ਰਾਤ ਤੂੰ ਬਿਨਾਂ ਗੱਲ ਕੀਤੇ ਸੌਂ ਜਾਂਦੀ ਏਂ,
                                                                          • ਉਹ ਰਾਤ ਮੱਸਿਆ ਦੀ ਰਾਤ ਤੋਂ ਵੀ ਕਾਲੀ ਹੁੰਦੀ ਹੈ,
                                                                          • ਉਸ ਰਾਤ ਮੈਨੂੰ ਨੀਂਦ ਵੀ ਪਾਣੀ ਵਾਂਗ ਦਿਖਦੀ ਹੈ,
                                                                          • ਮਾਰੂਥਲਾਂ 'ਚ ਘੁੰਮਦਾ ਰੇਤ ਹੀ ਰੇਤ ਹੁੰਦੀ ਹੈ,
                                                                          • ਬੱਦਲ, ਚੰਨ, ਤਾਰੇ ਸਾਰੇ ਇੱਕੋ ਰੰਗ ਦੇ ਫਿਰ ਜਾਂਦੇ,
                                                                          • ਹਨੇਰੇ ਦੀ ਚੁੱਪ 'ਚ ਭਿੱਜੀ ਇੱਕ ਮੇਰੀ ਸੋਚ ਹੁੰਦੀ ਹੈ,
                                                                          • ਰਾਤ ਦਾ ਉਹ ਗੋਤਾ, ਮੈਨੂੰ ਪਾਣੀਓਂ ਭੈੜਾ ਲਗਦਾ ਹੈ,
                                                                          • ਸਾਹ ਵੀ ਚਲਦੇ ਨੇ ਜ਼ਿੰਦਗੀ ਵੀ ਮੁੱਕੀ ਹੁੰਦੀ ਹੈ,
                                                                          • "ਅਮਨ ਸ਼ਾਯਰਾ" ਉਹਦੇ ਬਿਨਾਂ ਤੇਰਾ ਕੋਈ ਵਜੂਦ ਨਹੀਂ ਦੁਨੀਆਂ ਤੇ,
                                                                          • ਤੂੰ ਹੁੰਦਾ ਹੈ ਸਿਰਫ ਉਦੋਂ, ਜਦ ਨਾਲ ਤੇਰੇ ਉਹ ਹੁੰਦੀ ਹੈ|

                                                                          ਨਜ਼ਮ ਦੇ ਨਾਂ ਨਜ਼ਮ

                                                                          • ਇਕ ਨਜ਼ਮ ਹੈ ਉਹਨਾਂ ਨਜ਼ਮਾਂ ਦੇ ਨਾਮ,
                                                                          • ਜੋ ਲਿਖੀਆਂ ਤਾਂ ਗਈਆਂ,
                                                                          • ਪਰ ਉਹਨਾਂ ਨੂੰ ਅਵਾਜ਼ ਨਹੀਂ ਮਿਲੀ,
                                                                          • ਉਹ ਗੂੰਗੀਆਂ ਨਜ਼ਮਾਂ,
                                                                          • ਧੂੜ, ਮਿੱਟੀ ਤੇ ਗਰਦ 'ਚ,
                                                                          • ਲਿਪਟੀਆਂ ਬੈਠੀਆਂ ਨੇ,
                                                                          • ਕਿਸੇ ਮੇਜ਼ ਤੇ,
                                                                          • ਕਿਸੇ ਕਿਤਾਬ ਦੀ ਓਟ ਲੈਕੇ,
                                                                          • ਉਹ ਚਾਹ ਰਹੀਆਂ ਨੇ,
                                                                          • ਕੋਈ ਝਾੜ ਕੇ,
                                                                          • ਕੇਰਾਂ ਲਫ਼ਜ਼ਾਂ ਨੂੰ,
                                                                          • ਹੋਠਾਂ ਨਾਲ ਛੂਹਾ ਕੇ,
                                                                          • ਏਸ ਹਵਾ 'ਚ ਛਿਡ਼ਕ ਦੇਵੇ,
                                                                          • ਤਾਂ ਜੋ ਉਹ ਜਜ਼ਬਾਤ,
                                                                          • ਏਸ ਹਵਾ 'ਚ ਘੁਲ ਸਕਣ,
                                                                          • ਜੋ ਅੱਜ ਤੀਕ,
                                                                          • ਏਸ ਤੋਂ ਵਗੈਰ,
                                                                          • ਆਪਣਾ ਦਮ ਘੁੱਟ ਕੇ,
                                                                          • ਏਸੇ ਦੀ ਆਸ 'ਚ,
                                                                          • ਇੰਤਜ਼ਾਰ ਵਿਚ ਬੈਠੇ,
                                                                          • ਸੂਹੇ ਕੱਪੜੇ ਪਾਈ,
                                                                          • ਇੱਕ-ਇੱਕ ਕਫ਼ਨ ਸਵਾਈ,
                                                                          • ਇੱਕ ਆਖਰੀ ਸਾਹ ਦੀ,
                                                                          • ਉਡੀਕ ਕਰ ਰਹੇ ਨੇ|

                                                                          ਖ਼ਿਆਲ ਮੇਰੇ ਤਾਂ ਕਹਿਣੇ ਨੂੰ

                                                                          • ਇੱਕ-ਇੱਕ ਕਰ ਮੋਤੀ ਕਿਰਦੇ ਨੇ,
                                                                          • ਜੋ ਸਾਂਭੇ, ਕਈ ਚਿਰਦੇ ਨੇ,
                                                                          • ਇਹ ਖ਼ਿਆਲ ਮੇਰੇ ਤਾਂ ਕਹਿਣੇ ਨੂੰ,
                                                                          • ਇਹ ਸ਼ਹਿਰ ਤੇਰੇ ਵਿੱਚ ਫਿਰਦੇ ਨੇ|
                                                                          • ਲੋਕੀ ਸੁਣ ਵਾਹ-ਵਾਹ ਕਹਿੰਦੇ ਨੇ,
                                                                          • ਇੱਕ ਹੋਰ ਸੁਣਾ ਦੇ ਕਹਿੰਦੇ ਨੇ,
                                                                          • ਇਹ ਮੈਂ ਜਾਣਦਾ ਕੀ ਹੁੰਦਾ,
                                                                          • ਜਦ, ਜਜ਼ਬਾਤ ਰਾਤ ਨਾਲ ਭਿੜਦੇ ਨੇ,
                                                                          • ਇਹ ਖ਼ਿਆਲ ਮੇਰੇ ਤਾਂ ਕਹਿਣੇ ਨੂੰ,
                                                                          • ਇਹ ਸ਼ਹਿਰ ਤੇਰੇ ਵਿੱਚ ਫਿਰਦੇ ਨੇ|
                                                                          • ਇਹ ਜੋ ਖਿੜੀਆਂ ਬਹਾਰਾਂ ਨੇ,
                                                                          • ਨਾ ਆਉਣੀਆਂ ਦੁਬਾਰਾ ਨੇ,
                                                                          • ਇਹਨਾਂ ਨੂੰ ਯਾਦ ਕਰਕੇ ਸਦਾ,
                                                                          • ਹੰਝੂਆਂ ਚੋਂ ਫੁੱਲ ਖਿੜਦੇ ਨੇ,
                                                                          • ਇਹ ਖ਼ਿਆਲ ਮੇਰੇ ਤਾਂ ਕਹਿਣੇ ਨੂੰ,
                                                                          • ਇਹ ਸ਼ਹਿਰ ਤੇਰੇ ਵਿੱਚ ਫਿਰਦੇ ਨੇ|
                                                                          • ਇਹ ਬੋਲ ਤੇਰੇ ਮੈਨੂੰ ਸੁਣਦੇ ਨੇ,
                                                                          • ਹਰ ਵਾਰ ਮੈਨੂੰ ਹੀ ਚੁਣਦੇ ਨੇ,
                                                                          • ਕੰਨਾਂ ਕੋਲ ਆਕੇ ਮਲ਼ਕ ਜਿਹੇ,
                                                                          • ਮਧੂ-ਮੱਖੀਆਂ ਵਾਂਗੂ ਛਿਡ਼ਦੇ ਨੇ,
                                                                          • ਇਹ ਖ਼ਿਆਲ ਮੇਰੇ ਤਾਂ ਕਹਿਣੇ ਨੂੰ,
                                                                          • ਇਹ ਸ਼ਹਿਰ ਤੇਰੇ ਵਿੱਚ ਫਿਰਦੇ ਨੇ|

                                                                          ਖ਼ਿਆਲ ਮੇਰੇ ਤਾਂ ਕਹਿਣੇ ਨੂੰ

                                                                          • ਇਹ ਮਾਂ ਦੀਆਂ ਦੁਆਵਾਂ ਨੇ,
                                                                          • ਜੋ ਚਲਦੀਆਂ ਇਹ ਸਾਹਾਂ ਨੇ,
                                                                          • ਜਨਾਬ ਤਾਂ ਸਰੀਰ ਛੱਡਣ ਨੂੰ,
                                                                          • ਕਾਹਲ਼ੇ ਹੀ ਬਡ਼ੇ ਚਿਰ ਦੇ ਨੇ,
                                                                          • ਇਹ ਖ਼ਿਆਲ ਮੇਰੇ ਤਾਂ ਕਹਿਣੇ ਨੂੰ,
                                                                          • ਇਹ ਸ਼ਹਿਰ ਤੇਰੇ ਵਿੱਚ ਫਿਰਦੇ ਨੇ|

                                                                          ਖੁਦਾ

                                                                          • ਜੇ ਅੱਖਾਂ ਖੋਲ੍ਹ ਵੇਹਂਦਾ ਹੈ,
                                                                          • ਤਾਂ ਉਹ ਤੈਨੂੰ ਦਿਖਦਾ ਨਹੀਂ,
                                                                          • ਜੇ ਅੱਖਾਂ ਮੀਚ ਵੇਹਂਦਾ ਹੈ,
                                                                          • ਤਾਂ ਕੁਝ ਹੋਰ ਦਿਖਦਾ ਨਹੀਂ,
                                                                          • ਤੂੰ ਵੀ ਉਹਦਾ ਹੀ ਪੁਤਲਾ ਹੈ,
                                                                          • ਉਹ ਇਰਦ-ਗਿਰਦ ਤੇਰੇ ਹੈ,
                                                                          • ਤੂੰ ਵੀ ਉਹਨਾਂ 'ਚੋਂ ਹੀ ਇੱਕ ਏ,
                                                                          • ਜੋ ਉਹਦੇ ਲੱਖਾਂ ਚਿਹਰੇ ਨੇ,
                                                                          • ਖੁਦ ਨੂੰ ਖੁਦ 'ਚੋਂ ਕਿਉਂ?
                                                                          • ਤੂੰ ਲਭਦਾ ਫਿਰਦਾ ਹੈ,
                                                                          • ਮਣਕਾ ਵੀ ਆਪਣੇ ਨਾਮ ਦਾ ਹੀ,
                                                                          • ਤੂੰ ਜਪਦਾ ਫਿਰਦਾ ਹੈ,
                                                                          • ਆਪਣੇ ਨਾਮ ਤੋਂ ਹੀ ਕਦੇ,
                                                                          • ਤੂੰ ਕਿੰਨਾ ਡਰ ਜਾਂਦਾ!
                                                                          • ਖੁਦ ਨੂੰ ਜਨਮ ਦੇ ਕੇ ਤੂੰ,
                                                                          • ਖੁਦ ਕਿੱਦਾਂ ਮਰ ਜਾਂਦਾ?

                                                                          ਖੁਦਾ

                                                                          • ਤੂੰ ਸ਼ੈਤਾਨ ਵੀ ਆਪੇ,
                                                                          • ਤੂੰ ਇੰਨਸਾਨ ਵੀ ਆਪੇ,
                                                                          • ਤੂੰ ਹੀ ਧੀ-ਪੁੱਤ ਬਣਦਾ ਹੈ,
                                                                          • ਤੂੰ ਹੀ ਬਣ ਜਾਂਦਾ ਮਾਪੇ,
                                                                          • ਖੁਦ ਤੇ ਤੂੰ ਕਰਦਾ ਏ ਰਾਜ,
                                                                          • ਏਸੇ ਲਈ ਤੂੰ ਖੁਦਾ ਹੈ,
                                                                          • "ਅਮਨਾ" ਜੋ ਵੀ ਹੈ ਦੁਨੀਆ ਤੇ,
                                                                          • ਉਹ ਹੀ ਖੁਦਾ ਹੈ|

                                                                          ਚੁੱਪ

                                                                          • ਚੁੱਪ ਹੈ ਉਹ!
                                                                          • ਸੁੰਨਸਾਨ ਸੂਰਜ ਦੀ ਧੁੱਪ ਹੈ ਉਹ,
                                                                          • ਚੁੱਪ ਹੈ ਉਹ!
                                                                          • ਚੁੱਪ ਇਹ ਉਗਦੀ ਹੈ,
                                                                          • ਅਵਾਜ ਜਦ ਡੁੱਬਦੀ ਹੈ,
                                                                          • ਉਹਦੇ ਹੋਂਠਾਂ ਤੇ ਜੋ ਛਾਈ,
                                                                          • ਮੌਨ ਦੀ ਰੁੱਤ ਹੈ ਉਹ,
                                                                          • ਚੁੱਪ ਹੈ ਉਹ!
                                                                          • ਚੁੱਪ ਹੈ ਉਹ!
                                                                          • ਚੁੱਪ ਦਾ ਵੀ ਸ਼ੌਰ ਹੈ,
                                                                          • ਚੁੱਪ ਦੀ ਵੀ ਤੋਰ ਹੈ,
                                                                          • ਰੁੱਕ ਗਈ ਅਵਾਜ ਜੋ,
                                                                          • ਅਵਾਜ ਦਾ ਹੀ ਬੁੱਤ ਹੈ ਉਹ,
                                                                          • ਚੁੱਪ ਹੈ ਉਹ!
                                                                          • ਚੁੱਪ ਹੈ ਉਹ!
                                                                          • ਚੁੱਪ ਵੀ ਇਹ ਚੁਭਦੀ ਹੈ,
                                                                          • "ਅਮਨਾ" ਪੁਰਾਣੇ ਯੁੱਗ ਦੀ ਹੈ,
                                                                          • ਚੁੱਪ ਤੋਂ ਸ਼ੁਰੂ ਹੋ ਜ਼ਿੰਦਗੀ,
                                                                          • ਚੁੱਪ ਤੇ ਹੀ ਮੁਕਦੀ ਹੈ,
                                                                          • ਚੁੱਪ ਹੈ ਉਹ!
                                                                          • ਚੁੱਪ ਹੈ ਉਹ!

                                                                          ਮਲੂਕ ਸ਼ਾਯਰ

                                                                          • ਉਹ ਉੱਚਿੳ ਪਹਾੜੋ
                                                                          • ਕੋਈ ਗੀਤ ਹੀ ਲਿਖਾ ਦਉ,
                                                                          • ਤੁਹਾਡੀ ਗੋਦ ਵਿਚ ਬੈਠਾ
                                                                          • ਆ ਕੇ ਸ਼ਾਯਰ ਮਲੂਕ....
                                                                          • ਏ ਠੰਡੀਓ ਹਵਾਓ
                                                                          • ਤੁਸੀਂ ਵੀ ਰਾਗ ਕੋਈ ਲਾਵੋ,
                                                                          • ਤੁਹਾਡੀ ਗੋਦ ਵਿਚ ਬੈਠਾ
                                                                          • ਆ ਕੇ ਸ਼ਾਯਰ ਮਲੂਕ....
                                                                          • ਲੱਗੇ ਟਾਹਣੀਆਂ ਤੇ ਪੱਤੇ,
                                                                          • ਕਿਤੇ ਹੋ ਜਾਵਣ ਨਾ ਤੱਤੇ,
                                                                          • ਕੋਈ ਧੁੱਪ ਨੂੰ ਸਮਝਾਓ,
                                                                          • ਕੋਈ ਜਾ ਸੂਰਜ ਨੂੰ ਦੱਸੇ,
                                                                          • ਏ ਸੁੰਨਸਾਨ ਜੇਹੇ ਰਾਹੋ,
                                                                          • ਤੁਸੀਂ ਵੀ ਮੇਰੇ ਸੰਗ ਗਾਵੋ,
                                                                          • ਤੁਹਾਡੀ ਗੋਦ ਵਿਚ ਬੈਠਾ,
                                                                          • ਆ ਕੇ ਸ਼ਾਯਰ ਮਲੂਕ....
                                                                          • ਖਿੜੇ ਕਲੀਆਂ ਤੋਂ ਫੁੱਲ,
                                                                          • ਮਹਿਕ ਆਇਆ ਸਾਰਾ ਕੁੱਲ,
                                                                          • ਦੂਰ ਤੋਂ ਹੀ ਖੜ੍ਹ ਵੇਖ,
                                                                          • ਕਿਤੇ ਹੋ ਨਾ ਜਾਵੇ ਭੁੱਲ,
                                                                          • ਏ ਖੁਸ਼ਹਾਲ ਬਹਾਰੋ,
                                                                          • ਤੁਸੀਂ ਵੀ ਨਾਮ ਮੇਰਾ ਪੁਕਾਰੋ,
                                                                          • ਤੁਹਾਡੀ ਗੋਦ ਵਿਚ ਬੈਠਾ,
                                                                          • ਆ ਕੇ ਸ਼ਾਯਰ ਮਲੂਕ....

                                                                          ਮਲੂਕ ਸ਼ਾਯਰ

                                                                          • ਕੁਦਰਤ ਦੇ ਸਾਰੇ ਰੰਗ,
                                                                          • ਇਹ ਹੀ ਵੱਸੇ, ਅੰਗੋ-ਅੰਗ,
                                                                          • ਨਾ ਕਰ ਇਸ ਨਾਲ ਖਿਲਵਾੜ,
                                                                          • ਪੈ ਜਾਉ ਰੰਗ 'ਚ ਭੰਗ,
                                                                          • ਝਰਨਿਆਂ ਦੇ ਦਾਅਵੇਦਾਰੋ,
                                                                          • ਦੋ ਛਿੱਟ ਮੇਰੇ ਤੇ ਮਾਰੋ,
                                                                          • ਤੁਹਾਡੀ ਗੋਦ ਵਿਚ ਬੈਠਾ,
                                                                          • ਆ ਕੇ ਸ਼ਾਯਰ ਮਲੂਕ....
                                                                          • ਸੁਬਹ ਤੋਂ ਸ਼ਾਮ ਤੱਕ,
                                                                          • ਵੇਖ ਥੱਕੀ ਨਾ ਇਹ ਅੱਖ,
                                                                          • ਰਾਤ ਵੀ ਤਾਰਿਆਂ ਦਾ,
                                                                          • ਏਥੇ ਪੂਰਦੀ ਏ ਪੱਖ,
                                                                          • ਟਿਮ-ਟਿਮ ਕਰਦੇ ਜਾਵੋ,
                                                                          • ਨਾ ਖੁਦ ਨੂੰ ਕਾਲਖ ਲਾਵੋ,
                                                                          • ਤੁਹਾਡੀ ਗੋਦ ਵਿਚ ਬੈਠਾ,
                                                                          • ਆ ਕੇ ਸ਼ਾਯਰ ਮਲੂਕ....
                                                                          • ਇਹ ਗੀਤਾਂ ਦੇ ਬੁੱਲੇ,
                                                                          • ਨਾ ਡੋਲੇ, ਝੱਖੜ ਝੁੱਲੇ,
                                                                          • ਆ ਕੇ ਹਵਾ ਵਿਚ ਘੁਲਦੇ,
                                                                          • ਜਦ ਲਫ਼ਜ਼ਾਂ ਦਾ ਪਿਟਾਰਾ ਖੁੱਲੇ,
                                                                          • ਕੋਈ ਚਮਤਕਾਰ ਦਿਖਾਓ,
                                                                          • ਅੰਬਰੀਂ ਕੋਈ ਅੱਖਰ ਵਾਹੋ,
                                                                          • ਤੁਹਾਡੀ ਗੋਦ ਵਿਚ ਬੈਠਾ,
                                                                          • ਆ ਕੇ ਸ਼ਾਯਰ ਮਲੂਕ....

                                                                          ਸੁਫ਼ਨਾ

                                                                          • ਮਕਾਨ ਯਾਰ ਦਾ ਮਾਰੇ ਅਵਾਜ਼ ਮੈਨੂੰ
                                                                          • ਜਿਹੜਾ ਖੰਡਰ ਜਿਹਾ ਹੋਇਆ ਲਗਦਾ ਹੈ,
                                                                          • ਉਹਦੀ ਮਸੀਤ ਤੇ ਦੀਵਾ ਜਗਾ ਕੇ ਆਈ
                                                                          • ਉਹ ਵੀ ਆ ਗਿਆ ਮੇਰੇ ਨਾਲ ਲਗਦਾ ਹੈ,
                                                                          • ਉਹ ਹੀ ਰਾਤ ਅੱਜ, ਹਵਾ ਜਿਹਦੇ ਨਾਲ ਖੇਡ ਰਹੀ
                                                                          • ਉਹ ਹੀ ਚੰਨ ਅਸਮਾਨੀ ਚੜਿਆ ਲਗਦਾ ਹੈ,
                                                                          • ਮਹਿਕ ਆਇਆ ਅੱਜ ਵੇਹੜਾ ਬਿਨਾਂ ਬਹਾਰ ਤੋਂ
                                                                          • ਉਹੀ ਵਿਹੜੇ ਵਿਚ ਆਇਆ ਅੱਜ ਲਗਦਾ ਹੈ,
                                                                          • ਜਿਹੜਾ ਗੁਜ਼ਰ ਗਿਆ ਸੀ, ਗੁਜ਼ਰੇ ਵਖਤ ਦੇ ਨਾਲ
                                                                          • ਉਹ ਹੀ ਵਖਤ ਮੁੜ ਆਇਆ ਮੈਨੂੰ ਲਗਦਾ ਹੈ,
                                                                          • ਕਾਂ ਵੀ ਬੋਲਦਾ ਬਨ੍ਹੇਰੇ ਅੱਜ ਮੈਂ ਸੁਣਿਆ ਸੀ
                                                                          • ਇਹ ਵੀ ਭਾਂਪ ਗਿਆ ਗੱਲ ਮੈਨੂੰ ਲਗਦਾ ਹੈ,
                                                                          • ਝੂਠ ਬੋਲਦੇ, ਜਿਹੜੇ ਕਹਿੰਦੇ ਗਿਉਂ ਆਂਵਦੇ ਨਹੀਂ
                                                                          • ਕੁਝ ਗਿਰਵੀ ਰੱਖ ਕੇ ਉਹ ਆਇਆ ਲਗਦਾ ਹੈ,
                                                                          • "ਅਮਨਾ" ਸੁੱਕ ਗਏ ਨੇ ਸਾਹ ਵੇਖ ਸੁਫ਼ਨਾ ਅੱਜ
                                                                          • ਬਣ ਕੇ ਸੁਫ਼ਨਾ ਉਹ ਜਿਵੇਂ ਆਇਆ ਲਗਦਾ ਹੈ|

                                                                          ਉਹਦੀ ਅਵਾਜ਼

                                                                          • ਉਹਦੀ ਅਵਾਜ਼ ਵਿਚ ਘੁਲੇ
                                                                          • ਮਿਸ਼ਰੀ, ਖੰਡ, ਪਤਾਸੇ,
                                                                          • ਏਸ ਦੁਨੀਆਂ ਤੋਂ ਸੋਹਣੇ
                                                                          • ਉਹਦੇ ਹਸੀਨ ਹਾਸੇ,
                                                                          • ਉਹਦੀ ਅਵਾਜ਼ ਵਿਚ ਘੁਲੇ
                                                                          • ਮਿਸ਼ਰੀ, ਖੰਡ, ਪਤਾਸੇ....
                                                                          • ਉਹ ਹੱਸਦੀ ਤਾਂ ਆ ਜਾਏ
                                                                          • ਸੁਰਗ ਦਾ ਝੂਟਾ,
                                                                          • ਉਹ ਰੋਵੇ, ਲੱਗੇ ਜਿਵੇਂ
                                                                          • ਗਏ ਪੀਰ ਗਵਾਚੇ,
                                                                          • ਉਹਦੀ ਅਵਾਜ਼ ਵਿਚ ਘੁਲੇ
                                                                          • ਮਿਸ਼ਰੀ, ਖੰਡ, ਪਤਾਸੇ....
                                                                          • ਉਹ ਗਾਵੇ ਤਾਂ ਆਲਮ ਸਾਰਾ
                                                                          • ਨਾਲ ਆ ਗਾਵੇ,
                                                                          • ਉਹਦੇ ਦਰ ਤੋਂ ਤਿਹਾਏ
                                                                          • ਕਦੇ ਜਾਣ ਨਾ ਪਿਆਸੇ,
                                                                          • ਉਹਦੀ ਅਵਾਜ਼ ਵਿਚ ਘੁਲੇ
                                                                          • ਮਿਸ਼ਰੀ, ਖੰਡ, ਪਤਾਸੇ....

                                                                          ਉਹਦੀ ਅਵਾਜ਼

                                                                          • ਕਿੰਨੀ ਦੇਰ ਲਾ ਉਹਨੂੰ
                                                                          • ਬਣਾਇਆ ਹੋਉ ਖੁਦਾ ਨੇ,
                                                                          • ਕਿੰਨੀ ਰੀਝ ਨਾਲ ਉਹਦੇ
                                                                          • ਅੰਗ-ਅੰਗ ਨੇ ਤਰਾਸ਼ੇ,
                                                                          • ਉਹਦੀ ਅਵਾਜ਼ ਵਿਚ ਘੁਲੇ
                                                                          • ਮਿਸ਼ਰੀ, ਖੰਡ, ਪਤਾਸੇ....
                                                                          • ਇੱਕੋ ਗੱਲ "ਅਮਨਾ" ਉਹਦੀ
                                                                          • ਸਾਡਾ ਰੋਕ ਦੇਵੇ ਸਾਹ,
                                                                          • ਜਦ ਲੁੱਕ-ਲੁੱਕ ਕੇ ਉਹ
                                                                          • ਸਾਨੂੰ ਮਿੱਠਾ-ਮਿੱਠਾ ਝਾਕੇ,
                                                                          • ਉਹਦੀ ਅਵਾਜ਼ ਵਿਚ ਘੁਲੇ
                                                                          • ਮਿਸ਼ਰੀ, ਖੰਡ, ਪਤਾਸੇ....

                                                                          ਬੇ-ਫ਼ਿਕਰ

                                                                          • ਬੇ-ਫ਼ਿਕਰ ਤੂੰ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ,
                                                                          • ਇਕ ਜ਼ਿਕਰ ਤੂੰ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ,
                                                                          • ਬੇ-ਫ਼ਿਕਰ ਤੂੰ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ...
                                                                          • ਤੂੰ ਮੇਰੇ ਤੋਂ ਸਿਖ ਲਿਆ
                                                                          • ਚੁੱਪ-ਚਾਪ ਜਿਹਾ ਰਹਿਣਾ,
                                                                          • ਗੱਲਾਂ ਦੀ ਮਸ਼ੀਨ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ,
                                                                          • ਬੇ-ਫ਼ਿਕਰ ਤੂੰ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ...
                                                                          • ਆਸ ਸੀ ਕਿ ਜ਼ਿੰਦਗੀ
                                                                          • ਦਾ ਹੱਲ ਕੋਈ ਨਿਕਲੁਗਾ,
                                                                          • ਅੰਤ, ਇਕ ਸਵਾਲ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ,
                                                                          • ਬੇ-ਫ਼ਿਕਰ ਤੂੰ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ...

                                                                          ਬੇ-ਫ਼ਿਕਰ

                                                                          • ਫਿਕਰਾਂ ਵਿਚਾਲੇ ਬੈਠੇ ਦਾ
                                                                          • ਦਮ ਘੁੱਟ ਰਿਹਾ ਸੀ, ਇਕ ਵਖਤ ਤੋਂ,
                                                                          • ਤੂੰ ਆ ਅਜ਼ਾਦ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ,
                                                                          • ਬੇ-ਫ਼ਿਕਰ ਤੂੰ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ...
                                                                          • ਉੱਗ ਗਈ ਸੀ ਵੇਲ ਇਕ
                                                                          • ਉਦਾਸੀ ਦੇ ਖ਼ਿਆਲਾਂ ਦੀ,
                                                                          • ਬੇ-ਪ੍ਰਵਾਹ ਤੂੰ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ,
                                                                          • ਬੇ-ਫ਼ਿਕਰ ਤੂੰ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ...
                                                                          • ਰਸਤਾ ਤੇ ਮੰਜ਼ਿਲ
                                                                          • ਦੋਨੋਂ ਦਿਖ ਗਏ "ਅਮਨਾ",
                                                                          • ਪਰ ਇਕ ਮੁਸਾਫ਼ਿਰ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ,
                                                                          • ਬੇ-ਫ਼ਿਕਰ ਤੂੰ ਕਰ ਗਈ
                                                                          • ਖੁਦ ਵਾਂਗ ਮੈਨੂੰ ਵੀ...

                                                                          ਕਹਾਣੀਕਾਰ

                                                                          • ਮੈਂ ਕਹਾਣੀ ਲਿਖ ਬੈਠਾ
                                                                          • ਇਕ ਆਪਣੇ ਜੀਵਨਕਾਲ ਦੀ
                                                                          • ਦਲਦਲ ਵਰਗੇ ਪਾਣੀ ਦੀ
                                                                          • ਗੁੰਝਲੇ ਹੋਏ ਮਾਇਆਜਾਲ ਦੀ
                                                                          • ਖੁਸ਼ੀਆਂ ਦੇ ਉਖੜੇ ਪਲ ਦੀ
                                                                          • ਉਦਾਸੀ ਵਰਗੀ ਚਾਲ ਦੀ
                                                                          • ਜਿੰਦਗੀ ਦੇ ਹਰ ਕਿਰਦਾਰ ਦੀ
                                                                          • ਨਵ-ਜਨਮੇ ਕਿਸੇ ਖ਼ਿਆਲ ਦੀ
                                                                          • ਅਸਮਾਨੋਂ ਗਿਰਦੇ ਪਾਣੀ ਦੀ
                                                                          • ਇਕ ਯਾਦਾਂ ਦੇ ਭੂਚਾਲ ਦੀ
                                                                          • ਵਿਖਰੇ ਉਲਝੇ ਜਵਾਬਾਂ ਦੀ
                                                                          • ਬੇ-ਸ਼ੁਮਾਰ ਕੀਮਤੀ ਸਵਾਲ ਦੀ
                                                                          • ਅੱਖੋਂ ਗੁਆਚੀ ਲੋਅ ਦੀ
                                                                          • ਇਕ ਵਿਛੜੀ ਹੋਈ ਤਿਰਕਾਲ ਦੀ
                                                                          • ਪਤਝੜ ਵਿਚ ਬਹਾਰ ਦੀ
                                                                          • ਨਾ ਮੁਕਣੀ ਕਿਸੇ ਭਾਲ ਦੀ
                                                                          • ਸੋਨੇ ਵਰਗੀ ਧੁੱਪ ਦੀ
                                                                          • ਹਨ੍ਹੇਰੇ ਵਿਚ ਜਗਦੀ ਮਸ਼ਾਲ ਦੀ
                                                                          • ਮੈਂ ਕਹਾਣੀ ਲਿਖ ਬੈਠਾ
                                                                          • ਇਕ ਆਪਣੇ ਜੀਵਨਕਾਲ ਦੀ|

                                                                          ਕਦੇ-ਕਦੇ

                                                                          • ਕਦੇ-ਕਦੇ ਰੁੜ੍ਹ ਜਾਂਦਾ ਹਾਂ ਵਕਤ ਦੇ ਪਾਣੀਆਂ 'ਚ
                                                                          • ਜਦ ਉਹਦੀ ਯਾਦ ਆ ਸਿਰ੍ਹਾਣੇ ਬਹਿੰਦੀ ਹੈ|
                                                                          • ਉਸ ਚਿਹਰੇ ਨੂੰ ਉਕੇਰ-2 ਕੇ ਦਿਲ ਨਹੀ ਭਰਦਾ
                                                                          • ਫਿਰ ਕੇਰਾਂ ਬਾਅ ਦੇ ਕਲਮ, ਸਿਆਹੀ ਕਹਿੰਦੀ ਹੈ|
                                                                          • ਦਿਨ ਰਾਤਾਂ ਦੇ ਕਾਫ਼ਲੇ ਲੰਘਦੇ ਚਲੇ ਗਏ
                                                                          • ਫਿਰ ਵੀ ਓਹ ਦਿਲ ਦੇ ਚੁਬਾਰੇ ਉੱਤੇ ਰਹਿੰਦੀ ਹੈ|
                                                                          • ਅੱਖਾਂ ਦੇ ਸਾਹਮਣੇ ਆ-2 ਟਿਚਰਾਂ ਕਰਦੀ ਏ
                                                                          • ਜਦ ਵੀ ਦੇਖਾਂ ਉਹ ਮੈਨੂੰ ਹੀ ਤਕਦੀ ਰਹਿੰਦੀ ਹੈ|
                                                                          • ਇਹ ਮੇਰੇ ਭੁਲੇਖੇ ਹੀ ਨੇ ਯਾਦ ਮੈਨੂੰ ਉਹ ਕਰਦੀ ਹੈ
                                                                          • ਜਾਂ ਹਿਚਕੀ ਜਦ ਆਉਂਦੀ ਹੈ ਨਾਮ ਮੇਰਾ ਉਹ ਲੈਂਦੀ ਹੈ|
                                                                          • "ਅਮਨ" ਖਰਦਾ ਜਾਂਦਾ ਹੈ ਵਕਤ ਗੁਜ਼ਰਦੇ ਨਾਲ
                                                                          • ਜਾਪੇ ਕੱਚੀਆਂ ਕੰਧਾ ਵਾਂਗੂ ਉਹ ਵੀ ਢਹਿੰਦੀ ਹੈ|

                                                                          ਅਸੀਂ ਰੂਹਾਂ ਵਾਲੇ

                                                                          • ਅਸੀਂ ਰੂਹਾਂ ਵਾਲੇ
                                                                          • ਕਿਸ ਦਰ ਤੇ ਠੋਕਰਾਂ ਖਾਈਏ
                                                                          • ਅਜਕਲ ਪਿਆਰ ਹੋ ਗਿਆ ਜਿਸਮਾਨੀ...
                                                                          • ਅਸੀਂ ਬੇ-ਢੰਗੇ ਜਿਹੇ
                                                                          • ਜਾ ਕਿਸ ਗੰਗਾ 'ਚ ਨਹਾਈਏ
                                                                          • ਅਜਕਲ ਪਿਆਰ ਹੋ ਗਿਆ ਜਿਸਮਾਨੀ...
                                                                          • ਰੂਹ ਦਾ ਹਾਣੀ, ਟਾਵਾਂ-ਟਾਵਾਂ,
                                                                          • ਦਸ ਖੁਦਾ ਕਿਸ ਪਾਸੇ ਜਾਵਾਂ,
                                                                          • ਲੱਭ ਜਾਏ ਮੈਨੂੰ ਰੂਹ ਦਾ ਹਾਣੀ
                                                                          • ਉਹਦੇ ਗਲ਼ ਜਾ ਬਾਹਾਂ ਪਾਵਾਂ,
                                                                          • ਉਹ ਮੇਰਾ ਹੀ ਪੀਰ
                                                                          • ਅਸੀਂ ਉਹਦੇ ਮੁਰੀਦ ਬਣ ਜਾਈਏ,
                                                                          • ਅਸੀਂ ਰੂਹਾਂ ਵਾਲੇ
                                                                          • ਕਿਸ ਦਰ ਤੇ ਠੋਕਰਾਂ ਖਾਈਏ
                                                                          • ਅਜਕਲ ਪਿਆਰ ਹੋ ਗਿਆ ਜਿਸਮਾਨੀ...
                                                                          • ਦਿਲ ਦੇ ਚਾਅ, ਸਾਂਭੀ ਫਿਰਦੇ,
                                                                          • ਨੈਣਾਂ ਵਿਚੋਂ, ਹੰਝੂ ਕਿਰਦੇ,
                                                                          • ਕੈਸੀ ਪੌੜੀ ਲਾਈਏ ਉਹਨਾਂ ਲਈ
                                                                          • ਜੋ ਜਾਂਦੇ ਨੈਣਾਂ 'ਚੋਂ ਗਿਰਦੇ,
                                                                          • ਅਸੀਂ ਇਹ ਸੁੱਚੇ ਖ਼ਿਆਲ
                                                                          • ਜਾ ਕਿਸ ਨੂੰ ਸੁਣਾਈਏ,
                                                                          • ਅਸੀਂ ਰੂਹਾਂ ਵਾਲੇ
                                                                          • ਕਿਸ ਦਰ ਤੇ ਠੋਕਰਾਂ ਖਾਈਏ
                                                                          • ਅਜਕਲ ਪਿਆਰ ਹੋ ਗਿਆ ਜਿਸਮਾਨੀ...

                                                                          ਅਸੀਂ ਰੂਹਾਂ ਵਾਲੇ

                                                                          • ਅਕਲ ਦੇ ਦਾਣੇ ਮਿਲਦੇ ਨਹੀਂ,
                                                                          • ਉਜਾੜਾਂ 'ਚ ਫੁੱਲ ਖਿਲਦੇ ਨਹੀਂ,
                                                                          • ਜੋ ਉਪਰੋਂ-ਉਪਰੋਂ ਜਤਾਉਂਦੇ
                                                                          • ਉਹ ਸੱਜਣ ਕਿਸੇ ਦਿਲ ਦੇ ਨਹੀਂ,
                                                                          • ਖ਼ੁਦ-ਖੁਸ਼ੀ ਜੇ ਜੁਰਮ ਹੈ
                                                                          • ਕਿਸ ਨਾਮੇ ਸਾਹ ਲਿਖਵਾਈਏ,
                                                                          • ਅਸੀਂ ਰੂਹਾਂ ਵਾਲੇ
                                                                          • ਕਿਸ ਦਰ ਤੇ ਠੋਕਰਾਂ ਖਾਈਏ
                                                                          • ਅਜਕਲ ਪਿਆਰ ਹੋ ਗਿਆ ਜਿਸਮਾਨੀ...
                                                                          • ਕੁਛ ਵੀ ਰਹਿਣਾ ਨਹੀਂ ਅਧੂਰਾ,
                                                                          • ਆਖਰ ਨੂੰ ਹੋ ਜਾਣਾ ਪੂਰਾ,
                                                                          • "ਅਮਨਾ" ਤੂੰ ਰੱਖ ਅੱਖ ਖੁਦਾ 'ਤੇ
                                                                          • ਹਰ ਰੰਗ ਆਪੇ ਹੋ ਜਾਣਾ ਗੂੜ੍ਹਾ,
                                                                          • ਹੋ ਜਾਣੀਆਂ ਨੇ ਪੂਰੀਆਂ
                                                                          • ਏਸੇ ਲਈ ਆਸਾਂ ਦੇ ਦੀਪ ਜਲਾਈਏ,
                                                                          • ਅਸੀਂ ਰੂਹਾਂ ਵਾਲੇ
                                                                          • ਕਿਸ ਦਰ ਤੇ ਠੋਕਰਾਂ ਖਾਈਏ
                                                                          • ਅਜਕਲ ਪਿਆਰ ਹੋ ਗਿਆ ਜਿਸਮਾਨੀ...

                                                                          ਅਹਿਸਾਨ ਬੜੇ, ਅਹਿਸਾਨ ਬੜੇ

                                                                          • ਜਿੰਦਗੀ ਛੋਟੀ, ਕਿਸਮਤ ਖੋਟੀ,
                                                                          • ਏਥੇ ਕਰਮਾਂ ਨਾਲ ਮਿਲਦੀ ਰੋਟੀ,
                                                                          • ਫ਼ਿਕਰਾਂ ਵਿਚ ਪਏ ਹੁੰਦੇ ਨੇ
                                                                          • ਹੱਦੋਂ ਜਿਆਦਾ ਧੰਨਵਾਨ ਬੜੇ,
                                                                          • ਅਹਿਸਾਨ ਬੜੇ, ਅਹਿਸਾਨ ਬੜੇ...
                                                                          • ਅੱਗ ਭੜਕੇ, ਸੇਕ ਰੜਕੇ,
                                                                          • ਯਾਰ ਦੀ ਜਦ ਝਾਂਜਰ ਛਣਕੇ,
                                                                          • ਅਧਵਾਟੇ ਤੱਕ ਨਾਲ ਰਹਿਣ
                                                                          • ਮਿਲਦੇ ਹਾਣਾ ਨੂੰ ਹਾਣ ਬੜੇ,
                                                                          • ਅਹਿਸਾਨ ਬੜੇ, ਅਹਿਸਾਨ ਬੜੇ...
                                                                          • ਨਿੱਕਲੇ ਸਿੱਟਾ, ਦੁੱਧ ਚਿੱਟਾ,
                                                                          • ਪੜ੍ਹ ਹੋਵੇ ਨਾ ਆਖਰੀ ਚਿੱਠਾ,
                                                                          • ਬਹਿ ਜਾਂਦੇ ਨੇ ਦਿਲ ਫੜ ਕੇ
                                                                          • ਚੋਟੀ ਦੇ ਬਲਵਾਨ ਬੜੇ,
                                                                          • ਅਹਿਸਾਨ ਬੜੇ, ਅਹਿਸਾਨ ਬੜੇ...

                                                                          ਅਹਿਸਾਨ ਬੜੇ, ਅਹਿਸਾਨ ਬੜੇ

                                                                          • ਇਹ "ਮੈ" ਮੇਰੀ, ਨਾ ਹੋਈ ਮੇਰੀ,
                                                                          • ਦੁਨੀਆ ਆਈ, ਗਈ ਬਥੇਰੀ,
                                                                          • ਚੱਕ ਵੇਖੋ ਜੇ ਗ੍ਰੰਥ ਕੋਈ
                                                                          • ਮਿਲਦੇ ਇਹਦੇ ਪਰਮਾਣ ਬੜੇ,
                                                                          • ਅਹਿਸਾਨ ਬੜੇ, ਅਹਿਸਾਨ ਬੜੇ...
                                                                          • "ਅਮਨਾ" ਲਿਖੇਂ, ਤੂੰ ਜੋ ਲਿਖੇਂ,
                                                                          • ਹੱਸ ਕੇ ਵੀ ਚੰਦਰੀ ਪੀੜ ਲਿਖੇਂ,
                                                                          • ਵਾਕਿਫ਼ ਹਿਜ਼ਰ, ਹੁਨਰ ਦਿਤਾ,
                                                                          • ਦੰਗ ਰਹਿ ਗਏ, ਸੁਣ ਹੈਰਾਨ ਬਡ਼ੇ,
                                                                          • ਅਹਿਸਾਨ ਬੜੇ, ਅਹਿਸਾਨ ਬੜੇ...

                                                                          ਆਖਰੀ ਸਾਹ

                                                                          • ਇਕ ਆਇਆ,
                                                                          • ਇਕ ਚਲਾ ਗਿਆ
                                                                          • ਇਕ ਆਉਣ ਨੂੰ ਤਿਆਰ ਖੜ੍ਹਾ,
                                                                          • ਜੇ ਚਲਦੇ ਨੇ ਸਾਹ
                                                                          • ਤਾਂ ਜਿੰਦਗੀ ਚਲਦੀ ਹੈ,
                                                                          • ਜੇ ਮੁਕ ਜਾਵਣ ਸਾਹ
                                                                          • ਤਾਂ ਜਿੰਦਗੀ ਮੁਕਦੀ ਨਹੀਂ|
                                                                          • ਜਦ ਮੈਂ ਤੈਨੂੰ ਵੇਖਿਆ ਸੀ,
                                                                          • ਲੱਗਾ ਸੀ ਪਹਿਲਾ ਸਾਹ ਆਇਆ,
                                                                          • ਇਕ ਖ਼ੁਸ਼ਬੋ ਹਵਾ 'ਚ,
                                                                          • ਇਕ ਠੰਡਕ ਹਵਾ 'ਚ,
                                                                          • ਇਕ ਤਾਜ਼ਗੀ, ਇਕ ਆਪਣਾਪਨ,
                                                                          • ਇਕ ਦਮ ਅਹਿਸਾਸ ਹੋਇਆ,
                                                                          • ਜਿਵੇਂ ਇਹ ਦਿਲ,
                                                                          • ਪਹਿਲੀ ਵਾਰ ਧੜਕਿਆ ਹੋਵੇ,
                                                                          • ਤੇ ਸਰੂਰ ਐਸਾ,
                                                                          • ਜਿਵੇਂ ਪੀਤੀ ਸਾਰੀ,
                                                                          • ਬੇ-ਅਰਥ ਗਈ ਹੋਵੇ,
                                                                          • ਰੋਜ਼ ਅੱਖਾਂ ਦੀ ਭੁੱਖ,
                                                                          • ਸੁਬਹ ਤੋਂ ਸ਼ਾਮ,
                                                                          • ਦੇਖ-ਦੇਖ ਕਦੇ ਰੱਜ ਹੀ ਨਹੀਂ ਆਇਆ,
                                                                          • ਬੈਠ ਕੇ ਗੱਲਾਂ ਕਰਨੀਆਂ,
                                                                          • ਫੇਰ ਉੱਚੀ-ਉੱਚੀ ਹੱਸਣਾ,
                                                                          • ਉਹ ਦਿਨ ਸੀ,
                                                                          • ਜਦ ਜਿੰਦਗੀ ਤੇ ਮੇਰੀ ਚਾਲ ਇਕ ਸੀ,

                                                                          ਆਖਰੀ ਸਾਹ

                                                                          • ਕਾਫ਼ੀ ਸਮਾਂ ਗੁਜ਼ਰ ਗਿਆ,
                                                                          • ਫਿਰ ਉਹਦਾ ਰਾਹ ਵੱਖ ਹੋ ਗਿਆ,
                                                                          • ਤੇ ਮੇਰੀ ਚਾਲ,
                                                                          • ਜਿੰਦਗੀ ਦੀ ਚਾਲ ਨਾਲੋਂ,
                                                                          • ਮੱਧਮ ਪੈ ਗਈ,
                                                                          • ਮੈਂ ਉਸੇ ਸਰੂਰ ਦੀ ਭਟਕਣ ਵਿਚ,
                                                                          • ਕਦੇ ਏਸ ਦਰ, ਕਦੇ ਓਸ ਦਰ,
                                                                          • ਜਿਵੇਂ ਸੀਨੇ ਵਿਚ,
                                                                          • ਦਿਲ ਹੀ ਨਾ ਰਿਹਾ ਹੋਵੇ,
                                                                          • ਅੱਜ ਲੋਕ ਜਿਸਨੂੰ ਜਿੰਦਗੀ ਕਹਿੰਦੇ ਨੇ,
                                                                          • ਇਹ ਜਿੰਦਗੀ ਥੋੜੋਂ ਹੈ,
                                                                          • ਇਹ ਤਾਂ ਮੌਤ ਹੈ,
                                                                          • ਜਿਸਨੂੰ ਮੈਂ ਜੀਅ ਰਿਹਾ ਹਾਂ,
                                                                          • ਜਿੰਦਗੀ ਤਾਂ ਉਸੇ ਦਿਨ,
                                                                          • ਮੌਤ 'ਚ ਤਬਦੀਲ ਹੋ ਗਈ ਸੀ,
                                                                          • ਤੇ ਉਸੇ ਦਿਨ ਹੀ,
                                                                          • ਜੋ ਮੈਂ ਸਾਹ ਲਿਆ ਸੀ,
                                                                          • ਉਹ ਹੀ ਮੇਰੀ ਜਿੰਦਗੀ ਦਾ,
                                                                          • "ਆਖਰੀ ਸਾਹ" ਸੀ|

                                                                          ਨਕਾਬ

                                                                          • ਲਾਹ ਦੇ ਹੁਣ ਤੂੰ ਵੀ
                                                                          • ਮੁੱਖ ਤੋਂ ਨਕਾਬ
                                                                          • ਸ਼ਾਇਦ ਖੁਦ ਨੂੰ ਪਹਿਚਾਣ ਸਕੇਂ|
                                                                          • ਰਾਤ ਦਾ ਹਨ੍ਹੇਰਾ ਹੋਵੇ
                                                                          • ਤਾਂ ਅਣਜਾਣ ਵੀ ਕੋਈ ਮੰਨ ਲਵੇ,
                                                                          • ਵਿਚ ਦੁਪਹਿਰੇ ਮੱਤ ਤੇਰੀ ਤੇ
                                                                          • ਕੋਈ ਬੋਧੀ ਕਿਉਂ ਇਤਬਾਰ ਕਰੇ,
                                                                          • ਲਾਹ ਦੇ ਹੁਣ ਤੂੰ ਵੀ...
                                                                          • ਹਾਰ-ਜਿੱਤ ਦੇ ਫੈਂਸਲੇ
                                                                          • ਰਖਦੇ ਨੇ ਧਿਆਨ ਨੂੰ ਖਿੱਚ ਕੇ,
                                                                          • ਕੋਈ ਐਸਾ ਫੈਂਸਲਾ ਨਾ ਸੁਣ ਬੈਠੀਂ
                                                                          • ਨਾ ਸਹਿ ਆਪਣਾ ਅਪਮਾਨ ਸਕੇਂ,
                                                                          • ਲਾਹ ਦੇ ਹੁਣ ਤੂੰ ਵੀ...
                                                                          • ਜਦ ਹਵਾ ਪਾਣੀ ਦਾ ਰੁਖ਼ ਚੱਲੇ
                                                                          • ਸਭ ਕੁਝ ਵਹਾ ਕੇ ਲੈ ਜਾਂਦਾ,
                                                                          • ਇੰਨੇ ਜੋਗਾ ਤੂੰ ਰਹਿ ਜਾਵੀਂ
                                                                          • ਨਫ਼ਾ-ਨੁਕਸਾਨ ਪਹਿਚਾਣ ਸਕੇਂ,
                                                                          • ਲਾਹ ਦੇ ਹੁਣ ਤੂੰ ਵੀ...

                                                                          ਨਕਾਬ

                                                                          • ਲਹੂ ਦਾ ਹੈ ਰੰਗ ਇੱਕੋ
                                                                          • ਇਸ ਜਾਤ ਦਾ ਰੰਗ ਨਾ ਕਿਸੇ ਦੇਖਿਆ,
                                                                          • ਇੰਨਾ ਨਾ ਘੂਕੀ ਸੌਂ ਜਾਵੀਂ
                                                                          • ਕਿ ਇਹ ਰੰਗ ਵੀ ਨਾ ਪਹਿਚਾਣ ਸਕੇਂ,
                                                                          • ਲਾਹ ਦੇ ਹੁਣ ਤੂੰ ਵੀ...
                                                                          • ਤੂੰ ਵੀ, ਮੈਂ ਵੀ, ਇਹ ਹੈ ਨੇ ਜੋ ਸਭ
                                                                          • ਬਣਾ ਬੈਠੇ ਆਪੋ-ਆਪਣੇ ਮਜ਼੍ਹਬ,
                                                                          • ਇਕ ਫ਼ਰਕ ਹੁੰਦਾ ਜੋ ਇਨਸਾਨ, ਹੈਵਾਨ 'ਚ
                                                                          • ਉਹ ਫ਼ਰਕ ਹੀ ਨਾ ਪਹਿਚਾਣ ਸਕੇਂ,
                                                                          • ਲਾਹ ਦੇ ਹੁਣ ਤੂੰ ਵੀ
                                                                          • ਮੁੱਖ ਤੋਂ ਨਕਾਬ
                                                                          • ਸ਼ਾਇਦ ਖੁਦ ਨੂੰ ਪਹਿਚਾਣ ਸਕੇਂ|

                                                                            ਔਖਾ ਹੈ

                                                                            • ਗੁਜ਼ਰ ਤਾਂ ਜਾਏਗਾ ਵਖਤ
                                                                            • ਪਰ ਔਖਾ ਹੈ...
                                                                            • ਕੋਈ ਫੜ੍ਹ ਤਾਂ ਲਏਗਾ ਹੱਥ
                                                                            • ਪਰ ਔਖਾ ਹੈ...
                                                                            • ਅਜੇ ਹੁਣੇ ਤਾਂ ਡੁੱਬਾ ਹੈ
                                                                            • ਕੱਲ ਚੜ੍ਹ ਤਾਂ ਜਾਏਗਾ ਸੂਰਜ
                                                                            • ਪਰ ਔਖਾ ਹੈ...
                                                                            • ਵਾਟ ਹੈ ਕੋਹਾਂ ਲੰਮੀ
                                                                            • ਮੰਜਿਲ ਨੂੰ ਛੂਹ ਤਾਂ ਜਾਵਾਂਗਾਂ
                                                                            • ਪਰ ਔਖਾ ਹੈ...
                                                                            • ਕੁਝ ਪਲ ਕੁ ਲਈ ਦਮ ਰੋਕ
                                                                            • ਮੈਂ ਹੜ੍ਹ ਤਾਂ ਜਾਵਾਂਗਾਂ
                                                                            • ਪਰ ਔਖਾ ਹੈ...
                                                                            • ਅਗਲੇ ਜਨਮ ਦਾ ਕਰ ਗਈ ਵਾਅਦਾ
                                                                            • ਹੋ ਵੀ ਸਕਦੇ ਮਿਲ ਜਾਵੇ
                                                                            • ਪਰ ਔਖਾ ਹੈ...
                                                                            • ਸਾਹ ਤਾਂ ਚਲ ਰਹੇ ਉਹਦੇ ਬਿਨ
                                                                            • ਸਾਹ ਲੈ ਵੀ ਰਿਹਾ ਹਾਂ
                                                                            • ਪਰ ਔਖਾ ਹੈ...

                                                                            ਔਖਾ ਹੈ

                                                                            • ਕੁਝ ਜਵਾਬ ਨੇ ਜੋ ਸਵਾਲ ਬਣ ਗਏ
                                                                            • ਹਰ ਇਕ ਦਾ ਮਿਲ ਜਾਏ ਜਵਾਬ
                                                                            • ਪਰ ਔਖਾ ਹੈ...
                                                                            • ਹੋ ਬੇ-ਘਰ ਵੀ ਜਿਉਂਦੇ ਨੇ
                                                                            • ਸੜਕਾਂ ਤੇ ਵੀ ਨਿਕਲ ਜਾਉ
                                                                            • ਪਰ ਔਖਾ ਹੈ...
                                                                            • "ਅਮਨਾ" ਫਿੱਕੀਆਂ ਲਕੀਰਾਂ ਤੋਂ
                                                                            • ਤਕਦੀਰ ਵੀ ਬਣ ਜਾਉ
                                                                            • ਪਰ ਔਖਾ ਹੈ...ਅਟੱਲ ਨਹੀਂ...

                                                                            ਸੜਕ

                                                                            • ਤੇਰੀ ਤੇ ਮੇਰੀ ਸੜਕ ਦੇ ਕੋਲ
                                                                            • ਉਸ ਉਮਰ ਵਿਚ ਇਕ ਘਰ ਵੀ ਸੀ
                                                                            • ਹਵਾ ਦੀ ਛਾਵੇਂ ਲੁਕਿਆ
                                                                            • ਮਨ ਵਿਚ ਇਕ ਡਰ ਵੀ ਸੀ
                                                                            • ਉਹ ਡਰ ਤੈਨੂੰ ਖਾਂਦਾ ਸੀ
                                                                            • ਮੇਰੇ ਕੋਲੋਂ ਦੂਰ ਨਸਦਾ ਸੀ
                                                                            • ਜਦ ਤੂੰ ਡਰਦੀ ਸੀ
                                                                            • ਤੇਰੇ ਤੇ ਉਹ ਹਸਦਾ ਸੀ
                                                                            • ਉਹ ਦੋ ਸੜਕਾਂ ਮੀਲਾਂ ਤੋਂ ਬਾਅਦ
                                                                            • ਇਕ ਸੜਕ 'ਚ ਤਬਦੀਲ ਹੁੰਦੀਆਂ ਸੀ
                                                                            • ਮੈਂ ਆਪਣੀ ਸੜਕੇ ਅੱਗੇ ਵਧ ਰਿਹਾ ਸੀ
                                                                            • ਤੇ ਤੂੰ ਡਰ ਵਿਚ ਲਿਪਟੀ ਹੋਈ ਬੈਠੀ ਹੋਈ ਸੀ
                                                                            • ਅੱਜ ਮੈਂ ਉਸ ਸੜਕ ਦੇ ਕਿਨਾਰੇ ਤੇ ਆ ਪਹੁੰਚਾ ਹਾਂ
                                                                            • ਮੱਥੇ 'ਤੇ ਹੱਥ ਧਰ ਕੇ
                                                                            • ਤੇਰੀ ਸੜਕ ਦੇ ਵੱਲ ਤੱਕ ਰਿਹਾ ਹਾਂ
                                                                            • ਪਰ ਕਿਤੇ ਨਾ ਤੂੰ ਦਿਖਦੀ ਏ
                                                                            • ਨਾ ਹੀ ਤੇਰਾ ਪਰਛਾਵਾਂ
                                                                            • ਹੁਣ ਵੇਲਾ ਲੰਘ ਗਿਆ ਹੈ
                                                                            • ਉਮਰ ਦੀ ਸਵੇਰ-ਦੁਪਹਿਰ ਤੋਂ ਬਾਅਦ
                                                                            • ਮੇਰੇ ਹੱਥਾਂ 'ਚ ਤੇਰਾ ਹੱਥ ਨਹੀਂ
                                                                            • ਬਚੀ ਹੋਈ ਰਾਤ ਦੇ ਕੁਝ ਕੁ ਪਲ ਹਨ
                                                                            • ਜੋ ਤੇਰੀ ਯਾਦ ਦੇ ਫੁੱਲਾਂ ਦੇ
                                                                            • ਹਾਰ ਬਣਾ ਕੇ
                                                                            • ਮੈਂ ਕੁਝ ਕੁ ਪਲ ਬਾਅਦ
                                                                            • ਗਲ਼ੇ ਵਿਚ ਪਾ ਲੈਣਾ ਹੈ|

                                                                              ਸਕੂਨ

                                                                              • ਇਕ ਸਕੂਨ ਨਹੀਂ ਹੈ
                                                                              • ਜੋ ਤੇਰੇ ਨਾਲ ਹੁੰਦਾ ਸੀ,
                                                                              • ਇਕ ਅਰਾਮ ਨਹੀਂ ਹੈ
                                                                              • ਜੋ ਤੇਰੇ ਨਾਲ ਹੁੰਦਾ ਸੀ|
                                                                              • ਮੈਂ ਲੱਭਦਾ ਥੱਕ ਗਿਆ,
                                                                              • ਬਜ਼ਾਰੀਂ ਜਾ ਅੱਕ ਗਿਆ,
                                                                              • ਇਕ ਸਰੂਰ ਨਹੀਂ ਹੈ
                                                                              • ਜੋ ਤੇਰੇ ਨਾਲ ਹੁੰਦਾ ਸੀ|
                                                                              • ਮੰਨ-ਭਾਉਂਦੇ ਪਕਵਾਨਾਂ ਵਿਚ,
                                                                              • ਮਿੱਠੇ ਦੀਆਂ ਦੁਕਾਨਾਂ ਵਿਚ,
                                                                              • ਇਕ ਸਵਾਦ ਨਹੀਂ ਹੈ
                                                                              • ਜੋ ਤੇਰੇ ਨਾਲ ਹੁੰਦਾ ਸੀ|
                                                                              • ਰੁੱਕਿਆ ਤਾਂ ਅੱਜ ਵੀ ਨਹੀਂ,
                                                                              • ਆਉਣਾ ਉਹ ਕੱਲ, ਅੱਜ ਵੀ ਨਹੀਂ,
                                                                              • ਇਕ ਸਮਾਂ ਨਹੀਂ ਹੈ
                                                                              • ਜੋ ਤੇਰੇ ਨਾਲ ਹੁੰਦਾ ਸੀ|

                                                                              ਸਕੂਨ

                                                                              • ਸੁਫ਼ਨਾ ਬਣਕੇ ਟੁੱਟਿਆ ਹੈ,
                                                                              • ਕਿਸੇ ਆਪਣੇ ਨੇ ਲੁੱਟਿਆ ਹੈ,
                                                                              • ਇਕ ਖ਼ੁਆਬ ਨਹੀਂ ਹੈ
                                                                              • ਜੋ ਤੇਰੇ ਨਾਲ ਹੁੰਦਾ ਸੀ|
                                                                              • ਹਨ੍ਹੇਰੀ ਰਾਤ ਹੈ ਚਿਕਦੀ,
                                                                              • ਖੌਰੇ ਕਿਸਨੂੰ ਉਡੀਕਦੀ,
                                                                              • ਇਕ ਠਹਿਰਾਵ ਨਹੀਂ ਹੈ
                                                                              • ਜੋ ਤੇਰੇ ਨਾਲ ਹੁੰਦਾ ਸੀ|
                                                                              • ਚਿਹਰੇ ਹੁਣ ਵੀ ਬੜੇ ਮਿਲਦੇ,
                                                                              • "ਅਮਨਾ" ਪਰ ਦਿਲ ਨਹੀਂ ਮਿਲਦੇ,
                                                                              • ਇਕ ਜਜ਼ਬਾਤ ਨਹੀਂ ਹੈ
                                                                              • ਜੋ ਤੇਰੇ ਨਾਲ ਹੁੰਦਾ ਸੀ|

                                                                              ਕਦੇ ਰਾਤ ਬਿਗਡ਼ਦੀ ਹੈ

                                                                              • ਕਦੇ ਰਾਤ ਬਿਗੜਦੀ ਹੈ,
                                                                              • ਕਦੇ ਮੈਂ ਬਿਗੜਦਾ ਹਾਂ,
                                                                              • ਫੇਰ ਦਿਨ ਚੜ੍ਹਦਾ ਹੈ,
                                                                              • ਮੈਂ ਸੜਦਾ ਹਾਂ,
                                                                              • ਕਦੇ ਰਾਤ ਬਿਗੜਦੀ ਹੈ,
                                                                              • ਕਦੇ ਮੈਂ ਬਿਗੜਦਾ ਹਾਂ|
                                                                              • ਰਾਤ ਦਾ ਹਨ੍ਹੇਰਾ ਹੁੰਦਾ ਹੈ,
                                                                              • ਦੂਰ ਤੇਰਾ ਚਿਹਰਾ ਹੁੰਦਾ ਹੈ,
                                                                              • ਤੇਰੇ ਤੀਕਰ ਪਹੁੰਚਣ ਲਈ,
                                                                              • ਮੈਂ ਹਨ੍ਹੇਰੇ ਨਾਲ ਭਿੜਦਾ ਹਾਂ,
                                                                              • ਕਦੇ ਰਾਤ ਬਿਗੜਦੀ ਹੈ...
                                                                              • ਸ਼ਰਾਬ ਦਾ ਸਹਾਰਾ ਹੁੰਦਾ ਹੈ,
                                                                              • ਬੋਝ ਕੋਲ ਭਾਰਾ ਹੁੰਦਾ ਹੈ,
                                                                              • ਗ਼ਮ ਦੀਆਂ ਪੰਡਾਂ ਸਿਰ ਚੁੱਕੀ,
                                                                              • ਮੈਂ ਏਧਰ-ਉਧਰ ਫਿਰਦਾ ਹਾਂ,
                                                                              • ਕਦੇ ਰਾਤ ਬਿਗੜਦੀ ਹੈ...
                                                                              • ਹੰਝੂਆਂ ਦਾ ਇਕ ਹੜ੍ਹ ਹੁੰਦਾ ਹੈ,
                                                                              • ਉੱਤੇ ਤੇਰਾ ਨਾਂ ਪੜ੍ਹ ਹੁੰਦਾ ਹੈ,
                                                                              • ਬੜਾ ਡੱਕਦਾ "ਅਮਨਾ" ਖੁਦ ਨੂੰ ਮੈਂ,
                                                                              • ਆਖਰ ਖ਼ਿਆਲਾਂ 'ਚ ਘਿਰਦਾ ਹਾਂ,
                                                                              • ਕਦੇ ਰਾਤ ਬਿਗੜਦੀ ਹੈ...

                                                                                ਪਿਆਰਾਂ ਵਾਲੀ ਗੱਲ (ਗੀਤ)

                                                                                • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                                                                                • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...
                                                                                • ਜਿਹਡ਼ੇ ਮੁਕਰੇ ਉਹਨਾਂ ਨੂੰ ਵੀ ਰੱਬ ਵੇਖਦਾ,
                                                                                • ਖਰੇ-ਖੋਟਿਆਂ ਨੂੰ ਵੀ ਮੰਡੀ ਵਿਚ ਵੇਚਦਾ,
                                                                                • ਅਸੀਂ ਪਤਝੜਾਂ ਤੇ ਸੌਕਿਆਂ ਤੋਂ ਅੱਕ ਗਏ,
                                                                                • ਰੱਬਾ ਸੁਣਾ ਸਾਨੂੰ ਵੀ ਕੋਈ ਬਹਾਰਾਂ ਵਾਲੀ ਗੱਲ,
                                                                                • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                                                                                • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...
                                                                                • ਸਾਹੋਂ ਨਿੱਘੇ ਸੱਜਣ ਹੁਣ ਕਿੱਥੇ ਮਿਲਦੇ,
                                                                                • ਸੌਦੇ ਹੁੰਦੇ ਹੁਣ ਪੈਸੇ ਨਾਲ ਦਿਲ ਦੇ,
                                                                                • ਇਸ਼ਕ ਜਿਹਾ ਰੋਗ ਲਾ ਕੇ ਤੂੰ ਤਾਂ ਨੱਸ ਗਿਆ,
                                                                                • ਰੱਬਾ ਹੁਣ ਨਾ ਤੂੰ ਕਰ ਬਿਮਾਰਾਂ ਵਾਲੀ ਗੱਲ,
                                                                                • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                                                                                • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...
                                                                                • ਨਾ ਹੀ ਦਿਲ ਲੱਗੇ ਨਾ ਹੀ ਅੱਖ ਲਗਦੀ,
                                                                                • ਇਹ ਤਾਂ ਚੌਹੀਂ ਪਾਸੀਂ ਯਾਰ ਨੂੰ ਲੱਭਦੀ,
                                                                                • ਝੂਠੇ ਦਿਲਾਸਿਆਂ ਨੂੰ ਸੁਣ ਕੰਨ ਪੱਕ ਗਏ,
                                                                                • ਰੱਬਾ ਸੁਣਾ ਸਾਨੂੰ ਸੁੱਚਿਆਂ ਵਿਚਾਰਾਂ ਵਾਲੀ ਗੱਲ,
                                                                                • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                                                                                • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...

                                                                                ਪਿਆਰਾਂ ਵਾਲੀ ਗੱਲ (ਗੀਤ)

                                                                                • ਜਿਹੜੇ ਗੀਤ ਸੁਣ ਸਾਡੇ ਤੇ ਹੱਸਦੇ,
                                                                                • ਉਹਨਾਂ ਨੂੰ ਤੂੰ ਥੋੜੀ ਜਿਹੀ ਮੱਤ ਦੇ,
                                                                                • ਸਾਜਾਂ ਦੀ ਅਵਾਜ ਤੋਂ ਵਾਕਿਫ਼ ਅਸੀਂ ਹੋ ਗਏ,
                                                                                • ਰੱਬਾ ਦਿਖਾ ਦੁਨੀਆਂ ਨੂੰ ਕਲਾਕਾਰਾਂ ਵਾਲੀ ਗੱਲ,
                                                                                • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                                                                                • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...
                                                                                • ਕੱਚਿਆਂ ਤੋਂ ਹੌਲੀ-ਹੌਲੀ ਫਲ ਪੱਕਦੇ,
                                                                                • "ਅਮਨਾ" ਫੈਂਸਲੇ ਔਖੇ ਹੁੰਦੇ ਸਦਾ ਹੱਕ ਦੇ,
                                                                                • ਸਾਡੇ ਰਿਸ਼ਤੇ ਪੁਰਾਣੇ ਆ-ਆ ਚੁਭਦੇ,
                                                                                • ਰੱਬਾ ਸੁਣਾ ਸਾਨੂੰ ਨਾ ਤੂੰ ਦਰਾਰਾਂ ਵਾਲੀ ਗੱਲ,
                                                                                • ਰੱਬਾ ਲਿਖਾ ਸਾਨੂੰ ਵੀ ਕੋਈ ਪਿਆਰਾਂ ਵਾਲੀ ਗੱਲ,
                                                                                • ਸਿਆਹੀ ਲਹੂ ਦੀ ਤੇ ਪੱਕਿਆਂ ਕਰਾਰਾਂ ਵਾਲੀ ਗੱਲ...

                                                                                ਮੈਂ ਰੋਇਆ ਤਾਂ!

                                                                                • ਮੈਂ ਰੋਇਆਂ ਤਾਂ ਹੜ੍ਹ ਤੇਰੇ ਸ਼ਹਿਰ ਆਏਗਾ,
                                                                                • ਤੇਰੇ ਸ਼ਹਿਰ ਦੀ ਓਪਰੀ ਮਿੱਟੀ ਨੂੰ ਵਹਾ ਲੈ ਜਾਏਗਾ,
                                                                                • ਮੇਰਾ ਅਸਰ ਰਹੇਗਾ ਓਥੇ ਦੇ ਪਾਣੀ 'ਚ,
                                                                                • ਜਿਹੜਾ ਪੀਵੇਗਾ ਸਵਾਦ ਉਹਨੂੰ ਮੇਰਾ ਆਏਗਾ,
                                                                                • ਮੈਂ ਰੋਇਆਂ ਤਾਂ ਹੜ੍ਹ ਤੇਰੇ ਸ਼ਹਿਰ ਆਏਗਾ,
                                                                                • ਤੇਰੇ ਸ਼ਹਿਰ ਦੀ ਓਪਰੀ ਮਿੱਟੀ ਨੂੰ ਵਹਾ ਲੈ ਜਾਏਗਾ,
                                                                                • ਹੰਝੂਆਂ ਦੀ ਕਹਾਣੀ ਜਾਨਣ ਲਈ,
                                                                                • ਕਈ ਰਾਤਾਂ ਰੋ-ਰੋ ਕੱਟੀਆਂ ਮੈਂ,
                                                                                • ਸਿਖ਼ਰ ਦੁਪਹਿਰ ਤੇਰੇ ਨਾਂ ਕਰਕੇ,
                                                                                • ਯਾਦਾਂ ਤੇਰੇ ਤੋਂ ਵੱਟੀਆਂ ਮੈਂ,
                                                                                • ਤੂੰ ਵੀ ਫੜੇਂਗੀ ਘੜੀਆਂ ਬੀਤੀਆਂ ਨੂੰ,
                                                                                • ਜਦ ਕੱਲੀ ਨੂੰ ਖ਼ਿਆਲ ਤੈਨੂੰ ਮੇਰਾ ਆਏਗਾ,
                                                                                • ਮੈਂ ਰੋਇਆਂ ਤਾਂ ਹੜ੍ਹ ਤੇਰੇ ਸ਼ਹਿਰ ਆਏਗਾ,
                                                                                • ਤੇਰੇ ਸ਼ਹਿਰ ਦੀ ਓਪਰੀ ਮਿੱਟੀ ਨੂੰ ਵਹਾ ਲੈ ਜਾਏਗਾ,
                                                                                • ਉਹਨਾਂ ਦਿਨਾਂ ਦੀ ਜੇ ਮੈਂ ਗੱਲ ਕਰਾਂ,
                                                                                • ਖੁਸ਼ੀਆਂ ਹੀ ਵਿਹੜੇ ਖੇਡਦੀਆਂ ਸੈਂ,
                                                                                • ਜਦ ਬਰਸਾਤਾਂ ਵਿਚ ਉਹ ਕਣੀਆਂ,
                                                                                • ਆਕੇ ਜਜ਼ਬਾਤਾਂ ਨੂੰ ਛੇੜਦੀਆਂ ਸੈਂ,
                                                                                • ਸੋਚਦਾ ਲਿਖਾ ਅੱਜ ਵੀ ਜੇ ਖ਼ਤ ਤੇਰੇ ਨਾਮ,
                                                                                • ਉਸੇ ਤਰ੍ਹਾਂ ਤੇਰਾ ਲਿਖਤੀ ਜਵਾਬ ਆਏਗਾ,

                                                                                ਮੈਂ ਰੋਇਆ ਤਾਂ!

                                                                                • ਮੈਂ ਰੋਇਆਂ ਤਾਂ ਹੜ੍ਹ ਤੇਰੇ ਸ਼ਹਿਰ ਆਏਗਾ,
                                                                                • ਤੇਰੇ ਸ਼ਹਿਰ ਦੀ ਓਪਰੀ ਮਿੱਟੀ ਨੂੰ ਵਹਾ ਲੈ ਜਾਏਗਾ,
                                                                                  • ਮੈਂ ਜਾਣਦਾ ਮਜਬੂਰੀ, ਹੱਦ ਵਫ਼ਾ ਦੀ ਤੋੜ,
                                                                                  • ਬੇ-ਵਫ਼ਾਈ ਬਣਦੀ ਹੈ,
                                                                                  • ਇਹ ਦੁਨੀਆ ਉਸ ਬੇ-ਵਫ਼ਾਈ ਦੀਆਂ,
                                                                                  • ਗੱਲਾਂ ਕਰਦੀ ਹੈ,
                                                                                  • ਜਦ ਅਕਲ ਦੇ ਬੂਹੇ ਖੋਲ੍ਹ ਇਹ ਸੋਚੇਂਗੀ,
                                                                                  • ਸਿੱਟਾ ਕਹਾਣੀ ਦਾ "ਅਮਨਾ" ਉਹਨੂੰ ਵੀ ਸਮਝ ਆਏਗਾ,
                                                                                  • ਮੈਂ ਰੋਇਆਂ ਤਾਂ ਹੜ੍ਹ ਤੇਰੇ ਸ਼ਹਿਰ ਆਏਗਾ,
                                                                                  • ਤੇਰੇ ਸ਼ਹਿਰ ਦੀ ਓਪਰੀ ਮਿੱਟੀ ਨੂੰ ਵਹਾ ਲੈ ਜਾਏਗਾ,

                                                                                  ਸੁਨਹਿਰੀ ਸੋਚ

                                                                                  • ਤੇਰੀ ਸੁਨਹਿਰੀ ਸੋਚ ਨੂੰ ਮੇਰਾ ਵੀ ਸਲਾਮ ਹੈ
                                                                                  • ਮੇਰੀ ਮੌਤ ਨੂੰ ਇਕ ਹਾਦਸਾ ਬਣਾਉਣ ਦੀ ਨਾ ਗੱਲ ਕਰ,
                                                                                  • ਤੇਰੀ ਜਿੰਦਗੀ ਦੀ ਕਿਤਾਬ ਤੇ ਜਿਲਦ ਦਾ ਗੱਤਾ ਹਾਂ ਮੈਂ
                                                                                  • ਤੇਰਾ ਵੀ ਕੱਖ ਨਹੀਂ ਰਹਿਣਾ ਮੈਨੂੰ ਹਟਾਉਣ ਦੀ ਨਾ ਗੱਲ ਕਰ,
                                                                                  • ਤੇਰੇ ਹਸੀਨ ਮੁੱਖ ਤੇ ਕਾਲਖ ਨਾ ਮੈਂ ਛੱਡ ਜਾਵਾਂ
                                                                                  • ਜੇ ਹਾਂ ਮੈਂ ਪਰਵਾਨਾ ਮੈਨੂੰ ਜਲਾਉਣ ਦੀ ਨਾ ਗੱਲ ਕਰ,
                                                                                  • ਮੇਰੇ ਨਾਮ ਦੇ ਨਾਮ ਤੇਰਾ ਨਾਮ ਵੀ ਮਸ਼ਹੂਰ ਹੈ
                                                                                  • ਤੇਰਾ ਵਜੂਦ ਕੀ ਰਹੁ ਮੈਨੂੰ ਮਿਟਾਉਣ ਦੀ ਨਾ ਗੱਲ ਕਰ,
                                                                                  • ਤੇਰੇ ਲਈ ਹਰ ਇਕ ਚੀਜ਼ ਨੂੰ ਠੁਕਰਾ ਦਿਤਾ, ਗਵਾ ਦਿਤਾ
                                                                                  • ਹੁਣ ਤੂੰ ਹੀ ਹੈਂ ਇੱਕੋ ਮੇਰੀ ਮੈਨੂੰ ਠੁਕਰਾਉਣ ਦੀ ਨਾ ਗੱਲ ਕਰ,
                                                                                  • ਅਸੀਂ ਸੁਲਝਾ ਕੇ ਹਾਲਾਤ ਨੂੰ ਤੇਰੇ ਹਵਾਲੇ ਕਰ ਦਿਤਾ
                                                                                  • ਸੁਲਝ ਗਈ ਕਹਾਣੀ ਨੂੰ ਉਲਝਾਉਣ ਦੀ ਨਾ ਗੱਲ ਕਰ,
                                                                                  • ਕੀਮਤੀ ਕੋਈ ਵੀ ਚੀਜ਼ ਦਸ ਹੈ ਮੇਰੇ ਕਿਸ ਕੰਮ ਦੀ
                                                                                  • ਇਹਨਾਂ ਕਠਪੁਤਲੀਆਂ ਦੇ ਨਾਲ ਦਿਲ ਬਹਿਲਾਉਣ ਦੀ ਨਾ ਗੱਲ ਕਰ,
                                                                                  • ਸਾਹਾਂ ਦੇ ਕਾਫ਼ਲੇ ਨੇ ਵੀ ਰੁਕ ਜਾਣਾ ਹੈ ਜ਼ਰਾ ਕੁ ਨੂੰ
                                                                                  • ਰੁਕਣ ਤੋਂ ਪਹਿਲਾਂ ਹੀ ਜਸ਼ਨ ਮਨਾਉਣ ਦੀ ਨਾ ਗੱਲ ਕਰ,
                                                                                  • ਇਕ ਤੂੰ ਹੀ ਹੈ ਜੋ ਯਾਦ ਹੈ, ਬਾਕੀ ਸਭ ਮੈਨੂੰ ਭੁੱਲ ਗਿਆ
                                                                                  • ਇਕੋ ਚਿਹਰਾ ਜੋ ਯਾਦ ਹੈ ਉਹਨੂੰ ਭੁਲਾਉਣ ਦੀ ਨਾ ਗੱਲ ਕਰ,
                                                                                  • "ਅਮਨ" ਸ਼ਾਯਰ ਗੁੰਮਨਾਮ ਤੇਰੇ ਹੀ ਜੋਗਾ ਰਹਿ ਗਿਆ
                                                                                  • ਜੋ ਮਹਿਲ ਬਣਾਏ ਗੀਤਾਂ ਦੇ ਤੂੰ ਢਾਉਣ ਦੀ ਨਾ ਗੱਲ ਕਰ|

                                                                                  ਅਲਵਿਦਾ ਕਹਿੰਦਾ ਹਾਂ

                                                                                  • ਅਲਵਿਦਾ ਕਹਿੰਦਾ ਹਾਂ ਮੈਂ ਉਹਨਾ ਹਸੀਨ ਪਲਾਂ ਨੂੰ
                                                                                  • ਜੋ ਚਾਹੁੰਦੇ ਹੋਏ ਵੀ ਮੈਂ ਤੇਰੇ ਨਾਲ ਨਾ ਬਿਤਾ ਸਕਿਆ,
                                                                                  • ਇਕ ਦਾਗ਼ ਤੇਰੀ ਮੁਹੱਬਤ ਦਾ, ਜੋ ਦਿਖਦਾ ਮੇਰੀਆਂ ਅੱਖਾਂ 'ਚੋਂ
                                                                                  • ਕਿੰਨੀ ਵੇਰ ਹੰਝੂ ਵਹਾਏ ਮੈਂ ਉਹ ਦਾਗ਼ ਨਾ ਮਿਟਾ ਸਕਿਆ,
                                                                                  • ਇਕ ਜੰਗ ਸ਼ੁਰੂ ਹੋਈ ਸੀ, ਖੁਦ ਨਾਲ ਜਜ਼ਬਾਤਾਂ ਮੇਰਿਆਂ ਦੀ
                                                                                  • ਨਾ ਖੁਦ ਤੋਂ ਹਾਰਿਆਂ ਮੈਂ, ਨਾ ਖੁਦ ਨੂੰ ਹੀ ਜਿਤਾ ਸਕਿਆ,
                                                                                  • ਤੇਰੀ ਨਜ਼ਰ ਦੇ ਵਿਚ ਮੈਂ ਤੈਥੋਂ ਕੋਹਾਂ ਦੂਰ ਰਿਹਾ
                                                                                  • ਪਰ ਕਿੰਨਾ ਸੀ ਕਰੀਬ, ਮੈਂ ਦਿਖਾ ਕੇ ਵੀ ਨਹੀਂ ਦਿਖਾ ਸਕਿਆ,
                                                                                  • ਇਕ ਦਰਦ ਜੋ ਸੀਨੇ ਉੱਠ-ਉੱਠ ਆਦਤ ਮੇਰੀ ਬਣ ਚੁਕਿਆ
                                                                                  • ਬੀਤ ਜਾਣ ਤੋਂ ਪਹਿਲਾਂ, ਮੈਂ ਉਸ ਦਰਦ ਨੂੰ ਨਹੀਂ ਬਿਤਾ ਸਕਿਆ,
                                                                                  • ਇਕ ਮਿਠਾਸ ਜਿਹੀ ਵੀ ਲੱਭ ਲਈ, ਮੈਂ ਦਰਦ ਦੇ ਕੌੜੇ ਪਾਣੀਆਂ 'ਚੋਂ
                                                                                  • ਐਬ ਉਹਦੇ ਪੁੱਛੇ ਕਿਸੇ, ਮੈਂ ਇੱਕ ਵੀ ਨਾ ਗਿਣਾ ਸਕਿਆ,
                                                                                  • ਇੰਨਾ ਲਿਖਿਆ ਉਂਗਲਾਂ ਮੇਰੀਆਂ, ਲਿਖ-ਲਿਖ ਕੇ ਘੱਸ ਗਈਆਂ
                                                                                  • "ਅਮਨਾ" ਪਰ ਉਹਦੀ ਜਿੰਦਗੀ ਵਿਚ, ਮੈਂ ਖੁਦ ਨੂੰ ਨਾ ਲਿਖ ਸਕਿਆ|

                                                                                    ਅਸੀਂ ਲੰਮੀਆਂ ਉਮਰਾਂ ਵਾਲੇ ਨਹੀਂ

                                                                                    • ਅਸੀਂ ਲੰਮੀਆਂ ਉਮਰਾਂ ਵਾਲੇ ਨਹੀਂ
                                                                                    • ਸਾਥੋਂ ਪਲ ਦੀ ਵੀ ਦੂਰੀ ਪਾਈੰ ਨਾ,
                                                                                    • ਗਲਤੀ ਹੋਵੇ ਸਾਥੋਂ ਤਾਂ ਮਾਫ਼ ਕਰੀਂ
                                                                                    • ਗੱਲ ਨੂੰ ਗਾਲ ਵਾਂਗ ਵਧਾਵੀਂ ਨਾ,
                                                                                    • ਅਸੀਂ ਲੰਮੀਆਂ ਉਮਰਾਂ ਵਾਲੇ ਨਹੀਂ,
                                                                                    • ਸਾਥੋਂ ਪਲ ਦੀ ਵੀ ਦੂਰੀ ਪਾਈੰ ਨਾ...
                                                                                    • ਇਹ ਚੰਨ ਤਾਰੇ ਜੋ ਚਮਕ ਰਹੇ
                                                                                    • ਸਭ ਏਥੇ ਹੀ ਰਹਿ ਜਾਣੇ ਨੇ,
                                                                                    • ਹੀਰੇ-ਮੋਤੀ ਰੱਖੇ ਜੋ ਸਾਂਭ ਕੇ
                                                                                    • ਕਿਹੜਾ ਕਿਸੇ ਨਾਲ ਲੈ ਜਾਣੇ ਨੇ,
                                                                                    • ਸਾਨੂੰ ਸੱਚਾ ਹੋ ਸਭ ਦਸ ਦਈੰ
                                                                                    • ਕੋਈ ਝੂਠੀ ਕਹਾਣੀ ਬਣਾਈ ਨਾ,
                                                                                    • ਅਸੀਂ ਲੰਮੀਆਂ ਉਮਰਾਂ ਵਾਲੇ ਨਹੀਂ
                                                                                    • ਸਾਥੋਂ ਪਲ ਦੀ ਵੀ ਦੂਰੀ ਪਾਈੰ ਨਾ...
                                                                                    • ਏਹੇ ਖ਼ਿਆਲ ਅਹਿਸਾਸ ਜਜ਼ਬਾਤ ਸਾਰੇ
                                                                                    • ਤੇਰੇ ਕਰਕੇ ਹੀ ਤੇਰੇ ਸਹਾਰੇ ਨੇ,
                                                                                    • ਤੇਰੇ ਬਿਨਾਂ ਏਹੇ ਦਿਨ ਰਾਤ ਸਾਰੇ
                                                                                    • ਬੇ-ਅਰਥ ਗ਼ਮਾਂ ਦੇ ਮਾਰੇ ਨੇ,
                                                                                    • "ਅਮਨਾ" ਪਿਆਸੇ ਅਸੀਂ ਜਨਮਾਂ ਤੋਂ
                                                                                    • ਸਾਨੂੰ ਤੂੰ ਹੋਰ ਤੜਫਾਈੰ ਨਾ,
                                                                                    • ਅਸੀਂ ਲੰਮੀਆਂ ਉਮਰਾਂ ਵਾਲੇ ਨਹੀਂ,
                                                                                    • ਸਾਥੋਂ ਪਲ ਦੀ ਵੀ ਦੂਰੀ ਪਾਈੰ ਨਾ...

                                                                                    ਮੁੱਖ ‘ਤੇ ਤ੍ਰਕਾਲਾਂ

                                                                                    • ਮੁੱਖ ਤੇ ਤ੍ਰਕਾਲਾਂ ਪਈਆਂ ਨੇ
                                                                                    • ਜਵਾਨੀ ਦੀ ਸਵੇਰ 'ਚ,
                                                                                    • ਸੀਨਾ ਪਥਰੀਲਾ ਹੋ ਗਿਆ
                                                                                    • ਦਿਲਾਂ ਦੀ ਹੇਰ-ਫੇਰ 'ਚ|
                                                                                    • ਆਪਣਿਆਂ ਤੋਂ ਪਰਾਇਆਂ ਦਾ
                                                                                    • ਸਫ਼ਰ ਕਿੰਨਾ ਲੰਮਾ ਸੀ,
                                                                                    • ਮੈਂ ਇਕ ਯੁੱਗ ਸਮਝੀ ਬੈਠਾ ਸੀ
                                                                                    • ਤਹਿ ਹੋ ਗਿਆ ਥੋੜੀ ਦੇਰ 'ਚ|
                                                                                    • ਚਾਨਣ ਹੀ ਚਾਨਣ ਵਰਸਾਉਂਦਾ ਸੀ
                                                                                    • ਜਦ ਤਕ ਸੀ ਚਿਰਾਗ ਮੈਂ,
                                                                                    • ਜਿਸ ਦਿਨ ਦਾ ਬੁਝਿਆ ਹਾਂ
                                                                                    • ਹਨੇਰ ਹੋ ਗਿਆਂ ਹਾਂ ਹਨੇਰ 'ਚ|
                                                                                    • ਸਿਆਣਾ ਸੀ "ਅਮਨਾ" ਉਹ
                                                                                    • ਜੋ ਪੈੜਾਂ ਮਿਟਾਉਂਦਾ ਚਲਾ ਗਿਆ,
                                                                                    • ਕਿਉਂ ਇਸ਼ਾਰੇ ਉਹਦੇ ਨੂੰ
                                                                                    • ਤੂੰ ਸਮਝਿਆ ਨਹੀਂ ਇੱਕ ਵੇਰ 'ਚ|

                                                                                    ਖ਼ਿਆਲ

                                                                                    • ਅੱਜ ਮੈਨੂੰ ਉਸ ਵੇਲੇ ਦੀ ਯਾਦ ਆਈ,
                                                                                    • ਜਦ ਮੈਂ ਖ਼ਿਆਲਾਂ ਦੀ ਸਿਖਰ ਤੇ ਸੀ,
                                                                                    • ਰਾਤ-ਰਾਤ ਬਹਿ ਕੇ ਖੁਦ ਨਾਲ ਗੱਲਾਂ ਕਰਨੀਆਂ,
                                                                                    • ਜਿਵੇਂ ਅੱਜ ਕਰ ਰਿਹਾ ਹਾਂ|
                                                                                    • ਕੀ ਧਰਤੀ,
                                                                                    • ਫੇਰ ਉਸੇ ਥਾਂ ਤੇ ਆ ਗਈ ਹੈ,
                                                                                    • ਘੁੰਮ ਕੇ!
                                                                                    • ਜਾਂ ਮੈਨੂੰ ਸੁੱਤੇ ਨੂੰ ਜਾਗ ਆ ਗਈ ਹੈ,
                                                                                    • ਗਹਿਰੀ ਨੀਂਦ ਤੋਂ ਬਾਅਦ!
                                                                                    • ਜਾਂ ਕੋਈ ਉਦਾਸੀ ਆ ਕੇ,
                                                                                    • ਮੇਰੇ ਮੱਥੇ ਨੂੰ ਚੁੰਮਣ ਲਗ ਗਈ ਹੈ,
                                                                                    • ਤੇ ਮੈਂ ਤਰਸ ਖਾ ਬੈਠਾਂ ਹਾਂ,
                                                                                    • ਜਿਵੇਂ ਮੈਨੂੰ ਆਪਣੇ ਪੁਰਾਣੇ ਦਿਨ,
                                                                                    • ਯਾਦ ਆ ਗਏ ਹੋਣ|
                                                                                    • ਕੀ ਤੁੱਕ-ਬੰਦੀ?
                                                                                    • ਮੈਨੂੰ ਕਵਿਤਾ ਬੰਨੀ ਹੋਈ ਚੰਗੀ ਨਹੀਂ ਲਗਦੀ,
                                                                                    • ਸਗੋਂ ਮੈਂ ਚਾਹੁੰਦਾ ਕਵਿਤਾ ਅਜ਼ਾਦ ਰਹੇ,
                                                                                    • ਉਹਦਾ ਦਮ ਨਾ ਘੁੱਟ ਜਾਵੇ,
                                                                                    • ਪਰ ਮਤਲਬ ਲਈ,
                                                                                    • ਵਾਹ-ਵਾਹ ਖਟਣ ਲਈ,
                                                                                    • ਮੈਂ ਵੀ ਕਵਿਤਾ ਨੂੰ ਬੰਨ ਬੈਠਦਾ ਹਾਂ,
                                                                                    • ਤੇ ਕਦੇ-ਕਦੇ ਬਿੰਨ ਬੈਠਦਾ ਹਾਂ|

                                                                                    ਖ਼ਿਆਲ

                                                                                    • ਕਿ ਕੁਝ ਸੋਚ-ਸੋਚ ਲਿਖ ਰਿਹਾ ਹਾਂ,
                                                                                    • ਨਹੀਂ, ਬਿਲਕੁਲ ਨਹੀਂ,
                                                                                    • ਅੱਜ ਉਹ ਹੀ ਖ਼ਿਆਲਾਂ ਦਾ ਹੜ੍ਹ ਆਇਆ ਹੈ,
                                                                                    • ਤੇ ਮੈਂ ਗੌਤੇ ਖਾ ਰਿਹਾ ਹਾਂ,
                                                                                    • ਜਿੱਥੇ ਖਿਆਲ ਡੂੰਘੇ ਹੋਣ,
                                                                                    • ਉੱਥੇ ਮਰਨ ਦਾ ਡਰ ਨਹੀਂ,
                                                                                    • ਉੱਥੇ ਜੀਵਨ ਦਿਖਦਾ ਹੈ,
                                                                                    • ਜਿਵੇਂ ਮਾਰੂਥਲਾਂ 'ਚ,
                                                                                    • ਜਾਂ ਗਰਮੀਆਂ 'ਚ,
                                                                                    • ਸੜਕਾਂ ਤੇ ਪਾਣੀ ਦਿਖਦਾ ਹੋਵੇ|
                                                                                    • ਮੇਰੀ ਕਲਮ ਐਨੀ ਤੇਜ਼ ਨਹੀਂ ਚਲਦੀ,
                                                                                    • ਜਿੰਨਾ ਤੇਜ਼ ਕਵਿਤਾ ਕੰਨਾਂ 'ਚ ਆ ਕੇ ਚੀਕਦੀ ਹੈ,
                                                                                    • ਉਹ ਰੁਕਦੀ ਵੀ ਨਹੀਂ,
                                                                                    • ਬਿਲਕੁਲ ਮੇਰੇ ਮਹਿਬੂਬ ਦੇ ਵਾਂਗ,
                                                                                    • ਇਹ ਦੋਨੋਂ ਮੈਨੂੰ ਇਕੋ ਜਿੰਨੀਆਂ ਪਿਆਰੀਆਂ ਨੇ,
                                                                                    • ਤੇ ਇਹ ਦੋਨੋਂ ਮੇਰੇ ਅਧੂਰੇਪਨ ਨੂੰ ਪੂਰਾ ਕਰਦੀਆਂ ਨੇ|

                                                                                    ਕਿਸਮਤਾਂ ਨੇ ਰੁਖ਼ ਬਦਲਣੇ ਨੇ

                                                                                    • ਕਿਸਮਤਾਂ ਨੇ ਰੁਖ਼ ਬਦਲਣੇ ਨੇ
                                                                                    • ਸਾਥੋਂ ਕਿਹੜਾ ਪੁੱਛ ਬਦਲਣੇ ਨੇ,
                                                                                    • ਜਿਹਨਾਂ ਰਾਹਾਂ 'ਚ ਟਹਿਲਦੇ ਯਾਰੋ
                                                                                    • ਅਸੀਂ ਹੀ ਰੁੱਸ ਬਦਲਣੇ ਨੇ,
                                                                                    • ਕਿਸਮਤਾਂ ਨੇ ਰੁਖ਼ ਬਦਲਣੇ ਨੇ
                                                                                    • ਸਾਥੋਂ ਕਿਹੜਾ ਪੁੱਛ ਬਦਲਣੇ ਨੇ|
                                                                                    • ਦਿਨ ਵੀ ਕਾਲੇ ਜਿਹੇ ਹੋ ਗਏ,
                                                                                    • ਲਗਦੇ ਰਾਤਾਂ ਦਾ ਰੰਗ ਚੜ੍ਹਿਆ,
                                                                                    • ਇਹ ਫਿਰ ਤੋਂ ਹੋ ਜਾਣੇ ਚਿੱਟੇ,
                                                                                    • ਇਹ ਹਨੇਰ-ਘੁੱਪ ਬਦਲਣੇ ਨੇ,
                                                                                    • ਕਿਸਮਤਾਂ ਨੇ ਰੁਖ਼ ਬਦਲਣੇ ਨੇ
                                                                                    • ਸਾਥੋਂ ਕਿਹੜਾ ਪੁੱਛ ਬਦਲਣੇ ਨੇ|
                                                                                    • ਸਹਿੰਦੇ ਹਾਂ ਇਕੋ ਗੱਲ ਖ਼ਾਤਿਰ,
                                                                                    • ਕਿਉਂਕਿ ਆਸ ਹੈ ਸਾਨੂੰ,
                                                                                    • ਚਾਹੇ ਸਦੀਆਂ ਹੀ ਬਾਅਦ ਸਹੀ,
                                                                                    • ਸੁੱਖਾਂ ਵਿਚ ਦੁੱਖ ਬਦਲਣੇ ਨੇ,
                                                                                    • ਕਿਸਮਤਾਂ ਨੇ ਰੁਖ਼ ਬਦਲਣੇ ਨੇ
                                                                                    • ਸਾਥੋਂ ਕਿਹੜਾ ਪੁੱਛ ਬਦਲਣੇ ਨੇ|

                                                                                    ਖ਼ਾਲੀ ਪੰਨਾ

                                                                                    • ਖ਼ਾਲੀ ਪੰਨਾ ਬੋਲ ਪਿਆ ਤਾਂ ਡਰ ਜਾਏਂਗੀ ਤੂੰ,
                                                                                    • ਅਵਾਜ ਸੁਣ ਕੇ ਉਹਦੀ ਨੂੰ ਤਾਂ ਮਰ ਜਾਏਂਗੀ ਤੂੰ,
                                                                                    • ਕਲਮ ਤਾਂ ਚੁੱਕ ਸ਼ਾਇਦ ਲਫ਼ਜ਼ ਦਿਖ ਜਾਣ ਤੈਨੂੰ,
                                                                                    • ਕੋਸ਼ਿਸ਼ ਕਰੇਂਗੀ ਤਾਂ ਹਵਾ ਚੋ ਫੜ੍ਹ ਜਾਏਂਗੀ ਤੂੰ,
                                                                                    • ਜਿਹਨਾਂ ਦੀਆਂ ਲਿਖਤਾਂ ਪੜ੍ਹ-ਪੜ੍ਹ ਸੋਚਦੀ ਏਂ ਰਹਿੰਦੀ,
                                                                                    • ਉਹਨਾਂ ਦੀ ਹੀ ਕਤਾਰ 'ਚ ਇਕ ਦਿਨ ਖੜ੍ਹ ਜਾਏਂਗੀ ਤੂੰ,
                                                                                    • ਆਪੇ ਨਿਕਲਣੇ ਜਜ਼ਬਾਤ ਗ਼ਮ ਦੀ ਓਟ ਲੈ ਕੇ,
                                                                                    • ਗਲਮੇਂ ਤੋਂ ਨੱਕੋ-ਨੱਕ ਤੱਕ ਜਦ ਭਰ ਜਾਏਂਗੀ ਤੂੰ,
                                                                                    • "ਅਮਨ ਸ਼ਾਯਰ" ਕਹੇ ਕਲਮਾਂ ਤੋਂ ਦੂਰੀ ਨਾ ਰੱਖੀਂ,
                                                                                    • ਬਸ ਸਬਰ ਰੱਖੀਂ ਸਿਖਰਾਂ ਉੱਤੇ ਵੀ ਚੜ੍ਹ ਜਾਏਂਗੀ ਤੂੰ,
                                                                                    • ਖ਼ਾਲੀ ਪੰਨਾ ਬੋਲ ਪਿਆ ਤਾਂ ਡਰ ਜਾਏਂਗੀ ਤੂੰ,
                                                                                    • ਅਵਾਜ ਸੁਣ ਕੇ ਉਹਦੀ ਨੁੰ ਤਾਂ ਮਰ ਜਾਏਂਗੀ ਤੂੰ|

                                                                                    ਬੜੀ ਬੁਰੀ ਹੈ ਦਾਸਤਾਨ

                                                                                    • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                                                                                    • ਨਾ ਅਗਾਂਹ ਦਾ ਮਿਲ ਰਿਹਾ, ਨਾ ਪਿਛਾਂਹ ਦਾ ਰਾਸਤਾ,
                                                                                    • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                                                                                    • ਨਾ ਕਿਸੇ ਨਾਲ ਮੋਹ ਰਿਹਾ, ਨਾ ਕਿਸੇ ਨਾਲ ਵਾਸਤਾ,
                                                                                    • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                                                                                    • ਪੂਰੀ ਉਮਰ ਲਈ ਜ਼ਖ਼ਮੀ ਕਰ ਗਿਆ, ਇਕ ਉਮਰ ਦਾ ਹਾਦਸਾ,
                                                                                    • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                                                                                    • ਛੋਹ ਕੇ ਤੈਨੂੰ ਮੈਂ ਕੀ ਖੱਟ ਲਿਆ, ਉਹ ਤਾਂ ਇਕ ਸੀ ਲਾਲਸਾ,
                                                                                    • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                                                                                    • ਸੁਆਹ ਹੀ ਰਹਿ ਗਈ ਬਣਨੇ ਤੋਂ, ਉਂਜ ਸੜ ਰਹੀ ਹੈ ਲਾਸ਼ ਤਾਂ,
                                                                                    • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                                                                                    • ਅੱਜ ਵੀ ਸੋਚਾਂ ਜਿਉਂਦਾ ਹੁੰਦਾ, ਜੇ ਹੁੰਦਾ ਤੇਰੇ ਨਾਲ ਕਾਸ਼ ਤਾਂ,
                                                                                    • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ,
                                                                                    • ਕਿੰਨੇ ਗੱਫੇ ਲੁੱਟ ਲਏ "ਅਮਨਾ", ਹੁਣ ਹੋਇਆ ਅਹਿਸਾਸ ਤਾਂ,
                                                                                    • ਬੜੀ ਬੁਰੀ ਹੈ ਦਾਸਤਾਨ, ਬੜੀ ਬੁਰੀ ਹੈ ਦਾਸਤਾਨ...

                                                                                    ਸ਼ਾਯਰਾਂ ਦੀ ਰਾਣੀ

                                                                                    • ਨਾ ਹੀ ਬਹੁਤੀ ਨਵੀਂ ਨਾ ਪੁਰਾਣੀ ਰਹੀ ਹੈ,
                                                                                    • ਲਫ਼ਜ਼ਾਂ ਦੀ ਭੁੱਖੀ ਹਰ ਕਹਾਣੀ ਰਹੀ ਹੈ,
                                                                                    • ਸੋਕਿਆਂ ਤੋਂ ਸਮੁੰਦਰਾਂ ਤੱਕ ਜਾਣਦੀ ਹੈ ਸਭ
                                                                                    • ਇਹ ਕੁਦਰਤ ਕਦੇ ਹਵਾ ਕਦੇ ਪਾਣੀ ਰਹੀ ਹੈ,
                                                                                    • ਉਹ ਇਸ਼ਕ, ਮੁਹੱਬਤ ਹੋ ਕੇ ਵੀ ਕੀ ਹੋਈ
                                                                                    • ਜੋ ਗ਼ਮਾਂ, ਪੀੜਾਂ ਤੋਂ ਅਣਜਾਣੀ ਰਹੀ ਹੈ,
                                                                                    • "ਅਮਨਾ" ਜਿੰਦਗੀ ਤਾਂ ਮਹਿਮਾਨ ਘੜੀ ਦੀ
                                                                                    • ਮੌਤ ਹੀ ਸਦਾ ਸ਼ਾਯਰਾਂ ਦੀ ਰਾਣੀ ਰਹੀ ਹੈ|

                                                                                    ਸੱਚ

                                                                                    • ਕਿਹੜਾ ਆਸਰਾ ਆ ਬਣਦਾ ਹੈ ਦੁੱਖਾਂ ਵਿਚ?
                                                                                    • ਕਿਹਨੇ ਆ ਕੇ ਰੋਟੀ ਪੁੱਛੀ ਏ ਭੁੱਖਾਂ ਵਿਚ?
                                                                                    • ਪੈਸੇ ਪਿੱਛੇ ਵੱਡੀ, ਵੇਚੀ ਜਾਂਦਾ ਜਿਹਨਾਂ ਗੁੰਗਿਆਂ ਨੂੰ
                                                                                    • ਬੰਦੇ ਜਿੰਨੀ ਜਾਨ ਹੁੰਦੀ, ਮੈਂ ਸੁਣਿਆ ਉਹਨਾਂ ਰੁੱਖਾਂ ਵਿਚ,
                                                                                    • ਧੀ, ਪੁੱਤ ਸੋਚ ਗਰਭ 'ਚ ਰੱਖੇ ਮਾਂ ਨੌਂ ਮਹੀਨੇ
                                                                                    • ਕਦੇ ਸੱਪ ਵੀ ਜਨਮ ਲੈ ਲੈਂਦੇ ਉਹਨਾਂ ਕੁੱਖਾਂ ਵਿਚ,
                                                                                    • ਅੱਗ ਤੋਂ ਵੀ ਜ਼ਿਆਦਾ ਜਿਹੜਾ ਤਪੇ ਸੂਰਜ ਆਸਮਾਨੀ
                                                                                    • ਜੀਵਨ ਸਿਰਫ਼ ਪਣਪਦਾ ਏ ਓਹਦੀਆਂ ਹੀ ਧੁੱਪਾਂ ਵਿਚ,
                                                                                    • "ਅਮਨਾ" ਆਪਣੇ ਪਰਾਏ, ਸਭ ਬਣ ਜਾਂਦੇ ਆਪਣੇ ਹੀ
                                                                                    • ਬੀਤੇ ਹੋਏ ਦੁੱਖਾਂ ਬਾਅਦ, ਆਉਣ ਵਾਲੇ ਸੁੱਖਾਂ ਵਿਚ|

                                                                                    ਜਵਾਨਾਂ

                                                                                    • ਬਹੁਤੀ ਜਗ੍ਹਾ ਨਾ ਡੇਰੇ ਲਾ ਜਵਾਨਾਂ,
                                                                                    • ਆਪਣੀ ਨੇ ਲਾਏ ਡੇਰੇ ਨਾ ਹੋਣੇ ਭੁਗਤ ਜਵਾਨਾਂ,
                                                                                    • ਬੁਢਾਪੇ ਅੱਗੇ ਮੰਨਣੀ ਪੈਣੀ ਏ ਈਨ ਜਵਾਨਾਂ,
                                                                                    • ਖੜੱਪੇ ਸਿੱਧੇ ਲੜਦੇ ਵਜਣੀ ਨਹੀਂ ਬੀਨ ਜਵਾਨਾਂ|
                                                                                    • ਜਵਾਨੀ ਵਿਚ ਲਹੂ ਮਾਰੇ ਦੁੱਧ ਵਾਂਗ ਉਬਾਲੇ,
                                                                                    • ਛੁਪਾਇਆਂ ਨਹੀਂਓ ਛੁਪਦੇ ਕਦੇ ਕੰਮ ਕੀਤੇ ਕਾਲੇ,
                                                                                    • ਮੁੜਕੇ ਕਦੇ ਨਹੀਂ ਮਿਲਣੀ ਜਿੰਦਗੀ ਹਸੀਨ ਜਾਵਾਨਾਂ,
                                                                                    • ਖੜੱਪੇ ਸਿੱਧੇ ਲੜਦੇ ਵਜਣੀ ਨਹੀਂ ਬੀਨ ਜਵਾਨਾਂ|
                                                                                    • ਮੌਸਮ ਸਦਾ ਨੀ ਰਹਿਣੇ ਬਸੰਤ, ਬਹਾਰਾਂ ਵਾਲੇ,
                                                                                    • ਜਿੱਤਾਂ ਦੇ ਹੋਣੇ ਮੁਕੱਦਮੇ, ਹੋਣੇ ਨਾਲੇ ਹਾਰਾਂ ਵਾਲੇ,
                                                                                    • ਲੈ-ਲੈ ਕੰਮ ਆਪਣੀ ਮੱਤ ਤੋਂ, ਨਾ ਬਣ ਮਸ਼ੀਨ ਜਵਾਨਾਂ,
                                                                                    • ਖੜੱਪੇ ਸਿੱਧੇ ਲੜਦੇ ਵਜਣੀ ਨਹੀਂ ਬੀਨ ਜਵਾਨਾਂ|
                                                                                    • ਜਿਹੜੇ ਅੱਜ ਤੂੰ ਕਰਕੇ ਚੱਲਿਆਂ, ਉਹ ਕੱਲ ਨੂੰ ਭਰਨੇ ਪੈਣੇ,
                                                                                    • ਹੋਣੇ ਨਾ ਗੁਨਾਹ ਮਾਫ਼, ਜਿੰਦਗੀ ਨੂੰ ਧਰ ਕੇ ਗਹਿਣੇ,
                                                                                    • ਆਖਰ ਨੂੰ ਔਖਾ ਹੋਊ, ਮੁੱਕਰੀ ਜੇ ਜ਼ਮੀਰ ਜਵਾਨਾਂ,
                                                                                    • ਖੜੱਪੇ ਸਿੱਧੇ ਲੜਦੇ ਵਜਣੀ ਨਹੀਂ ਬੀਨ ਜਵਾਨਾਂ|
                                                                                    • ਘਰ ਇਹ ਧੁੱਪਾਂ ਵਾਲੇ, ਸ਼ਾਮ ਤਕ ਸਭ ਢਹਿ ਜਾਣੇ,
                                                                                    • "ਅਮਨਾ" ਲਫ਼ਜ਼ਾਂ ਦੇ ਮਾਇਨੇ, ਹੌਲੇ-ਹੌਲੇ ਸਮਝ ਆ ਜਾਣੇ,
                                                                                    • ਨੂਰ ਹੁੰਦਾ ਉਹਦੇ ਮੁੱਖ ਦਾ, ਹੁੰਦਾ ਬਹਿਤਰੀਨ ਜਵਾਨਾਂ,
                                                                                    • ਖੜੱਪੇ ਸਿੱਧੇ ਲੜਦੇ ਵਜਣੀ ਨਹੀਂ ਬੀਨ ਜਵਾਨਾਂ|

                                                                                    ਦੌਰ

                                                                                    • ਮਨ ਇਹ ਨਹੀਂ ਸਮਝਦਾ,
                                                                                    • ਨਾ ਹੀ ਮੈਂ ਸਮਝਦਾ,
                                                                                    • ਏਥੇ ਉੱਥੇ ਭਟਕਦਾ,
                                                                                    • ਇਹ ਹੀ ਹਰ ਰੋਜ਼ ਦੀ ਕਹਾਣੀ ਹੈ,
                                                                                    • ਤੇ ਮੇਰੇ ਜੀਵਨ ਦੀ ਸੱਚਾਈ ਵੀ,
                                                                                    • ਉਹਦੀਆਂ ਯਾਦਾਂ 'ਚ ਖੁੱਭਿਆ,
                                                                                    • ਖ਼ਿਆਲਾਂ ਦੇ ਖੂਹ 'ਚ ਡੁੱਬਿਆ,
                                                                                    • ਕਿਸੇ ਏਸੇ ਨਸ਼ੇ ਦੀ ਤਲਾਸ਼ 'ਚ,
                                                                                    • ਕਿ ਉਹਦਾ ਅਸਰ ਘਟ ਜਾਵੇ,
                                                                                    • ਕੋਈ ਐਸੀ ਖੁਸ਼ਬੂ ਮਿਲ ਜਾਵੇ,
                                                                                    • ਜਿਸ ਨਾਲ ਉਹਦੀ ਗੈਰ-ਮੌਜੂਦਗੀ,
                                                                                    • ਮਹਿਸੂਸ ਨਾ ਹੋਵੇ,
                                                                                    • ਕਈ ਵਾਰ ਸੋਚਿਆ,
                                                                                    • ਅੱਜ ਆਖਰੀ ਹੋਵੇ,
                                                                                    • ਜਾਂ ਕੱਲ ਆਖਰੀ ਹੋਵੇ,
                                                                                    • ਜਿੰਦਗੀ ਦਾ ਦੌਰ ਹੈ,
                                                                                    • ਕਿ ਖ਼ਤਮ ਹੋਣ 'ਚ ਹੀ ਨਹੀਂ ਆਉਂਦਾ|

                                                                                    ਸੁੰਨਸਾਨ

                                                                                    • ਬੜਾ ਸੁੰਨਸਾਨ ਹੈ, ਸੁੰਨਸਾਨ ਹੈ ਮੇਰੇ ਦਿਲ ਦੇ ਅੰਦਰ,
                                                                                    • ਮੇਰੇ ਅਰਮਾਨਾਂ ਦਾ ਸ਼ਮਸ਼ਾਨ ਹੈ ਮੇਰੇ ਦਿਲ ਦੇ ਅੰਦਰ,
                                                                                    • ਤੂੰ ਮੈਥੋਂ ਦੂਰ ਰਹਿ, ਜਲ ਜਾਏਂਗਾ ਮੇਰੇ ਕੋਲ ਆ ਕੇ,
                                                                                    • ਨਾ ਕੋਈ ਲਾਭ, ਬਸ ਨੁਕਸਾਨ ਹੈ ਮੇਰੇ ਦਿਲ ਦੇ ਅੰਦਰ,
                                                                                    • ਤੂੰ ਅਣਭੋਲ ਏਂ, ਜਿਉਂ ਹੁੰਦਾ ਕੋਈ ਨਵ-ਜਨਮਿਆ ਬੱਚਾ,
                                                                                    • ਏਸੇ ਲਈ ਇਕ ਅਲੱਗ ਪਹਿਚਾਣ ਹੈ ਮੇਰੇ ਦਿਲ ਦੇ ਅੰਦਰ,
                                                                                    • ਮੱਸਿਆ ਜਿਹੀ ਰਾਤ ਹੈ ਜੋ ਬੋਲਦੀ ਨਹੀਂ, ਸ਼ੋਰ ਪਾਉਂਦੀ ਹੈ,
                                                                                    • ਉਸ ਚੁੱਪ ਦਾ ਇਕ ਗੁਦਾਮ ਹੈ ਮੇਰੇ ਦਿਲ ਦੇ ਅੰਦਰ,
                                                                                    • ਨਾ ਤੈਥੋਂ ਬਿਨਾਂ ਕੋਈ ਪਹਿਚਾਣ ਸਕਿਆ, ਏ ਮੇਰੇ ਦੋਸਤ,
                                                                                    • ਕੈਦ ਪਰਿੰਦਾ ਇਕ ਨਾਦਾਨ ਹੈ ਮੇਰੇ ਦਿਲ ਦੇ ਅੰਦਰ,
                                                                                    • ਤੈਨੂੰ ਜਾਣ ਲੈਂਦੇ "ਅਮਨਾ" ਤਾਂ ਲੋਗ ਖ਼ੁਦਗਰਜ਼ ਨਾ ਕਹਿੰਦੇ,
                                                                                    • ਛੁਪੀ, ਅਣ-ਕਹੀਂ ਇਕ ਦਾਸਤਾਨ ਹੈ ਤੇਰੇ ਦਿਲ ਦੇ ਅੰਦਰ|

                                                                                    ਸ਼ਾਯਰ ਜੀ

                                                                                    • ਸ਼ਾਯਰ ਜੀ ਕੀ ਹਾਲ ਨੇ?
                                                                                    • ਖ਼ਿਆਲਾਂ 'ਚੋਂ ਕੀ ਭਾਲਦੇ!
                                                                                    • ਆਉਂਦੇ ਜਾਂਦੇ ਕਿਤੇ ਵੀ,
                                                                                    • ਲਫ਼ਜ਼ਾਂ ਦਾ ਬੁਣਦੇ ਜਾਲ ਨੇ,
                                                                                    • ਸ਼ਾਯਰ ਜੀ ਕੀ ਹਾਲ ਨੇ!
                                                                                    • ਲੋਕਾਂ ਤੋਂ ਸੁਣਿਆ ਸੀ ਮੈਂ
                                                                                    • ਸ਼ਾਯਰ ਜਜ਼ਬਾਤੀ ਹੁੰਦੇ,
                                                                                    • ਕੱਲੇ ਹੀ ਮਸਤ ਨੇ ਰਹਿੰਦੇ
                                                                                    • ਇਕ ਪੰਡ ਉਦਾਸੀ ਹੁੰਦੇ,
                                                                                    • ਬਹੁਤਾਂ ਨਾ ਹਸਦੇ ਕਿਸੇ ਨਾਲ
                                                                                    • ਇਕ ਰੂਹ ਪਿਆਸੀ ਹੁੰਦੇ,
                                                                                    • ਜਾਣਿਆ ਤਾਂ ਪਤਾ ਲੱਗਾ
                                                                                    • ਬੰਦੇ ਹੁੰਦੇ ਕਮਾਲ ਨੇ,
                                                                                    • ਸ਼ਾਯਰ ਜੀ ਕੀ ਹਾਲ ਨੇ!
                                                                                    • ਲੋਕਾਂ ਤੋਂ ਸੁਣਿਆ ਸੀ ਮੈਂ
                                                                                    • ਸ਼ਾਯਰ ਦਿਲਚਸਪ ਨਹੀਂ ਹੁੰਦੇ,
                                                                                    • ਖੁਦ ਨਾਲ ਇਹ ਗੱਲਾਂ ਕਰਦੇ
                                                                                    • ਹੋਰਾਂ ਲਈੰ ਸ਼ਬਦ ਨਹੀਂ ਹੁੰਦੇ,
                                                                                    • ਲਿਖਣੇ ਦੇ ਕੰਮ ਇਲਾਵਾ
                                                                                    • ਇਹਨਾਂ ਕੋਲ ਮਗ਼ਜ਼ ਨਹੀਂ ਹੁੰਦੇ,
                                                                                    • ਆਪਣੇ ਹੀ ਰਾਹ ਬਣਾਉਂਦੇ
                                                                                    • ਆਪਣੀ ਹੀ ਚਲਦੇ-ਚਾਲ ਨੇ,
                                                                                    • ਸ਼ਾਯਰ ਜੀ ਕੀ ਹਾਲ ਨੇ!

                                                                                    ਸ਼ਾਯਰ ਜੀ

                                                                                    • ਮੇਰੇ ਸਭ ਟੁੱਟੇ ਭੁਲੇਖੇ
                                                                                    • ਜਦ ਇਕ ਮੈਨੂੰ ਸ਼ਾਯਰ ਮਿਲਿਆ,
                                                                                    • ਹੂ-ਬ-ਹੂ ਬੰਦਿਆਂ ਵਰਗਾ
                                                                                    • ਫੁੱਲਾਂ ਦੇ ਵਾਂਗੂ ਖਿਲਿਆ,
                                                                                    • ਹੱਸ-2 ਕੇ ਗੱਲਾਂ ਕਰਦਾ
                                                                                    • ਬਿਨ ਦੱਸੇ ਦਿਲ 'ਚ ਵੜਦਾ,
                                                                                    • ਦਿਲ ਵਿਚ ਹੀ ਘਰ ਬਣਾਉਂਦਾ
                                                                                    • ਉੱਥੇ ਹੀ ਡੇਰੇ ਲਾਉਂਦਾ,
                                                                                    • ਨਾਮ ਉਹਦਾ ਸੁਣਿਆ-ਸੁਣਿਆ
                                                                                    • "ਅਮਨ" ਸ਼ਾਯਰ ਜੀ ਕਹਿੰਦੇ,
                                                                                    • ਜਿਸ ਦਿਨ ਦਾ ਮਿਲਿਆ ਉਹੋ
                                                                                    • ਉਹਦੇ ਹੀ ਭੁਲੇਖੇ ਪੈਂਦੇ,
                                                                                    • ਬਹੁਤੇ ਉਹਤੋਂ ਪੁਛਣੇ ਅਜੇ
                                                                                    • ਦਿਲ ਵਿਚ ਜੋ ਸਵਾਲ ਨੇ,
                                                                                    • ਸ਼ਾਯਰ ਜੀ ਕੀ ਹਾਲ ਨੇ!

                                                                                    ਇਕ ਖਿੱਚ ਰਹਿੰਦੀ ਹੈ

                                                                                    • ਇਕ ਖਿੱਚ ਰਹਿੰਦੀ ਹੈ,
                                                                                    • ਤੇਰੇ ਵਿਚ ਰਹਿੰਦੀ ਹੈ,
                                                                                    • ਜਿਹਦੇ ਕਾਰਨ ਹਾਂ ਮੈਂ ਜਿੰਦਾ,
                                                                                    • ਉਹ ਇਕ ਹਸੀਨ ਖ਼ੁਆਬ,
                                                                                    • ਤੇਰੀਆਂ ਬਾਹਾਂ ਦੇ ਵਿਚ ਆ ਕੇ,
                                                                                    • ਗੁਜ਼ਾਰ ਦੇਣੀ ਉਮਰ ਤਮਾਮ,
                                                                                    • ਜਿਉਂਦੀ ਜਾਗਦੀ ਬੇ-ਫ਼ਿਕਰੀ,
                                                                                    • ਉਹ ਘੜੀ ਇਕ ਰਹਿੰਦੀ ਹੈ,
                                                                                    • ਇਕ ਖਿੱਚ ਰਹਿੰਦੀ ਹੈ,
                                                                                    • ਤੇਰੇ ਵਿਚ ਰਹਿੰਦੀ ਹੈ|
                                                                                    • ਉਲਟਾ ਚੱਲੇ ਜੇ ਸਮੇਂ ਦਾ ਚੱਕਰ,
                                                                                    • ਸੂਈ ਉੱਥੇ ਆ ਰੁਕ ਜਾਵੇ,
                                                                                    • ਤੈਨੂੰ ਮਿਲਣੇ ਦੀ ਦੁਬਾਰਾ ਤਾਂਘ,
                                                                                    • ਸ਼ਾਇਦ ਫੇਰ ਮੁਕ ਜਾਵੇ,
                                                                                    • ਹਾਰ ਕੇ ਦਿਲ ਜਿੱਤਣ ਵਾਲੀ,
                                                                                    • ਇਕ ਜਿੱਤ ਰਹਿੰਦੀ ਹੈ,
                                                                                    • ਇਕ ਖਿੱਚ ਰਹਿੰਦੀ ਹੈ,
                                                                                    • ਤੇਰੇ ਵਿਚ ਰਹਿੰਦੀ ਹੈ|

                                                                                    ਇਕ ਖਿੱਚ ਰਹਿੰਦੀ ਹੈ

                                                                                    • ਉਹ ਹਵਾ ਦੇ ਵਿਚ ਖੁਸ਼ਬੂ,
                                                                                    • ਬਣ ਘੁਲ ਜਾਣ ਦਾ ਜਜ਼ਬਾ,
                                                                                    • ਉਹ ਅੱਖਾਂ ਝੁਕਾਅ, ਕੋਲੋਂ ਲੰਘ,
                                                                                    • ਕਰ ਜਾਣ ਵਾਲਾ ਸਜਦਾ,
                                                                                    • ਦੇਖਣੇ ਦੀ ਤਲਬ,
                                                                                    • ਸਾਨੂੰ ਨਿੱਤ ਰਹਿੰਦੀ ਹੈ,
                                                                                    • ਇਕ ਖਿੱਚ ਰਹਿੰਦੀ ਹੈ,
                                                                                    • ਤੇਰੇ ਵਿਚ ਰਹਿੰਦੀ ਹੈ|
                                                                                    • ਪੂਰਾ ਹੋਣ ਨੂੰ ਹੁੰਦਾ ਤਾਂ,
                                                                                    • "ਅਮਨਾ" ਉਹ ਸੁਫ਼ਨਾ ਨਹੀਂ ਹੁੰਦਾ,
                                                                                    • ਅੱਧ-ਵਿਚਾਲਿਉਂ ਟੁੱਟ ਜਾਣਾ,
                                                                                    • ਕੌਣ ਕਦ ਕਹਿੰਦਾ ਸਹੀ ਹੁੰਦਾ,
                                                                                    • ਰਾਣੀ ਰਹਿੰਦੀ ਦੂਰ ਹੀ,
                                                                                    • ਜੋ ਕੋਲ ਸੁਫ਼ਨੇ ਵਿਚ ਰਹਿੰਦੀ ਹੈ,
                                                                                    • ਇਕ ਖਿੱਚ ਰਹਿੰਦੀ ਹੈ,
                                                                                    • ਤੇਰੇ ਵਿਚ ਰਹਿੰਦੀ ਹੈ|

                                                                                    ਫੁੱਲ

                                                                                    • ਫੁੱਲ ਜੋ ਮਹਿਕਾਂ ਦਿੰਦਾ ਸੀ,
                                                                                    • ਅੱਜ ਮਹਿਕਾਂ ਦਾ ਤਿਰਹਾਇਆ,
                                                                                    • ਬਹਾਰ ਰੁੱਤੇ ਇਹ ਪਤਝੜ ਦਾ,
                                                                                    • ਹਮਸਾਇਆ ਕਿਥੋਂ ਆਇਆ,
                                                                                    • ਫੁੱਲ ਜੋ ਮਹਿਕਾਂ ਦਿੰਦਾ ਸੀ,
                                                                                    • ਅੱਜ ਮਹਿਕਾਂ ਦਾ ਤਿਰਹਾਇਆ...
                                                                                    • ਭੌਰੇ-ਤਿਤਲੀਆਂ ਉੜ ਗਈਆਂ,
                                                                                    • ਅੱਜ ਥੁੜ੍ਹ ਗਈਆਂ ਨੇ ਬਾਗਾਂ 'ਚੋਂ,
                                                                                    • ਕਾਗਜ਼ਾਂ ਦਾ ਫੁੱਲ ਦੇਖਣ ਲਈ,
                                                                                    • ਜੋ ਇਤਰਾਂ ਵਿਚ ਨਹਾਇਆ,
                                                                                    • ਫੁੱਲ ਜੋ ਮਹਿਕਾਂ ਦਿੰਦਾ ਸੀ,
                                                                                    • ਅੱਜ ਮਹਿਕਾਂ ਦਾ ਤਿਰਹਾਇਆ...
                                                                                    • ਇਹ ਇਤਰ ਤਾਂ ਬਣਿਆ ਸੀ,
                                                                                    • ਮੇਰੇ ਜਿਗਰ ਦੇ ਖੂਨ ਤੋਂ,
                                                                                    • ਖੂਨ ਨੂੰ ਇਤਰ ਦਾ ਨਾਮ ਦੇ,
                                                                                    • ਕਿਸੇ ਸ਼ੀਸ਼ੀ ਦੇ ਵਿਚ ਪਾਇਆ,
                                                                                    • ਫੁੱਲ ਜੋ ਮਹਿਕਾਂ ਦਿੰਦਾ ਸੀ,
                                                                                    • ਅੱਜ ਮਹਿਕਾਂ ਦਾ ਤਿਰਹਾਇਆ...
                                                                                    • ਬਿਗੜ ਗਈ ਤਬੀਅਤ ਨੂੰ,
                                                                                    • ਇਕ ਕਲੀ ਨੇ ਹੋਰ ਵਿਗਾੜ ਦਿਤਾ,
                                                                                    • ਜਿਹਨੂੰ ਮੈਂ ਇਕ ਉਮਰ 'ਚ,
                                                                                    • ਕਿੰਨਾ ਸੀ ਪਿਆਰ ਜਤਾਇਆ,
                                                                                    • ਫੁੱਲ ਜੋ ਮਹਿਕਾਂ ਦਿੰਦਾ ਸੀ,
                                                                                    • ਅੱਜ ਮਹਿਕਾਂ ਦਾ ਤਿਰਹਾਇਆ...

                                                                                    ਫੁੱਲ

                                                                                    • ਜਾਨ ਮੇਰੀ ਦਾ ਬਣ ਵੈਰੀ,
                                                                                    • ਜਿਸ ਟਾਹਣੀ ਤੋਂ ਵੱਖ ਕੀਤਾ,
                                                                                    • ਆਪਣਾ ਪੈਟ ਭਰਨ ਲਈ,
                                                                                    • ਮੈਨੂੰ ਬਜ਼ਾਰ ਵਿਚ ਲੈ ਆਇਆ,
                                                                                    • ਫੁੱਲ ਜੋ ਮਹਿਕਾਂ ਦਿੰਦਾ ਸੀ,
                                                                                    • ਅੱਜ ਮਹਿਕਾਂ ਦਾ ਤਿਰਹਾਇਆ...
                                                                                    • ਆਪਣੇ ਮਹਿਬੂਬ ਤੋਂ ਵਿਛੜ ਕੇ,
                                                                                    • ਮੈਂ ਕਿਸੇ ਦਾ ਰਿਸ਼ਤਾ ਜੋੜਿਆ,
                                                                                    • ਦੋ ਪਲ ਮੇਰੀ ਲੈ ਖੁਸ਼ਬੋ,
                                                                                    • ਉਮਰਾਂ ਲਈ, ਕਿਤਾਬਾਂ ਦੇ ਵਿਚ ਪਾਇਆ,
                                                                                    • ਫੁੱਲ ਜੋ ਮਹਿਕਾਂ ਦਿੰਦਾ ਸੀ,
                                                                                    • ਅੱਜ ਮਹਿਕਾਂ ਦਾ ਤਿਰਹਾਇਆ...
                                                                                    • "ਅਮਨ" ਸ਼ਾਯਰਾ ਫੁੱਲਾਂ ਦੀ,
                                                                                    • ਜਿੰਦਗੀ ਤੋਂ ਜੀਣਾ ਸਿਖ ਤੂੰ,
                                                                                    • ਬਿਨਾਂ ਟੁੱਟੇ ਤੂੰ ਕਿਉਂ ਰਹਿੰਦਾ,
                                                                                    • ਫੁੱਲਾਂ ਦੇ ਵਾਂਗ ਮੁਰਝਾਇਆ,
                                                                                    • ਫੁੱਲ ਜੋ ਮਹਿਕਾਂ ਦਿੰਦਾ ਸੀ,
                                                                                    • ਅੱਜ ਮਹਿਕਾਂ ਦਾ ਤਿਰਹਾਇਆ...

                                                                                    ਰੂਹ ਤੋਂ ਰੂਹ ਤੱਕ

                                                                                    • ਰੂਹ ਤੋਂ ਰੂਹ ਤਕ ਫਾਂਸਲੇ ਨਹੀ ਮੈਟ ਹੋਣੇ
                                                                                    • ਦੂਰ-ਦੁਰਾਡਿਉਂ ਸੱਜਣ ਆ ਜਾਏ ਤਾਂ ਚੰਗਾ ਹੈ,
                                                                                    • ਜਿੰਦਗੀ ਦੇ ਫ਼ਲਸਫ਼ੇ ਸਿਖਣ ਨੂੰ ਜਿੰਦਗੀ ਪਈ ਏ
                                                                                    • ਮਸਲਾ ਇਸ਼ਕ ਵਾਲਾ ਹੱਲ ਹੋ ਜਾਏ ਤਾਂ ਚੰਗਾ ਹੈ,
                                                                                    • ਕੁੱਤਿਆਂ ਨੂੰ ਭੌਂਕਣ ਤੋਂ ਤਾਂ ਪੁਚਕਾਰ ਲਵਾਂਗੇ
                                                                                    • ਲੋਕਾਂ ਦਾ ਮੂੰਹ ਬੰਦ ਹੋ ਜਾਏ ਤਾਂ ਚੰਗਾ ਹੈ,
                                                                                    • ਪੈਸੇ ਨਾਲ ਜੇ ਢਿੱਡ ਭਰਦਾ ਤਾਂ ਭਰ ਲੈਂਦੇ
                                                                                    • ਰੋਟੀ ਨਾਲ ਡੰਗ ਸਰ ਜਾਏ ਤਾਂ ਚੰਗਾ ਹੈ,
                                                                                    • ਬਹੁਤੇ ਸੁਝਾਅ ਵੀ ਬੰਦੇ ਨੂੰ ਖੱਜਲ ਕਰ ਦਿੰਦੇ
                                                                                    • ਰਹਿਬਰ ਇਕ ਚੰਗਾ ਮਿਲ ਜਾਏ ਤਾਂ ਚੰਗਾ ਹੈ,
                                                                                    • "ਅਮਨਾ" ਹਸ਼ਰ ਤੋਂ ਪਹਿਲਾਂ ਅਕਲ ਟਿਕਾਣੇ ਚੰਗੀ
                                                                                    • ਸਮੇਂ ਸਿਰ ਸਬਕ ਮਿਲ ਜਾਏ ਤਾਂ ਚੰਗਾ ਹੈ...

                                                                                    ਮੁਹੱਬਤਾਂ ਦੇ ਜਾਲ

                                                                                    • ਮੁਹੱਬਤਾਂ ਦੇ ਜਾਲ ਨੇ,
                                                                                    • ਬੜੇ ਕਮਾਲ ਨੇ,
                                                                                    • ਹਾਜਰ ਜਵਾਬ ਸਭ,
                                                                                    • ਸਵਾਲ ਤੇ ਸਵਾਲ ਨੇ,
                                                                                    • ਸਿੱਧੇ-ਸਾਦੇ ਬੰਦਿਆਂ ਦੀ,
                                                                                    • ਅਕਲ ਤੋੰ ਬਾਹਰ ਨੇ,
                                                                                    • "ਅਮਨਾ" ਕਿਹੜੇ ਦੁਸ਼ਮਣ,
                                                                                    • ਪਹਿਚਾਣ ਕਿਹੜੇ ਯਾਰ ਨੇ,
                                                                                    • ਹਸਦੇ ਸਭ ਚਿਹਰੇ,
                                                                                    • ਵਿਚ ਕੁਝ ਦਿਲ ਬਿਮਾਰ ਨੇ,
                                                                                    • "ਅਮਨਾ" ਕਿਹੜੇ ਦੁਸ਼ਮਣ,
                                                                                    • ਪਹਿਚਾਣ ਕਿਹੜੇ ਯਾਰ ਨੇ...
                                                                                    • ਹੱਸ-ਹੱਸ ਮਿਲਦੇ ਨੇ,
                                                                                    • ਗਲ਼ੇ ਸਾਰੇ ਲਗ ਕੇ,
                                                                                    • ਮੂੰਹ ਤੋਂ ਨਾ ਦਿਖਦੇ,
                                                                                    • ਕਿਹੜੇ ਵਿਚ ਠੱਗ ਨੇ,
                                                                                    • ਪਤਾ ਹੀ ਨਾ ਚੱਲੇ,
                                                                                    • ਕਦੋਂ ਕਰ ਜਾਂਦੇ ਵਾਰ ਨੇ,
                                                                                    • "ਅਮਨਾ" ਕਿਹੜੇ ਦੁਸ਼ਮਣ...
                                                                                    • ਮਿੱਠਾ-ਮਿੱਠਾ ਬੋਲਦੇ ਨੇ,
                                                                                    • ਗੱਲਾਂ ਸਾਰੇ ਤੋਲ ਕੇ,
                                                                                    • ਦੁਖਦੀ ਤੇ ਹੱਥ ਰਖਦੇ,
                                                                                    • ਰਗਾਂ ਸਾਰੇ ਫੋਲ ਕੇ,
                                                                                    • ਪੋਟਿਆਂ ਤੇ ਦੋ ਤਿੰਨ,
                                                                                    • ਉੰਜ ਹੋਣੇ ਬੇ-ਸ਼ੁਮਾਰ ਨੇ,
                                                                                    • "ਅਮਨਾ" ਕਿਹੜੇ ਦੁਸ਼ਮਣ...

                                                                                    ਮੁਹੱਬਤਾਂ ਦੇ ਜਾਲ

                                                                                    • ਮੇਰਾ-ਮੇਰਾ ਕਰਦੇ ਨੇ,
                                                                                    • ਵੀਰਾ-ਵੀਰਾ ਬੋਲ ਕੇ,
                                                                                    • ਦਿਲ ਵਿਚ ਕੀ ਹੈ,
                                                                                    • ਕਿਹੜਾ ਦੇਖਿਆ ਹੈ ਖੋਲ ਕੇ,
                                                                                    • ਹੱਥਾਂ ਉੱਤੇ ਚੁੱਕੀ ਫਿਰਦੇ,
                                                                                    • ਬਣ ਜਾਂਦੇ ਭਾਰ ਨੇ,
                                                                                    • "ਅਮਨਾ" ਕਿਹੜੇ ਦੁਸ਼ਮਣ,
                                                                                    • ਪਹਿਚਾਣ ਕਿਹੜੇ ਯਾਰ ਨੇ...
                                                                                    • ਹਰੇ ਨੋਟ ਰਖਦੇ ਨੇ,
                                                                                    • ਖੀਸੇ ਵਿਚ ਪਾ ਕੇ,
                                                                                    • ਖੌਰੇ ਕੀ ਖਟਦੇ,
                                                                                    • ਅਮੀਰੀ ਜਿਹੀ ਦਿਖਾ ਕੇ,
                                                                                    • ਸੱਚੀ ਗੱਲ ਤਾਂ ਇਹ,
                                                                                    • ਸਭ ਪੈਸੇ ਦੇ ਹੀ ਯਾਰ ਨੇ,
                                                                                    • "ਅਮਨਾ" ਕਿਹੜੇ ਦੁਸ਼ਮਣ,
                                                                                    • ਪਹਿਚਾਣ ਕਿਹੜੇ ਯਾਰ ਨੇ...
                                                                                    • "ਅਮਨਾ" ਅੱਖਾਂ ਖੋਲ,
                                                                                    • ਚਾਰ-ਚੁਫੇਰਾ ਤੱਕ ਵੇ,
                                                                                    • ਲੜ ਲਗ ਜਾ ਸਾਂਈ ਦੇ,
                                                                                    • ਬੋਰੀ-ਬਿਸਤਰਾ ਚੱਕ ਵੇ,
                                                                                    • ਰੂਹਾਂ ਦੀ ਭਟਕਣ ਨੂੰ,
                                                                                    • ਉਹ ਹੀ ਲਾਉਂਦੇ ਪਾਰ ਨੇ,
                                                                                    • "ਅਮਨਾ" ਕਿਹੜੇ ਦੁਸ਼ਮਣ,
                                                                                    • ਪਹਿਚਾਣ ਕਿਹੜੇ ਯਾਰ ਨੇ...

                                                                                    ਉਡੀਕ

                                                                                    • ਬੀਤ ਗਏ ਇਕ ਵਖਤ ਦੀ
                                                                                    • ਅਣਦੇਖੀ ਇਕ ਝਲਕ ਦੀ
                                                                                    • ਮੈਂ ਫਿਰ ਤੋਂ ਉਡੀਕ ਹਾਂ ਕਰ ਰਿਹਾ|
                                                                                    • ਟੁੱਟੇ ਹੋਏ ਅਰਮਾਨਾਂ ਦੀ
                                                                                    • ਉਹਦੇ ਕੀਤੇ ਅਹਿਸਾਨਾਂ ਦੀ
                                                                                    • ਮੈਂ ਫਿਰ ਤੋਂ ਉਡੀਕ ਹਾਂ ਕਰ ਰਿਹਾ|
                                                                                    • ਜਲਦੀ ਹੋਈ ਇਸ ਲਾਸ਼ ਦੀ
                                                                                    • ਇੰਜ ਹੋ ਜਾਏ ਉਸ ਕਾਸ਼ ਦੀ
                                                                                    • ਮੈਂ ਫਿਰ ਤੋਂ ਉਡੀਕ ਹਾਂ ਕਰ ਰਿਹਾ|
                                                                                    • ਵਰਦੀ ਹੋਈ ਬਰਸਾਤ ਦੀ
                                                                                    • ਇਕ ਉਸ ਹਸੀਨ ਰਾਤ ਦੀ
                                                                                    • ਮੈਂ ਫਿਰ ਤੋਂ ਉਡੀਕ ਹਾਂ ਕਰ ਰਿਹਾ|
                                                                                    • "ਅਮਨਾ" ਅਧੂਰੇ ਜਵਾਬ ਦੀ
                                                                                    • ਅਣ-ਛੂਹੇ ਇਕ ਖ਼ੁਆਬ ਦੀ
                                                                                    • ਮੈਂ ਫਿਰ ਤੋਂ ਉਡੀਕ ਹਾਂ ਕਰ ਰਿਹਾ|

                                                                                    ਬੇ-ਕਦਰਾਂ ਲਈ

                                                                                    • ਬੇ-ਕਦਰਾਂ ਲਈ ਲਿਖਣ ਦਾ ਮੈਨੂੰ ਸ਼ੌਂਕ ਨਾ ਰਿਹਾ,
                                                                                    • ਜਦ ਕਦੇ ਮੌਕਾ ਮਿਲੇ ਤਾਂ ਸੱਚੀ ਆਖ ਦਿੰਦੇ ਹਾਂ,
                                                                                    • ਜਦ ਤੱਕ ਜਿੰਦਗੀ ਹੈ, ਲਫ਼ਜ਼ਾਂ ਸਹਾਰੇ ਜੀ ਲਵਾਂਗੇ,
                                                                                    • ਦੁਨੀਆ 'ਚ ਬੜੇ ਹੋਰ ਨੇ ਜੇ ਤੇਰਾ ਸਾਥ ਨਾ ਰਿਹਾ,
                                                                                    • ਅੱਖਾਂ ਵੀ ਪੜ੍ਹ ਲੈਂਦੀਆਂ ਨੇ ਜਜ਼ਬਾਤ ਦਿਲ ਦੇ,
                                                                                    • ਕੀ ਕਰਨਾ ਸਜਦਾ ਦਿਲ ਹੀ ਜੇ ਪਾਕ ਨਾ ਰਿਹਾ,
                                                                                    • ਅਸੀਂ ਫੁੱਲਾਂ ਦੇ ਮਹਿਲ ਬਣਾਏ ਸੀ, ਨਾਮ ਤੇਰਾ ਰੱਖ ਕੇ,
                                                                                    • ਢਾਹ ਦਿਤੇ ਉਹ ਸਭ ਜਦ ਤੇਰਾ ਸਾਥ ਨਾ ਰਿਹਾ,
                                                                                    • ਹਵਾ ਨਾਲ ਗੱਲ ਕਰਦਿਆਂ ਨੂੰ, ਪਾਗਲ ਕਈਆਂ ਕਹਿ ਦਿਤਾ,
                                                                                    • ਅਕਲ ਦੀ ਗੱਲ ਕਰਦੇ ਸਾਰੇ, ਇਕ ਮੈਂ ਹੁਸ਼ਿਆਰ ਨਾ ਰਿਹਾ,
                                                                                    • ਬੰਦਿਆ ਦੇ ਵੀ ਮੈਂ ਸੁਣਿਆ ਜ਼ਮੀਰ ਖੋਖਲੇ ਹੋ ਜਾਂਦੇ,
                                                                                    • ਗੱਲਾਂ ਐਸੀਆਂ ਸੁਣ, ਖੁਦ ਤੇ ਇਤਬਾਰ ਨਾ ਰਿਹਾ,
                                                                                    • ਹਸ ਕੇ ਮਿਲਣਾ ਵੀ ਕਦੇ ਸਾਡੀ ਫ਼ਿਤਰਤ ਹੁੰਦਾ ਸੀ,
                                                                                    • ਸਭ ਕੁਝ ਬਦਲ ਗਿਆ, ਜਦ ਦਿਲ-ਦਿਲਦਾਰ ਨਾ ਰਿਹਾ,
                                                                                    • ਦਸਣਾ ਕਿਸੇ ਨਾ ਕੁਝ, ਬਸ ਅਸੀਂ ਦਿਲ 'ਚ ਰੱਖ ਲੈਣਾ,
                                                                                    • ਸਮਝ ਸਕੇ ਜੇ ਕੋਈ, ਐਸਾ ਰੂਹਦਾਰ ਨਾ ਰਿਹਾ,
                                                                                    • ਭਾਫ਼ ਬਣੇ ਪਾਣੀ ਦਾ ਕਦੇ ਵਜੂਦ ਨਹੀਂ ਲਭਦਾ,
                                                                                    • ਬਣ ਤਵਾਰੀਖ਼ ਛਪਦਾ ਸੀ, ਹੁਣ ਉਹ ਪਿਆਰ ਨਾ ਰਿਹਾ,
                                                                                    • ਗੱਲਾਂ ਕੌੜੀਆਂ ਲਗਦੀਆਂ ਤਾਂ, ਮਿੱਠਾ ਕੁਝ ਖਾ ਲਈਂ,
                                                                                    • ਜੇ ਤੂੰ ਮੇਰੀ ਨਾ ਰਹੀ, ਤਾਂ ਮੈਂ ਵੀ ਤੇਰਾ ਨਾ ਰਿਹਾ|

                                                                                    ਮੈਂ ਤੇ ਮੇਰਾ ਮੁਕੱਦਰ

                                                                                    • ਮੈਂ ਤੇ ਮੇਰਾ ਮੁਕੱਦਰ
                                                                                    • ਕੈਸੇ ਰਾਹ ਤੇ ਚਲਦੇ ਰਹੇ,
                                                                                    • ਆਸ ਦੇ ਦੀਵੇ ਵਾਂਗ
                                                                                    • ਸਾਰੀ ਉਮਰ ਹੀ ਬਲਦੇ ਰਹੇ,
                                                                                    • ਦਿਨ ਡੁੱਬਿਆ ਕਿਸਮਤ ਦਾ
                                                                                    • ਦੁੱਖਾਂ ਦੇ ਪਹਾੜਾਂ ਉਹਲੇ,
                                                                                    • ਸਵੇਰ ਕਦੇ ਨਾ ਦੇਖੀ
                                                                                    • ਜਾਗੇ ਤਾਂ ਦਿਨ ਹੀ ਢਲਦੇ ਰਹੇ,
                                                                                    • ਕਿਰਤ ਕਰ ਬਾਲੀ ਅੱਗ ਦਾ
                                                                                    • ਆਇਆ ਭੌਰਾ ਨਾ ਸੇਕ,
                                                                                    • ਕਰਮਾਂ ਦੀ ਰੋਟੀ ਨਾ ਬਣੀ
                                                                                    • ਅਸੀਂ ਪਾਸੇ ਥਲਦੇ ਰਹੇ,
                                                                                    • ਇਨਸਾਨ ਕਦ ਰੂਪ ਬਦਲੇ
                                                                                    • ਇਹਦਾ ਕੁਝ ਨਾ ਪਤਾ ਚੱਲੇ,
                                                                                    • ਬੱਚਿਆਂ ਵਾਂਗ ਰੱਖੇ ਬੁੱਕਲ 'ਚ
                                                                                    • ਨਾਗ ਹੀ ਪਲਦੇ ਰਹੇ,
                                                                                    • ਹੋਸ਼-ਹਵਾਸ ਲੱਗੇ ਟਿਕਾਣੇ
                                                                                    • ਧੌਖੇ ਖਾ-ਖਾ ਕੇ,
                                                                                    • ਝੂਠੇ ਲਤੀਫ਼ੇ ਸੁਣ ਕੇ
                                                                                    • ਸਾਡੇ ਹਾਸੇ ਗਲਦੇ ਰਹੇ,
                                                                                    • "ਅਮਨਾ" ਤੋੜਿਆ ਨਾ ਪੂਰਾ ਨਾਤਾ
                                                                                    • ਅੱਧ-ਵਿਚਾਲੇ ਛੱਡ ਦਿਤਾ,
                                                                                    • ਖ਼ਿਆਲ ਹੋਣਾ ਜਮਾਨੇ 'ਚ
                                                                                    • ਖੋਟੇ ਸਿੱਕੇ ਵੀ ਚਲਦੇ ਰਹੇ|

                                                                                    ਬੇ-ਨਕਾਬ

                                                                                    • ਕੱਲ ਦਾ ਦਿਨ ਇਕ ਖਾਸ ਹੈ,
                                                                                    • ਕੋਸਾਂ ਲੰਮੀ ਵਾਟ ਹੈ,
                                                                                    • ਜਾ ਵੀ ਰਿਹਾ ਹਾਂ ਕੱਲਾ,
                                                                                    • ਇਹ ਹੀ ਸਭ ਤੋਂ ਵੱਡਾ ਸਾਥ ਹੈ,
                                                                                    • ਕੱਲ ਦਾ ਦਿਨ ਇਕ ਖਾਸ ਹੈ...
                                                                                    • ਉਹ ਜੋ ਸ਼ੀਤ ਹਵਾਵਾਂ,
                                                                                    • ਕੋਈ ਗੀਤ ਗਾਵਣ ਤੋਂ ਰੁਕੀਆਂ ਨੇ,
                                                                                    • ਅੱਖਾਂ ਵਿਚ ਨੀਂਦ ਭਰੀ ਤੇ,
                                                                                    • ਨਾ ਅੱਖਾਂ ਮੀਚ ਕੇ ਸੁੱਤੀਆਂ ਨੇ,
                                                                                    • ਉਹਨਾਂ ਤੋਂ ਜਾ ਪੁੱਛਾਂਗਾ,
                                                                                    • ਕੌਣ-ਕੌਣ ਉਦਾਸ ਹੈ,
                                                                                    • ਕੱਲ ਦਾ ਦਿਨ ਇਕ ਖਾਸ ਹੈ...
                                                                                    • ਉਹ ਮੋੜ-ਘੇੜ ਜਿਹੇ ਰਸਤੇ,
                                                                                    • ਵਲ ਪਾ-ਪਾ ਚੱਕਰ ਖਾ ਗਏ ਨੇ,
                                                                                    • ਕੱਲ ਸੁਪਨੇ ਦੇ ਵਿਚ ਆ ਕੇ,
                                                                                    • ਇਕ ਬੁਝਾਰਤ ਡੂੰਘੀ ਪਾ ਗਏ ਨੇ,
                                                                                    • ਹੁਣ ਸੋਚਦਾ ਹੱਲ ਕਰਦਾ,
                                                                                    • ਜੋ ਗੁੰਝਲਾ ਗਿਆ ਸਵਾਸ ਹੈ,
                                                                                    • ਕੱਲ ਦਾ ਦਿਨ ਇਕ ਖਾਸ ਹੈ...
                                                                                    • ਉਸ ਸੜਕ ਕਿਨਾਰੇ ਥਾਂ ਨਾਲ,
                                                                                    • "ਅਮਨਾ" ਕੋਈ ਰਿਸ਼ਤਾ ਜੁੜਿਆ ਹੈ,
                                                                                    • ਮੇਰੇ ਪੈਰਾਂ ਦਾ ਇਹ ਜੋੜਾ,
                                                                                    • ਤਾਂ ਹੀ ਉਸ ਰਾਹ ਵੱਲ ਤੁਰਿਆ ਹੈ,
                                                                                    • ਖੌਰੇ ਹੋ ਜਾਏ ਬੇ-ਨਕਾਬ,
                                                                                    • ਜੋ ਮੇਰੇ ਖ਼ਿਆਲਾਂ ਵਾਲਾ ਕਾਸ਼ ਹੈ,
                                                                                    • ਕੱਲ ਦਾ ਦਿਨ ਇਕ ਖਾਸ ਹੈ...

                                                                                    ਚੁੱਪ ਕਰ ਬਹਿ ਜਿੰਦੇ

                                                                                    • ਚੁੱਪ ਕਰ ਬਹਿ ਜਿੰਦੇ,
                                                                                    • ਚੁੱਪ ਕਰ ਬਹਿ ਜਿੰਦੇ...
                                                                                    • ਸਾਰਿਆਂ ਨੂੰ ਮੱਤ ਹੈ,
                                                                                    • ਪਰਦੇ ਉਹਲੇ ਪੱਤ ਹੈ,
                                                                                    • ਔਕਾਤ ਵਿਚ ਰਹਿ ਜਿੰਦੇ,
                                                                                    • ਚੁੱਪ ਕਰ ਬਹਿ ਜਿੰਦੇ...
                                                                                    • ਚੰਗੀ ਮਾੜੀ ਅੱਖ ਹੈ,
                                                                                    • ਆਪੋ-ਆਪਣਾ ਪੱਖ ਹੈ,
                                                                                    • ਫੁੱਲਾਂ ਵਾਂਗ ਰਹਿੰਦੇ,
                                                                                    • ਆਖਰ ਹੋਣਾ ਕੱਖ ਹੈ,
                                                                                    • ਅਕਲੋਂ ਕੰਮ ਲੈ ਜਿੰਦੇ,
                                                                                    • ਚੁੱਪ ਕਰ ਬਹਿ ਜਿੰਦੇ...
                                                                                    • ਆਦਮੀ ਜਾਣੀ-ਜਾਣ ਹੈ,
                                                                                    • ਸ਼ਕਲਾਂ ਦੀ ਪਛਾਣ ਹੈ,
                                                                                    • ਮੈਂ ਮੇਰਾ, ਤੂੰ ਤੇਰਾ,
                                                                                    • ਕਮਾਇਆ ਬੜਾ ਨਾਮ ਹੈ,
                                                                                    • ਪਰੇ ਹੋ ਕੇ ਬਹਿ ਜਿੰਦੇ,
                                                                                    • ਚੁੱਪ ਕਰ ਬਹਿ ਜਿੰਦੇ...
                                                                                    • ਜਿੰਨਾ ਨਾਮ ਧਿਆਇਆ ਹੈ,
                                                                                    • ਉੱਨਾ ਹੀ ਪੱਲੇ ਆਇਆ ਹੈ,
                                                                                    • ਪੈਸੇ ਦਾ ਬੁਖਾਰ ਚੜ੍ਹਿਆ,
                                                                                    • ਉਂਜ ਕਹਿੰਦੇ ਮੋਹ-ਮਾਇਆ ਹੈ,
                                                                                    • ਖੁਦਾ ਦਾ ਨਾਮ ਲੈ ਜਿੰਦੇ,
                                                                                    • ਚੁੱਪ ਕਰ ਬਹਿ ਜਿੰਦੇ...

                                                                                    ਚੁੱਪ ਕਰ ਬਹਿ ਜਿੰਦੇ

                                                                                    • ਚੁਰਾਸੀ ਦਾ ਚੱਕਰ ਹੈ,
                                                                                    • ਨਿਕਲਿਆ ਬਣਿਆ ਫ਼ੱਕਰ ਹੈ,
                                                                                    • ਜਪਿਆ, ਰਟਿਆ ਦੁੱਧ ਪਾਣੀ,
                                                                                    • ਅਲਫ਼-ਅੱਲਾ ਇਕ ਅੱਖਰ ਹੈ,
                                                                                    • ਸਿੱਧੇ ਰਾਹ ਪੈ ਜਿੰਦੇ,
                                                                                    • ਚੁੱਪ ਕਰ ਬਹਿ ਜਿੰਦੇ...
                                                                                    • ਤਨ-ਮਨ ਭੁਲੇਖਾ ਹੈ,
                                                                                    • ਆਖਰ ਦੇਣਾ ਲੇਖਾ ਹੈ,
                                                                                    • ਉਤਰਾਅ-ਚੜ੍ਹਾਅ ਕਰਮਾਂ ਦੇ,
                                                                                    • ਸਿੱਧੀ ਸਮੇਂ ਦੀ ਰੇਖਾ ਹੈ,
                                                                                    • ਬੰਦੇ ਨੂੰ ਮਾਰੇ ਮੈਂ ਜਿੰਦੇ,
                                                                                    • ਚੁੱਪ ਕਰ ਬਹਿ ਜਿੰਦੇ...
                                                                                    • ਸਰੀਰ ਰੂਹ ਤੇ ਬੋਝ ਹੈ,
                                                                                    • ਜੰਮਣਾ-ਮਰਨਾ ਰੋਜ਼ ਹੈ,
                                                                                    • "ਅਮਨਾ" ਸ਼ੁਹਰਤ ਬੰਦੇ ਦੀ,
                                                                                    • ਸਮਝ ਅਕਲ ਦੀ ਸੋਜ ਹੈ,
                                                                                    • ਕਹਿਣਾ ਤਾਂ ਸੱਚ ਕਹਿ ਜਿੰਦੇ,
                                                                                    • ਨਹੀਂ ਤਾਂ ਚੁੱਪ ਕਰ ਬਹਿ ਜਿੰਦੇ...

                                                                                    ਮੈਂ ਤਿੜਕਿਆ ਹਾਂ

                                                                                    • ਜਿੰਦਗੀ ਦੇ ਉਜੜੇ ਰਾਹਾਂ ਤੇ
                                                                                    • ਇਕ ਨਜ਼ਰ ਮਿਲਾ ਕੇ ਤੋਰ ਜਾ,
                                                                                    • ਮੈਂ ਤਿੜਕਿਆ ਹਾਂ
                                                                                    • ਤੂੰ ਸਹਾਰਾ ਦੇ ਕੇ ਤੋੜ ਜਾ...
                                                                                    • ਮੈਨੂੰ ਮੋਹ ਹੁੰਦਾ ਕੋਈ ਬਿਨ ਤੇਰੇ
                                                                                    • ਹੱਸ ਕੇ ਮੈਂ ਜਿੰਦਗੀ ਜੀਅ ਲੈਂਦਾ,
                                                                                    • ਮੈਨੂੰ ਡਰ ਲਗਦਾ ਹੈ ਖੁਸ਼ੀਆਂ ਤੋਂ
                                                                                    • ਇਹਨਾਂ ਨੂੰ ਦਬਕਾ ਕੇ ਕਿਧਰੇ ਹੋੜ ਜਾ,
                                                                                    • ਮੈਂ ਤਿੜਕਿਆ ਹਾਂ
                                                                                    • ਤੂੰ ਸਹਾਰਾ ਦੇ ਕੇ ਤੋੜ ਜਾ...
                                                                                    • ਦਿਨ-ਰਾਤ ਦੇ ਬਿਗੜੇ ਸ਼ੋਰਾ ਵਿਚ
                                                                                    • ਮੇਰੇ ਦਿਲ ਨੂੰ ਅਰਾਮ ਨਹੀਂ ਮਿਲਦਾ,
                                                                                    • ਤੂੰ ਉਦਾਸੀਆਂ ਦੀ ਬਹਾਰ ਨੂੰ
                                                                                    • ਮੇਰੇ ਦਰ ਦੇ ਵੱਲ ਮੋੜ ਜਾ,
                                                                                    • ਮੈਂ ਤਿੜਕਿਆ ਹਾਂ
                                                                                    • ਤੂੰ ਸਹਾਰਾ ਦੇ ਕੇ ਤੋੜ ਜਾ...
                                                                                    • ਇਕੋ ਰਹੀ ਚਾਅ ਮੇਰੇ ਦਿਲ ਦੀ
                                                                                    • ਉਹਨਾਂ ਬੱਦਲਾਂ ਦੇ ਵਿਚ ਮੈਂ ਚਮਕਾਂ,
                                                                                    • ਨਾਤਾ "ਅਮਨੇ" ਦਾ ਉਸ ਦੂਰ ਬੈਠੀ
                                                                                    • ਮੌਤ ਰਾਣੀ ਦੇ ਨਾਲ ਜੋੜ ਜਾ,
                                                                                    • ਮੈਂ ਤਿੜਕਿਆ ਹਾਂ
                                                                                    • ਤੂੰ ਸਹਾਰਾ ਦੇ ਕੇ ਤੋੜ ਜਾ...

                                                                                    ਭੁੱਖ!

                                                                                    • ਭੁੱਖ!!!!
                                                                                    • ਭੁੱਖ ਕੀ ਹੈ?
                                                                                    • ਭੁੱਖ ਕਦੇ ਮਿਟਦੀ ਹੈ?
                                                                                    • ਜਾਂ ਨਾ ਮਿਟਣ ਦਾ ਨਾਮ ਹੀ ਭੁੱਖ ਹੈ!

                                                                                    ਗੁਰੂ ਜੀ

                                                                                    • ਮੈਨੂੰ ਪਾ ਦਿਉ ਓਸ ਰਾਹ ਗੁਰੂ ਜੀ
                                                                                    • ਜਿੱਥੇ ਲਗਣ ਨਾ ਔਖੇ ਸਾਹ ਗੁਰੂ ਜੀ,
                                                                                    • ਏਥੇ ਮਿਲਦੀ ਨਾ ਦਾਰੂ ਮਰਜ਼ਾਂ ਦੀ,
                                                                                    • ਪਿੰਡੇ ਤੋਂ ਖੁਸ਼ਬੋ ਆਉਂਦੀ ਏ ਕਰਜ਼ਾਂ ਦੀ,
                                                                                    • ਕਿੱਥੇ ਮਿਲੇ ਮਰਜ਼ਾਂ ਦੀ ਦਵਾ ਗੁਰੂ ਜੀ?
                                                                                    • ਮੈਨੂੰ ਪਾ ਦਿਉ ਓਸ ਰਾਹ ਗੁਰੂ ਜੀ...
                                                                                    • ਕਿਵੇਂ ਫੁੱਲਾਂ ਤੋਂ ਪੱਥਰ ਬਣ ਜਾਂਦੇ ਨੇ ਲੋਗ,
                                                                                    • ਪਹਿਲਾਂ ਵਾਂਗੂ ਫੇਰ ਵੀ ਮਿਲਦੇ ਨੇ ਹਰ ਰੋਜ਼,
                                                                                    • ਉਸ ਵੇਲੇ ਕਿੱਥੇ ਵਸਦਾ ਖੁਦਾ ਗੁਰੂ ਜੀ,
                                                                                    • ਮੈਨੂੰ ਪਾ ਦਿਉ ਓਸ ਰਾਹ ਗੁਰੂ ਜੀ...
                                                                                    • ਇਹਨਾ ਲਫ਼ਜ਼ਾਂ ਦਾ ਇਕ ਘਰ ਮੈਂ ਬਣਾਵਾਂ,
                                                                                    • ਗ਼ਜ਼ਲਾ, ਨਜ਼ਮਾ ਨੂੰ ਪਲੰਘ ਤੇ ਬਿਠਾਵਾਂ,
                                                                                    • ਹਰਫਾਂ ਦਾ ਇਕ ਬਾਣਾ ਲਵਾ ਸੁਆ ਗੁਰੂ ਜੀ,
                                                                                    • ਮੈਨੂੰ ਪਾ ਦਿਉ ਓਸ ਰਾਹ ਗੁਰੂ ਜੀ...
                                                                                    • ਏਥੇ ਪਾਉਂਦਾ ਨਾ ਕੋਈ ਮੁੱਲ ਕਿਸੇ ਦੀਆਂ ਸੱਧਰਾਂ ਦਾ,
                                                                                    • ਅੱਗ ਵਾਂਗ ਸੇਕ ਆਵੇ ਦੁਨੀਆ ਦੀਆਂ ਨਜ਼ਰਾਂ ਦਾ,
                                                                                    • ਅਖੀਰ ਤਾਂ ਹੋਣਾ ਸਭ ਨੇ ਸੁਆਹ ਗੁਰੂ ਜੀ,
                                                                                    • ਮੈਨੂੰ ਪਾ ਦਿਉ ਓਸ ਰਾਹ ਗੁਰੂ ਜੀ...

                                                                                    ਫ਼ਕੀਰ ਹਾਂ

                                                                                    • ਫ਼ਕੀਰ ਹਾਂ ਤਾਂ ਫ਼ਕੀਰ ਹਾਂ,
                                                                                    • ਤੂੰ, ਫਿਸਲੇ ਜਬਾਨ ਜਿਹੀ,
                                                                                    • ਮੈਂ ਪੱਥਰ ਤੇ ਲਕੀਰ ਹਾਂ,
                                                                                    • ਫ਼ਕੀਰ ਹਾਂ ਤਾਂ ਫ਼ਕੀਰ ਹਾਂ...
                                                                                    • ਗੱਲ ਕਰਾਂ ਮੈਂ ਤਰਕ ਦੀ,
                                                                                    • ਸੱਚ ਝੂਠ ਦੇ ਫ਼ਰਕ ਦੀ,
                                                                                    • ਕਿਸੇ ਨੂੰ ਲਗਦੀ ਖਰੀ,
                                                                                    • ਕਿਸੇ ਦੀ ਅੱਖ 'ਚ ਰੜਕਦੀ,
                                                                                    • ਚੱਲਿਆ ਵੱਜੂ ਥਾਂ ਟਿਕਾਣੇ,
                                                                                    • ਮੈਂ ਤੁੱਕਾ ਨਹੀਂ ਤੀਰ ਹਾਂ,
                                                                                    • ਫ਼ਕੀਰ ਹਾਂ ਤਾਂ ਫ਼ਕੀਰ ਹਾਂ...
                                                                                    • ਜਦ ਸੋਚ ਦੀ ਵੇਲ ਲਟਕਦੀ,
                                                                                    • ਮੱਤ ਸ਼ੁਰੂ 'ਚ ਅਟਕਦੀ,
                                                                                    • ਫੜ੍ਹਿਆ ਨਾ ਜਾਵੇ ਲਫ਼ਜ਼ਾਂ ਨੂੰ,
                                                                                    • ਰੂਹ ਏਧਰ-ਉਧਰ ਭਟਕਦੀ,
                                                                                    • ਹਰ ਜਗ੍ਹਾ ਘੁਲ ਜਾਵਾਂ,
                                                                                    • ਕਿਤੇ ਵਾ, ਕਿਤੇ ਨੀਰ ਹਾਂ,
                                                                                    • ਫ਼ਕੀਰ ਹਾਂ ਤਾਂ ਫ਼ਕੀਰ ਹਾਂ...

                                                                                    ਫ਼ਕੀਰ ਹਾਂ

                                                                                    • ਕੁਦਰਤ ਜਦ ਭੜਕਦੀ,
                                                                                    • ਅਸਮਾਨੀ ਬਿਜਲੀ ਗੜ੍ਹਕਦੀ,
                                                                                    • ਬੰਦੇ ਦੇ ਬੁਰੇ ਕਰਮਾਂ ਤੇ,
                                                                                    • ਬੂੰਦ-ਬੂੰਦ ਕਰ ਵਰਸਦੀ,
                                                                                    • ਜਦ ਚਾਹਾਂ ਮਿਲਾ ਮਹਿਰਮ ਨੂੰ,
                                                                                    • ਨਾ ਰਾਜਾ ਨਾ ਵਜ਼ੀਰ ਹਾਂ,
                                                                                    • ਫ਼ਕੀਰ ਹਾਂ ਤਾਂ ਫ਼ਕੀਰ ਹਾਂ...
                                                                                    • ਗੱਲ ਜੋ ਕਰਦੇ ਝੜਪ ਦੀ,
                                                                                    • ਅੱਗ 'ਚ ਬਲਦੇ ਨਰਕ ਦੀ,
                                                                                    • ਆਪਣੇ ਸੀਨੇ ਸਹਿ ਪਤਾ ਚੱਲੇ,
                                                                                    • "ਅਮਨਾ" ਕੀ ਖੁਸ਼ਬੂ ਹੁੰਦੀ ਹੈ ਤੜਪ ਦੀ,
                                                                                    • ਮਰਿਆ, ਮਾਰਿਆਂ, ਮਰਿਆ ਨਹੀਂ,
                                                                                    • ਜਿਉਂਦਾ ਜਾਗਦਾ ਜ਼ਮੀਰ ਹਾਂ,
                                                                                    • ਫ਼ਕੀਰ ਹਾਂ ਤਾਂ ਫ਼ਕੀਰ ਹਾਂ...

                                                                                    ਬੱਚਿਆਂ ਨੂੰ ਬਖ਼ਸ਼ ਰੱਬਾ

                                                                                    • ਬੱਚਿਆਂ ਨੂੰ ਬਖ਼ਸ਼ ਰੱਬਾ,
                                                                                    • ਸਾਂਭ ਆਪਣਾ ਤਖ਼ਤ ਰੱਬਾ...
                                                                                    • ਲਹੂ ਵਿਚ ਰਲੀ ਜਾਵੇ,
                                                                                    • ਜਹਿਰ ਦਾ ਪਰਛਾਵਾਂ,
                                                                                    • ਹਰ ਚੀਜ ਜਹਿਰ ਲਗੇ,
                                                                                    • ਕੀ ਪੀਵਾਂ ਕੀ ਖਾਵਾਂ,
                                                                                    • ਇਨਸਾਨਾਂ ਵਾਂਗ ਪੈ ਰਿਹਾ,
                                                                                    • ਤੇਰੇ ਦਿਲ 'ਚ ਫ਼ਰਕ ਰੱਬਾ,
                                                                                    • ਬੱਚਿਆਂ ਨੂੰ ਬਖ਼ਸ਼ ਰੱਬਾ,
                                                                                    • ਸਾਂਭ ਆਪਣਾ ਤਖ਼ਤ ਰੱਬਾ...
                                                                                    • ਮਿੱਠੇ ਤੋਂ ਪਰਹੇਜ਼ ਕਰ,
                                                                                    • ਡਾਕਟਰ ਦੇਵੇ ਸਲਾਹਾਂ,
                                                                                    • ਖੁਸ਼ੀਆਂ ਦੇ ਮੌਕੇ ਤੇ ਵੀ,
                                                                                    • ਫਿੱਕਾ ਕੌੜਾ ਖਾਵਾਂ,
                                                                                    • ਸੀ ਫੁੱਲਾਂ ਤੋਂ ਕੋਮਲ,
                                                                                    • ਹੋ ਗਿਆ ਪੱਥਰਾਂ ਤੋਂ ਸਖ਼ਤ ਰੱਬਾ,
                                                                                    • ਬੱਚਿਆਂ ਨੂੰ ਬਖ਼ਸ਼ ਰੱਬਾ,
                                                                                    • ਸਾਂਭ ਆਪਣਾ ਤਖ਼ਤ ਰੱਬਾ...

                                                                                    ਬੱਚਿਆਂ ਨੂੰ ਬਖ਼ਸ਼ ਰੱਬਾ

                                                                                    • ਕਿੱਥੇ ਲੱਗਣਾ ਏ ਪਾਰ,
                                                                                    • ਬੇੜੀ ਡੋਬਤੀ ਮਲਾਹਾਂ,
                                                                                    • ਬੋਟੀ-ਬੋਟੀ ਕਰ ਖਾਣਾ,
                                                                                    • ਮਿਲ ਬੁਰੀਆਂ ਬਲਾਵਾਂ,
                                                                                    • ਬੱਦਲ ਬਣ ਮੰਡਰਾ ਰਿਹਾ,
                                                                                    • ਸਿਰ ਤੇ ਬੁਰਾ ਵਖਤ ਰੱਬਾ,
                                                                                    • ਬੱਚਿਆਂ ਨੂੰ ਬਖ਼ਸ਼ ਰੱਬਾ,
                                                                                    • ਸਾਂਭ ਆਪਣਾ ਤਖ਼ਤ ਰੱਬਾ...
                                                                                    • ਬੱਚੇ ਰੱਬ ਦਾ ਹੀ ਰੂਪ,
                                                                                    • ਖੁਦ ਨੂੰ ਮੈਂ ਸਮਝਾਵਾਂ,
                                                                                    • ਕਿਉਂ ਖੁਦ ਨੂੰ ਹੀ ਫਿਰੇ,
                                                                                    • ਦਿੰਦਾ ਤੂੰ ਸਜਾਵਾਂ,
                                                                                    • ਖੁਦ ਨਾਲ ਹੀ ਰਿਹਾ ਏ,
                                                                                    • ਲੱਗੇ ਝੜਪ ਰੱਬਾ,
                                                                                    • ਬੱਚਿਆਂ ਨੂੰ ਬਖ਼ਸ਼ ਰੱਬਾ,
                                                                                    • ਸਾਂਭ ਆਪਣਾ ਤਖ਼ਤ ਰੱਬਾ...

                                                                                    ਵਿੰਗ-ਵਲੇਵੇਂ

                                                                                    • ਵਿੰਗ-ਵਲੇਵੇਂ ਖਾ-ਖਾ ਕੇ
                                                                                    • ਨਾ ਚੱਲੀਏ ਮੁਟਿਆਰੇ,
                                                                                    • ਧੁੱਪ ਚੜ੍ਹੇ ਦਿਨੇ-ਦਿਨੇ
                                                                                    • ਘਰ ਮੁੜੀਏ ਮੁਟਿਆਰੇ...
                                                                                    • ਮੁੰਡਿਆਂ ਦਾ ਕੀ ਮੂੰਹ ਧੋ ਕੇ
                                                                                    • ਪਾਕ ਹੋ ਜਾਂਦੇ ਨੇ,
                                                                                    • ਕੁੜੀਆਂ ਦੀ ਜਿੰਦਗੀ ਤੇ
                                                                                    • ਉਮਰਾਂ ਲਈ ਦਾਗ਼ ਪੈ ਜਾਂਦੇ ਨੇ,
                                                                                    • ਅਣਜਾਣਾ ਨਾਲ ਰਾਹਾਂ ਤੇ
                                                                                    • ਨਾ ਖੜ੍ਹੀਏ ਮੁਟਿਆਰੇ,
                                                                                    • ਵਿੰਗ-ਵਲੇਵੇਂ ਖਾ-ਖਾ ਕੇ
                                                                                    • ਨਾ ਚੱਲੀਏ ਮੁਟਿਆਰੇ,
                                                                                    • ਧੁੱਪ ਚੜ੍ਹੇ ਦਿਨੇ-ਦਿਨੇ
                                                                                    • ਘਰ ਮੁੜੀਏ ਮੁਟਿਆਰੇ...
                                                                                    • ਇੱਜਤ ਕਮਾਉਣੀ ਕੀ ਹੁੰਦੀ
                                                                                    • ਬਾਪੂ ਦੀ ਦਾਹੜੀ ਤੋਂ ਪੁੱਛ ਲਈਂ,
                                                                                    • ਜਿੰਦਗੀ ਦੇ ਫ਼ਲਸਫ਼ੇ ਨੂੰ
                                                                                    • ਮਾਂ ਦੀ ਗੋਦ 'ਚ ਬਹਿ ਕੇ ਸਿਖ ਲਈਂ,
                                                                                    • ਬਿਨਾਂ ਗੱਲੋਂ ਕੋਠੇ ਬਾਰ-ਬਾਰ
                                                                                    • ਨਾ ਚਾੜ੍ਹੀਏ ਮੁਟਿਆਰੇ,
                                                                                    • ਵਿੰਗ-ਵਲੇਵੇਂ ਖਾ-ਖਾ ਕੇ
                                                                                    • ਨਾ ਚੱਲੀਏ ਮੁਟਿਆਰੇ,
                                                                                    • ਧੁੱਪ ਚੜ੍ਹੇ ਦਿਨੇ-ਦਿਨੇ
                                                                                    • ਘਰ ਮੁੜੀਏ ਮੁਟਿਆਰੇ...

                                                                                    ਵਿੰਗ-ਵਲੇਵੇਂ

                                                                                    • ਲੋਕਾਂ ਦੇ ਮੂੰਹ ਨਾ ਫੜ੍ਹੇ ਜਾਣ
                                                                                    • ਗੱਲ ਇਕ ਤੋਂ ਸੌ ਬਣਾਉਂਦੇ ਨੇ,
                                                                                    • ਮੌਕਾ ਮਿਲਣ ਦੀ ਲੋੜ ਵਿਹਲੇ
                                                                                    • ਲੱਖ ਤੁਹਮਤਾਂ ਲਾਉਂਦੇ ਨੇ,
                                                                                    • ਝੂਠੇ ਰਾਹ ਛੱਡ, ਸੱਚ ਦਾ
                                                                                    • ਸਬਕ ਪੜ੍ਹੀਏ ਮੁਟਿਆਰੇ,
                                                                                    • ਵਿੰਗ-ਵਲੇਵੇਂ ਖਾ-ਖਾ ਕੇ
                                                                                    • ਨਾ ਚੱਲੀਏ ਮੁਟਿਆਰੇ,
                                                                                    • ਧੁੱਪ ਚੜ੍ਹੇ ਦਿਨੇ-ਦਿਨੇ
                                                                                    • ਘਰ ਮੁੜੀਏ ਮੁਟਿਆਰੇ...
                                                                                    • ਜ਼ਬਾਨ ਨਾ ਲਾਈਏ ਰਾਹੀਆਂ ਨੂੰ
                                                                                    • ਰਾਹਾਂ ਵਿਚ ਹੀ ਛੱਡ ਜਾਂਦੇ,
                                                                                    • ਕੋਈ ਨਾ ਇਹ ਰਾਹ ਛੱਡਦੇ
                                                                                    • ਆਪਣੇ ਮਤਲਬ ਕੱਢ ਜਾਂਦੇ,
                                                                                    • ਹੁੰਗਾਰਾ ਓਹਨਾ ਦੀ ਗੱਲ ਦਾ
                                                                                    • ਨਾ ਭਰੀਏ ਮੁਟਿਆਰੇ,
                                                                                    • ਵਿੰਗ-ਵਲੇਵੇਂ ਖਾ-ਖਾ ਕੇ
                                                                                    • ਨਾ ਚੱਲੀਏ ਮੁਟਿਆਰੇ,
                                                                                    • ਧੁੱਪ ਚੜ੍ਹੇ ਦਿਨੇ-ਦਿਨੇ
                                                                                    • ਘਰ ਮੁੜੀਏ ਮੁਟਿਆਰੇ...

                                                                                    ਧੀ

                                                                                    • ਧੀ ਦੁਨੀਆਦਾਰੀ ਦੀ
                                                                                    • ਪਹਿਲੀ ਆਖਰੀ ਤੰਦ ਹੁੰਦੀ,
                                                                                    • ਨਸ਼ਰ-ਹਸ਼ਰ ਸਭ ਇਸੇ ਤੇ
                                                                                    • ਧੀ ਨਵੇਂ ਜਨਮ ਦੀ ਗੰਢ ਹੁੰਦੀ|
                                                                                    • ਧੀਆਂ ਲਾਵਣ ਬਾਗ ਖੁਸ਼ੀ ਦੇ
                                                                                    • ਧੀਆਂ ਦੇ ਹੱਥ ਸੁੱਚੇ,
                                                                                    • ਧੀਆਂ ਨੀਵੀਆਂ ਹੋ ਕੇ ਜੀਵਣ
                                                                                    • ਹੁੰਦੀਆਂ ਰੱਬ ਤੋਂ ਉੱਤੇ,
                                                                                    • ਘਟਦੀ ਨਹੀਂ ਸਗੋਂ ਵਧਦੀ ਜਾਂਦੀ
                                                                                    • "ਅਮਨਾ" ਖੁਸ਼ੀ ਜਦ ਵੰਡ ਹੁੰਦੀ,
                                                                                    • ਧੀ ਦੁਨੀਆਦਾਰੀ ਦੀ
                                                                                    • ਪਹਿਲੀ ਆਖਰੀ ਤੰਦ ਹੁੰਦੀ,
                                                                                    • ਨਸ਼ਰ-ਹਸ਼ਰ ਸਭ ਇਸੇ ਤੇ
                                                                                    • ਧੀ ਨਵੇਂ ਜਨਮ ਦੀ ਗੰਢ ਹੁੰਦੀ|
                                                                                    • ਰਿਸ਼ਤੇ-ਨਾਤੇ ਮੂੰਹ ਬਣਾਉਂਦੇ
                                                                                    • ਧੀ ਜਦ ਘਰ ਜੰਮਦੀ,
                                                                                    • ਵੰਸ਼ ਨੂੰ ਅੱਗੇ ਕਿਹੜਾ ਤੋਰੂ
                                                                                    • ਸੋਚ ਹੁੰਦੀ ਇਹ ਸਭ ਦੀ,
                                                                                    • ਮਾਲਕ ਜਿਸ ਰੰਗ 'ਚ ਰੰਗੇ
                                                                                    • ਦੁਨੀਆਂ ਓਸੇ ਰੰਗ 'ਚ ਰੰਗ ਹੁੰਦੀ,
                                                                                    • ਧੀ ਦੁਨੀਆਦਾਰੀ ਦੀ
                                                                                    • ਪਹਿਲੀ ਆਖਰੀ ਤੰਦ ਹੁੰਦੀ,
                                                                                    • ਨਸ਼ਰ-ਹਸ਼ਰ ਸਭ ਇਸੇ ਤੇ
                                                                                    • ਧੀ ਨਵੇਂ ਜਨਮ ਦੀ ਗੰਢ ਹੁੰਦੀ|

                                                                                    ਧੀ

                                                                                    • ਇਕ ਘਰ ਛੱਡ ਦੁੱਜੇ ਘਰ ਜਾਂਦੀ
                                                                                    • ਉਥੇ ਨਵੇਂ ਸਾਕ ਬਣਾਉਂਦੀ,
                                                                                    • ਤਾਹਨੇ-ਮਿਹਣੇ ਸਹਿ-ਸਹਿ ਕੇ
                                                                                    • ਔਰਤ ਜਾਤ ਦੀ ਜੂਨ ਹੰਢਾਉਂਦੀ,
                                                                                    • ਆਪੇ ਔਰਤ ਹੋ ਕੇ ਕਿਉਂ
                                                                                    • ਔਰਤ ਧੀ ਤੋਂ ਤੰਗ ਹੁੰਦੀ?
                                                                                    • ਧੀ ਦੁਨੀਆਦਾਰੀ ਦੀ
                                                                                    • ਪਹਿਲੀ ਆਖਰੀ ਤੰਦ ਹੁੰਦੀ,
                                                                                    • ਨਸ਼ਰ-ਹਸ਼ਰ ਸਭ ਇਸੇ ਤੇ
                                                                                    • ਧੀ ਨਵੇਂ ਜਨਮ ਦੀ ਗੰਢ ਹੁੰਦੀ|

                                                                                    ਵਖਤ ਕਿਵੇਂ ਚਲਦਾ ਰਿਹਾ

                                                                                    • ਵਖਤ ਕਿਵੇਂ ਚਲਦਾ ਰਿਹਾ,
                                                                                    • ਖ਼ਿਆਲ ਕਿਵੇਂ ਪਲਦਾ ਰਿਹਾ...
                                                                                    • ਮੈਨੂੰ ਮੇਰੇ ਦਿਲ ਨੇ ਨਾ ਖ਼ਬਰ ਦਿਤੀ
                                                                                    • ਇਹ ਸੀਨੇ ਵਿਚ ਹੀ ਬਲਦਾ ਰਿਹਾ,
                                                                                    • ਜਿਸ ਦਿਨ ਸਾਨੂੰ ਖ਼ਬਰ ਹੋਈ,
                                                                                    • ਵੇਖ-ਵੇਖ ਅੱਖਾਂ ਮਲਦਾ ਰਿਹਾ,
                                                                                    • ਵਖਤ ਕਿਵੇਂ ਚਲਦਾ ਰਿਹਾ,
                                                                                    • ਖ਼ਿਆਲ ਕਿਵੇਂ ਪਲਦਾ ਰਿਹਾ...
                                                                                    • ਅਸਾਂ ਇਕ ਦਿਨ ਉਹਨੂੰ ਦਸ ਛੱਡਿਆ,
                                                                                    • ਉਹਨਾਂ ਸਾਡੇ ਉੱਤੇ ਹੱਸ ਛੱਡਿਆ,
                                                                                    • ਇਕ ਵਾਰ ਅਹਿਸਾਸ ਜਰੂਰ ਹੋਇਆ,
                                                                                    • ਪਰ ਯਕੀਨ ਨਾ ਉਸ ਪਲ ਦਾ ਰਿਹਾ,
                                                                                    • ਵਖਤ ਕਿਵੇਂ ਚਲਦਾ ਰਿਹਾ,
                                                                                    • ਖ਼ਿਆਲ ਕਿਵੇਂ ਪਲਦਾ ਰਿਹਾ...
                                                                                    • ਅਚਾਨਕ ਇਕ ਐਸਾ ਮੋੜ ਆਇਆ,
                                                                                    • ਜਿਥੇ ਹਾਸੇ ਮੈਂ ਰੋੜ੍ਹ ਆਇਆ,
                                                                                    • ਫਿਰ ਨਾ ਫ਼ਿਕਰ ਸਾਨੂੰ ਅੱਜ ਦਾ,
                                                                                    • ਨਾ ਫ਼ਿਕਰ ਕੱਲ ਦਾ ਰਿਹਾ,
                                                                                    • ਵਖਤ ਕਿਵੇਂ ਚਲਦਾ ਰਿਹਾ,
                                                                                    • ਖ਼ਿਆਲ ਕਿਵੇਂ ਪਲਦਾ ਰਿਹਾ...

                                                                                    ਵਖਤ ਕਿਵੇਂ ਚਲਦਾ ਰਿਹਾ

                                                                                    • ਸੋਚਾਂ ਵਿਚ ਡੁੱਬਿਆ ਹਾਂ ਮੈਂ,
                                                                                    • ਉਹਦੀ ਸ਼ਕਲ 'ਚ ਖੁੱਭਿਆ ਹਾਂ ਮੈਂ,
                                                                                    • ਪਿਆਰ ਤਾਂ ਉਹਦੇ ਦਿਲ ਵਿਚ ਵੀ ਸੀ,
                                                                                    • ਪਰ ਵਖਤ ਨਾਲ ਉਹ ਗਲਦਾ ਰਿਹਾ,
                                                                                    • ਵਖਤ ਕਿਵੇਂ ਚਲਦਾ ਰਿਹਾ,
                                                                                    • ਖ਼ਿਆਲ ਕਿਵੇਂ ਪਲਦਾ ਰਿਹਾ...
                                                                                    • "ਅਮਨਾ" ਵਫ਼ਾ, ਬੇ-ਵਫ਼ਾਈ ਕੀ ਹੈ?
                                                                                    • ਇਸ਼ਕ ਦੇ ਮਾਰੇ ਦੀ ਦਵਾਈ ਕੀ ਹੈ?
                                                                                    • ਮੈਂ ਪਾਣੀਆਂ ਵਿਚ ਵੀ ਭਿੱਜ ਵੇਖਿਆ,
                                                                                    • ਫਿਰ ਵੀ ਕਿਤੋਂ ਤਾਂ ਜਲਦਾ ਰਿਹਾ,
                                                                                    • ਵਖਤ ਕਿਵੇਂ ਚਲਦਾ ਰਿਹਾ,
                                                                                    • ਖ਼ਿਆਲ ਕਿਵੇਂ ਪਲਦਾ ਰਿਹਾ...

                                                                                    ਰੱਖੀਂ ਕਲਮਾਂ ਤੇ ਭਰੋਸਾ

                                                                                    • ਰੱਖੀਂ ਕਲਮਾਂ ਤੇ ਭਰੋਸਾ
                                                                                    • ਇਹਨਾ ਲਿਖਣਾ ਏ ਕੱਲ ਨੂੰ,
                                                                                    • ਬਣ ਗਏ ਅਤੀਤ ਤੇ
                                                                                    • ਆਉਣ ਵਾਲੇ ਪਲ ਨੂੰ,
                                                                                    • ਰੱਖੀਂ ਕਲਮਾਂ ਤੇ ਭਰੋਸਾ
                                                                                    • ਇਹਨਾ ਲਿਖਣਾ ਏ ਕੱਲ ਨੂੰ...
                                                                                    • ਦਾਗ਼ ਦੇ ਕੇ ਕਾਗਜ਼ਾਂ ਨੂੰ
                                                                                    • ਪਿੱਛੇ ਛੱਡ ਜਾਏ ਨਿਸ਼ਾਨ ਇਹ,
                                                                                    • ਬਿਆਨ ਕਰੇ ਲਫ਼ਜ਼ਾਂ 'ਚ
                                                                                    • ਦਿਲਾਂ ਦੀ ਹਲਚਲ ਨੂੰ,
                                                                                    • ਰੱਖੀਂ ਕਲਮਾਂ ਤੇ ਭਰੋਸਾ
                                                                                    • ਇਹਨਾ ਲਿਖਣਾ ਏ ਕੱਲ ਨੂੰ...
                                                                                    • ਗੂੜ੍ਹੇ ਰਿਸ਼ਤੇ ਵੀ
                                                                                    • ਫੈਲ ਜਾਂਦੇ ਨੇ ਸਿਆਹੀ ਵਾਂਗ,
                                                                                    • ਇਹ ਕਥਨ ਕਿੰਨਾ ਹੈ ਸਹੀ
                                                                                    • ਦੇਖਾਂ ਤੇਰੇ ਮੇਰੇ ਵੱਲ ਨੂੰ,
                                                                                    • ਰੱਖੀਂ ਕਲਮਾਂ ਤੇ ਭਰੋਸਾ
                                                                                    • ਇਹਨਾ ਲਿਖਣਾ ਏ ਕੱਲ ਨੂੰ...
                                                                                    • ਇਕ ਕਿਤਾਬ ਜਿੰਦਗੀ ਜੋ
                                                                                    • ਹਰ ਦਿਨ ਹੈ ਭਰੀ ਰਹੀ,
                                                                                    • ਚੂਸ ਰਹੀ ਲਹੂ ਨੂੰ
                                                                                    • ਤੇ ਸਾੜ ਰਹੀ ਖੱਲ ਨੂੰ,
                                                                                    • ਰੱਖੀਂ ਕਲਮਾਂ ਤੇ ਭਰੋਸਾ
                                                                                    • ਇਹਨਾ ਲਿਖਣਾ ਏ ਕੱਲ ਨੂੰ...

                                                                                    ਰੱਖੀਂ ਕਲਮਾਂ ਤੇ ਭਰੋਸਾ

                                                                                    • ਕਿੰਨੀਆਂ ਲਿਖਤਾਂ ਜੋ
                                                                                    • ਧੂੜ-ਮਿੱਟੀ ਦਾ ਸ਼ਿਕਾਰ ਨੇ,
                                                                                    • ਸੀਨੇ ਵਿਚ ਸੰਭਾਲ ਬੈਠੀਆਂ
                                                                                    • ਖ਼ਿਆਲਾਂ ਦੀ ਦਲਦਲ ਨੂੰ,
                                                                                    • ਰੱਖੀਂ ਕਲਮਾਂ ਤੇ ਭਰੋਸਾ
                                                                                    • ਇਹਨਾ ਲਿਖਣਾ ਏ ਕੱਲ ਨੂੰ...
                                                                                    • ਘੜ ਕੇ ਰੱਖੀਂ ਤੂੰ ਵੀ
                                                                                    • ਖ਼ਿਆਲਾਂ ਨੂੰ ਕਲਮਾਂ ਦੇ ਵਾਂਗ,
                                                                                    • "ਅਮਨਾ" ਬਦਲ ਦੇਣਾ ਇਹਨਾ
                                                                                    • ਆਉਣ ਵਾਲੇ ਕੱਲ ਨੂੰ,
                                                                                    • ਰੱਖੀਂ ਕਲਮਾਂ ਤੇ ਭਰੋਸਾ
                                                                                    • ਇਹਨਾ ਲਿਖਣਾ ਏ ਕੱਲ ਨੂੰ...

                                                                                    ਤੂੰ ਕੀ ਚੀਜ਼ ਏ!

                                                                                    • ਆਪਣਾ ਤਾਂ ਏਥੇ ਮੈਂ ਵੀ ਨਹੀਂ
                                                                                    • ਤੂੰ ਕੀ ਚੀਜ਼ ਏ!
                                                                                    • ਤੇਰਾ-ਮੇਰਾ, ਮੇਰਾ-ਤੇਰਾ
                                                                                    • ਕੱਖ ਵੀ ਨਹੀਂ,
                                                                                    • ਮੇਰਾ-ਮੇਰਾ ਕਹਿਣਾ
                                                                                    • ਹੀ ਤਾਂ ਅਜੀਬ ਏ,
                                                                                    • ਆਪਣਾ ਤਾਂ ਏਥੇ ਮੈਂ ਵੀ ਨਹੀਂ
                                                                                    • ਤੂੰ ਕੀ ਚੀਜ਼ ਏ!
                                                                                    • ਸ਼ਾਯਰ ਦਾ ਗਲ਼ਾ
                                                                                    • ਜਦ ਹੋ ਗਿਆ ਭਾਰਾ,
                                                                                    • ਫੇਰ ਕਿਸੇ ਲਈ ਉਹ ਅਮੀਰ ਏ
                                                                                    • ਕਿਸੇ ਲਈ ਉਹ ਗਰੀਬ ਏ,
                                                                                    • ਆਪਣਾ ਤਾਂ ਏਥੇ ਮੈਂ ਵੀ ਨਹੀਂ
                                                                                    • ਤੂੰ ਕੀ ਚੀਜ਼ ਏ!
                                                                                    • ਖੁਦ ਨੂੰ ਪਾਉਣਾ ਔਖਾ ਹੈ,
                                                                                    • ਮਨ ਦਾ ਲਾਲਚ ਮੁਕਣਾ ਨਹੀਂ,
                                                                                    • ਸਵਾਦਾਂ ਦੀ ਭੁੱਖੀ ਜੀਭ ਏ,
                                                                                    • ਆਪਣਾ ਤਾਂ ਏਥੇ ਮੈਂ ਵੀ ਨਹੀਂ,
                                                                                    • ਤੂੰ ਕੀ ਚੀਜ਼ ਏ!
                                                                                    • ਇਹ ਤਾਂ ਅੱਖ ਤੇ ਕੀ ਦੇਖਦੀ!
                                                                                    • ਕੋਈ ਕੋਲ ਬੈਠਾ ਵੀ ਦੂਰ ਹੈ,
                                                                                    • ਕੋਈ ਦੂਰ ਬੈਠਾ ਵੀ ਕਰੀਬ ਏ,
                                                                                    • ਆਪਣਾ ਤਾਂ ਏਥੇ ਮੈਂ ਵੀ ਨਹੀਂ,
                                                                                    • ਤੂੰ ਕੀ ਚੀਜ਼ ਏ!

                                                                                    ਤੂੰ ਕੀ ਚੀਜ਼ ਏ!

                                                                                    • ਬੱਦਲ ਵਰਸੇ, ਚਮਕੇ ਅਸਮਾਨੀ,
                                                                                    • ਦਿਨ ਢਲੇ ਮਿਟ ਜਾਣੀ,
                                                                                    • ਜਿੰਦਗੀ ਸਤਰੰਗੀ ਪੀਂਘ ਹੈ,
                                                                                    • ਆਪਣਾ ਤਾਂ ਏਥੇ ਮੈਂ ਵੀ ਨਹੀਂ,
                                                                                    • ਤੂੰ ਕੀ ਚੀਜ਼ ਏ!
                                                                                    • ਖ਼ਿਆਲ ਹਾਂ, ਬਾ-ਕਮਾਲ ਹਾਂ,
                                                                                    • ਵਜੂਦ ਨਹੀਂ, ਬੇ-ਮਿਸਾਲ ਹਾਂ,
                                                                                    • ਸੋਚ ਦੀ ਵੇਲ ਚੋਂ ਡਿਗ,
                                                                                    • ਪੁੰਗਰ ਉੱਠਿਆ ਬੀਜ ਏ,
                                                                                    • ਆਪਣਾ ਤਾਂ ਏਥੇ ਮੈਂ ਵੀ ਨਹੀਂ,
                                                                                    • ਤੂੰ ਕੀ ਚੀਜ਼ ਏ!
                                                                                    • ਕਿਸੇ ਦਾ ਮੈਂ ਬਣਨਾ ਨਹੀਂ,
                                                                                    • ਖੁਦ ਮੈਂ ਤਰਨਾ ਨਹੀਂ,
                                                                                    • ਦੂਜੇ ਪਾਰ ਜਾਣਾ ਹੈ,
                                                                                    • ਸਭ ਦੀ "ਅਮਨਾ" ਇਹ ਰੀਝ ਏ,
                                                                                    • ਆਪਣਾ ਤਾਂ ਏਥੇ ਮੈਂ ਵੀ ਨਹੀਂ,
                                                                                    • ਤੂੰ ਕੀ ਚੀਜ਼ ਏ!

                                                                                    ਆਸ਼ਿਕ ਪੱਠੇ

                                                                                    • ਆਸ਼ਿਕ ਪੱਠੇ
                                                                                    • ਕਰਕੇ ਕੱਠੇ
                                                                                    • ਸੁੱਟ ਆਉ ਜਾ ਗੰਗਾ ਕਿਨਾਰੇ,
                                                                                    • ਕੁਝ ਨੇ ਕੱਚੇ
                                                                                    • ਕੁਝ ਨੇ ਪੱਕੇ
                                                                                    • ਰਾਜ਼ੀ ਹੋ ਜਾਣ ਸਭ ਵਿਚਾਰੇ,
                                                                                    • ਕੁਝ ਨੀ ਪੱਲੇ
                                                                                    • ਖਾਲੀ ਗੱਲੇ
                                                                                    • ਲੁੱਟ ਕੇ ਦੇਖੇ ਸਭ ਨਜ਼ਾਰੇ,
                                                                                    • ਹੋ ਕੇ ਝੱਲੇ
                                                                                    • ਰਹਿ ਕੇ ਕੱਲੇ
                                                                                    • ਦਿਨ ਹੀ ਜਾਪਣ ਸਦੀਆਂ ਭਾਰੇ,
                                                                                    • ਜਖ਼ਮ ਨੇ ਅੱਲੇ
                                                                                    • ਵੇਖਦਾ ਹੱਲੇ
                                                                                    • ਲੂਣ ਬਰੂਰ ਜਾਂਦੇ ਸਾਰੇ,

                                                                                    ਆਸ਼ਿਕ ਪੱਠੇ

                                                                                    • ਰਾਤਾਂ ਦੇ ਨ੍ਹੇਰੇ
                                                                                    • ਚਾਰ-ਚੁਫੇਰੇ
                                                                                    • ਜੁਗਨੂੰ ਬਣਦੇ ਦੇਖਾਂ ਤਾਰੇ,
                                                                                    • ਲੱਖਾਂ ਚਿਹਰੇ
                                                                                    • ਸਭ ਨੇ ਤੇਰੇ
                                                                                    • ਦਰ-ਦਰ ਭਟਕਣ ਕਰਮਾਂ ਮਾਰੇ,
                                                                                    • ਕਰਕੇ ਜਿਹਰੇ
                                                                                    • ਅੜਨ ਬਥੇਰੇ
                                                                                    • ਡਿਗਦੇ ਬਣਕੇ ਹੰਝੂ ਖਾਰੇ,
                                                                                    • "ਅਮਨਾ" ਝੇੜੇ
                                                                                    • ਜਿੰਦਗੀ ਦੇ ਜਿਹੜੇ
                                                                                    • ਫਟ ਜਾਂਦੇ ਬਣਕੇ ਗੁਬਾਰੇ|

                                                                                      ਬੂਰ

                                                                                      • ਬੂਰ ਅਜੇ ਗੀਤਾਂ ਦਾ, ਲੱਗਾ ਖ਼ੁਆਬਾਂ ਦੇ ਪੇੜ ਨੂੰ
                                                                                      • ਵੇਖਦੇ ਆ ਕੀ ਸਿੱਟਾ ਨਿਕਲਦਾ ਹੈ ਬਾਗ 'ਚੋਂ,
                                                                                      • ਖੌਰੇ ਕੋਈ ਤਰੰਗ ਹੀ ਘੁਲ ਜਾਵੇ, ਹਵਾ ਦੇ ਵੱਗ ਨਾਲ
                                                                                      • ਹੌਲੇ ਜਿਹੇ ਨਿੱਖਰ ਕੇ, ਸੱਤ ਰੰਗਾਂ ਦੇ ਸਾਜ 'ਚੋਂ,
                                                                                      • ਖੁਸ਼ੀ ਗ਼ਮੀ ਦੇ ਮੌਕੇ ਤੇ, ਮਹਿਜ਼ ਬਸ ਚਾਰ ਗੱਲਾਂ
                                                                                      • ਭਾਲਿਓ ਨਾ ਕੋਈ ਦੌਲਤ, ਏਸ ਸ਼ਾਯਰ ਆਸ਼ਿਕ ਮਿਜ਼ਾਜ 'ਚੋਂ,
                                                                                      • ਚੁਣ-ਚੁਣ ਕੇ ਲਫ਼ਜ਼, ਸਿਫਤ ਕਰਾਂ ਮੈਂ ਹੁਸਨ ਦੀ
                                                                                      • ਸਾਂਭ ਕੇ ਸਾਰੇ ਦਰਦ ਮੈਂ ਦਿਲਾਂ ਦੇ ਦਰਾਜ਼ 'ਚੋਂ,
                                                                                      • ਜਿਵੇਂ ਰਸ ਦੇ ਪਿਆਸੇ ਭੌਰ ਰਹਿਣ ਮੰਡਰਾਉਣ ਕਲੀਆਂ ਤੇ
                                                                                      • ਮੈਂ ਸ਼ਿਅਰਾਂ ਨੂੰ ਸਵਾਰਦਾ, ਆਸਰਾ ਲੈ ਪਰੀਆਂ ਦੇ ਨਾਜ਼ 'ਚੋਂ,
                                                                                      • "ਅਮਨਾ" ਤੱਕ ਕੁਦਰਤੀ ਹੁਸਨ, ਜੋ ਖਿੰਡਿਆ ਹੈ ਚੌਂ-ਪਾਸੇ
                                                                                      • ਦੀਵੇ ਜਗਾ ਕੇ ਮੜ੍ਹੀਆਂ ਤੇ, ਧੁੱਖ-ਧੁੱਖ ਕੀ ਮਿਲਣਾ ਸਮਾਧ 'ਚੋਂ|

                                                                                        ਮੈਂ ਕਿਉਂ ?

                                                                                        • ਮੈਂ ਕਿਉਂ?
                                                                                        • ਤੂੰ ਨਹੀਂ!
                                                                                        • ਹਰ ਵਾਰ ਹੀ ਕਿਉਂ?
                                                                                        • ਮੈਂ ਕਿਉਂ?
                                                                                        • ਖੁਸ਼ੀ ਨਹੀਂ ਤਾਂ ਦੁੱਖ ਕਿਉਂ?
                                                                                        • ਨਾ ਮਿਟਣੀ ਇਹ ਭੁੱਖ ਕਿਉਂ?
                                                                                        • ਸ਼ੋਰ ਕਦੇ, ਕਦੇ ਚੁੱਪ ਇਹ ਕਿਉਂ?
                                                                                        • ਛਾਂ ਕਿਤੇ, ਕਿਤੇ ਧੁੱਪ ਇਹ ਕਿਉਂ?
                                                                                        • ਬਦਲਦੀ ਰਹਿੰਦੀ ਰੁੱਤ ਕਿਉਂ?
                                                                                        • ਸਾਹਾਂ ਦਾ ਇਹ ਬੁੱਤ ਕਿਉਂ?
                                                                                        • ਹਾਰ ਕੇ ਜਿੱਤਦਾ ਰਹਿੰਦਾ ਹਾਂ!
                                                                                        • ਜਿੱਤ ਕੇ ਹਰਦਾ ਹਾਂ ਕਿਉਂ?
                                                                                        • ਮੈਂ ਕਿਉਂ?
                                                                                        • ਸਮੇਂ ਦੀ ਇਹ ਡੋਰ ਕਿਉਂ?
                                                                                        • ਉਮਰਾਂ ਦਾ ਹੈ ਸ਼ੋਰ ਕਿਉਂ?
                                                                                        • ਸੱਜਣਾ ਦਾ ਮੁੱਖ ਚੋਰ ਕਿਉਂ?
                                                                                        • ਇਸ਼ਕ ਹੀ ਹੈ ਤਾਂ ਹੋਰ ਕਿਉਂ?
                                                                                        • ਇਹ ਕੰਡਿਆਲੀ ਥੋਹਰ ਕਿਉਂ?
                                                                                        • ਖਰਗੋਸ਼ ਦੀ ਹੀ ਤੋਰ ਕਿਉਂ?
                                                                                        • ਪਤਾ ਹੀ ਹੈ ਜਦ ਟੁੱਟਦੇ ਨੇ,
                                                                                        • ਨਵੇਂ ਖ਼ਿਆਲ ਘੜਦਾ ਹਾਂ ਕਿਉਂ?
                                                                                        • ਮੈਂ ਕਿਉਂ?

                                                                                        ਮੈਂ ਕਿਉਂ ?

                                                                                        • ਇਹ ਸੂਰਜ ਧਰਤੀ ਤਾਰੇ ਕਿਉਂ?
                                                                                        • ਟਿਮ-ਟਿਮ ਕਰਦੇ ਸਾਰੇ ਕਿਉਂ?
                                                                                        • ਚੰਨ ਦੇ ਭੁੱਖੇ ਸਾਰੇ ਕਿਉਂ?
                                                                                        • ਆਸ਼ਿਕ ਹੀ ਬਣਦੇ ਵਿਚਾਰੇ ਕਿਉਂ?
                                                                                        • ਮਿੱਠੇ ਲਗਦੇ ਹੀ ਲਾਰੇ ਕਿਉਂ?
                                                                                        • ਫਿਰ ਪੈ ਜਾਂਦੇ ਨੇ ਭਾਰੇ ਕਿਉਂ?
                                                                                        • ਜਿਉਂਦਾ ਸਭ ਨੂੰ ਲਗਦਾ ਹਾਂ!
                                                                                        • ਹਰ ਪਲ ਵਿਚ ਮਰਦਾ ਹਾਂ ਕਿਉਂ?
                                                                                        • ਮੈਂ ਕਿਉਂ?

                                                                                          ਮੈਂ ਰੋ ਲੈਂਦੀ ਹਾਂ ਮਾਂ

                                                                                          • ਮੈਂ ਰੋ ਲੈਂਦੀ ਹਾਂ ਮਾਂ
                                                                                          • ਸਿਰ੍ਹਾਣੇ ਦਾ ਉਹਲਾ ਕਰਕੇ,
                                                                                          • ਬਿਨਾਂ ਹਉਕੇ ਦੀ ਅਵਾਜ਼ ਤੋਂ
                                                                                          • ਦੋਵੇਂ ਅੱਖਾਂ ਭਰ ਕੇ,
                                                                                          • ਮੈਂ ਰੋ ਲੈਂਦੀ ਹਾਂ ਮਾਂ
                                                                                          • ਸਿਰ੍ਹਾਣੇ ਦਾ ਉਹਲਾ ਕਰਕੇ...
                                                                                          • ਕਦੇ-ਕਦੇ ਮੈਨੂੰ ਨੀਂਦ ਨਹੀਂ ਆਉਂਦੀ,
                                                                                          • ਰਾਤ ਜਾਪੇ ਮੈਨੂੰ ਬਾਤਾਂ ਪਾਉਂਦੀ,
                                                                                          • ਫੇਰ ਉਹ ਨੱਸ ਜਾਂਦੀ ਏ, ਕਿਧਰੇ ਤੜਕੇ,
                                                                                          • ਮੈਂ ਰੋ ਲੈਂਦੀ ਹਾਂ ਮਾਂ,
                                                                                          • ਸਿਰ੍ਹਾਣੇ ਦਾ ਉਹਲਾ ਕਰਕੇ...
                                                                                          • ਇਕ ਦਿਨ ਖੌਰੇ ਕੀ ਮੈਥੋਂ ਗਲਤੀ ਹੋਈ ਸੀ,
                                                                                          • ਉਸ ਦਿਨ ਭਾਬੋ ਮੈਨੂੰ ਟੁੱਟ ਕੇ ਪਈ ਸੀ,
                                                                                          • ਮੈਂ ਨਾ ਬੋਲੀ ਜ਼ਰਾ, ਸੁਣਦੀ ਰਹੀ ਖੜ੍ਹਕੇ,
                                                                                          • ਮੈਂ ਰੋ ਲੈਂਦੀ ਹਾਂ ਮਾਂ,
                                                                                          • ਸਿਰ੍ਹਾਣੇ ਦਾ ਉਹਲਾ ਕਰਕੇ|
                                                                                          • ਇਕ ਵੀਰਾ ਘਰ ਜੋ ਹੈ ਜਾਪੇ ਰੁਲਦਾ,
                                                                                          • ਇਕ ਬੈਠਾ ਹੈ ਦੂਰ ਜੋ ਹੈ ਜਾਪੇ ਭੁਲਦਾ,
                                                                                          • ਕੀ ਭੇਜਿਆ ਸਿਰਨਾਵਾਂ, ਜ਼ਰਾ ਵੇਖਾਂ ਪੜ੍ਹਕੇ,
                                                                                          • ਮੈਂ ਰੋ ਲੈਂਦੀ ਹਾਂ ਮਾਂ,
                                                                                          • ਸਿਰ੍ਹਾਣੇ ਦਾ ਉਹਲਾ ਕਰਕੇ|

                                                                                          ਮੈਂ ਰੋ ਲੈਂਦੀ ਹਾਂ ਮਾਂ

                                                                                          • ਭਾਰ ਤਾਂ ਨਹੀਂ ਮੈਂ ਜਾਪਦੀ ਕਿਤੇ ਤੈਨੂੰ ਮਾਏ,
                                                                                          • ਫ਼ਿਕਰ ਮੇਰੀ ਉਮਰ ਦਾ ਕਿਤੇ ਤੈਨੂੰ ਖਾਏ,
                                                                                          • ਸੋਚਾਂ ਤਾਂ ਇਹ ਦਿਲ ਮੇਰਾ ਜ਼ੋਰ ਨਾਲ ਧੜਕੇ,
                                                                                          • ਮੈਂ ਰੋ ਲੈਂਦੀ ਹਾਂ ਮਾਂ,
                                                                                          • ਸਿਰ੍ਹਾਣੇ ਦਾ ਉਹਲਾ ਕਰਕੇ|
                                                                                          • "ਅਮਨਾ" ਧੀਆਂ ਦੇ ਦੁਖੜੇ ਕੌਣ ਆ ਫੋਲੇ,
                                                                                          • ਗੁੱਝੇ ਦਿਲ ਦੇ ਭੇਦਾਂ ਨੂੰ ਕੌਣ ਆ ਫੋਲੇ,
                                                                                          • ਕਾਤੋਂ ਸਾਬਤ ਕਰਨ ਇਹ ਹੀ ਅੱਗਾਂ ਚ ਸੜਕੇ,
                                                                                          • ਮੈਂ ਰੋ ਲੈਂਦੀ ਹਾਂ ਮਾਂ,
                                                                                          • ਸਿਰ੍ਹਾਣੇ ਦਾ ਉਹਲਾ ਕਰਕੇ|

                                                                                            ਰੋਗ

                                                                                            • ਗੁਆਚਾ ਵੀ ਨਹੀਂ ਲੱਭਾ
                                                                                            • ਲੱਭਿਆ ਵੀ ਗੁਆ ਲਿਆ,
                                                                                            • ਮੈਨੂੰ ਅੱਜ ਇੰਜ ਲੱਗਾ
                                                                                            • ਮੈਂ ਆਪਣਾ ਘਰ ਹੀ ਢਾਹ ਲਿਆ,
                                                                                            • ਜਿਸਦੀ ਫ਼ਿਰਾਕ 'ਚ ਨਿਕਲਦਾ ਸੀ
                                                                                            • ਲੈ ਕੇ ਮੈਂ ਅੱਖਾਂ ਦੀ ਕਮਾਨ,
                                                                                            • ਉਹਨੂੰ ਨਜ਼ਰ ਮੇਰੀ ਲੱਗੀ
                                                                                            • ਮੈਂ ਆਪਣਾ ਯਾਰ ਹੀ ਖਾ ਲਿਆ,
                                                                                            • ਮੈਂਨੂੰ ਸਜ਼ਾ ਇਹ ਹੀ ਮਿਲੀ
                                                                                            • ਕਿ ਧੁੱਖਦਾ ਰਹਾਂ ਸਾਰੀ ਉਮਰ,
                                                                                            • ਸੜਨਾ ਚਾਹਿਆ ਮੈਂ ਜਦ ਵੀ
                                                                                            • ਤਾਂ ਖ਼ਿਆਲ ਉਹਦਾ ਹੀ ਆ ਗਿਆ,
                                                                                            • ਭਟਕਣ ਲੱਗੀ ਜੋ ਜਿੰਦਗੀ ਦੀ
                                                                                            • ਰੁਕਣ ਦਾ ਨਾਮ ਨਹੀਂ ਲੈ ਰਹੀ,
                                                                                            • ਰੁਕਣਾ ਚਾਹਿਆ ਮੈਂ ਜਦ ਵੀ
                                                                                            • ਤੁਫਾਨ ਬਣ ਵਕਤ ਹੀ ਆ ਗਿਆ,
                                                                                            • ਹਨ੍ਹੇਰਾ ਵੀ ਇਹ ਤਾਂ ਬਣਿਆ
                                                                                            • ਜਦ ਰਿਸ਼ਮ ਚਾਨਣੀ ਨਾ ਰਹੀ,
                                                                                            • ਦਿਲ ਦੇ ਵਿਹੜੇ ਐਸਾ ਵੜਿਆ
                                                                                            • ਆ ਕੇ ਮੰਜਾ ਹੀ ਡਾਅ ਲਿਆ,

                                                                                            ਰੋਗ

                                                                                            • "ਸ਼ਾਯਰ" ਮਰਿਆ ਅਜੇ ਤੱਕ ਨਹੀਂ
                                                                                            • ਤਾਂ ਜਿਉਂਦਾ ਵੀ ਕਦ ਰਿਹਾ,
                                                                                            • ਜੋ ਸਾਥ ਦਉ ਅਖੀਰ ਤੱਕ
                                                                                            • ਅਸੀਂ ਰੋਗ ਉਹ ਹੀ ਲਾ ਲਿਆ,
                                                                                            • "ਅਮਨਾ" ਰੋਗ ਉਹ ਹੀ ਲਾ ਲਿਆ|

                                                                                              ਤਕਲੀਫ਼

                                                                                              • ਮੈਨੂੰ ਤਕਲੀਫ਼ ਬੜੀ ਹੈ
                                                                                              • ਇਕ ਤਾਂ ਤੇਰਾ
                                                                                              • ਮੇਰਾ ਨਾ ਬਣਨ ਦੀ
                                                                                              • ਤੇ ਇਕ
                                                                                              • ਮੈਥੋਂ ਵੱਖ ਨਾ ਹੋਣ ਦੀ!
                                                                                              • ਤੂੰ ਹਰ ਵਾਰ ਕਹਿੰਦਾ ਹੈਂ
                                                                                              • ਤੂੰ ਮਹਿਸੂਸ ਕਰ ਰਿਹਾ ਹੈਂ
                                                                                              • ਮੇਰੇ ਹਾਲਾਤ
                                                                                              • ਪਰ ਤੇਰੀ ਸੋਚ ਤਾਂ
                                                                                              • ਕੋਹਾਂ ਦੂਰ ਹੈ
                                                                                              • ਮੇਰੇ ਹਾਲਾਤਾਂ ਤੋਂ
                                                                                              • ਤੇ ਇਹ ਨਾ ਬੀਤਣ ਵਾਲੀਆਂ ਰਾਤਾਂ ਤੋਂ
                                                                                              • ਤੇਰੇ ਲਈ
                                                                                              • ਹਰ ਰੋਜ਼ ਨਵਾਂ ਦਿਨ ਚੜ੍ਹਦਾ ਹੈ
                                                                                              • ਤੇ ਮੈਂ ਉਸੇ ਰਾਤ ਵਿਚ
                                                                                              • ਤੜਪਦੀ ਰਹਿੰਦੀ ਹਾਂ
                                                                                              • ਦਸ ਹੈ ਕੋਈ ਜਵਾਬ ਤੈਥੋਂ!
                                                                                              • ਮੇਰੀ ਇਕ ਵੀ ਗਲ ਦਾ
                                                                                              • ਜਾਂ ਕੋਈ ਵਾਅਦਾ
                                                                                              • ਸ਼ਾਇਦ ਯਾਦ ਹੋਵੇ?

                                                                                                ਤਕਲੀਫ਼

                                                                                                • ਸਾਡੇ ਕੋਲੋਂ ਤਾਂ
                                                                                                • ਇਕ ਵੀ
                                                                                                • ਪਲ ਨਹੀਂ ਭੁੱਲਣਾ ਸਰਿਆ
                                                                                                • ਤੇ ਤੂੰ ਸਾਰੇ ਦਾ ਸਾਰਾ
                                                                                                • ਸਰ ਗਿਆਂ ਏਂ
                                                                                                • ਨਾ ਹੀ ਤੈਨੂੰ ਮੈਂ ਯਾਦ ਹਾਂ
                                                                                                • ਜਿਵੇਂ ਪਹਿਲਾਂ ਰਹਿੰਦੀ ਸੀ
                                                                                                • ਅਸੀਂ ਸੋਚਦੇ ਸੀ ਨਾ
                                                                                                • ਕਿਵੇਂ ਬਦਲ ਜਾਂਦੇ ਨੇ ਲੋਗ
                                                                                                • ਸ਼ੀਸ਼ੇ ਸਾਹਮਣੇ ਖੜ੍ਹ ਕੇ ਵੇਖੀਂ
                                                                                                • ਗੌਰ ਨਾਲ!

                                                                                                ਵਾਅਦਾ ਸੀ ਜਾਂ ਲਾਰਾ ਸੀ

                                                                                                • ਜੁਲਾਈ ਦਾ ਪਹਿਲਾ ਹਫ਼ਤਾ ਨਿਕਲ ਗਿਆ,
                                                                                                • ਜਿਵੇਂ ਹੱਥਾਂ 'ਚੋਂ ਰੇਤੇ ਵਾਂਗ ਸਮਾ ਫਿਸਲ ਗਿਆ,
                                                                                                • ਮੁਲਾਕਾਤ ਦਾ ਜ਼ਿਕਰ ਕੀਤਾ ਸੀ ਸ਼ਾਯਰ ਨੇ,
                                                                                                • ਹੁਣ ਮੈਨੂੰ ਸਮਝ ਨੀ ਅਉਂਦੀ ਏ,
                                                                                                • ਕਿ ਉਹ ਵਾਅਦਾ ਸੀ ਜਾਂ ਲਾਰਾ ਸੀ?
                                                                                                • ਮੈਂ ਪੋਟਿਆਂ ਤੇ ਦਿਨ ਗਿਣਦਾ ਰਿਹਾ,
                                                                                                • ਇਕ-ਇਕ ਕਰ ਮਨਫ਼ੀ ਕਰਦਾ ਰਿਹਾ,
                                                                                                • ਏਸ ਹਵਾ ਦੇ ਕੰਨੀ ਖੌਰੇ ਕਿਥੋਂ ਭਿਣਕ ਪੈ ਗਈ,
                                                                                                • ਹੁਣ ਕੋਲ ਬੈਠੀ ਬੋਲ ਅਲੌਂਦੀ ਏ,
                                                                                                • ਕਿ ਉਹ ਵਾਅਦਾ ਸੀ ਜਾਂ ਲਾਰਾ ਸੀ?
                                                                                                • ਕੋਰੇ ਲਫ਼ਜ਼ਾਂ 'ਚ ਜਰੂਰ ਜਵਾਬ ਦੇਣਾ,
                                                                                                • ਨਾ ਇਹਨਾ ਅੱਖਾਂ ਨੂੰ ਝੂਠਾ ਖ਼ੁਆਬ ਦੇਣਾ,
                                                                                                • ਗੌਰ ਕਰਕੇ ਦੇਖਣਾ ਮੇਰੀ ਕਵਿਤਾ ਨੂੰ,
                                                                                                • ਕੋਈ ਸਵਾਲ ਬੇ-ਤੁਕਾ ਪਾਉਂਦੀ ਏ,
                                                                                                • ਕਿ ਉਹ ਵਾਅਦਾ ਸੀ ਜਾਂ ਲਾਰਾ ਸੀ?
                                                                                                • "ਅਮਨ" ਨੂੰ ਪੁੱਤਰ ਸਮਝ ਕੇ ਮਾਫ਼ ਕਰਨਾ,
                                                                                                • ਜੇ ਹੋਏ ਗਲਤੀ ਤਾਂ ਇਨਸਾਫ਼ ਕਰਨਾ,
                                                                                                • ਮੈ ਵਹਿ ਜਾਂਦਾ ਹਾਂ ਖ਼ਿਆਲੀ ਬੇੜੀ 'ਚ,
                                                                                                • ਜਿੱਥੇ ਨਦੀ ਵੀ ਬਾਤ ਕੋਈ ਪਾਉਂਦੀ ਏ,
                                                                                                • ਕਿ ਉਹ ਵਾਅਦਾ ਸੀ ਜਾਂ ਲਾਰਾ ਸੀ?

                                                                                                  ਮੈਂ ਵੀ ਜਾਂ ਆਉਂਦਾ

                                                                                                  • ਵਿਚ ਮਸੀਤੇ ਇਲਮਾਂ ਮਿਲਦੀਆਂ
                                                                                                  • ਮੈਂ ਵੀ ਜਾ ਆਉਂਦਾ,
                                                                                                  • ਜਾਂ ਫਿਰ ਸਾਹਿਬਾ ਵਰਗੀਆਂ ਮਿਲਦੀਆਂ
                                                                                                  • ਮੈਂ ਵੀ ਜਾ ਆਉਂਦਾ,
                                                                                                  • ਪਰ ਸਾਡੇ ਹਿੱਸੇ ਜੋ ਵੀ ਆਇਆ
                                                                                                  • ਸਾਨੂੰ ਏ ਮਨਜ਼ੂਰ ਖੁਦਾ,
                                                                                                  • ਵਿਚ ਬਜਾਰੀਂ ਕਿਸਮਤਾਂ ਮਿਲਦੀਆਂ
                                                                                                  • ਮੈਂ ਵੀ ਜਾ ਆਉਂਦਾ,
                                                                                                  • "ਅਮਨਾ" ਲੈਣਾ ਕੀ ਜੱਗ ਤੋਂ
                                                                                                  • ਜਦ ਦਿਲ ਹੀ ਬਣ ਗਿਆ ਮੱਕਾ,
                                                                                                  • ਲੈ ਕੇ ਸੁਨੇਹਾ ਜੇ ਨਫ਼ਸਾ ਮਿਲਦੀਆਂ
                                                                                                  • ਮੈਂ ਵੀ ਜਾ ਆਉਂਦਾ|

                                                                                                    ਤੇਰੇ ਮੇਰੇ ਬਾਰੇ

                                                                                                    • ਕੋਈ ਹਫ਼ਤਾਵਾਰ
                                                                                                    • ਜਾਂ ਰੋਜ਼ਾਨਾ ਅਖ਼ਬਾਰ ਨਹੀ ਹੈ
                                                                                                    • ਜਿਸਦੀਆਂ ਸੁਰਖੀਆਂ ਹਰ ਵਾਰ ਬਦਲ ਜਾਂਦੀਆ
                                                                                                    • ਇਹ ਮੇਰੀਆਂ ਅੱਖਾਂ ਸਾਹਵੇਂ ਤਣੀ
                                                                                                    • ਤੇਰੇ ਨਾਲ ਬਿਤਾਏ ਕੁਝ ਪਲਾਂ ਦੀ ਕਿਤਾਬ ਹੈ
                                                                                                    • ਜਿਸ ਦੇ ਹਰ ਪੰਨੇ ਤੇ
                                                                                                    • ਤੇਰੀ ਝਲਕ
                                                                                                    • ਤੇਰੀ ਸ਼ਰਮ
                                                                                                    • ਤੇਰੀ ਜ਼ਿੰਦਗੀ ਦਾ ਇਕ ਕਿੱਸਾ ਮੌਜੂਦ ਹੈ
                                                                                                    • ਜੋ ਤੇਰੇ ਕਹਿਣੇ ਅਨੁਸਾਰ
                                                                                                    • ਤੇ ਮੇਰੇ ਮੰਨਣ ਅਨੁਸਾਰ
                                                                                                    • ਮੇਰੇ ਨਾਮ ਸੀ!

                                                                                                      ਸੋਚ ਲੈ!

                                                                                                      • ਸੋਚ ਲੈ!
                                                                                                      • ਇਕ ਵਾਰ ਫਿਰ ਸੋਚ ਲੈ
                                                                                                      • ਇਹਨਾਂ ਰਾਹਾਂ ਵਿਚ ਸੁੱਖ ਨਹੀਂ
                                                                                                      • ਦਿਲ 'ਚ ਦਰਦਾਂ ਦੇ ਉਬਾਲ ਉੱਠਦੇ ਰਹਿਣਗੇ
                                                                                                      • ਕਿਸੇ ਨੂੰ ਕੋਈ ਫ਼ਰਕ ਨਹੀਂ ਪੈਂਦਾ
                                                                                                      • ਕੋਈ ਆ ਕੇ ਸਾਰ ਨਹੀਂ ਲੈਂਦਾ
                                                                                                      • ਸੋਚ ਲੈ
                                                                                                      • ਇਕ ਵਾਰ ਫਿਰ ਸੋਚ ਲੈ!
                                                                                                      • ਦਿਨ ਹੀ ਨੇ ਇਹ ਬੀਤ ਜਾਣੇ ਕੱਲ ਨੂੰ,
                                                                                                      • ਚੰਗੇ ਵੀ ਤੇ ਮਾੜੇ ਵੀ ਇਕ ਗੱਲ ਨੂੰ,
                                                                                                      • ਪਰ ਇਕੋ ਸਮਾਂ ਸਭ ਦੇ ਲਈ ਵੱਖ ਹੈ,
                                                                                                      • ਕੋਈ ਬਣ ਰਿਹਾ ਹੀਰਾ, ਤੇ ਕੋਈ ਕੱਖ ਹੈ,
                                                                                                      • ਇਹ ਹਵਾਈ ਖ਼ਿਆਲ ਸਭ ਦੇ ਨਾਲ ਹੈ
                                                                                                      • ਮੈਂ ਖੁਦਾ ਦੇ ਨਾਲ, ਉਹ ਮੇਰੇ ਨਾਲ ਹੈ,
                                                                                                      • ਸੋਚ ਲੈ
                                                                                                      • ਇਕ ਵਾਰ ਫਿਰ ਸੋਚ ਲੈ!
                                                                                                      • ਹੋ ਵੀ ਸਕਦਾ ਕਿ ਕੋਈ ਸਵਰਗ ਹੋਵੇ
                                                                                                      • ਹੋ ਵੀ ਸਕਦਾ ਕਿ ਨਾ ਕੋਈ ਵੀ ਨਰਕ ਹੋਵੇ
                                                                                                      • ਪਰ ਕਿਸੇ ਨੇ ਜਿਉਂਦੇ ਜੀਅ ਨਹੀਂ ਦੇਖਿਆ
                                                                                                      • ਬੋਲਿਆ ਵੀ ਨਹੀਂ, ਜਿਸਨੇ ਮਰਕੇ ਦੇਖਿਆ
                                                                                                      • ਯਕੀਨ ਵੀ ਕਰੀਏ ਤਾਂ ਕਿਸ ਤੇ ਕਰੀਏ
                                                                                                      • ਅੱਗ ਦੀ ਪੱਕੀ ਖਾ, ਅੱਗ ਵਿਚ ਹੀ ਸੜੀਏ
                                                                                                      • ਸੋਚ ਲੈ
                                                                                                      • ਇਕ ਵਾਰ ਫਿਰ ਸੋਚ ਲੈ!

                                                                                                      ਸੋਚ ਲੈ

                                                                                                      • ਸੌਕਿਆਂ ਦੀ ਆਦਤ ਪਾਉਣੀ ਪੈਣੀ
                                                                                                      • ਬਰਸਾਤਾਂ ਦੀ ਤੂੰ ਆਸ ਨਾ ਰੱਖੀਂ,
                                                                                                      • ਪਤਝੜਾਂ ਦੇ ਵਿਚ ਰਹਿਣਾ ਸਿਖ ਲੈ
                                                                                                      • ਬਹਾਰਾਂ ਦੀ ਕਰ ਉਡੀਕ ਨਾ ਥੱਕੀਂ,
                                                                                                      • ਜੇ ਕਿਤੇ ਫੁੱਲ ਟੁੱਟ ਗਏ
                                                                                                      • ਇਹਨਾਂ ਦਾ ਖਿੜਨਾ ਯਕੀਨੀ ਨਹੀਂ ਹੈ,
                                                                                                      • ਸੋਚ ਲੈ
                                                                                                      • ਇਕ ਵਾਰ ਫਿਰ ਸੋਚ ਲੈ!
                                                                                                      • ਗਿਣ-ਗਿਣ ਕੇ ਤਾਰੇ ਕਦੇ ਮੁਕਦੇ ਨਹੀਂ,
                                                                                                      • ਨਾ ਰੋ-ਰੋ ਕੇ ਕਦੇ ਹੰਝੂ ਮੁਕਦੇ ਨੇ,
                                                                                                      • ਜਦ ਸਰੀਰ ਵੀ ਮੁਕ ਜਾਂਦਾ ਹੈ
                                                                                                      • ਤਾਂ ਵੀ ਖ਼ਿਆਲ ਇਹ ਮੁਕਦੇ ਨਹੀਂ,
                                                                                                      • ਮੌਤ ਹੀ ਹੈ ਆਖਰੀ ਮੰਜ਼ਿਲ
                                                                                                      • ਫੇਰ ਕੱਲ ਸਹੀ ਜਾਂ ਅੱਜ ਸਹੀ,
                                                                                                      • ਸੋਚ ਲੈ
                                                                                                      • ਇਕ ਵਾਰ ਫਿਰ ਸੋਚ ਲੈ!
                                                                                                      • ਬਜ਼ਾਰਾਂ ਵਿਚ ਸਰੀਰ ਵੀ ਤਾਂ ਵਿਕ ਜਾਂਦੇ ਨੇ,
                                                                                                      • ਰੰਗ ਤਾਂ ਹਵਾ ਦੇ ਵਿਚ ਵੀ ਟਿਕ ਜਾਂਦੇ ਨੇ,
                                                                                                      • ਕੋਈ ਰੂਹ ਵੇਚ, ਮੁੱਲ ਵੱਟੇ ਤਾਂ ਦੇਖੀਏ,
                                                                                                      • ਕੋਈ ਦਿਲ ਵਾਲਾ ਮਿਲ ਜਾਏ ਤਾਂ ਕੋਲ ਬੈਠੀਏ,
                                                                                                      • ਵੇਚ ਕੇ ਜ਼ਮੀਰਾਂ ਵੀ ਢਿੱਡ ਭਰਨਾ ਪੈਂਦਾ ਹੈ,
                                                                                                      • ਹੱਕ ਦੀ ਵੀ ਛੱਡ ਗੁਜ਼ਾਰਾ ਕਰਨਾ ਪੈਂਦਾ ਹੈ,
                                                                                                      • ਸੋਚ ਲੈ
                                                                                                      • ਇਕ ਵਾਰ ਫਿਰ ਸੋਚ ਲੈ!

                                                                                                      ਸੋਚ ਲੈ

                                                                                                      • ਬੇ-ਦਰਦ ਨੇ ਸਾਰੇ, ਚਾਹੇ ਨੇ ਆਪਣੇ,
                                                                                                      • ਬੇ-ਕਦਰ ਹੋ ਜਾਣ ਹੌਲੇ-ਹੌਲੇ ਆਪਣੇ,
                                                                                                      • ਟੁੱਟ ਗਏ ਤਾਰੇ ਨੂੰ ਕਿੱਦਾਂ ਜੋੜਨਾ,
                                                                                                      • ਹੋਣੀ ਦਾ ਨਾ ਰਾਹ ਕਦੇ ਕਿਸੇ ਮੋੜਨਾ,
                                                                                                      • ਚੱਲ "ਅਮਨਾ" ਸਾਹਾਂ ਨੂੰ ਨੱਥ ਪਾ,
                                                                                                      • ਚੱਲ ਚਾੜ੍ਹੀਏ ਅਸਮਾਨੀ ਪੌੜੀ ਤੂੰ ਹੱਥ ਪਾ,
                                                                                                      • ਸੋਚ ਲੈ,
                                                                                                      • ਇਕ ਵਾਰ ਫਿਰ ਸੋਚ ਲੈ!

                                                                                                      ਗਰੀਬੀ

                                                                                                      • ਗਰੀਬੀ!
                                                                                                      • ਕਿਹੋ ਜਿਹਾ ਲਫ਼ਜ਼ ਹੈ
                                                                                                      • ਬੋਲ ਕੇ ਹੀ ਤਰਸ ਆ ਜਾਂਦਾ ਹੈ
                                                                                                      • ਸਾਰੇ ਗਰੀਬੀ ਨੂੰ ਕੋਸਦੇ ਰਹਿੰਦੇ ਨੇ
                                                                                                      • ਜਦ ਕਿ ਉਹ ਏਸਤੋਂ ਕੋਹਾਂ ਦੂਰ ਬੈਠੇ ਹੁੰਦੇ ਨੇ
                                                                                                      • ਇਸ ਦਾ ਸਵਾਦ ਜੋ ਚਖਦਾ ਹੈ
                                                                                                      • ਉਹ ਜਾਣਦਾ ਹੈ
                                                                                                      • ਗਰੀਬੀ ਕੀ ਹੁੰਦੀ ਹੈ!
                                                                                                      • ਤਨ ਢਕਣ ਨੂੰ ਕੱਪੜੇ
                                                                                                      • ਢਿੱਡ ਭਰਨ ਨੂੰ ਰੋਟੀ
                                                                                                      • ਸੌਣ ਲਈ ਬਿਸਤਰਾ
                                                                                                      • ਰਹਿਣ ਲਈ ਘਰ
                                                                                                      • ਜਦ ਨਾ ਹੋਵੇ
                                                                                                      • ਉਹ ਵਕਤ ਕੋਈ ਮੇਰੇ ਵਰਗਾ
                                                                                                      • ਉੱਨੀ ਗਹਿਰਾਈ 'ਚ
                                                                                                      • ਮਹਿਸੂਸ ਨਹੀਂ ਕਰ ਸਕਦਾ
                                                                                                      • ਇਸ ਨੂੰ ਉਹ ਇਨਸਾਨ ਹੀ ਬਿਆਨ ਕਰ ਸਕਦਾ ਹੈ
                                                                                                      • ਜੋ ਏਸ 'ਚੋਂ ਕਦੇ ਗੁਜਰ ਕੇ ਗਿਆ ਹੋਵੇ
                                                                                                      • ਜਾਂ ਗੁਜਰ ਰਿਹਾ ਹੋਵੇ,

                                                                                                      ਗਰੀਬੀ

                                                                                                      • ਇਕ ਸਮੇਂ ਦੀ ਰੋਟੀ ਨਾ ਖਾਣ ਨਾਲ
                                                                                                      • ਕੋਈ ਗਰੀਬ ਨਹੀਂ ਹੋ ਜਾਂਦਾ
                                                                                                      • ਜਦ ਸਰੀਰ ਹੱਡੀਆਂ ਨੂੰ ਖਾਣ ਲਗ ਜਾਂਦਾ ਹੈ
                                                                                                      • ਉਸ ਵੇਲੇ, ਬੰਦਾ ਗਰੀਬ ਹੁੰਦਾ ਹੈ
                                                                                                      • ਸੜਕ ਦਾ ਪਲੰਘ ਬਣਾ
                                                                                                      • ਹਵਾ ਦੀ ਬੁੱਕਲ ਮਾਰ
                                                                                                      • ਰਾਤਾਂ ਨੂੰ ਸੜਕਾਂ ਤੇ ਸੌਣਾ
                                                                                                      • ਸੜਕਾਂ ਤੇ ਜੰਮ ਕੇ
                                                                                                      • ਸੜਕਾਂ ਤੇ ਮਰ ਜਾਣਾ
                                                                                                      • ਗਰਮੀ-ਸਰਦੀ ਕੀ ਹੁੰਦੀ ਹੈ?
                                                                                                      • ਰਜਾਈ ਦੇ ਨਿੱਘ 'ਚ ਬੈਠਾ ਬੰਦਾ
                                                                                                      • ਕਿਵੇਂ ਦਸ ਸਕਦਾ ਹੈ
                                                                                                      • ਮਜ਼ਦੂਰ ਧੁੱਪੇ ਕੰਮ ਕਰਦਾ ਹੈ
                                                                                                      • ਉਹਦਾ ਖੂਨ ਪਸੀਨਾ ਬਣ ਜਾਂਦਾ ਹੈ
                                                                                                      • ਉਸਦੇ ਰੁਜ਼ਗਾਰ ਦਾ ਭੱਤਾ
                                                                                                      • ਉਸਦੇ ਖਰਚ ਤੋਂ ਕਿਤੇ ਘੱਟ ਹੁੰਦਾ ਹੈ
                                                                                                      • ਉਹ ਮੈਨੂੰ ਗਰੀਬ ਲਗਦਾ ਹੈ
                                                                                                      • ਜਾਂ ਮੈਂ ਖੁਦ ਨੂੰ ਗਰੀਬ ਦਸਦਾ ਹਾਂ
                                                                                                      • ਸਿਰਫ਼ ਪੈਸਾ ਨਾ ਹੋਣਾ ਹੀ ਗਰੀਬੀ ਨਹੀਂ ਹੁੰਦਾ
                                                                                                      • ਲੇਖ ਨਾ ਹੋਣਾ
                                                                                                      • ਉਸਤੋਂ ਵੀ ਬੜੀ ਗਰੀਬੀ ਹੁੰਦਾ ਹੈ
                                                                                                      • ਜਦ ਸੁਪਨੇ ਮਰ ਜਾਂਦੇ ਨੇ
                                                                                                      • ਪੈਸੇ ਦੀ ਕੋਈ ਕਿੱਲਤ ਨਹੀਂ ਹੁੰਦੀ
                                                                                                      • ਉਹ ਬੰਦਾ ਵੀ ਗਰੀਬ ਹੁੰਦਾ ਹੈ
                                                                                                      • ਮੈਂ ਖੁਦ ਨੂੰ
                                                                                                      • ਏਸ ਗਰੀਬੀ ਦੇ ਵਰਗ 'ਚ ਦੇਖਦਾ ਹਾਂ
                                                                                                      • ਜਿਸਦੇ ਸੁਪਨੇ ਮਰ ਗਏ ਨੇ
                                                                                                      • ਖ਼ਿਆਲਾਂ ਨੂੰ ਸੁਪਨੇ ਬਣਾਈ ਬੈਠਾ
                                                                                                      • ਮਿਰਗ-ਤ੍ਰਿਸ਼ਨਾ 'ਚ ਹੀ ਜੀਅ ਰਿਹਾ ਹੈ!

                                                                                                        ਆਤਮ-ਹੱਤਿਆ

                                                                                                        • ਸੁਣਿਆ ਸੀ
                                                                                                        • ਆਤਮ-ਹੱਤਿਆ ਕਰਨਾ ਪਾਪ ਹੈ
                                                                                                        • ਕੀ ਹਰ-ਰੋਜ਼ ਮਰਨਾ ਪਾਪ ਨਹੀਂ?
                                                                                                        • ਅੱਠੇ ਪਹਿਰ
                                                                                                        • ਸਿਰ ਤੇ ਭਾਰ ਚੁਕੀ ਫਿਰਨਾ
                                                                                                        • ਪਾਪ ਨਹੀਂ?
                                                                                                        • ਜੋ ਸੁਣਿਆ ਸੀ!
                                                                                                        • ਉਹ ਹੁਣ ਝੂਠ ਜਾਪਦਾ ਹੈ,
                                                                                                        • ਵਜੂਦ ਉਹਨਾ ਗੱਲਾਂ ਦਾ
                                                                                                        • ਖੌਰੇ ਕਿੱਥੇ ਲਾਪਤਾ ਹੈ,
                                                                                                        • ਸਵਾਲ ਕਰਦਾ ਹਾਂ
                                                                                                        • ਤਾਂ ਸਿੱਧਾ ਜਵਾਬ ਨਹੀਂ ਮਿਲਦਾ,
                                                                                                        • ਖ਼ੁਆਬ ਦੇਖਦਾ ਹਾਂ
                                                                                                        • ਉਹ ਖ਼ੁਆਬ ਨਹੀਂ ਮਿਲਦਾ,
                                                                                                        • ਇਕ ਧੜ ਦੀ ਮੌਜੂਦਗੀ ਹੀ
                                                                                                        • ਕੀ ਜਿੰਦਗੀ ਹੈ?
                                                                                                        • ਸੁਆਹ ਹੋਇਆ ਸਰੀਰ
                                                                                                        • ਬੱਸ ਕੁੱਜੇ 'ਚ ਬਹਾਉਣ ਲਈ ਹੈ,
                                                                                                        • ਜਾਂ ਯਾਦ ਕਰਨ ਦੇ ਲਈ ਹੈ,
                                                                                                        • ਜਾਂ ਹੌਲੀ-ਹੌਲੀ ਭੁਲਾਉਣ ਲਈ ਹੈ,
                                                                                                        • ਅੱਜ ਮੈਂ ਤੰਗ ਹਾਂ ਇਸ ਜਿੰਦਗੀ ਤੋਂ
                                                                                                        • ਘੁਟਣ ਮਹਿਸੂਸ ਕਰਦਾ ਹਾਂ,
                                                                                                        • ਜਿੰਨਾ ਕਿ ਦਿਨ ਚ ਜਿਉਂਦਾ ਹਾਂ
                                                                                                        • ਉਸਤੋਂ ਜ਼ਿਆਦਾ ਮਰਦਾ ਹਾਂ,
                                                                                                        • ਉਹ ਇਕ ਗੱਲ ਜੋ ਸਵਾਲ ਸੀ
                                                                                                        • ਹੁਣ ਮੈਨੂੰ ਜਵਾਬ ਲੱਗ ਰਹੀ ਹੈ
                                                                                                        • ਆਤਮ-ਹੱਤਿਆ!

                                                                                                          ਬਿਰਹਾ

                                                                                                          • ਤੇਰੇ ਬਿਰਹਾ ਦੇ ਏਸ ਤਾਪ ਨੇ
                                                                                                          • ਕੀਤਾ ਏ ਮੰਦੜਾ ਹਾਲ ਵੇ,
                                                                                                          • ਇਹ ਮਸੀਹਾ ਮੇਰੇ ਸਾਹਾਂ ਦਾ
                                                                                                          • ਨਾ ਚਲਦਾ ਮੇਰੇ ਨਾਲ ਵੇ,
                                                                                                          • ਇਹ ਆਇਆ ਵਖਤ ਦੁਹੇਲੜਾ
                                                                                                          • ਕਲਿਯੁਗ ਵਿਛਾਇਆ ਜਾਲ ਵੇ,
                                                                                                          • ਸਾਰੇ ਸੁੱਖ ਪਰਵਾਸੀ ਹੋ ਗਏ
                                                                                                          • ਛੱਡ ਗਏ ਆਲ੍ਹਣੇ ਡਾਲ ਵੇ,
                                                                                                          • ਹਰ ਰਾਤ ਉਮਾਹ ਦੀ ਹੋ ਗਈ
                                                                                                          • ਚੰਨ ਛੁਪਿਆ ਵਿਚ ਪਤਾਲ ਵੇ,
                                                                                                          • ਕੋਈ ਸਿਹਰੀ ਮੰਤਰ ਫੂਕ ਕੇ
                                                                                                          • ਕਰ ਦੇਵੇ ਸਭ ਬਹਾਲ ਵੇ,
                                                                                                          • ਇਹਨਾਂ ਦੀਦਿਆਂ ਦੇ ਹੱਥ ਕਾਸੜੇ
                                                                                                          • ਖੈਰ ਮੰਗਦੇ ਕਰਦੇ ਭਾਲ ਵੇ,
                                                                                                          • ਬੋਲੂ ਤਿੱਤਰ ਵਿਹੜੇ ਆਣ ਕੇ
                                                                                                          • ਆਵੇ ਮੁੜ-ਮੁੜ ਇਹ ਖ਼ਿਆਲ ਵੇ,
                                                                                                          • ਕੋਈ ਭੁਜੰਗੀ ਐਸਾ ਡਸ ਰਿਹਾ
                                                                                                          • ਕਰ ਰਗ ਰਗ ਦੀ ਪੜਤਾਲ ਵੇ,
                                                                                                          • ਇਹ ਅੰਗ-ਅੰਗ ਹੈ ਵੇ-ਹੋਸ਼ੜਾ
                                                                                                          • ਢਲੇ ਹਿਯਾਤ ਦੀ ਤ੍ਰਕਾਲ ਵੇ,

                                                                                                          ਬਿਰਹਾ

                                                                                                          • ਓਹਦਾ ਕਿਤੋਂ ਟਿਕਾਣਾ ਲੱਭ ਕੇ
                                                                                                          • ਕੋਈ ਸੁਨੇਹਾ ਦੇਵੋ ਘਾਲ ਵੇ,
                                                                                                          • ਇਕ ਵੇਰ ਮੈਂ ਮੱਥੇ ਲਾਵਣੀ
                                                                                                          • ਓਹਦੇ ਪੈਰਾਂ ਦੀ ਰਵਾਲ ਵੇ,
                                                                                                          • ਇਹ ਆਰਸੀ ਬੜਾ ਬੀਬੜਾ
                                                                                                          • ਦਿਖਾਵੇ ਹੂ-ਬ-ਹੂ ਜਮਾਲ ਵੇ,
                                                                                                          • ਮੇਰੀ ਵਾਰੀ ਫਿਰੇ ਸਿਆਹ ਕਾਲਾ
                                                                                                          • ਇਹ ਕੰਮ ਵੀ ਹੈ ਕਮਾਲ ਵੇ!

                                                                                                            ਹੋਰ ਵੀ ਬੜੇ ਨੇ

                                                                                                            • ਪਰੇਸ਼ਾਨੀਆਂ ਦੇ ਦੌਰ ਵਿਚ
                                                                                                            • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ
                                                                                                            • ਵਿੱਥ-ਵਿੱਥ ਦੇ ਫਾਂਸਲੇ ਤੇ ਖੜੇ ਨੇ
                                                                                                            • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ|
                                                                                                            • ਮੈਨੂੰ ਲਗਦਾ ਜਵਾਰ-ਭਾਟੇ
                                                                                                            • ਬੱਸ ਮੇਰੇ ਦਿਲ 'ਚ ਹੀ ਉੱਠਦੇ ਨੇ
                                                                                                            • ਚਾਰ-ਚੁਫੇਰੇ ਨਜ਼ਰ ਘੁਮਾਵਾਂ ਤਾਂ ਦੇਖਾਂ,
                                                                                                            • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                                                                            • ਕਮਰੇ 'ਚ ਬੈਠਾ ਸੀ ਲਫ਼ਜ਼ਾਂ ਦਾ ਜਾਦੂਗਰ ਬਣ ਕੇ
                                                                                                            • ਅੱਜ ਬਾਹਰ ਨਿਕਲਿਆਂ ਤਾਂ ਪਤਾ ਲੱਗਾ,
                                                                                                            • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                                                                            • ਰਾਤਾਂ ਨੂੰ ਤਾਰੇ ਗਿਣਦੇ, ਕੁਝ ਤਾਂ ਮਰ ਗਏ ਨੇ
                                                                                                            • ਕੁਝ ਮਰ ਵੀ ਰਹੇ ਨੇ,
                                                                                                            • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                                                                            • ਯਾਦਾਂ ਦੇ ਝੁਰਮਟ ਵਿਚ ਆਪਣੇ ਹੋਸ਼ ਗਵਾਈ
                                                                                                            • ਤ੍ਰਬਕ-ਤ੍ਰਬਕ ਕੇ ਜਾਗਦਾ,
                                                                                                            • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                                                                            • ਬੀਤੇ ਹੋਏ ਵਖਤ ਨੂੰ
                                                                                                            • ਸ਼ੀਸ਼ਾ ਬਣਾ ਕੇ ਤੱਕ ਰਿਹਾਂ,
                                                                                                            • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,

                                                                                                            ਹੋਰ ਵੀ ਬੜੇ ਨੇ

                                                                                                            • ਦੂਰੀਆਂ ਨੂੰ ਨਾਪ ਕੇ
                                                                                                            • ਹਿਸਾਬ 'ਚ ਹਿਸਾਬ ਹੋਇਆ,
                                                                                                            • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                                                                            • ਖ਼ਿਆਲਾਂ ਦੇ ਖੂਹਾਂ 'ਚ
                                                                                                            • ਜਾਣ-ਬੁੱਝ ਕੇ ਡਿਗਣ ਵਾਲਾ,
                                                                                                            • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                                                                            • ਘੁਣ ਲੱਗੇ ਦਰਵਾਜ਼ੇ ਵਾਂਗ
                                                                                                            • ਦਿਨੋਂ-ਦਿਨ ਖੋਖਲਾ ਹੁੰਦਾ ਜਾ ਰਿਹਾ,
                                                                                                            • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ,
                                                                                                            • ਰਾਤ ਨੂੰ ਜੋ ਸੌਣ ਲੱਗਾ ਸੋਚਦਾ
                                                                                                            • ਸ਼ਾਇਦ ਕੱਲ ਦਾ ਦਿਨ ਚੰਗਾ ਚੜ੍ਹ ਆਏ,
                                                                                                            • ਮੈਂ ਕੱਲਾ ਨਹੀਂ ਹਾਂ, ਹੋਰ ਵੀ ਬੜੇ ਨੇ!

                                                                                                              ਮੇਰੀ ਉਮਰ

                                                                                                              • ਮੇਰੀ ਉਮਰ ਪਾਣੀਓਂ ਘੱਟ
                                                                                                              • ਜਿਹੜਾ ਭਾਫ਼ ਬਣ ਗਿਆ ਹੈ!
                                                                                                              • ਰੂਹ ਬਿਰਖ ਦੀ ਅਟਕੀ
                                                                                                              • ਉੰਜ ਧੁੱਪੇ ਸੜ ਗਿਆ ਹੈ!
                                                                                                              • ਵਿਸਿਅਰ ਨਾਗ ਭੁਲੇਖੇ ਹੀ
                                                                                                              • ਖ਼ੁਆਬਾਂ ਦੇ ਲੜ ਗਿਆ ਹੈ!
                                                                                                              • ਦਿਨ-ਬ-ਦਿਨ ਗੁਜ਼ਰੇ ਦੇਖਿਆ
                                                                                                              • ਹਾਸਾ ਹਉਂਕਾ ਬਣ ਗਿਆ ਹੈ!
                                                                                                              • ਔਜਲ ਨਾ ਹੋਵੇ ਅੱਖਾਂ ਤੋਂ
                                                                                                              • ਅਤੀਤ ਆ ਅੱਗੇ ਖੜ ਗਿਆ ਹੈ!
                                                                                                              • ਕਿਸ ਨੂੰ ਕੋਸਾਂ ਕਿਸ ਨੂੰ ਦੱਸਾਂ
                                                                                                              • ਨਸੀਬ ਮੇਰਾ ਸੂਲੀ ਚੜ੍ਹ ਗਿਆ ਹੈ,
                                                                                                              • ਇਕ-ਇਕ ਕਰ ਮੁਕਣੇ ਨਾ ਆਵੇ
                                                                                                              • ਸਾਹ ਕਿਸੇ ਕੁੰਡੇ 'ਚ ਅੜ ਗਿਆ ਹੈ!
                                                                                                              • ਫਿਰ ਨਜ਼ਰੀ ਨਾ ਆਇਆ ਕਦੇ
                                                                                                              • ਜੋ "ਅਮਨ" ਦਾ ਚਿਹਰਾ ਪੜ ਗਿਆ ਹੈ!

                                                                                                                ਬਦਲ ਦਿਆ ਵਖਤਾ

                                                                                                                • ਰੁਕ ਜਾਂਦਾ ਮੇਰੇ ਲਈ,
                                                                                                                • ਝੁਕ ਜਾਂਦਾ ਮੇਰੇ ਲਈ,
                                                                                                                • ਮੇਰੇ ਸੱਧਰਾਂ ਦੇ ਬਾਗ ਦਾ
                                                                                                                • ਜਾਣ-ਬੁੱਝ ਕਿਉਂ ਕਤਲ ਕੀਤਾ?
                                                                                                                • ਬਦਲ ਦਿਆ ਵਖਤਾ
                                                                                                                • ਤੂੰ ਉਹਨੂੰ ਕਿਉਂ ਬਦਲ ਦਿਤਾ?
                                                                                                                • ਤੂੰ ਦਿਤੀ ਹੋਣੀ ਰਿਸ਼ਵਤ ਹਵਾ ਨੂੰ
                                                                                                                • ਉਹ ਘੁਲ ਉਹਦੇ ਸਾਹਾਂ ਵਿਚ ਜਾਵੇ,
                                                                                                                • ਫੇਰ ਦੁਬਾਰਾ ਉਹਦੇ ਬੁੱਲਾਂ ਤੇ
                                                                                                                • ਮੇਰਾ ਕਦੇ ਨਾਮ ਨਾ ਆਵੇ,
                                                                                                                • ਮੈਨੂੰ ਦੱਸ ਕੇਰਾਂ
                                                                                                                • ਤੂੰ ਇਹ ਕਿਉਂ ਫੇਰ ਬਦਲ ਕੀਤਾ?
                                                                                                                • ਬਦਲ ਦਿਆ ਵਖਤਾ
                                                                                                                • ਤੂੰ ਉਹਨੂੰ ਕਿਉਂ ਬਦਲ ਦਿਤਾ?
                                                                                                                • ਮੈਨੂੰ ਵੀ ਤੂੰ ਬਦਲ ਦਿਖਾ
                                                                                                                • ਜੇ ਜੋਰ ਬੜਾ ਤੇਰੇ ਵਿਚ ਹੈ,
                                                                                                                • ਇਹੀਉ ਦਿਲੀ ਖ਼੍ਵਾਹਿਸ਼ ਮੇਰੀ
                                                                                                                • ਆਖਰੀ ਇੱਕੋ ਇੱਕ ਹੈ,
                                                                                                                • ਇਹ ਧੜਕਦਾ ਹੀ ਦਿਲ ਮੇਰਾ,
                                                                                                                • ਜਿਉਂਦੇ ਜੀਅ ਕਿਉਂ ਦਫ਼ਨ ਕੀਤਾ?
                                                                                                                • ਬਦਲ ਦਿਆ ਵਖਤਾ
                                                                                                                • ਤੂੰ ਉਹਨੂੰ ਕਿਉਂ ਬਦਲ ਦਿਤਾ?

                                                                                                                ਬਦਲ ਦਿਆ ਵਖਤਾ

                                                                                                                • ਧੁੱਪਾਂ ਦੀਆਂ ਤੂੰ ਛਾਵਾਂ ਕਰ
                                                                                                                • ਪਿਆਸ ਨੂੰ ਆ ਕੇ ਪਿਆਸ ਦੇਵੇਂ,
                                                                                                                • ਲਹੂ ਚੂਸਦਾ ਜੋਕਾਂ ਵਾਂਗ
                                                                                                                • ਪਹਿਲਾਂ ਆਪੇ ਹੀ ਕੋਈ ਖਾਸ ਦੇਵੇਂ,
                                                                                                                • ਏਸ ਜਾਲ 'ਚੋਂ ਨਾ ਨਿਕਲ ਸਕਿਆ
                                                                                                                • "ਅਮਨਾ" ਲੱਖ ਵੇਰ ਯਤਨ ਕੀਤਾ,
                                                                                                                • ਬਦਲ ਦਿਆ ਵਖਤਾ
                                                                                                                • ਤੂੰ ਉਹਨੂੰ ਕਿਉਂ ਬਦਲ ਦਿਤਾ?
                                                                                                                • ਉਹਦੀ ਮੌਜੂਦਗੀ ਦੀ ਮਹਿਕ
                                                                                                                • ਮੇਰੇ ਲਈ ਗ਼ੈਰ ਨਹੀਂ ਹੋਈ,
                                                                                                                • ਉਹ ਹੋਈ ਤਾਂ ਕੁੜੱਤਣ ਜਿਹੀ
                                                                                                                • ਅਜੇ ਤੱਕ ਜ਼ਹਿਰ ਨਹੀਂ ਹੋਈ,
                                                                                                                • ਜੇ ਉਹ ਨਹੀਂ ਸੀ ਮੁਸਾਫ਼ਿਰ ਮੇਰੀ
                                                                                                                • ਤੂੰ ਮੈਨੂੰ ਕਿਉਂ ਸਫ਼ਰ ਕੀਤਾ?
                                                                                                                • ਬਦਲ ਦਿਆ ਵਖਤਾ
                                                                                                                • ਤੂੰ ਉਹਨੂੰ ਕਿਉਂ ਬਦਲ ਦਿਤਾ?
                                                                                                                • ਅਸਾਂ ਨੂੰ ਵੀ ਡਰ ਨਹੀਂ ਕੋਈ
                                                                                                                • ਜੇ ਫ਼ਿਕਰਾਂ ਦੀ ਹਨ੍ਹੇਰੀ ਹੈ,
                                                                                                                • ਸਾਂਭ ਲਉ ਆਪੇ ਕੁਦਰਤ
                                                                                                                • ਇਹ ਤਾਂ ਚਾਰ-ਚੁਫੇਰੀਂ ਹੈ,
                                                                                                                • ਆਪੇ ਹੀ ਖਾ ਜਾਣਾ ਸਭ
                                                                                                                • ਜੋ ਹੈ ਇਹਨੇ ਨਸ਼ਰ ਕੀਤਾ,
                                                                                                                • ਬਦਲ ਦਿਆ ਵਖਤਾ
                                                                                                                • ਤੂੰ ਉਹਨੂੰ ਕਿਉਂ ਬਦਲ ਦਿਤਾ?

                                                                                                                ਬਦਲ ਦਿਆ ਵਖਤਾ

                                                                                                                • ਹਉਕਾ ਜਦ ਭਰਦੀ ਸੀ ਉਹ
                                                                                                                • ਭੁਚਾਲ ਮੇਰੇ ਦਿਲ ਤੇ ਆਉਂਦਾ ਸੀ,
                                                                                                                • ਮੇਰੇ ਖ਼ਿਆਲਾਂ ਦੇ ਸਾਰੇ ਮਹਿਲ
                                                                                                                • ਉਹ ਇੱਕੋ ਝਟਕੇ ਨਾਲ ਢਾਉਂਦਾ ਸੀ,
                                                                                                                • ਉਹਨੇ ਤਾਂ ਵੇਖਿਆ ਵੀ ਨਹੀਂ
                                                                                                                • ਕੀ ਤੋਂ ਕੀ ਹਸ਼ਰ ਕੀਤਾ,
                                                                                                                • ਬਦਲ ਦਿਆ ਵਖਤਾ
                                                                                                                • ਤੂੰ ਉਹਨੂੰ ਕਿਉਂ ਬਦਲ ਦਿਤਾ?
                                                                                                                • ਤੇਰੇ ਤੋਂ ਬਾਅਦ ਸੋਚ ਮੇਰੀ
                                                                                                                • ਰੰਡੀ ਵਿਧਵਾ ਨਹੀਂ ਹੋਈ,
                                                                                                                • ਸਗੋਂ ਖ਼ਿਆਲਾਂ ਦੀ ਬੌਸ਼ਾਰ
                                                                                                                • ਬਰਸਾਤ ਤੋਂ ਵੱਧ ਕੇ ਹੋਈ,
                                                                                                                • ਏਸ ਕਾਲੀ ਰਾਤ ਦੇ ਦੋ ਪਾਸੇ
                                                                                                                • ਮੇਰਾ ਨਜ਼ਰੀਆ ਬਦਲ ਦਿਤਾ,
                                                                                                                • ਬਦਲ ਦਿਆ ਵਖਤਾ
                                                                                                                • ਤੂੰ ਉਹਨੂੰ ਕਿਉਂ ਬਦਲ ਦਿਤਾ?

                                                                                                                  ਹਨ੍ਹੇਰ ਹੈ

                                                                                                                  • ਹਨ੍ਹੇਰ ਹੈ, ਹਨ੍ਹੇਰ ਹੈ!
                                                                                                                  • ਕਰਮਾਂ ਦਾ ਹੇਰ-ਫੇਰ ਹੈ
                                                                                                                  • ਹਨ੍ਹੇਰ ਹੈ, ਹਨ੍ਹੇਰ ਹੈ!
                                                                                                                  • ਸੂਰਜ ਵੀ ਕਾਲਾ
                                                                                                                  • ਧੁੱਪ ਵੀ ਕਾਲੀ ਹੈ,
                                                                                                                  • ਹਿਜ਼ਰਾਂ ਨੂੰ ਸਾੜਨ ਲਈ
                                                                                                                  • ਧੂਣੀ ਇਕ ਬਾਲੀ ਹੈ,
                                                                                                                  • ਉਹਦਾ ਧੂੰਆਂ ਵੀ ਕਾਲਾ
                                                                                                                  • ਉਹਦੀ ਅੱਗ ਵੀ ਕਾਲੀ ਹੈ,
                                                                                                                  • ਲਹੂ-ਲੁਹਾਣ ਸੱਧਰਾਂ ਦਾ
                                                                                                                  • ਲੱਗਾ ਇਕ ਢੇਰ ਹੈ,
                                                                                                                  • ਹਨ੍ਹੇਰ ਹੈ, ਹਨ੍ਹੇਰ ਹੈ!
                                                                                                                  • ਚੰਨ ਵੀ ਕਾਲਾ
                                                                                                                  • ਚਾਨਣੀ ਵੀ ਕਾਲੀ ਹੈ,
                                                                                                                  • ਚੰਨ 'ਚੋਂ ਕਾਲ਼ਖ
                                                                                                                  • ਤਾਰਿਆਂ ਵੀ ਖਾ ਲਈ ਹੈ,
                                                                                                                  • ਹਰ ਤਾਰਾ ਕਾਲਾ
                                                                                                                  • ਅਸਮਾਨੀ ਚਾਦਰ ਕਾਲੀ ਹੈ,
                                                                                                                  • ਅੱਖਾਂ ਖੋਲ੍ਹ-ਖੋਲ੍ਹ ਵੇਖਾਂ
                                                                                                                  • ਕਦ ਚੜ੍ਹਨੀ ਸਵੇਰ ਹੈ,
                                                                                                                  • ਹਨ੍ਹੇਰ ਹੈ, ਹਨ੍ਹੇਰ ਹੈ!

                                                                                                                  ਹਨ੍ਹੇਰ ਹੈ

                                                                                                                  • ਪਾਣੀ ਵੀ ਕਾਲਾ
                                                                                                                  • ਹਵਾ ਵੀ ਕਾਲੀ ਹੈ,
                                                                                                                  • ਖੁਦ ਜਿਹੀ ਮੈਂ ਇਕ
                                                                                                                  • ਕੋਇਲ ਪਾਲੀ ਹੈ,
                                                                                                                  • ਉਹਦਾ ਰੰਗ ਵੀ ਕਾਲਾ
                                                                                                                  • ਉਹਦੀ ਅਵਾਜ ਵੀ ਕਾਲੀ ਹੈ,
                                                                                                                  • ਸੁਰ-ਤਾਲ ਨੂੰ ਜਿਵੇਂ,
                                                                                                                  • ਚੜ੍ਹ ਗਿਆ ਜ਼ਹਿਰ ਹੈ,
                                                                                                                  • ਹਨ੍ਹੇਰ ਹੈ, ਹਨ੍ਹੇਰ ਹੈ!
                                                                                                                  • ਮਾਰੂਥਲ ਵੀ ਕਾਲਾ
                                                                                                                  • ਉਹਦੀ ਰੇਤ ਵੀ ਕਾਲੀ ਹੈ,
                                                                                                                  • ਉੱਥੇ ਮੈਂ ਸਮਾਧ ਇਕ
                                                                                                                  • ਪਾਣੀ ਦੀ ਬਣਾ ਲਈ ਹੈ,
                                                                                                                  • ਉਹਦਾ ਪਰਛਾਵਾਂ ਵੀ ਕਾਲਾ
                                                                                                                  • ਉਹਦੀ ਲੋਅ ਵੀ ਕਾਲੀ ਹੈ,
                                                                                                                  • ਕਾਲੀ ਚਾਦਰ ਲੈ ਬੈਠੀ
                                                                                                                  • ਜਿਵੇਂ ਦੁਪਹਿਰ ਹੈ,
                                                                                                                  • ਹਨ੍ਹੇਰ ਹੈ, ਹਨ੍ਹੇਰ ਹੈ!

                                                                                                                  ਹਨ੍ਹੇਰ ਹੈ

                                                                                                                  • ਖ਼ੁਆਬਾਂ ਦਾ ਬਾਗ ਕਾਲਾ
                                                                                                                  • ਉਹਦੀ ਹਰ ਵੇਲ ਕਾਲੀ ਹੈ,
                                                                                                                  • ਜਿਸ ਵਿਚ ਘੁੰਮਦਿਆਂ
                                                                                                                  • ਮੈਂ ਉਮਰ ਇਕ ਗਾਲੀ ਹੈ,
                                                                                                                  • ਜਿਹਦਾ ਹਰ ਫੁੱਲ ਕਾਲਾ
                                                                                                                  • ਜਿਹਦੀ ਹਰ ਕਲੀ ਕਾਲੀ ਹੈ,
                                                                                                                  • ਰੱਬਾ "ਅਮਨ" ਪੁੱਛੇ
                                                                                                                  • ਇਹ ਕਿਸ ਗੁਨਾਹ ਦਾ ਕਹਿਰ ਹੈ,
                                                                                                                  • ਹਨ੍ਹੇਰ ਹੈ, ਹਨ੍ਹੇਰ ਹੈ!

                                                                                                                    ਇਸ਼ਕੇ ਦੇ ਰਾਗ

                                                                                                                    • ਸੁਣੇ ਜੋ ਰਾਗ ਇਸ਼ਕੇ ਦੇ
                                                                                                                    • ਅਸੀਂ ਤਾਂ ਸੁੰਨ ਹੋ ਗਏ,
                                                                                                                    • ਸੁਣੇ ਜੋ ਕਾਜ ਇਸ਼ਕੇ ਦੇ
                                                                                                                    • ਅਸੀਂ ਤਾਂ ਸੁੰਨ ਹੋ ਗਏ,
                                                                                                                    • ਬੋਲੇ ਸੁਣਦੇ ਨੇ,
                                                                                                                    • ਗੂੰਗੇ ਬੋਲਦੇ ਨੇ,
                                                                                                                    • ਅੰਨੇ ਦੇਖਦੇ ਨੇ,
                                                                                                                    • ਮੱਥੇ ਟੇਕਦੇ ਨੇ,
                                                                                                                    • ਫ਼ਰਿਸ਼ਤੇ ਆਉਣ ਅੰਬਰੋਂ,
                                                                                                                    • ਆ ਕੇ ਦੇਖਦੇ ਨੇ,
                                                                                                                    • ਮੈਂ ਸੋਚਾਂ ਗੁਨਾਹਗਾਰ ਤੋਂ,
                                                                                                                    • ਕੈਸੇ ਪੁੰਨ ਹੋ ਗਏ,
                                                                                                                    • ਸੁਣੇ ਜੋ ਰਾਗ ਇਸ਼ਕੇ ਦੇ
                                                                                                                    • ਅਸੀਂ ਤਾਂ ਸੁੰਨ ਹੋ ਗਏ...
                                                                                                                    • ਹਵਾ ਗੀਤ ਗਾਉਂਦੀ,
                                                                                                                    • ਉੱਚੀਆਂ ਹੇਕਾਂ ਲਾਉਂਦੀ,
                                                                                                                    • ਪਾਣੀ ਗੋਤੇ ਖਾਂਦਾ,
                                                                                                                    • ਸਾਨੂੰ ਸਮਝ ਨੀ ਆਉਂਦਾ,
                                                                                                                    • ਵਖ਼ਤ ਖੜਾ ਸਥਿਰ ਹੈ,
                                                                                                                    • ਤਾਂ ਇਹ ਕੀ ਘੁੰਮੀ ਜਾਂਦਾ?
                                                                                                                    • ਇਹਨਾਂ ਸੋਚਾਂ ਦੀ ਗਰਮਾਇਸ਼ 'ਚ,
                                                                                                                    • ਅਸੀਂ ਤਾਂ ਭੁੰਨ ਹੋ ਗਏ,
                                                                                                                    • ਸੁਣੇ ਜੋ ਰਾਗ ਇਸ਼ਕੇ ਦੇ
                                                                                                                    • ਅਸੀਂ ਤਾਂ ਸੁੰਨ ਹੋ ਗਏ...

                                                                                                                    ਇਸ਼ਕੇ ਦੇ ਰਾਗ

                                                                                                                    • ਧੁੱਪ ਟਹਿਕਦੀ ਹੈ,
                                                                                                                    • ਰੂਹ ਮਹਿਕਦੀ ਹੈ,
                                                                                                                    • ਹਨ੍ਹੇਰਾ ਲਿਸ਼ਕਦਾ ਹੈ,
                                                                                                                    • ਹੱਥੋਂ ਖਿਸਕਦਾ ਹੈ,
                                                                                                                    • ਮਿੱਟੀ ਹੋਣਾ ਸਭ ਕੁਝ,
                                                                                                                    • ਇਹ ਜੀਵਨ ਇਸ਼ਕ ਦਾ ਹੈ,
                                                                                                                    • ਲੋਰ ਦੀ ਦਾਰੂ ਪੀ ਕੇ,
                                                                                                                    • ਅਸੀਂ ਤਾਂ ਟੁੰਨ ਹੋ ਗਏ,
                                                                                                                    • ਸੁਣੇ ਜੋ ਰਾਗ ਇਸ਼ਕੇ ਦੇ
                                                                                                                    • ਅਸੀਂ ਤਾਂ ਸੁੰਨ ਹੋ ਗਏ...

                                                                                                                      ਬੁੱਢਾ ਘਰ

                                                                                                                      • ਅੱਜ ਕਈ ਦਿਨਾ ਬਾਅਦ,
                                                                                                                      • ਕੁਝ ਯਾਦਾਂ ਨੂੰ ਕਰਨ ਆਬਾਦ,
                                                                                                                      • ਮੈਂ ਗਿਆ ਸੀ,
                                                                                                                      • ਆਪਣੇ ਪੁਰਾਣੇ ਘਰ|
                                                                                                                      • ਓਸ ਘਰ ਦੀਆਂ ਕੰਧਾਂ ਤੇ,
                                                                                                                      • ਝੁਰੜੀਆਂ ਪੈ ਗਈਆਂ ਨੇ,
                                                                                                                      • ਤੇ ਕੰਧਾਂ ਦੋ-ਤਿੰਨ ਫੁੱਟ,
                                                                                                                      • ਜਮੀਨ 'ਚ ਬਹਿ ਗਈਆਂ ਨੇ,
                                                                                                                      • ਜੋ ਮੈਨੂੰ ਅੰਦਰ ਖੜ੍ਹੇ ਨੂੰ,
                                                                                                                      • ਖੇਤ ਦਿਖ ਜਾਂਦੇ ਨੇ|
                                                                                                                      • ਓਸ ਘਰ ਦੀ ਅਵਾਜ਼,
                                                                                                                      • ਹੁਣ ਚੁੱਪ ਹੋ ਗਈ ਹੈ,
                                                                                                                      • ਓਸਦੇ ਮੂੰਹ ਤੇ ਪਹਿਲਾਂ ਵਰਗੀ,
                                                                                                                      • ਰੌਣਕ ਨਹੀਂ ਰਹੀ ਹੈ,
                                                                                                                      • ਓਹਦਾ ਰੰਗ ਦਿਨ-ਬ-ਦਿਨ,
                                                                                                                      • ਫਿੱਕਾ ਪੈ ਰਿਹਾ ਹੈ,
                                                                                                                      • ਜਿਵੇਂ ਧੁੱਪ ਆਪਣਾ ਰੰਗ,
                                                                                                                      • ਓਹਦੇ ਤੇ ਝਾੜ ਰਹੀ ਹੈ|

                                                                                                                      ਬੁੱਢਾ ਘਰ

                                                                                                                      • ਓਸ ਘਰ ਦੀਆਂ ਅੱਖਾਂ ਨੂੰ,
                                                                                                                      • ਹੁਣ ਧੁੰਦਲਾ ਦਿਖਦਾ ਹੈ,
                                                                                                                      • ਓਸ ਘਰ ਦੇ ਕੰਨਾਂ ਨੂੰ,
                                                                                                                      • ਹੁਣ ਉੱਚਾ ਸੁਣਦਾ ਹੈ,
                                                                                                                      • ਓਹਦੇ ਵਿਹੜੇ ਵਿਚ,
                                                                                                                      • ਹੁਣ ਮੰਜਾ ਨਹੀਂ ਡਹਿੰਦਾ ਹੈ,
                                                                                                                      • ਏਸੇ ਲਈ ਉਹ ਘਰ ਹੁਣ,
                                                                                                                      • ਚੁੱਪ-ਚਾਪ ਰਹਿੰਦਾ ਹੈ|
                                                                                                                      • ਓਸ ਘਰ ਦੇ ਬੂਹੇ,
                                                                                                                      • ਹੁਣ ਢੋਏ ਰਹਿੰਦੇ ਨੇ,
                                                                                                                      • ਉਹ ਦੋ-ਤਿੰਨ ਕਮਰੇ,
                                                                                                                      • ਜਿਸ ਅੰਦਰ ਸੋਏ ਰਹਿੰਦੇ ਨੇ,
                                                                                                                      • ਕਦੇ-ਕਦਾਈਂ ਕੋਈ ਜਾ,
                                                                                                                      • ਓਹਨਾ ਨੂੰ ਜਗਾ ਆਉਂਦਾ ਹੈ,
                                                                                                                      • ਮੁੱਕੇ ਹੋਏ ਸਾਹਾਂ 'ਚ,
                                                                                                                      • ਕੁਝ ਸਾਹ ਪਾ ਆਉਂਦਾ ਹੈ|
                                                                                                                      • ਓਸ ਘਰ ਵਿਚ ਮੇਰਾ,
                                                                                                                      • ਬਚਪਨ ਪਿਆ ਹੈ,
                                                                                                                      • ਜਿਸਨੂੰ ਓਸਨੇ ਆਪਣੇ ਤੋਂ ਜ਼ਿਆਦਾ,
                                                                                                                      • ਸਾਂਭ ਕੇ ਰਖਿਆ ਹੈ,
                                                                                                                      • ਮੈਂ ਜਦ ਜਾਂਦਾ ਉਹ ਮੈਨੂੰ,
                                                                                                                      • ਹਰ ਇਕ ਝਲਕ ਦਿਖਾਉਂਦਾ ਹੈ,
                                                                                                                      • ਬਾਹਾਂ ਖਿਲਾਰ ਕੇ,
                                                                                                                      • ਆਪਣੇ ਸੀਨੇ ਨਾਲ ਆਉਂਦਾ ਹੈ|

                                                                                                                      ਬੁੱਢਾ ਘਰ

                                                                                                                      • ਓਸ ਘਰ ਵਿਚ ਸਾਡਾ,
                                                                                                                      • ਗਰੀਬੀ ਦਾ ਬਾਣਾ ਪਿਆ ਹੈ,
                                                                                                                      • ਉਹ ਤੰਗੀ ਵਾਲੇ ਦਿਨ ਪਏ ਨੇ,
                                                                                                                      • ਉਹ ਜਿੰਦਗੀ ਦਾ ਔਖਾ ਵਖਤ ਪਿਆ ਹੈ,
                                                                                                                      • ਇਕ ਰੀਝਾਂ ਦੀ ਪੀਂਘ ਪਈ ਹੈ,
                                                                                                                      • ਫ਼ਿਕਰ ਦਾ ਇਕ ਘੜਾ ਪਿਆ ਹੈ,
                                                                                                                      • ਉਹ ਘਰ ਫੇਰ ਵੀ ਉਹਨਾ 'ਚ,
                                                                                                                      • ਬਿਨਾਂ ਸਹਾਰੇ ਤੋਂ ਖੜ੍ਹਾ ਹੈ|
                                                                                                                      • ਜਦ ਉਹ ਘਰ ਜਵਾਨ ਹੈ,
                                                                                                                      • ਓਸ ਵੇਲੇ ਮੈਂ ਨਾਦਾਨ ਸੀ,
                                                                                                                      • ਹੁਣ ਜਦ ਮੈਂ ਓਸਦੀ ਓਸ,
                                                                                                                      • ਉਮਰ ਦਾ ਹੋ ਗਿਆ ਹਾਂ,
                                                                                                                      • ਮੈਂ ਨਵੀਂ ਦੁਨੀਆ ਦਾ,
                                                                                                                      • ਨਵੇਂ ਘਰ ਦਾ ਹੋ ਗਿਆ ਹੈ,
                                                                                                                      • ਜਦ ਮੈਂ ਉਹਨੂੰ ਪੁੱਛਿਆ,
                                                                                                                      • ਤੂੰ ਪਹਿਲਾਂ ਵਾਂਗ ਕਿਉਂ ਨਹੀਂ ਦਿਖਦਾ,
                                                                                                                      • ਉਹ ਕਹਿੰਦਾ,
                                                                                                                      • ਸੱਚ ਕਹਾਂ ਤਾਂ,
                                                                                                                      • ਮੈਂ ਹੁਣ ਬੁੱਢਾ ਹੋ ਗਿਆ ਹਾਂ|

                                                                                                                        ਪਿੰਡ ਦਾ ਰਹਿਣਾ ਨਾ ਸ਼ਹਿਰ ਦਾ

                                                                                                                        • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ,
                                                                                                                        • ਉਹ ਆਖਰੀ ਵੇਲਾ ਕਹਿਰ ਦਾ,
                                                                                                                        • ਕਿਸੇ ਕੋਲ ਨਹੀਉਂ ਠਹਿਰਦਾ,
                                                                                                                        • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...
                                                                                                                        • ਇਹ ਖੁਸ਼ੀਆਂ, ਇਹ ਗ਼ਮੀਆਂ,
                                                                                                                        • ਕਿੱਥੇ ਜਾਣੀਆਂ ਕੌਣ ਜਾਣਦਾ,
                                                                                                                        • ਅੱਗ ਦੇ ਵਿਚ, ਸੜ ਗਈਆਂ ਹੱਡੀਆਂ,
                                                                                                                        • ਫਿਰ ਹੈ ਕੌਣ ਪਹਿਚਾਣਦਾ,
                                                                                                                        • ਵੇਲੇ ਸਿਰ ਹੋ ਜਾਏ ਚੰਗਾ ਹੈ,
                                                                                                                        • ਕੋਈ ਇਲਾਜ ਨਹੀਂ ਹੁੰਦਾ ਦੇਰ ਦਾ,
                                                                                                                        • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...
                                                                                                                        • ਪਿੰਡ ਹੁੰਦੇ ਸੀ, ਖੁਸ਼ ਹੁੰਦੇ ਸੀ,
                                                                                                                        • ਸ਼ਹਿਰ 'ਚ ਆ ਕੇ ਫਸ ਗਏ,
                                                                                                                        • ਮੁੜਣ ਜੋਗੇ ਨਾ ਹੋਏ ਅਸੀਂ,
                                                                                                                        • ਕੰਮ ਕਰ-ਕਰ ਪੋਟੇ ਘਸ ਗਏ,
                                                                                                                        • ਚਾਨਣ ਵੀ ਫਿੱਕਾ ਪੈ ਗਿਆ,
                                                                                                                        • ਦੀਵਾ ਜਗਿਆ ਜੋ ਹਨ੍ਹੇਰ ਦਾ,
                                                                                                                        • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...

                                                                                                                        ਪਿੰਡ ਦਾ ਰਹਿਣਾ ਨਾ ਸ਼ਹਿਰ ਦਾ

                                                                                                                        • ਮਿਹਨਤਾਂ ਦੇ ਕਿੱਸੇ, ਸੁਣੇ ਸੀ ਬੜੇ,
                                                                                                                        • ਮੈਂ ਵੀ ਹੁਣ ਇਕ ਕਿੱਸਾ ਬਣ ਗਿਆ ਹਾਂ,
                                                                                                                        • ਮਾਪਿਆਂ ਦਾ ਸੀ ਮੈਂ, ਪੁੱਤ ਲਾਡਲਾ,
                                                                                                                        • ਲਾਡ ਵੇਚ ਕੇ ਮੈਂ ਕਿੱਥੇ ਸੋਨਾ ਬਣ ਗਿਆ ਹਾਂ!
                                                                                                                        • ਉਹ ਕਰਦੇ ਨੇ ਯਾਦ ਮੈਂ ਹੀ ਕਰਦਾ ਨਹੀਂ ਕਿਉਂ?
                                                                                                                        • ਏਸਾ ਨਾਲਾਇਕ ਬਣਿਆ ਮੈਂ ਹੀ ਮਰਦਾ ਨਹੀਂ ਕਿਉੰ?
                                                                                                                        • ਵਖਤ ਨੇ ਸਭ ਬਦਲ ਦਿਤਾ,
                                                                                                                        • ਅਸਰ ਹੋ ਗਿਆ ਕੁਝ ਸ਼ਹਿਰ ਦਾ,
                                                                                                                        • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...
                                                                                                                        • ਉਹ ਕਦਰਾਂ, ਉਹ ਕੀਮਤਾਂ,
                                                                                                                        • ਕਿੱਥੇ ਖੁੱਸੀਆਂ, ਕਿੱਥੇ ਨਸ ਗਈਆਂ?
                                                                                                                        • ਰਿਸ਼ਤਿਆਂ ਦੀਆਂ ਕਲੀਆਂ 'ਚੋਂ ਤਿਤਲੀਆਂ,
                                                                                                                        • ਰਸ ਲੈ ਕੇ ਕਿਧਰੇ ਨਸ ਗਈਆਂ?
                                                                                                                        • ਹੁਣ ਇਹ ਦਿਲ ਵੀ ਘੁਮਲਾ ਗਿਆ,
                                                                                                                        • ਜਿਉਂ ਫੁੱਲ ਘੁਮਲਾਇਆ ਦੁਪਹਿਰ ਦਾ,
                                                                                                                        • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...
                                                                                                                        • "ਅਮਨਾ" ਕੀ ਖੱਟਿਆ, ਕੀ ਵੱਟਿਆ,
                                                                                                                        • ਦਸ ਤੂੰ ਏਸ ਜਹਾਨ ਤੇ?
                                                                                                                        • ਜਿਹਦਾ ਤੂੰ ਹੋ ਕੇ ਵੀ ਨਾ ਹੋਇਆ,
                                                                                                                        • ਉਹਦੇ ਕੀ ਬਣੀ ਹੋਉ ਜਾਨ ਤੇ?
                                                                                                                        • ਹਰ ਬੰਦਾ ਸੌਂਦਾ ਹੈ ਰਾਤ ਨੂੰ,
                                                                                                                        • ਸੂਰਜ ਦੇਖਣ ਲਈ ਸਵੇਰ ਦਾ,
                                                                                                                        • ਪਿੰਡ ਦਾ ਰਹਿਣਾ ਨਾ ਸ਼ਹਿਰ ਦਾ...

                                                                                                                          ਮੇਰੇ ਜੋ ਗੀਤ ਹੁੰਦੇ ਨੇ

                                                                                                                          • ਮੇਰੇ ਜੋ ਗੀਤ ਹੁੰਦੇ ਨੇ
                                                                                                                          • ਤੇਰੀ ਵਿਚ ਬਾਤ ਹੁੰਦੀ ਹੈ,
                                                                                                                          • ਇਹ ਜੋ ਸੰਗੀਤ ਹੁੰਦੇ ਨੇ
                                                                                                                          • ਇਹ ਕਾਇਨਾਤ ਹੁੰਦੀ ਹੈ,
                                                                                                                          • ਮੇਰੇ ਜੋ ਗੀਤ ਹੁੰਦੇ ਨੇ
                                                                                                                          • ਤੇਰੀ ਵਿਚ ਬਾਤ ਹੁੰਦੀ ਹੈ,
                                                                                                                          • ਉਹ ਕੰਮ ਹਥਿਆਰ ਨਹੀਂ ਕਰਦੇ
                                                                                                                          • ਜੋ ਬੋਲ ਅਸਰ ਕਰ ਜਾਂਦੇ,
                                                                                                                          • ਔਰੰਗਜ਼ੇਬ ਜਿਹੇ ਜ਼ਾਲਮ ਵੀ
                                                                                                                          • ਪੜ੍ਹ ਜਫ਼ਰਨਾਮਾ ਡਰ ਜਾਂਦੇ,
                                                                                                                          • ਇਹਨਾ ਅਣਭੋਲ ਲਫ਼ਜ਼ਾਂ 'ਚ,
                                                                                                                          • ਰੂਹਾਨੀ ਬਾਤ ਹੁੰਦੀ ਹੈ,
                                                                                                                          • ਮੇਰੇ ਜੋ ਗੀਤ ਹੁੰਦੇ ਨੇ
                                                                                                                          • ਤੇਰੀ ਵਿਚ ਬਾਤ ਹੁੰਦੀ ਹੈ,
                                                                                                                          • ਹਵਾ ਇਹ ਪਾਣੀ ਵਗਦੇ ਜੋ
                                                                                                                          • ਇਹ ਰੱਬ ਦੀ ਮਿਹਰਬਾਨੀ ਹੈ,
                                                                                                                          • ਹਰ ਜਗ੍ਹਾ 'ਚ ਉਹ ਵਸਦਾ
                                                                                                                          • ਇਹ ਉਹਦੀ ਹੀ ਨਿਸ਼ਾਨੀ ਹੈ,
                                                                                                                          • ਕਦੇ ਉਦਾਸ ਹੁੰਦਾ ਹੈ
                                                                                                                          • ਤਾਂ ਇਹ ਬਰਸਾਤ ਹੁੰਦੀ ਹੈ,
                                                                                                                          • ਮੇਰੇ ਜੋ ਗੀਤ ਹੁੰਦੇ ਨੇ
                                                                                                                          • ਤੇਰੀ ਵਿਚ ਬਾਤ ਹੁੰਦੀ ਹੈ,

                                                                                                                          ਮੇਰੇ ਜੋ ਗੀਤ ਹੁੰਦੇ ਨੇ

                                                                                                                          • ਖ਼ਿਆਲਾਂ ਸੁਫ਼ਨਿਆਂ ਦੇ ਹੜ੍ਹ
                                                                                                                          • ਤੇਰੇ ਸਦਕੇ ਹੀ ਆਉਂਦੇ ਨੇ,
                                                                                                                          • ਫੇਰ ਏਹੇ ਗੀਤ ਕੋਲ ਆ ਕੇ
                                                                                                                          • "ਅਮਨਾ" ਦੁਹਾਈ ਪਾਉਂਦੇ ਨੇ,
                                                                                                                          • ਸਭ ਦਾ ਇਹ ਦਿਨ ਹੁੰਦਾ ਹੈ
                                                                                                                          • ਸ਼ਾਯਰਾਂ ਦੀ ਰਾਤ ਹੁੰਦੀ ਹੈ,
                                                                                                                          • ਮੇਰੇ ਜੋ ਗੀਤ ਹੁੰਦੇ ਨੇ
                                                                                                                          • ਤੇਰੀ ਵਿਚ ਬਾਤ ਹੁੰਦੀ ਹੈ!

                                                                                                                          Akhri Page

                                                                                                                          • ਸੋਚਿਆ ਲਿਖਦਾ ਹਾਂ ਇਕ ਨਿੱਕੀ ਜਿਹੀ ਕਿਤਾਬ,
                                                                                                                          • ਆਪਣੀਆਂ ਹੱਡ-ਬੀਤੀਆਂ, ਤਾਰੀਫ਼-ਏ-ਜਨਾਬ,
                                                                                                                          • ਮੇਰਿਆਂ ਖ਼ਿਆਲਾਂ ਵਿਚ, ਏਸ ਦੁਨੀਆਂ ਤੋਂ ਦੂਰ,
                                                                                                                          • ਜਿੱਥੇ ਖਿੜਦੇ ਨੇ ਪਤਝੜ ‘ਚ ਗੁਲਾਬ,
                                                                                                                          • ਕੰਨ ਲਾ ਕੇ ਸੁਣਿਓ ਹਵਾ ਦੇ ਵਹਾਵ ਨੂੰ,
                                                                                                                          • ਮੱਧਮ ਜਿਹੀ ਅਵਾਜ ‘ਚ ਵਜਦਾ ਏ ਰਬਾਬ,
                                                                                                                          • “ਅਮਨਾ” ਦਿਲ ਨੂੰ ਮਿਲਦਾ ਏ ਸਕੂਨ ਉੱਥੇ,
                                                                                                                          • ਸੋਚ ਦੀ ਕਲੀ 'ਚੋਂ ਜਦ ਫੁੱਟਦਾ ਏ ਖ਼ੁਆਬ।